ਸਾਡੇ ਦੇਸ਼ `ਚ ਕਿਸਾਨਾਂ ਲਈ ਖੇਤੀਬਾੜੀ ਤੋਂ ਬਾਅਦ ਜੇਕਰ ਕੋਈ ਪੈਸੇ ਕਮਾਉਣ ਦਾ ਜ਼ਰੀਆ ਹੈ ਤਾਂ ਉਹ ਪਸ਼ੂ ਪਾਲਣ ਹੈ। ਮੌਜ਼ੂਦਾ ਸਮੇਂ `ਚ ਕਿਸਾਨਾਂ ਵੱਲੋਂ ਵੱਡੀ ਗਿਣਤੀ `ਚ ਗਾਵਾਂ, ਮੱਝਾਂ, ਬੱਕਰੀਆਂ ਅਤੇ ਭੇਡਾਂ ਪਾਲਣ ਵੱਲ ਧਿਆਨ ਦੇ ਰਹੇ ਹਨ। ਕਿਸਾਨ ਇਨ੍ਹਾਂ ਜਾਨਵਰਾਂ ਨੂੰ ਪਾਲਣ ਦਾ ਕੰਮ ਸ਼ੁਰੂ ਤਾਂ ਕਰ ਲੈਂਦੇ ਹਨ ਪਰ ਪੂਰੀ ਖੁਰਾਕ ਨਾ ਦੇਣ ਕਾਰਨ ਜਾਨਵਰਾਂ ਦੀ ਚੰਗੀ ਤਰ੍ਹਾਂ ਦੇਖਭਾਲ ਨਹੀਂ ਕਰ ਪਾਉਂਦੇ। ਜਿਸ ਦੇ ਚੱਲਦਿਆਂ ਕਿਸਾਨਾਂ ਨੂੰ ਬਾਅਦ `ਚ ਬਹੁਤ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ ਕਿਉਂਕਿ ਅੱਜ ਅਸੀਂ ਤੁਹਾਡੇ ਨਾਲ ਕੁਝ ਘਰੇਲੂ ਇਲਾਜ ਸਾਂਝੇ ਕਰਨ ਜਾ ਰਹੇ ਹਾਂ, ਜਿਨ੍ਹਾਂ ਨਾਲ ਤੁਸੀਂ ਆਪਣੇ ਦੁਧਾਰੂ ਜਾਨਵਰਾਂ ਦਾ ਚੰਗੀ ਤਰ੍ਹਾਂ ਧਿਆਨ ਰੱਖ ਸਕਦੇ ਹੋ।
ਕਿਸਾਨ ਭਰਾਵੋਂ ਜੇਕਰ ਤੁਸੀਂ ਵੀ ਆਪਣੀ ਗਾਵਾਂ ਅਤੇ ਮੱਝਾਂ ਦੇ ਦੁੱਧ ਦੀ ਸਮਰੱਥਾ ਵਧਾਉਣਾ ਚਾਹੁੰਦੇ ਹੋ ਤਾਂ ਉਨ੍ਹਾਂ ਦੀ ਖੁਰਾਕ 'ਚ ਨਮਕ ਅਤੇ ਸਰ੍ਹੋਂ ਦੇ ਤੇਲ ਨੂੰ ਮਿਲਾਉਣਾ ਸ਼ੁਰੂ ਕਰ ਦਵੋ। ਜ਼ਿਆਦਾਤਰ ਕਿਸਾਨ ਦੁਧਾਰੂ ਜਾਨਵਰਾਂ ਦੀ ਖੁਰਾਕ `ਚ ਨਮਕ ਅਤੇ ਸਰ੍ਹੋਂ ਦੇ ਤੇਲ ਦਾ ਨਾਮ ਸੁਣ ਕੇ ਹੈਰਾਨ ਹੋ ਜਾਂਦੇ ਹਨ, ਪਰ ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਖਵਾਉਣ ਨਾਲ ਕਿਸਾਨਾਂ ਨੂੰ ਅਨੌਖੇ ਫਾਇਦੇ ਹਾਸਲ ਹੁੰਦੇ ਹਨ।
ਗਾਵਾਂ ਦੀ ਖੁਰਾਕ `ਚ ਲੂਣ ਦੀ ਕਮੀ: ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਜਿਨ੍ਹਾਂ ਗਾਵਾਂ ਨੂੰ ਭੋਜਨ `ਚ ਲੂਣ ਨਹੀਂ ਦਿੱਤਾ ਜਾਂਦਾ, ਉਨ੍ਹਾਂ ਦੀ ਭੁੱਖ ਦੋ-ਤਿੰਨ ਹਫ਼ਤਿਆਂ `ਚ ਘੱਟ ਜਾਂਦੀ ਹੈ। ਲੂਣ ਦੀ ਘਾਟ ਕਾਰਨ ਜਾਨਵਰਾਂ `ਚ ਪ੍ਰੋਟੀਨ ਅਤੇ ਊਰਜਾ ਦੀ ਵੀ ਕਮੀ ਆ ਜਾਂਦੀ ਹੈ। ਇਸ ਦੇ ਨਤੀਜੇ ਵਜੋਂ, ਉਨ੍ਹਾਂ ਦੇ ਸਰੀਰ ਦਾ ਭਾਰ ਘਟਦਾ ਹੈ ਅਤੇ ਦੁੱਧ ਦੇਣ ਵਾਲੇ ਜਾਨਵਰਾਂ ਦਾ ਦੁੱਧ ਉਤਪਾਦਨ ਵੀ ਘੱਟ ਜਾਂਦਾ ਹੈ। ਤਾਂ ਆਓ ਤੁਹਾਨੂੰ ਅੱਜ ਦੇਸੀ ਚੀਜ਼ਾਂ ਜਿਵੇਂ ਕਿ ਨਮਕ ਅਤੇ ਸਰ੍ਹੋਂ ਦੇ ਤੇਲ ਦੇ ਫਾਇਦੀਆਂ ਬਾਰੇ ਦਸਦੇ ਹਾਂ, ਜਿਸ ਨਾਲ ਗਾਵਾਂ ਅਤੇ ਮੱਝਾਂ ਦੀ ਦੁੱਧ ਦੇਣ ਦੀ ਸਮਰੱਥਾ ਵੱਧ ਜਾਂਦੀ ਹੈ।
