ਖਰਗੋਸ਼ਾਂ ਨੂੰ ਪਸ਼ੂ ਪ੍ਰੇਮੀ ਬਹੁਤ ਸ਼ੌਂਕ ਨਾਲ ਪਾਲਦੇ ਹਨ। ਇਹ ਵੀ ਮੰਨਿਆ ਜਾਂਦਾ ਹੈ ਕਿ ਖਰਗੋਸ਼ਾਂ ਨੂੰ ਰੱਖਣਾ ਸ਼ੁਭ ਹੁੰਦਾ ਹੈ। ਇਸਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਖ਼ਰਗੋਸ਼ ਪਾਲਣ ਰਾਹੀਂ ਤੁਸੀਂ ਚੰਗਾ ਮੁਨਾਫ਼ਾ ਕਮਾ ਸਕਦੇ ਹੋ। ਅੱਜ ਇਸ ਲੇਖ `ਚ ਅਸੀਂ ਤੁਹਾਨੂੰ ਖ਼ਰਗੋਸ਼ ਪਾਲਣ `ਤੇ ਪੂਰੀ ਜਾਣਕਾਰੀ ਦਵਾਂਗੇ, ਜਿਸ ਰਾਹੀਂ ਤੁਸੀਂ ਆਸਾਨੀ ਨਾਲ ਖ਼ਰਗੋਸ਼ ਪਾਲਣ ਦਾ ਧੰਦਾ ਕਰ ਸਕੋਗੇ। ਦੱਸ ਦੇਈਏ ਕਿ ਖਰਗੋਸ਼ਾਂ ਨੂੰ ਕਿਸੇ ਛੋਟੀ ਥਾਂ `ਤੇ ਆਸਾਨੀ ਨਾਲ ਪਾਲਿਆ ਜਾ ਸਕਦਾ ਹੈ।
ਖਰਗੋਸ਼ ਪਾਲਣ ਦੇ ਮੁੱਖ ਨੁਕਤੇ:
●ਖਰਗੋਸ਼ਾਂ `ਚ ਬੱਚੇ ਪੈਦਾ ਕਰਨ ਦੀ ਜ਼ਿਆਦਾ ਸਮਰੱਥਾ ਹੁੰਦੀ ਹੈ। ਇੱਕ ਮਾਦਾ ਖਰਗੋਸ਼ ਇੱਕ ਸਮੇਂ `ਚ 5-8 ਬੱਚਿਆਂ ਨੂੰ ਜਨਮ ਦੇ ਸਕਦੀ ਹੈ।
● ਖਰਗੋਸ਼ ਦੇ ਬੱਚੇ 3-4 ਮਹੀਨਿਆਂ ਦੀ ਉਮਰ `ਚ ਪ੍ਰਜਨਨ ਲਈ ਤਿਆਰ ਹੋ ਜਾਂਦੇ ਹਨ।
● ਇਨ੍ਹਾਂ ਨੂੰ ਰਸੋਈ ਦਾ ਚਾਰਾ, ਗਾਜਰ, ਮੂਲੀ, ਹਰਾ ਘਾਹ ਤੇ ਹੋਰ ਅਨਾਜ ਖੁਆ ਕੇ ਆਸਾਨੀ ਨਾਲ ਪਾਲਿਆ ਜਾ ਸਕਦਾ ਹੈ।
● ਖਰਗੋਸ਼ ਪਾਲਣ ਦੇ ਲਈ ਸਾਧਾਰਨ ਮਾਹੌਲ ਦੀ ਲੋੜ ਹੁੰਦੀ ਹੈ। ਗਰਮ ਮੌਸਮ ਖਰਗੋਸ਼ਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ, ਜਦੋਂਕਿ ਠੰਡਾ ਮੌਸਮ ਇਨ੍ਹਾਂ ਲਈ ਫਾਇਦੇਮੰਦ ਹੋਵੇਗਾ।
ਖਰਗੋਸ਼ ਪਾਲਣ ਦੇ ਲਾਭ:
● ਖਰਗੋਸ਼ ਪਾਲਣ ਘੱਟ ਲਾਗਤ `ਚ ਵੱਧ ਕਮਾਈ ਦਾ ਇੱਕ ਬਹੁਤ ਵਧੀਆ ਸਾਧਨ ਹੈ।
● ਇਨ੍ਹਾਂ ਦੇ ਮਾਸ ਦੀ ਬਾਜ਼ਾਰ `ਚ ਕਾਫੀ ਮੰਗ ਹੈ।
● ਖਰਗੋਸ਼ਾਂ ਨੂੰ ਪਸ਼ੂ ਪ੍ਰੇਮੀਆਂ ਨੂੰ ਵੇਚ ਕੇ ਚੰਗੇ ਪੈਸੇ ਕਮਾਏ ਜਾ ਸਕਦੇ ਹਨ।
● ਮੀਟ ਤੇ ਉੱਨ ਤੋਂ ਇਲਾਵਾ ਇਨ੍ਹਾਂ ਦੀ ਖਾਦ ਵੇਚ ਕੇ ਵੀ ਮੋਟੀ ਕਮਾਈ ਕੀਤੀ ਜਾ ਸਕਦੀ ਹੈ।
