ਅਜਿਹੀ ਗਾਂ ਜਿਸ ਦਾ ਘਿਓ 1000, 2000 ਨਹੀਂ ਸਗੋਂ ਪੂਰੇ 5500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਇਸ ਗਾਂ ਬਾਰੇ ਜਾਣਨ ਲਈ ਪੜ੍ਹੋ ਇਹ ਲੇਖ...
Badri Cow: ਭਾਰਤ ਵਿੱਚ ਕਈ ਨਸਲਾਂ ਦੀਆਂ ਗਾਵਾਂ ਪਾਈਆਂ ਜਾਂਦੀਆਂ ਹਨ। ਇਹ ਗੱਲ ਤਾਂ ਸਭ ਜਾਣਦੇ ਹਨ ਕੀ ਹਿੰਦੂ ਧਰਮ ਵਿੱਚ ਗਾਂ ਦਾ ਵਿਸ਼ੇਸ਼ ਸਥਾਨ ਹੈ। ਜੀ ਹਾਂ, ਸਾਡੇ ਦੇਸ਼ ਵਿੱਚ ਗਊ ਨੂੰ ਮਾਤਾ ਦਾ ਦਰਜਾ ਦਿੱਤਾ ਗਿਆ ਹੈ, ਕਿਉਂਕਿ ਗਊ ਤੋਂ ਪੈਦਾ ਹੋਣ ਵਾਲੀ ਹਰ ਚੀਜ਼ ਸਿਹਤ ਅਤੇ ਕੁਦਰਤ ਲਈ ਫਾਇਦੇਮੰਦ ਮੰਨੀ ਜਾਂਦੀ ਹੈ। ਇਹੀ ਕਾਰਨ ਹੈ ਕੀ ਪਸ਼ੂ ਪਾਲਣ ਵਾਲੇ ਵੀ ਗਊ ਪਾਲਣ ਵੱਲ ਵਧ ਰਹੇ ਹਨ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਗਾਂ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਨੂੰ ਕੁਝ ਹੀ ਦਿਨਾਂ 'ਚ ਮਾਲੋਮਾਲ ਕਰ ਦੇਵੇਗੀ।
ਖੇਤੀ ਦੇ ਨਾਲ-ਨਾਲ ਕਿਸਾਨ ਗਊ ਪਾਲਣ ਤੋਂ ਵੀ ਚੰਗੀ ਆਮਦਨ ਕਮਾ ਰਹੇ ਹਨ। ਇਸ ਲੜੀ ਵਿੱਚ ਅੱਜ ਅਸੀਂ ਇੱਕ ਅਜਿਹੀ ਗਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਪਹਾੜਾਂ ਦੀ ਕਾਮਧੇਨੂ ਦਾ ਦਰਜਾ ਪ੍ਰਾਪਤ ਹੈ ਅਤੇ ਇਸ ਦਾ ਘਿਓ 5500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕਦਾ ਹੈ। ਇਸ ਗਾਂ ਦਾ ਨਾਂ ਬਦਰੀ ਗਾਂ ਹੈ, ਜੋ ਕਿ ਛੋਟੇ ਕਿਸਾਨਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ।
ਕਿੰਨਾ ਦੁੱਧ ਦਿੰਦੀ ਹੈ ਬਦਰੀ ਗਾਂ
ਬਦਰੀ ਗਾਂ ਗਾਵਾਂ ਦੀ ਸਭ ਤੋਂ ਵਧੀਆ ਨਸਲ ਵਿੱਚੋਂ ਇੱਕ ਹੈ। ਬਦਰੀ ਗਾਂ ਮੁੱਖ ਤੌਰ 'ਤੇ ਉੱਤਰਾਖੰਡ ਵਿੱਚ ਪਾਈ ਜਾਂਦੀ ਹੈ। ਜੇਕਰ ਦੇਖਿਆ ਜਾਵੇ ਤਾਂ ਇਹ ਗਾਂ ਦੂਜੀਆਂ ਗਾਵਾਂ ਦੇ ਮੁਕਾਬਲੇ 3 ਤੋਂ 4 ਲੀਟਰ ਘੱਟ ਦੁੱਧ ਦਿੰਦੀ ਹੈ ਪਰ ਇਸ ਗਾਂ ਦਾ ਘਿਓ ਬਹੁਤ ਕੀਮਤੀ ਹੈ। ਜਿੱਥੇ ਤੁਹਾਨੂੰ ਇੱਕ ਆਮ ਗਾਂ ਦਾ ਘਿਓ 800 ਤੋਂ 1000 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਿਲੇਗਾ, ਉੱਥੇ ਹੀ ਬਦਰੀ ਗਾਂ ਦਾ ਘਿਓ 5500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ। ਮਤਲਬ ਕੀਮਤ 5 ਗੁਣਾ ਜ਼ਿਆਦਾ ਹੈ।
