ਖੇਤੀ -ਕਿਸਾਨੀ ਵਿਚ ਕਿਸਾਨ ਨੂੰ ਹਰ 4 -6 ਮਹੀਨੇ ਵਿਚ ਪੈਸਾ ਮਿਲਦਾ ਹੈ। ਜਦ ਕਿਸਾਨ ਦੀ ਫ਼ਸਲ ਸਹੀ ਸਲਾਮਤ ਤਿਆਰ ਹੋ ਕੇ ਮੰਡੀ ਪਹੁੰਚਦੀ ਹੈ, ਪਰ ਕਿਸਾਨ ਵੀ ਤਾਂ ਇਨਸਾਨ ਹੈ, ਉਹਦਾ ਵੀ ਆਪਣਾ ਪਰਿਵਾਰ ਹੈ। ਉਹਦੇ ਵੀ ਤੇ ਹਰ ਰੋਜ ਦੇ ਖਰਚੇ ਹੁੰਦੇ ਹਨ। ਜੇਕਰ ਕਿਸਾਨ ਚਾਹੇ ਤਾਂ ਹਰ ਰੋਜ ਆਮਦਨੀ ਕਮਾ ਕਰ ਹਰ ਰੋਜ ਦੇ ਖਰਚੇ ਪੂਰੇ ਕਰ ਸਕਦਾ ਹੈ। ਕਿਸਾਨ ਨੂੰ ਡੇਅਰੀ ਉਦਯੋਗ ਵੱਲ ਧਿਆਨ ਦੇਣਾ ਹੋਵੇਗਾ | ਇਸ ਵਾਸਤੇ ਸਰਕਾਰ ਵੀ ਕਿਸਾਨ ਦਾ ਸਾਥ ਦੇ ਰਹੀ ਹੈ।
ਡੇਅਰੀ ਉਧਯੋਗ ਨੂੰ ਹੁਲਾਰਾ ਦੇ ਰਹੀ ਹੈ ਸਰਕਾਰ
ਕਿਸਾਨ ਦੇ ਨਾਲ - ਨਾਲ ਸਰਕਾਰ ਵੀ ਡੇਅਰੀ ਉਧਯੋਗ ਨੂੰ ਹੁਲਾਰਾ ਦੇਣ ਲਈ ਕਈ ਯੋਜਨਾਵਾਂ ਨੂੰ ਉਤਸ਼ਾਹਿਤ ਕਰ ਰਹੀ ਹੈਂ। ਇਸ ਯੋਜਨਾ ਦਾ ਲਾਭ ਲੈਣ ਦੇ ਲਈ ਕਿਸਾਨ ਨੂੰ ਯੋਜਨਾਵਾਂ ਦੇ ਬਾਰੇ ਵਿਚ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਵਿਚ ਸਭਤੋਂ ਪ੍ਰਮੁੱਖ ਨਾਬਾਰਡ ਯੋਜਨਾ ਹੈ। ਇਸ ਯੋਜਨਾ ਦੀ ਮਦਦ ਨਾਲ ਕਿਸਾਨ 2 -10 ਗਾਵਾਂ ਦੀ ਪਾਲਣ ਕਰਕੇ ਡੇਅਰੀ ਫਾਰਮ ਦਾ ਕਾਰੋਬਾਰ ਕਰ ਸਕਦਾ ਹੈ।
ਕੇਂਦਰ ਸਰਕਾਰ ਦੀ ਹੈ ਇਹ ਯੋਜਨਾ
ਕੇਂਦਰ ਸਰਕਾਰ ਦੀ ਡੇਅਰੀ ਉੱਦਮ ਵਿਕਾਸ ਪ੍ਰੋਗਰਾਮ ਦੇ ਤਹਿਤ ਨਾਬਾਰਡ ਦੀ ਤਰਫ ਤੋਂ ਕਿਸਾਨਾਂ ਨੂੰ ਛੋਟੇ ਅਤੇ ਵੱਡੀ ਡੇਅਰੀ ਫਾਰਮ ਕਾਰੋਬਾਰਾਂ ਦੇ ਲਈ ਕਰਜ਼ੇ ਕੌਮੀਕ੍ਰਿਤ ਬੈਂਕਾਂ ਰਾਹੀਂ ਉਪਲਬਧ ਕਰਵਾਏ ਜਾਂਦੇ ਹਨ।
ਬੈਂਕ ਤੋਂ ਸੰਪਰਕ ਕਰਨ ਤੋਂ ਬਾਅਦ ਕਿਸਾਨ ਆਪਣਾ ਕਰਜ਼ਾ ਪ੍ਰਾਪਤ ਕਰਕੇ 9 ਮਹੀਨੇ ਦੇ ਅੰਦਰ -ਅੰਦਰ ਡੇਅਰੀ ਫਾਰਮ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹਨ। ਅਜਿਹੇ ਚ ਸਰਕਾਰ ਦੁਆਰਾ ਮਿਲਣ ਵਾਲ਼ੀ ਸਬਸਿਡੀ ਸਿੱਧੀ ਬੈਂਕ ਨੂੰ ਭੇਜੀ ਜਾਂਦੀ ਹੈ। ਪਰ ਜੇਕਰ ਸਮਾਂ ਬੀਤ ਜਾਂਦਾ ਹੈ ਅਤੇ ਕਿਸਾਨ ਡੇਅਰੀ ਫਾਰਮ ਚਲਾਉਣ ਦੇ ਯੋਗ ਨਹੀਂ ਹੋ ਪਾਂਦਾ, ਤਾਂ ਅਜੇਹੀ ਸਥਿਤੀ ਵਿਚ ਸਬਸਿਡੀ ਦਾ ਨੁਕਸਾਨ ਝੱਲਣਾ ਪੈਂਦਾ ਹੈ।