ਖਰਗੋਸ਼ ਪਾਲਣ ਦੇ ਤਰੀਕੇ:
1. ਓਪਨ ਵਿਧੀ (Open Method):
ਜੇਕਰ ਤੁਸੀਂ ਸ਼ੌਕ ਜਾਂ ਘਰੇਲੂ ਵਰਤੋਂ ਲਈ ਖਰਗੋਸ਼ ਪਾਲਨਾ ਚਾਹੁੰਦੇ ਹੋ, ਤਾਂ ਤੁਸੀਂ ਖੁੱਲੇ ਤਰੀਕੇ ਨਾਲ ਖ਼ਰਗੋਸ਼ ਪਾਲ ਸਕਦੇ ਹੋ। ਇਸ ਵਿਧੀ `ਚ ਵਿਹੜੇ, ਛੱਤ ਜਾਂ ਖੇਤ `ਚ ਖਰਗੋਸ਼ ਦੀ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾ ਸਕਦਾ ਹੈ।
2. ਡੂੰਘੀ ਲਿਟਰ ਵਿਧੀ (Deep Litter Method):
ਜੇਕਰ ਤੁਸੀਂ ਘੱਟ ਮਾਤਰਾ 'ਚ ਖਰਗੋਸ਼ ਪਾਲਣ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇਹ ਤਰੀਕਾ ਅਪਣਾ ਸਕਦੇ ਹੋ। ਇਸ ਵਿਧੀ `ਚ, ਇੱਕ ਠੋਸ ਕੰਕਰੀਟ ਤੋਂ ਘਰ ਵਰਗੀ ਥਾਂ ਬਣਾਈ ਜਾਂਦੀ ਹੈ। ਇਸ ਵਿਧੀ `ਚ ਵੱਧ ਤੋਂ ਵੱਧ 30 ਖਰਗੋਸ਼ ਰੱਖੇ ਜਾ ਸਕਦੇ ਹਨ।
ਇਹ ਵੀ ਪੜ੍ਹੋ : Camel Farming: ਊਠ ਪਾਲਣ ਦਾ ਕਾਰੋਬਾਰ ਅਜ਼ਮਾਓ ਤੇ ਪਸ਼ੂ ਪਾਲਣ `ਚ ਮੁਹਾਰਤ ਪਾਓ
3. ਪਿੰਜਰਾ ਵਿਧੀ (Cage Method):
ਖਰਗੋਸ਼ ਪਾਲਣ ਵਪਾਰਕ ਨਜ਼ਰੀਏ ਤੋਂ ਕਰਨ ਲਈ ਪਿੰਜਰੇ ਦੀ ਵਿਧੀ ਸਭ ਤੋਂ ਢੁਕਵੀਂ ਹੈ। ਇਸ ਵਿਧੀ `ਚ ਖਰਗੋਸ਼ਾਂ ਨੂੰ ਇੱਕ ਪਿੰਜਰੇ `ਚ ਰੱਖਿਆ ਜਾਂਦਾ ਹੈ, ਜੋ ਤਾਰ ਜਾਂ ਲੋਹੇ ਦੀ ਪਲੇਟ ਨਾਲ ਬਣਿਆ ਹੁੰਦਾ ਹੈ। ਇਸ ਵਿਧੀ `ਚ ਤੁਸੀਂ ਆਪਣੀ ਸਹੂਲਤ ਤੇ ਪ੍ਰਜਨਨ ਅਨੁਸਾਰ ਨਰ, ਮਾਦਾ ਤੇ ਬੱਚੇ ਨੂੰ ਰੱਖ ਸਕਦੇ ਹੋ।
ਖ਼ਰਗੋਸ਼ ਪਾਲਣ `ਚ ਲਾਗਤ ਤੇ ਕਮਾਈ:
ਇਸ ਧੰਦੇ ਨੂੰ ਸ਼ੁਰੂ ਕਾਰਣ `ਚ ਤੁਹਾਡੀ 50 ਤੋਂ 60 ਹਜ਼ਾਰ ਦੀ ਲਾਗਤ ਲੱਗ ਸਕਦੀ ਹੈ। ਜਦੋਂਕਿ, ਤੁਸੀਂ ਇਸ ਕਾਰੋਬਾਰ `ਚ 10 ਖਰਗੋਸ਼ਾਂ ਤੋਂ ਸਾਲਾਨਾ 50 ਹਜ਼ਾਰ ਕਮਾ ਸਕਦੇ ਹੋ।
Summary in English: Rabbit farming is a business as well as a hobby, Learn how