ਮੱਝਾਂ ਪਾਲਣ ਵੱਲ ਲੋਕਾਂ ਦਾ ਰੁਝਾਨ ਵਧਦਾ ਜਾ ਰਿਹਾ ਹੈ। ਕਿਉਂਕਿ ਇਹ ਧੰਦਾ ਕਮਾਈ ਦਾ ਇੱਕ ਬਹੁਤ ਵਧੀਆ ਸਾਧਣ ਹੈ। ਬਹੁਤੀਆਂ ਮੱਝਾਂ ਘੱਟ ਰੱਖ-ਰਖਾਅ ਦੇ ਬਾਵਜੂਦ ਵੀ ਚੰਗਾ ਦੁੱਧ ਪੈਦਾ ਕਰਦੀਆਂ ਹਨ। ਇਸੇ ਕਰਕੇ ਇਸ ਧੰਦੇ ਰਾਹੀਂ ਕਿਸਾਨ ਵੱਧ ਮੁਨਾਫ਼ਾ ਕਮਾ ਸਕਦੇ ਹਨ।
ਅੱਜ ਇਸ ਲੇਖ ਰਾਹੀਂ ਅਸੀਂ ਤੁਹਾਨੂੰ ਅਜਿਹੀਆਂ ਮੱਝਾਂ ਦੀਆਂ ਨਸਲਾਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਰਾਹੀਂ ਤੁਸੀਂ ਆਮ ਮੱਝਾਂ ਨਾਲੋਂ ਵੱਧ ਦੁੱਧ ਉਤਪਾਦਨ ਪ੍ਰਪਤ ਕਰ ਸਕਦੇ ਹੋ। ਪਿੰਡਾਂ `ਚ ਖੇਤੀ ਤੋਂ ਬਾਅਦ ਸੱਭ ਤੋਂ ਵੱਡਾ ਕਮਾਈ ਦਾ ਸਾਧਣ ਪਸ਼ੂ ਪਾਲਣ ਹੀ ਹੈ। ਇਸ ਕਰਕੇ ਪਸ਼ੂ ਪਾਲਕਾਂ ਨੂੰ ਇਨ੍ਹਾਂ ਨਸਲਾਂ ਬਾਰੇ ਜ਼ਰੂਰ ਜਾਨਣਾ ਚਾਹੀਦਾ ਹੈ, ਤਾਂ ਜੋ ਉਹ ਚੰਗਾ ਮੁਨਾਫ਼ਾ ਪ੍ਰਾਪਤ ਕਰ ਸਕਨ।
ਮੱਝਾਂ ਦੀਆਂ ਲਾਹੇਵੰਦ ਨਸਲਾਂ:
1. ਮੁੱਰਾਹ (Murrah):
● ਇਹ ਨਸਲ ਹਰਿਆਣਾ ਦੇ ਰੋਹਤਕ, ਹਿਸਾਰ ਤੇ ਜਿੰਦ ਤੇ ਪੰਜਾਬ ਦੇ ਨਾਭਾ ਤੇ ਪਟਿਆਲਾ ਜਿਲ੍ਹਿਆਂ ਦੀ ਨਸਲ ਹੈ।
● ਇਸਦਾ ਰੰਗ ਆਮ ਤੌਰ 'ਤੇ ਕਾਲਾ ਹੁੰਦਾ ਹੈ ਤੇ ਪੂਛ ਤੇ ਚਿਹਰੇ 'ਤੇ ਚਿੱਟੇ ਨਿਸ਼ਾਨ ਹੁੰਦੇ ਹਨ।
● ਇਸ ਨਸਲ ਦੀਆਂ ਮੱਝਾਂ ਭਾਰਤ `ਚ ਸਭ ਤੋਂ ਕੁਸ਼ਲ ਦੁੱਧ ਉਤਪਾਦਕ ਮੱਝਾਂ ਵਿੱਚੋਂ ਇੱਕ ਹਨ।
● ਇਨ੍ਹਾਂ ਨਸਲਾਂ ਤੋਂ ਔਸਤ ਦੁੱਧ ਦੀ ਪੈਦਾਵਾਰ 19.1 ਲੀਟਰ/ਦਿਨ ਪ੍ਰਾਪਤ ਹੁੰਦੀ ਹੈ।
2. ਨੀਲੀ ਰਾਵੀ (Nili Ravi):
● ਇਹ ਨਸਲ ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ `ਚ ਸਤਲੁਜ ਘਾਟੀ ਤੇ ਪਾਕਿਸਤਾਨ ਦੇ ਸਾਹੀਵਾਲ ਜ਼ਿਲ੍ਹੇ `ਚ ਪਾਈ ਜਾਂਦੀ ਹੈ।
● ਆਮ ਤੌਰ 'ਤੇ ਇਸਦਾ ਰੰਗ ਕਲਾ ਹੁੰਦਾ ਹੈ ਤੇ ਮੱਥੇ, ਚਿਹਰੇ, ਲੱਤਾਂ ਤੇ ਪੂਛ 'ਤੇ ਚਿੱਟੇ ਨਿਸ਼ਾਨ ਹੁੰਦੇ ਹਨ।
● ਇਸ ਨਸਲ ਤੋਂ ਔਸਤ 7.5 ਲੀਟਰ/ਦਿਨ ਦੁੱਧ ਦੀ ਪੈਦਾਵਾਰ ਪ੍ਰਾਪਤ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਗਾਂ ਅਤੇ ਮੱਝ ਦੀ ਗਰੱਭਾਸ਼ਯ ਕਿਉਂ ਨਿਕਲਦੀ ਹੈ? ਜਾਣੋ ਇਸਦੇ ਕਾਰਨ ਅਤੇ ਇਸਦੀ ਰੋਕਥਾਮ ਕਿਵੇਂ ਕੀਤੀ ਜਾਵੇ!
