ਭਾਰਤ ਵਿਚ ਦੁੱਧ ਦੇਣ ਵਾਲੇ ਪਸ਼ੂਆਂ ਦਾ ਪਾਲਣ ਕੀਤਾ ਜਾਂਦਾ ਹੈ । ਇਸ ਵਿਚ ਗਾਂ, ਮੱਝ ਜਾਂ ਬੱਕਰੀ ਸ਼ਾਮਲ ਹੈ । ਹੱਲੇ ਤਕ ਤੁਸੀ ਗਾਂ , ਮੱਝ , ਬੱਕਰੀ ਜਾਂ ਜਿਆਦਾ ਤੋਂ ਜਿਆਦਾ ਉਂਠ ਦੇ ਦੁੱਧ ਦਾ ਸੇਵਨ ਕੀਤਾ ਹੋਵੇਗਾ । ਮਗਰ ਦੇਸ਼ ਵਿਚ ਪਹਿਲੀ ਵਾਰ ਕੁਝ ਅਜਿਹਾ ਹੋਣ ਜਾ ਰਿਹਾ ਹੈ , ਜੋ ਤੁਹਾਨੂੰ ਹੈਰਾਨ ਕਰ ਦੇਵੇਗਾ ।
ਅੱਜ ਤੱਕ ਤੁਸੀਂ ਸਿਰਫ ਗਾਂ ਜਾਂ ਮੱਝ ਦੀ ਡੇਅਰੀ ਵੇਖੀ ਹੋਵੇਗੀ ,ਪਰ ਬਹੁਤ ਜਲਦ ਹੀ ਗਧੀ ਦੇ ਦੁੱਧ ਦੀ ਵੀ ਡੇਅਰੀ (Donkey Milk Dairy) ਖੁਲਣ ਵਾਲ਼ੀ ਹੈ । ਦੱਸ ਦਈਏ ਕਿ ਨੈਸ਼ਨਲ ਇਕਵਿਨ ਰਿਸਰਚ ਸੈਂਟਰ (NRCE ) ਹਿੱਸਾਰ ਵਿਚ ਗਧੀ ਦੇ ਦੁੱਧ ਦੀ ਡੇਅਰੀ ਸ਼ੁਰੂ ਹੋਣ ਜਾ ਰਹੀ ਹੈ ।
ਗਧੀ ਦੇ ਦੁੱਧ ਦੀ ਡੇਅਰੀ ਹੋਵੇਗੀ ਸ਼ੁਰੂ (Dairy of donkey's milk will start)
ਹਿੱਸਾਰ ਵਿਚ ਹਲਾਰੀ ਨਸਲ ਦੀ ਗਧੀ ਦੇ ਦੁੱਧ ਦੀ ਡੇਅਰੀ (Donkey Milk Dairy) ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਲਈ NRCE ਨੇ 10 ਹਲਾਰੀ ਨਸਲ ਦੀ ਗਧਿਆਂ ਨੂੰ ਪਹਿਲਾਂ ਹੀ ਮੰਗਵਾ ਲਿਆ ਸੀ । ਮੌਜੂਦਾ ਸਮੇਂ ਵਿਚ ਇਨ੍ਹਾਂ ਦੀ ਬ੍ਰੀਡਿਗ ਦਾ ਕੰਮ ਜਾਰੀ ਹੈ। ਇਸ ਦੇ ਬਾਅਦ ਡੇਅਰੀ ਦਾ ਕੰਮ ਜਲਦ ਤੋਂ ਜਲਦ ਸ਼ੁਰੂ ਕੀਤਾ ਜਾਵੇਗਾ । ਵਧੀਆ ਗੱਲ ਇਹ ਹੈ ਕਿ ਗਧੀ ਦਾ ਦੁੱਧ ਸ਼ਰੀਰ ਇਮਿਊਨ ਸਿਸਟਮ ਨੂੰ ਸਿਹਤਮੰਦ ਬਣਾ ਕੇ ਰੱਖੇਗਾ ।
ਗਧੀ ਦੀ ਹਲਾਰੀ ਨਸਲ ਦੀ ਖਾਸੀਅਤ (Specialties of Halari breed of donkey)
ਇਹ ਨਸਲ ਗੁਜਰਾਤ ਵਿਚ ਪਾਈ ਜਾਂਦੀ ਹੈ , ਜਿਸ ਦੇ ਦੁੱਧ ਨੂੰ ਦਵਾਈਆਂ ਦਾ ਖਜ਼ਾਨਾ ਮੰਨਿਆ ਜਾਂਦਾ ਹੈ ।
ਇਸ ਤੋਂ ਕੈਂਸਰ,ਮੋਟਾਪਾ, ਐਲਰਜੀ ਵਰਗੀ ਬਿਮਾਰੀਆਂ ਤੋਂ ਲੜਨ ਦੀ ਸਮਰਥਾ ਮਿਲਦੀ ਹੈ । ਇਸ ਤੋਂ ਬਿਊਟੀ ਪ੍ਰੋਡੈਕਟ ਵੀ ਬਣਾਏ ਜਾਂਦੇ ਹਨ । ਜੋ ਬਹੁਤ ਮਹਿੰਗੇ ਆਉਂਦੇ ਹਨ ।