ਇਹ ਵੀ ਪੜ੍ਹੋ: ਬੇਰੋਜ਼ਗਾਰ ਨੌਜਵਾਨਾਂ ਲਈ ਡੇਅਰੀ ਫਾਰਮਿੰਗ ਲਾਹੇਵੰਦ ਕਿੱਤਾ, ਜਾਣੋ ਕਾਰੋਬਾਰ ਸ਼ੁਰੂ ਕਰਨ ਲਈ ਲੋੜੀਂਦੀ ਯੋਜਨਾ
ਬਦਰੀ ਗਾਂ ਦਾ ਘਿਓ ਬਹੁਤ ਮਹਿੰਗਾ
ਤੁਹਾਡੇ ਦਿਮਾਗ ਵਿੱਚ ਇਹ ਸਵਾਲ ਜ਼ਰੂਰ ਆ ਰਿਹਾ ਹੋਵੇਗਾ ਕਿ ਬਦਰੀ ਗਾਂ ਦਾ ਘਿਓ ਇੰਨਾ ਮਹਿੰਗਾ ਕਿਉਂ ਵਿਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਬਦਰੀ ਗਾਂ ਸਿਰਫ ਠੰਡੇ ਅਤੇ ਪਹਾੜੀ ਖੇਤਰਾਂ ਲਈ ਹੀ ਢੁਕਵੀਂ ਹੈ। ਬਦਰੀ ਗਾਂ ਦੇ ਘਿਓ 'ਚ 8.4 ਫੀਸਦੀ ਚਰਬੀ ਪਾਈ ਜਾਂਦੀ ਹੈ, ਜੋ ਕਿ ਆਮ ਗਾਂ ਅਤੇ ਮੱਝ ਦੇ ਘਿਓ ਤੋਂ ਕਿਤੇ ਜ਼ਿਆਦਾ ਹੈ। ਇਸ ਤੋਂ ਇਲਾਵਾ ਬਦਰੀ ਗਾਂ ਦੇ ਦੁੱਧ ਵਿੱਚ ਕਰੂਡ ਪ੍ਰੋਟੀਨ 3.26 ਫੀਸਦੀ ਅਤੇ ਕੁੱਲ ਠੋਸ 9.02 ਫੀਸਦੀ ਪਾਇਆ ਜਾਂਦਾ ਹੈ। ਇਸ ਦੇ ਨਾਲ ਹੀ ਇਸ 'ਚ ਕਈ ਹੋਰ ਪੋਸ਼ਕ ਤੱਤ ਮੌਜੂਦ ਹੁੰਦੇ ਹਨ, ਜਿਸ ਕਾਰਨ ਇਸ ਤੋਂ ਬਣਿਆ ਘਿਓ ਬਹੁਤ ਮਹਿੰਗਾ ਹੁੰਦਾ ਹੈ।
ਅਲੋਪ ਹੋ ਰਹੀ ਹੈ ਬਦਰੀ ਗਾਂ
ਇਹ ਸਾਡੇ ਲਈ ਬਹੁਤ ਹੀ ਬਦਕਿਸਮਤੀ ਦੀ ਗੱਲ ਹੈ ਕਿ ਭੱਜ-ਦੌੜ ਦੀ ਜ਼ਿੰਦਗੀ ਵਿੱਚ ਲੋਕ ਹੁਣ ਬਦਰੀ ਗਾਂ ਨੂੰ ਭੁੱਲਦੇ ਜਾ ਰਹੇ ਹਨ। ਦੁੱਧ ਉਤਪਾਦਨ ਘੱਟ ਹੋਣ ਕਾਰਨ ਇਹ ਗਾਂ ਖ਼ਤਮ ਹੋਣ ਦੇ ਕੰਢੇ 'ਤੇ ਹੈ। ਪਰ ਪਸ਼ੂ ਪਾਲਕਾਂ ਨੂੰ ਕਦੇ-ਕਦੇ ਦੁੱਧ ਦੀ ਮਾਤਰਾ ਦੀ ਬਜਾਏ ਗੁਣਵੱਤਾ 'ਤੇ ਧਿਆਨ ਦੇਣਾ ਚਾਹੀਦਾ ਹੈ, ਜਿਸ ਨਾਲ ਬਦਰੀ ਗਾਂ ਨੂੰ ਬਚਾਉਣ ਵਿਚ ਮਦਦ ਮਿਲੇਗੀ।
ਇਹ ਵੀ ਪੜ੍ਹੋ: ਡੇਅਰੀ ਫਾਰਮ ਰੋਜ਼ੀ-ਰੋਟੀ ਦਾ ਚੰਗਾ ਵਸੀਲਾ, ਸ਼ੈੱਡ ਬਨਾਉਣ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ
ਜ਼ਿਕਰਯੋਗ ਹੈ ਕਿ ਹੁਣ ਇਨ੍ਹਾਂ ਗਾਵਾਂ ਦੀ ਗਿਣਤੀ ਘਟ ਕੇ ਸਿਰਫ਼ ਸੌ ਦੇ ਅੰਕੜੇ ਰਹਿ ਗਈ ਹੈ। ਚੰਪਾਵਤ ਦੇ ਪਿੰਡ ਨਰਿਆਲ ਦੇ ਪਸ਼ੂ ਪਾਲਣ ਕੇਂਦਰ ਵਿੱਚ ਬਦਰੀ ਗਾਂ ਦੀ ਸਾਂਭ ਸੰਭਾਲ ਲਈ ਉਪਰਾਲੇ ਕੀਤੇ ਜਾ ਰਹੇ ਹਨ, ਜੋ ਕਿ ਸ਼ਲਾਘਾਯੋਗ ਕਦਮ ਹੈ। ਚੰਪਾਵਤ ਜ਼ਿਲ੍ਹੇ ਵਾਂਗ ਇਸ ਦੀ ਸੁਰੱਖਿਆ ਲਈ ਹੋਰ ਜ਼ਿਲ੍ਹਿਆਂ ਅਤੇ ਸੂਬਿਆਂ ਨੂੰ ਵੀ ਅੱਗੇ ਆਉਣ ਦੀ ਲੋੜ ਹੈ।
Summary in English: The ghee of this cow is sold for 5500 rupees per kg, you will be surprised to know its benefits.