Azolla: 'ਅਜ਼ੋਲਾ' ਪਸ਼ੂਆਂ ਲਈ ਡ੍ਰਾਈ ਫਰੂਟ ਮੰਨਿਆ ਜਾਂਦਾ ਹੈ। ਦੱਸ ਦੇਈਏ ਕਿ ਇਹ ਪਸ਼ੂਆਂ ਨੂੰ ਹਰੇ ਚਾਰੇ ਵਜੋਂ ਖੁਆਇਆ ਜਾਂਦਾ ਹੈ ਕਿਉਂਕਿ ਅਜ਼ੋਲਾ ਵਿੱਚ ਪ੍ਰੋਟੀਨ ਦੀ ਮਾਤਰਾ ਭਰਪੂਰ ਹੁੰਦੀ ਹੈ, ਜੋ ਕਿਸੇ ਵੀ ਹੋਰ ਚਾਰੇ ਨਾਲੋਂ ਬਹੁਤ ਜ਼ਿਆਦਾ ਹੈ। ਇਹ ਘਾਹ ਹਰ ਕਿਸਮ ਦੇ ਜਾਨਵਰਾਂ ਜਿਵੇਂ ਗਾਂ, ਮੱਝ, ਬੱਕਰੀ, ਮੁਰਗੀ ਨੂੰ ਖੁਆਇਆ ਜਾ ਸਕਦਾ ਹੈ।
ਅਜ਼ੋਲਾ ਦੀ ਵਰਤੋਂ ਆਮ ਤੌਰ 'ਤੇ ਵਪਾਰੀਆਂ ਦੁਆਰਾ ਕੀਤੀ ਜਾਂਦੀ ਹੈ ਜੋ ਮੁਰਗੀਆਂ, ਭੇਡਾਂ, ਬੱਕਰੀਆਂ ਅਤੇ ਖਰਗੋਸ਼ ਪਾਲਦੇ ਹਨ। ਇਸ ਤੋਂ ਇਲਾਵਾ ਅਜ਼ੋਲਾ ਦੁਧਾਰੂ ਪਸ਼ੂਆਂ ਦਾ ਦੁੱਧ ਵਧਾਉਣ ਵਿਚ ਵੀ ਮਦਦ ਕਰਦਾ ਹੈ, ਕਿਉਂਕਿ ਇਹ ਡੇਅਰੀ ਪਸ਼ੂਆਂ ਲਈ ਪੌਸ਼ਟਿਕ ਅਤੇ ਸਸਤੀ ਜੈਵਿਕ ਖੁਰਾਕ ਦੇ ਰੂਪ `ਚ ਉਪਲੱਬਧ ਹੈ।
ਪਸ਼ੂਆਂ ਦੀ ਸਿਹਤ ਵਿੱਚ ਸੁਧਾ
ਜੈਵਿਕ ਚਾਰਾ 'ਅਜ਼ੋਲਾ' ਪਸ਼ੂਆਂ ਲਈ ਸਭ ਤੋਂ ਵਧੀਆ ਚਾਰਾ ਹੈ। ਇਸ ਨਾਲ ਪਸ਼ੂਆਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਹ ਇੱਕ ਅਜਿਹਾ ਪੌਦਾ ਹੈ ਜੋ ਮਿੱਟੀ ਦੀ ਬਜਾਏ ਪਾਣੀ ਜਾਂ ਛੱਪੜ ਵਿੱਚ ਉਗਾਇਆ ਜਾਂਦਾ ਹੈ। ਇਹ ਪੌਦਾ ਤਾਜ਼ੇ ਪਾਣੀ ਜਾਂ ਚਿੱਕੜ ਵਿੱਚ ਜਲਦੀ ਵਧਦਾ ਹੈ।
ਉਤਪਾਦਨ ਲਾਗਤ ਬਹੁਤ ਘੱਟ
ਦੁਧਾਰੂ ਪਸ਼ੂਆਂ ਨੂੰ ਸਾਲ ਭਰ ਚਾਰੇ ਦੀ ਲੋੜ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਅਜ਼ੋਲਾ ਦੀ ਕਾਸ਼ਤ ਕਿਸਾਨਾਂ ਲਈ ਬਹੁਤ ਲਾਹੇਵੰਦ ਸਾਬਤ ਹੋ ਸਕਦੀ ਹੈ ਅਤੇ ਇਸ ਦੀ ਪੈਦਾਵਾਰ ਦੀ ਲਾਗਤ ਵੀ ਬਹੁਤ ਘੱਟ ਹੈ। ਅਜ਼ੋਲਾ ਦੇ ਉਤਪਾਦਨ ਦੀ ਲਾਗਤ 2 ਰੁਪਏ ਤੋਂ 4 ਰੁਪਏ ਪ੍ਰਤੀ ਕਿਲੋ ਹੈ। ਕਿਸਾਨ ਆਪਣੀ ਬੰਜਰ ਜ਼ਮੀਨ ਜਾਂ ਖਾਲੀ ਜ਼ਮੀਨ ਅਤੇ ਘੱਟ ਪਾਣੀ ਵਾਲੇ ਖੇਤਰਾਂ ਵਿੱਚ ਆਸਾਨੀ ਨਾਲ ਇਸ ਦੀ ਕਾਸ਼ਤ ਕਰ ਸਕਦੇ ਹਨ।
ਕਿਵੇਂ ਕਰੀਏ ਅਜ਼ੋਲਾ ਦੀ ਕਾਸ਼ਤ?