7 ਹਜਾਰ ਰੁਪਏ ਲੀਟਰ ਵਿਕੇਗਾ ਦੁੱਧ (7 thousand rupees a liter of milk will be sold)
ਬਜਾਰ ਵਿਚ ਗਧੀ ਦੀ ਇਸ ਨਸਲ ਦਾ ਦੁੱਧ 2 ਤੋਂ 7 ਹਜਾਰ ਰੁਪਏ ਲੀਟਰ ਤੱਕ ਵਿਕਦਾ ਹੈ । ਇਸ ਦੀ ਡੇਅਰੀ ਸ਼ੁਰੂ ਕਰਨ ਦੇ ਲਈ NRCE ਹਿੱਸਾਰ ਦੇ ਕੇਂਦਰੀ ਮੱਝ ਖੋਝ ਕੇਂਦਰ ਅਤੇ ਕਰਨਾਲ ਦੇ ਨੈਸ਼ਨਲ ਡੇਅਰੀ ਰਿਸਰਚ ਇੰਸਟੀਟਿਊਟ (NDRI) ਦੇ ਵਿਗਿਆਨੀਆਂ ਦੀ ਸਹੂਲਤ ਲਿੱਤੀ ਜਾ ਰਹੀ ਹੈ ।
ਬੱਚਿਆਂ ਦੇ ਲਈ ਲਾਭਦਾਇਕ ਹੈ ਗਧੀ ਦਾ ਦੁੱਧ (Donkey's milk is beneficial for children)
ਵਿਗਿਆਨੀਆਂ ਦਾ ਕਹਿਣਾ ਹੈ ਕਿ ਕਈ ਵਾਰ ਛੋਟੇ ਬੱਚਿਆਂ ਨੂੰ ਗਾਂ ਜਾਂ ਮੱਝ ਦਾ ਦੁੱਧ ਪਿਲਾਉਣ ਨਾਲ ਐਲਰਜੀ ਹੋ ਜਾਂਦੀ ਹੈ । ਪਰ ਹਲਾਰੀ ਨਸਲ ਦੀ ਗਧੀ ਦੇ ਦੁੱਧ ਤੋਂ ਕਦੇ ਵੀ ਐਲਰਜੀ ਨਹੀਂ ਹੁੰਦੀ ਹੈ । ਇਸ ਦੇ ਦੁੱਧ ਵਿਚ ਐਂਟੀ-ਆਕਸੀਡੈਂਟ, ਐਂਟੀ-ਏਜੇਨ ਤੱਤ ਹੁੰਦੇ ਹਨ, ਜੋ ਕਿ ਸ਼ਰੀਰ ਨੂੰ ਕਈ ਬਿਮਾਰੀਆਂ ਤੋਂ ਲੜਨ ਲਈ ਸਮਰੱਥਾ ਦਿੰਦਾ ਹੈ ।
ਦੱਸਿਆ ਜਾ ਰਿਹਾ ਹੈ ਕਿ ਗਧੀ ਦੇ ਦੁੱਧ ਨਾਲ ਬਿਯੂਟੀ ਪ੍ਰੋਡਕਟ ਵੀ ਬਣਾਏ ਜਾਂਦੇ ਹਨ। ਇਸ ਤੇ ਅਜੇ ਕੰਮ ਕੀਤਾ ਜਾ ਰਿਹਾ ਹੈ । ਉਨ੍ਹਾਂ ਦੀ ਤਕਨੀਕਾਂ ਨੂੰ ਕੁਝ ਸਮੇਂ ਪਹਿਲਾਂ ਕੇਰਲ ਦੀ ਕੰਪਨੀ ਨੇ ਖਰੀਦਿਆ ਹੈ । ਜਿਸ ਦੇ ਦੁਆਰਾ ਬਿਯੂਟੀ ਪ੍ਰੋਡਕਟ ਤਿਆਰ ਕੀਤਾ ਜਾ ਰਹੇ ਹਨ । ਜਿਸ ਵਿਚ ਗਧੀ ਦੇ ਦੁੱਧ ਤੋਂ ਬਣੇ ਸਾਬਣ , ਲਿਪ ਬਾਮ ਅਤੇ ਬਾਡੀ ਲੋਸ਼ਨ ਸ਼ਾਮਲ ਹੈ ।
ਇਹ ਵੀ ਪੜ੍ਹੋ :ਮੋਦੀ ਸਰਕਾਰ ਹਰ ਮਹੀਨੇ ਦੇ ਰਹੀ ਹੈ 3000 ਰੁਪਏ, ਕਰਨਾ ਹੈ ਇਹ ਕਮ
Summary in English: Donkey's milk is sold for Rs 7000 a liter, its first dairy will open in the country soon