ਕਿੰਨੀ ਮਿਲਦੀ ਹੈ ਸਬਸਿਡੀ
ਪਸ਼ੂਪਾਲਕ ਨੂੰ ਉਸ ਦੀ ਪ੍ਰੋਜੈਕਟ ਲਾਗਤ ਤੇ 33.33 ਪ੍ਰਤੀਸ਼ਤ ਸਬਸਿਡੀ ਦਿਤੀ ਜਾਂਦੀ ਹੈ। 10 ਮੱਝਾਂ ਦੀ ਡੇਅਰੀ ਸ਼ੁਰੂ ਕਰਨ ਤੇ ਜਿਥੇ 7 ਲਖ ਰੁਪਏ ਦਾ ਕਰਜ਼ਾ ਦੀਤਾ ਜਾਂਦਾ ਹੈ, ਇਸ ਵਿਚ ਜਨਰਲ ਵਰਗ ਨੂੰ 25 ਪ੍ਰਤੀਸ਼ਤ ਅਤੇ ਹੋਰ ਅਤੇ ਔਰਤਾਂ ਨੂੰ 33.33 ਪ੍ਰਤੀਸ਼ਤ ਸਬਸਿਡੀ ਦਿਤੀ ਜਾਂਦੀ ਹੈ।
ਕਿਸਾਨਾਂ ਨੂੰ ਲਗਾਉਣੇ ਪਹਿੰਦੇ ਹਨ 10 ਪ੍ਰਤੀਸ਼ਤ
ਡੇਅਰੀ ਫਾਰਮ ਖੋਲਣ ਦੇ ਲਈ ਕਿਸਾਨਾਂ ਨੂੰ ਸਿਰਫ 10 ਫੀਸਦੀ ਦੀ ਰਕਮ ਖਰਚ ਕਰਨੀ ਪਹਿੰਦੀ ਹੈ। ਇਸਦੇ ਇਲਾਵਾ ਬਾਕੀ ਦੀ ਰਕਮ ਲਾਭਪਾਤਰੀ ਨੂੰ ਫਾਇਨੈਂਸ ਕਰ ਦਿੰਦੀ ਹੈ। ਜਿਸਨੂੰ ਪਸ਼ੂਪਾਲਕ ਕਿਸਾਨ ਹੌਲੀ-ਹੌਲੀ ਜਮਾ ਕਰ ਸਕਦਾ ਹੈ।
ਕਿਵੇਂ ਕਰੀਏ ਅਰਜੀ
ਡੇਅਰੀ ਫਾਰਮ ਖੋਲਣ ਅਤੇ ਲੋਂਨ ਸਬਸਿਡੀ ਪ੍ਰਾਪਤ ਕਰਨ ਲਈ, ਸਭਤੋਂ ਪਹਿਲਾ ਡੇਅਰੀ ਫਾਰਮ ਦਾ ਰੇਜਿਸਟ੍ਰੇਸ਼ਨ ਕਰਨਾ ਹੋਵੇਗਾ। ਇਸ ਤੋਂ ਬਾਅਦ ਬੈੰਕ ਵਿਚ ਕਰਜ਼ਾ ਅਤੇ ਸਬਸਿਡੀ ਫਾਰਮ ਜਮਾ ਕਰਨਾ, ਇਸ ਫਾਰਮ ਵਿਚ ਡੇਅਰੀ ਦਾ ਨਾਮ , ਪਸ਼ੂਆਂ ਦੀ ਗਿਣਤੀ , ਸੇਡ ਦੀ ਕੀਮਤ ,ਤੂੜੀ ਦਾ ਚਾਰਾ ਅੱਜ ਦੀ ਜਾਣਕਾਰੀ ਭਰਕੇ ਬੈਂਕ ਵਿਚ ਜਮਾ ਕਰਨੀ ਹੁੰਦੀ ਹੈ।
ਲਗਾਉਣੇ ਪੇਂਦ ਹਨ ਕੁਝ ਦਸਤਾਵੇਜ਼
ਅਰਜੀ ਫਾਰਮ ਦੇ ਨਾਲ ਪਸ਼ੂਪਾਲਕ ਕਿਸਾਨ ਨੂੰ ਆਪਣੇ ਨਾਲ ਅਧਾਰ ਕਾਰਡ ,ਪੈੱਨਕਾਰਡ , ਬਿਨੈਕਾਰ ਦਾ ਪਰਿਵਾਰਿਕ ਸ਼ਨਾਖਤੀ ਕਾਰਡ,ਬੈਂਕ ਖਾਤੇ ਦਾ ਰੱਦ ਕੀਤਾ ਚੈੱਕ ਅਤੇ ਹੋਰ ਬੈਂਕਾਂ ਦਾ ਕੋਈ ਇਤਰਾਜ਼ ਨਹੀਂ ਸਰਟੀਫਿਕੇਟ ਪੱਤਰ ਅਰਜੀ ਦੇ ਨਾਲ ਨੱਥੀ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਟਰੈਕਟਰ ਖਰੀਦਣ 'ਤੇ ਸਰਕਾਰ ਦੇਵੇਗੀ 50 ਫੀਸਦੀ ਸਬਸਿਡੀ, ਜਾਣੋ ਕਿਵੇਂ ਮਿਲੇਗਾ ਫਾਇਦਾ
Summary in English: Earn millions of rupees per month from dairy business, government will provide subsidy,