● ਅਜੋਲਾ ਨੂੰ ਉਗਾਉਣ ਲਈ ਅਜੋਲਾ ਬੀਜਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਬੀਜ ਆਸਾਨੀ ਨਾਲ ਬਾਜ਼ਾਰ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਇਹ ਬੀਜ ਪਾਣੀ ਦੀ ਮੌਜ਼ੂਦਗੀ `ਚ ਬਹੁਤ ਤੇਜ਼ੀ ਨਾਲ ਵਧਦੇ ਹਨ।
● ਇਸ ਦੀ ਖੇਤੀ ਸਮੇਂ ਇਹ ਗੱਲ ਧਿਆਨ ਰੱਖੋ ਕਿ ਖੜੇ ਪਾਣੀ ਦੀ ਡੁੰਗਾਈ 5 ਅਤੇ 12 ਸੈਂਟੀਮੀਟਰ ਤੱਕ ਹੋਣੀ ਚਾਹੀਦੀ ਹੈ। ਇਸ ਪੌਦੇ ਦੀ ਵਧੀਆ ਪੈਦਾਵਾਰ ਲਈ ਪਾਣੀ ਦੀ ph ਮਾਤਰਾ 4-7 ਹੋਣੀ ਚਾਹੀਦੀ ਹੈ। ਇਸ ਲਈ ਲੋੜੀਂਦਾ ਤਾਪਮਾਨ 20 ਅਤੇ 28 ਡਿਗਰੀ ਸੈਲਸੀਅਸ ਹੁੰਦਾ ਹੈ।
● ਇਸ ਪੌਦੇ ਦੀਆਂ ਜੜਾਂ ਮਿੱਟੀ ਤੋਂ ਇੰਨੀ ਦੂਰੀ 'ਤੇ ਹੋਣ ਕਿ ਅਜੋਲਾ ਮਿੱਟੀ ਦੇ ਸੰਪਰਕ `ਚ ਨਾ ਆਵੇ ਕਿਉਂਕਿ ਮਿੱਟੀ ਅਜੋਲਾ ਦੇ ਪੌਸ਼ਟਿਕ ਤੱਤਾਂ ਨੂੰ ਘੱਟ ਕਰਨ ਦੀ ਸ਼ਮਤਾ ਰੱਖਦੀ ਹੈ।
● ਇਸ ਪੌਦੇ ਲਈ ਸੂਰਜ ਦੀ ਰੋਸ਼ਨੀ ਵਧੇਰੀ ਫਾਇਦੇਮੰਦ ਰਹਿੰਦੀ ਹੈ। ਵਧੀਆ ਛਾਂ `ਚ ਇਹ ਪੌਦਾ ਸਹੀ ਤਰ੍ਹਾਂ ਨਹੀਂ ਉੱਗ ਪਾਉਂਦਾ।
● ਅਜੋਲਾ ਦੀ ਵਾਢੀ ਰੋਜ਼ਾਨਾ ਕਰਨੀ ਚਾਹੀਦੀ ਹੈ, ਇਸ ਨਾਲ ਅਜ਼ੋਲਾ ਨੂੰ ਚੰਗੀ ਤਰ੍ਹਾਂ ਵਧਣ ਵਿੱਚ ਮਦਦ ਮਿਲਦੀ ਹੈ।
ਇਹ ਵੀ ਪੜ੍ਹੋ: ਦੁੱਧ ਦਾ ਉਤਪਾਦਨ ਵਧਾਉਣ ਲਈ ਪਸ਼ੂਆਂ ਨੂੰ ਖੁਆਓ 'ਮੱਖਣ ਘਾਹ'
ਅਜੋਲਾ ਦੇ ਮੁੱਖ ਲਾਭ:
● ਅਜੋਲਾ ਨੂੰ ਜੈਵਿਕ ਖਾਦ ਦੇ ਰੂਪ `ਚ ਵਰਤਿਆ ਜਾਂਦਾ ਹੈ, ਕਿਉਂਕਿ ਅਜੋਲਾ `ਚ ਸਾਇਨੋਬੈਕਟਰੀਆ (Cyanobacteria) ਹੁੰਦਾ ਹੈ। ਜੋ ਨਾਈਟ੍ਰੋਜਨ (Nitrogen) ਨੂੰ ਠੀਕ ਕਰਨ `ਚ ਮੱਦਦ ਕਰਦਾ ਹੈ। ਨਾਈਟ੍ਰੋਜਨ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਬਦਲੇ `ਚ ਵਾਧੂ ਝਾੜ ਪ੍ਰਾਪਤ ਹੁੰਦਾ ਹੈ।
