ਜੇਕਰ ਤੁਸੀਂ ਕਿਸੇ ਵਧੀਆ ਕਾਰੋਬਾਰ ਦੀ ਤਲਾਸ਼ ਕਰ ਰਹੇ ਹੋ ਜਿਸ ਤੋਂ ਤੁਹਾਨੂੰ ਚੰਗੀ ਆਮਦਨ ਪ੍ਰਾਪਤ ਹੋਵੇ, ਤਾਂ ਇਹ ਲੇਖ ਤੁਹਾਡੇ ਲਈ ਹੀਂ ਹੈ। ਅੱਜ ਅੱਸੀ ਤੁਹਾਡੇ ਲਈ ਇਕ ਅਜਿਹਾ ਕਾਰੋਬਾਰੀ ਵਿਚਾਰ ਲੈ ਕੇ ਆਏ ਹਾਂ, ਜਿਸਨੂੰ ਆਪਣਾ ਕੇ ਤੁਸੀਂ ਲੱਖਾਂ ਦੀ ਕਮਾਈ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਕਾਰੋਬਾਰੀ ਵਿਚਾਰ ਬਾਰੇ ਵਧੇਰੇ ਜਾਣਕਾਰੀ।
ਅੱਜ ਅਸੀਂ ਇਸ ਲੇਖ ਰਾਹੀਂ ਡੇਅਰੀ ਫਾਰਮ ਦੇ ਕਾਰੋਬਾਰ ਦੀ ਗੱਲ ਕਰ ਰਹੇ ਹਾਂ। ਜੀ ਹਾਂ, ਡੇਅਰੀ ਫਾਰਮ ਦਾ ਕਾਰੋਬਾਰ ਪਿੰਡਾਂ ਦੇ ਨਿਵਾਸੀਆਂ ਲਈ ਇੱਕ ਬਹੁਤ ਹੀ ਵਧੀਆ ਆਮਦਨ ਦਾ ਸਾਧਨ ਹੈ। ਜੇਕਰ ਤੁਸੀਂ ਪਿੰਡ `ਚ ਰਹਿੰਦੇ ਹੋਏ ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਸੋਚ ਰਹੇ ਹੋ ਤਾਂ ਇਹ ਕਾਰੋਬਾਰ ਤੁਹਾਡੇ ਲਈ ਇੱਕ ਚੰਗਾ ਵਿਕਲਪ ਸਾਬਤ ਹੋ ਸਕਦਾ ਹੈ। ਇਸ ਰਾਹੀਂ ਤੁਸੀਂ ਘੱਟ ਲਾਗਤ `ਚ ਵੱਧ ਮੁਨਾਫ਼ਾ ਕਮਾ ਸਕਦੇ ਹੋ। ਇਸਦੇ ਨਾਲ ਹੀ ਸਰਕਾਰ ਵੱਲੋਂ ਵੀ ਡੇਅਰੀ ਫਾਰਮ ਦਾ ਕਾਰੋਬਾਰ ਸ਼ੁਰੂ ਕਰਨ `ਤੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।
ਧਿਆਨ `ਚ ਰੱਖਣ ਯੋਗ ਗੱਲਾਂ:
● ਇਸ ਕਾਰੋਬਾਰ ਲਈ ਤੁਹਾਨੂੰ ਸਿਰਫ ਉਹਨਾਂ ਪਸ਼ੂਆਂ ਦੀ ਜ਼ਰੂਰਤ ਹੈ, ਜੋ ਦੁੱਧ ਦਿੰਦੇ ਹਨ।
● ਡੇਅਰੀ ਖੋਲ੍ਹਣ ਲਈ ਗਾਵਾਂ ਤੇ ਮੱਝਾਂ ਦੀਆਂ ਚੰਗੀਆਂ ਨਸਲਾਂ ਦੀ ਚੋਣ ਕਰਨਾ ਸਭ ਤੋਂ ਜ਼ਰੂਰੀ ਹੈ।
● ਚੰਗੀ ਨਸਲ ਦੇ ਸਾਰੇ ਪਸ਼ੂਆਂ ਬਾਰੇ ਤੁਹਾਨੂੰ ਪਹਿਲਾਂ ਤੋਂ ਹੀ ਪਤਾ ਹੋਣਾ ਚਾਹੀਦਾ ਹੈ।