3. ਸੁਰਤੀ (Surti):
● ਇਹ ਨਸਲ ਗੁਜਰਾਤ ਦੇ ਕੈਰਾ ਤੇ ਬੜੌਦਾ ਜ਼ਿਲ੍ਹੇ `ਚ ਪਾਈ ਜਾਂਦੀ ਹੈ।
● ਇਸਦਾ ਰੰਗ ਕਾਲਾ ਜਾਂ ਭੂਰਾ ਹੁੰਦਾ ਹੈ।
● ਇਸ ਨਸਲ ਦੀ ਦੁੱਧ ਦੀ ਪੈਦਾਵਾਰ 900 ਤੋਂ 1300 ਕਿਲੋਗ੍ਰਾਮ ਤੱਕ ਹੁੰਦੀ ਹੈ।
4. ਮੇਹਸਾਣਾ (Mehsana):
● ਮੇਹਸਾਣਾ ਨਸਲ ਗੁਜਰਾਤ ਦੇ ਮੇਹਸਾਣਾ ਸ਼ਹਿਰ ਤੇ ਮਹਾਰਾਸ਼ਟਰ ਸੂਬੇ `ਚ ਪਾਈ ਜਾਂਦੀ ਹੈ।
● ਇਸਦਾ ਸਰੀਰ ਜ਼ਿਆਦਾਤਰ ਕਾਲਾ ਹੁੰਦਾ ਹੈ, ਪਰ ਕੁਝ ਜਾਨਵਰ ਕਾਲੇ-ਭੂਰੇ ਰੰਗ ਦੇ ਵੀ ਹੁੰਦੇ ਹਨ।
● ਇਹ ਮੰਨਿਆ ਜਾਂਦਾ ਹੈ ਕਿ ਇਹ ਨਸਲ ਸੁਰਤੀ ਤੇ ਮੁੱਰਾਹ ਵਿਚਕਾਰ ਕ੍ਰਾਸਬ੍ਰੀਡਿੰਗ (Cross Breeding) ਤੋਂ ਪੈਦਾ ਹੋਈ ਹੈ।
● ਇਸ ਨਸਲ ਦੀ ਦੁੱਧ ਦੀ ਪੈਦਾਵਾਰ 1200-1500 ਕਿਲੋ ਹੈ।
5. ਟੋਡਾ (Toda):
● ਮੱਝਾਂ ਦੀ ਟੋਡਾ ਨਸਲ ਦਾ ਨਾਮ ਦੱਖਣੀ ਭਾਰਤ ਦੇ ਨੀਲਗਿਰੀਸ ਦੇ ਇੱਕ ਪ੍ਰਾਚੀਨ ਗੋਤ ਟੋਡਾ ਦੇ ਨਾਮ ਉੱਤੇ ਰੱਖਿਆ ਗਿਆ ਹੈ।
● ਇਹ ਮੱਝਾਂ ਹੋਰ ਨਸਲਾਂ ਨਾਲੋਂ ਬਿਲਕੁਲ ਵੱਖਰੀਆਂ ਹਨ।
● ਇਨ੍ਹਾਂ ਦੇ ਸਰੀਰ ਲੰਬੇ, ਡੂੰਘੀਆਂ ਤੇ ਚੌੜੀਆਂ ਛਾਤੀਆਂ ਤੇ ਛੋਟੀਆਂ ਤੇ ਮਜ਼ਬੂਤ ਲੱਤਾਂ ਹੁੰਦੀਆਂ ਹਨ।
● ਇਸ ਨਸਲ ਦੀ ਦੁੱਧ ਦੀ ਪੈਦਾਵਾਰ 500 ਤੋਂ 600 ਕਿਲੋਗ੍ਰਾਮ ਤੱਕ ਹੁੰਦੀ ਹੈ।
Summary in English: You can earn millions of profit from these buffalo breeds!