● ਅਜੋਲਾ ਗਾਵਾਂ, ਮੱਝਾਂ, ਮੁਰਗੀਆਂ, ਸੂਰਾਂ, ਬੱਕਰੀਆਂ, ਬੱਤਖਾਂ ਆਦਿ ਲਈ ਸੁਆਦੀ ਅਤੇ ਪੌਸ਼ਟਿਕ ਭੋਜਨ ਹੈ, ਕਿਉਂਕਿ ਇਨ੍ਹਾਂ ਪੌਦਿਆਂ `ਚ ਖਣਿਜ ਤੱਤਾਂ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।
● ਇਸ ਪੌਦੇ ਦੀ ਵਰਤੋਂ ਨਦੀਨਾਂ ਦਾ ਨਿਯੰਤਰਣ, ਮੱਛਰਾਂ ਦਾ ਨਿਯੰਤਰਣ ਆਦਿ ਕਰਨ `ਚ ਵੀ ਸਹਾਇਕ ਹੁੰਦੀ ਹਨ।
● ਇਸਦੇ ਨਾਲ ਹੀ ਅਜੋਲਾ ਦਵਾਈ ਅਤੇ ਪਾਣੀ ਸ਼ੁੱਧ ਕਰਨ ਲਈ ਵਰਤਿਆ ਜਾਂਦਾ ਹੈ। ਦੇਸ਼ ਦੇ ਕਈ ਹਿੱਸਿਆਂ `ਚ ਇਸ ਪੌਦੇ ਨੂੰ ਭੋਜਨ ਦੇ ਰੂਪ ਵਿੱਚ ਵਰਤਦੇ ਹਨ।
ਪਸ਼ੂਆਂ ਲਈ ਲਾਹੇਵੰਦ ਚਾਰਾ
ਅਜ਼ੋਲਾ ਵਿੱਚ ਫਾਸਫੋਰਸ, ਆਇਰਨ ਅਤੇ ਕੈਲਸ਼ੀਅਮ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਅਮੀਨੋ ਐਸਿਡ, ਪ੍ਰੋਟੀਨ, ਵਿਟਾਮਿਨ ਏ, ਵਿਟਾਮਿਨ ਬੀ-12, ਬੀਟਾ ਕੈਰੋਟੀਨ, ਫਾਸਫੋਰਸ, ਕੈਲਸ਼ੀਅਮ, ਆਇਰਨ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ। ਅਜ਼ੋਲਾ ਘਾਹ ਨੂੰ ਜਾਨਵਰਾਂ ਦਾ ਡ੍ਰਾਈ ਫਰੂਟ ਵੀ ਕਿਹਾ ਜਾਂਦਾ ਹੈ। ਤੁਸੀਂ ਇਸ ਨੂੰ ਹਰ ਕਿਸਮ ਦੇ ਜਾਨਵਰਾਂ ਜਿਵੇਂ ਕਿ ਗਾਂ, ਮੱਝ, ਬੱਕਰੀ ਅਤੇ ਮੁਰਗੀ ਨੂੰ ਖੁਆ ਸਕਦੇ ਹੋ। ਇਸ 'ਚ ਮੌਜੂਦ 25 ਤੋਂ 30 ਫੀਸਦੀ ਪ੍ਰੋਟੀਨ ਜਾਨਵਰਾਂ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ।
Summary in English: Inexpensive and nutritious feed for cattle "Azolla", beneficial for cattle in winter