● ਇਸ ਤੋਂ ਇਲਾਵਾ ਪਸ਼ੂਆਂ ਨੂੰ ਰੱਖਣ ਲਈ ਅਜਿਹੀ ਜਗ੍ਹਾ ਦੀ ਚੋਣ ਕਰੋ ਜਿੱਥੇ ਖੁੱਲ੍ਹੀ ਹਵਾ ਹੋਵੇ।
ਡੇਅਰੀ ਉਦਯੋਗ ਦੇ ਫਾਇਦੇ:
● ਡੇਅਰੀ ਉਦਯੋਗ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਕਿਸਾਨ ਗਾਂ ਦੇ ਗੋਹੇ ਤੋਂ ਲੈ ਕੇ ਦੁੱਧ ਤੱਕ ਵੇਚ ਕੇ ਮਹੀਨਾਵਾਰ ਲੱਖਾਂ ਰੁਪਏ ਕਮਾ ਸਕਦੇ ਹਨ।
● ਇਸ ਤੋਂ ਇਲਾਵਾ ਇਸ ਦੇ ਗੋਬਰ ਨੂੰ ਜੈਵਿਕ ਖਾਦ ਬਣਾਉਣ `ਚ ਵੀ ਵਰਤਿਆ ਜਾ ਸਕਦਾ ਹੈ।
● ਇਸ ਦੇ ਦੁੱਧ ਤੋਂ ਕਈ ਤਰ੍ਹਾਂ ਦੇ ਉਤਪਾਦ ਵੀ ਬਣਾਏ ਜਾਂਦੇ ਹਨ।
ਇਹ ਵੀ ਪੜ੍ਹੋ: ਡੇਅਰੀ ਕਿਸਾਨਾਂ ਨੂੰ ਹੋਵੇਗਾ ਮੋਟਾ ਮੁਨਾਫ਼ਾ, ਮੱਝ ਦੀ ਇਹ ਨਸਲ ਕਰ ਦੇਵੇਗੀ ਪਸ਼ੂ ਪਾਲਕਾਂ ਨੂੰ ਮਾਲੋਮਾਲ
ਡੇਅਰੀ ਫਾਰਮ ਤੋਂ ਕਮਾਈ:
ਜੇਕਰ ਤੁਸੀਂ ਇਸ ਕਾਰੋਬਾਰ ਨੂੰ ਵੱਡੇ ਪੱਧਰ `ਤੇ ਸ਼ੁਰੂ ਕਰਦੇ ਹੋ ਯਾਨੀ ਕੇ 20 ਦੁਧਾਰੂ ਪਸ਼ੂਆਂ ਤੋਂ, ਤਾਂ ਤੁਸੀਂ ਲਗਭਗ 2 ਲੱਖ ਰੁਪਏ ਪ੍ਰਤੀ ਮਹੀਨਾ ਆਸਾਨੀ ਨਾਲ ਕਮਾ ਸਕਦੇ ਹੋ।
ਸਰਕਾਰ ਵੱਲੋਂ ਸਬਸਿਡੀ:
ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਕਿ ਡੇਅਰੀ ਫਾਰਮ ਖੋਲ੍ਹਣ `ਤੇ ਕਿਸਾਨਾਂ ਨੂੰ ਨਾਬਾਰਡ (NABARD) ਵਲੋਂ 25 ਫੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਨਾਬਾਰਡ ਦੀ ਇਸ ਸਕੀਮ ਦਾ ਲਾਭ ਚੁੱਕਣ ਲਈ ਕਿਸਾਨ, ਵਿਅਕਤੀਗਤ ਉੱਦਮੀ, ਗੈਰ ਸਰਕਾਰੀ ਸੰਗਠਨ ਤੇ ਕੰਪਨੀਆਂ ਵੀ ਅਪਲਾਈ ਕਰ ਸਕਦੀਆਂ ਹਨ।
Summary in English: Start this business soon to get millions of profits