ਜਾਨਵਰਾਂ ਦੀ ਖੁਰਾਕ `ਚ ਲੂਣ ਦੇ ਫਾਇਦੇ:
● ਵਿਗਿਆਨੀਆਂ ਅਨੁਸਾਰ ਗਾਵਾਂ ਅਤੇ ਮੱਝਾਂ ਦੀ ਖੁਰਾਕ `ਚ ਨਮਕ ਦਾ ਹੋਣਾ ਬਹੁਤ ਜ਼ਰੂਰੀ ਹੈ।
● ਇਸ ਨਾਲ ਜਾਨਵਰਾਂ ਦਾ ਪਾਚਨ ਤੰਤਰ ਠੀਕ ਰਹਿੰਦਾ ਹੈ।
● ਪਾਚਨ ਕਿਰਿਆ ਚੰਗੀ ਹੋਣ ਕਾਰਨ ਜਾਨਵਰਾਂ ਨੂੰ ਭੁੱਖ ਜ਼ਿਆਦਾ ਮਹਿਸੂਸ ਹੁੰਦੀ ਹੈ।
● ਭੁੱਖ ਜ਼ਿਆਦਾ ਲੱਗਣ `ਤੇ ਉਹ ਜ਼ਿਆਦਾ ਭੋਜਨ ਖਾਉਂਦੇ ਹਨ, ਜਿਸ ਨਾਲ ਉਹ ਤੰਦਰੁਸਤ ਰਹਿੰਦੇ ਹਨ।
● ਗਾਵਾਂ ਅਤੇ ਮੱਝਾਂ ਦੀ ਦੁੱਧ ਦੇਣ ਦੀ ਸਮਰੱਥਾ ਵੱਧ ਜਾਂਦੀ ਹੈ।
ਇਹ ਵੀ ਪੜ੍ਹੋ: ਪਰਾਲੀ ਬਣ ਸਕਦੀ ਹੈ ਚਾਰਾ, ਪਸ਼ੂਆਂ ਦੇ ਇਸ ਵਿਸ਼ੇਸ਼ ਭੋਜਨ ਨਾਲ ਵਧੇਗੀ ਦੁੱਧ ਦੀ ਪੈਦਾਵਾਰ
ਜਾਨਵਰਾਂ ਦੀ ਖੁਰਾਕ `ਚ ਸਰ੍ਹੋਂ ਦੇ ਤੇਲ ਦੇ ਫਾਇਦੇ:
● ਮਾਹਿਰਾਂ ਅਨੁਸਾਰ ਜਾਨਵਰਾਂ ਨੂੰ ਖ਼ੁਰਾਕ `ਚ ਸਰ੍ਹੋਂ ਦਾ ਤੇਲ ਜ਼ਰੂਰ ਦਿਓ ਕਿਉਂਕਿ ਇਸ `ਚ ਕਾਰਬੋਹਾਈਡ੍ਰੇਟਸ (Carbohydrates) ਦੀ ਚੰਗੀ ਮਾਤਰਾ ਹੁੰਦੀ ਹੈ।
● ਕਾਰਬੋਹਾਈਡ੍ਰੇਟਸ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ।
● ਇਹ ਜਾਨਵਰਾਂ ਲਈ ਬਹੁਤ ਲਾਭਦਾਇਕ ਸਾਬਤ ਹੁੰਦਾ ਹੈ।
● ਇੱਕ ਗੱਲ ਹੋਰ, ਗਾਵਾਂ ਅਤੇ ਮੱਝਾਂ ਦੇ ਬੱਚੇ ਪੈਦਾ ਹੋਣ `ਤੇ ਉਨ੍ਹਾਂ ਨੂੰ ਸਰ੍ਹੋਂ ਦਾ ਤੇਲ ਦਿੱਤਾ ਜਾਵੇ ਤਾਂ ਉਨ੍ਹਾਂ ਦੇ ਬੱਚਿਆਂ ਦਾ ਵਿਕਾਸ ਜਲਦੀ ਹੁੰਦਾ ਹੈ।
ਜ਼ਰੂਰੀ ਜਾਣਕਾਰੀ: ਸਰ੍ਹੋਂ ਦਾ ਤੇਲ ਜਿੱਥੇ ਜਾਨਵਰਾਂ ਦੇ ਵਿਕਾਸ ਦਾ ਇੱਕ ਜ਼ਰੀਆ ਹੈ ਉੱਥੇ ਹੀ ਰੋਜ਼ਾਨਾ ਖਵਾਉਣ ਨਾਲ ਇਸ ਦੇ ਨਕਾਰਾਤਮਕ ਪ੍ਰਭਾਵ ਵੀ ਦਿਖਾਈ ਦੇਣ ਲਗਦੇ ਹਨ। ਇਸ ਲਈ ਜਾਨਵਰਾਂ ਨੂੰ ਹਰ ਖ਼ੁਰਾਕ ਸਮੇਂ ਸਿਰ ਤੇ ਸਹੀ ਮਾਤਰਾ `ਚ ਦੇਣੀ ਬਹੁਤ ਜ਼ਰੂਰੀ ਹੈ।
Summary in English: Increase milk capacity of cows and buffaloes with home remedies