1. Home
  2. ਕੰਪਨੀ ਦੀਆ ਖਬਰਾਂ

ਜੈਵਿਕ ਖਾਦ ਮੁਕਤ ਫਸਲ, ਹੁਣ ਜੈਵਿਕ ਖੇਤੀ ਨਾਲ ਸੰਭਵ - ਡਾ. ਅਜੈ ਰਾਂਕਾ

Zydex ਕੰਪਨੀ ਨੇ "ਪ੍ਰਕਲਪ ਸੰਜੀਵਨੀ" ਯਾਨੀ ਮਿੱਟੀ ਵਿਚ ਜਿੰਦਾ-ਪਨ ਉਹਦੀ ਜੀਵ-ਵਿਗਿਆਨ ਅਤੇ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਇਕ ਨਵੇਂ ਢੰਗ ਅਤੇ ਨਵੇਂ ਉਤਪਾਦਾਂ ਦਾ ਨਿਰਮਾਣ ਕੀਤਾ ਹੈ। ਇਸ ਨਾਲ ਪਹਿਲੀ ਵਾਰ ਹੀ ਕਿਸਾਨ ਪਹਿਲੀ ਫਸਲ ਚੱਕਰ ਵਿਚ 100 ਪ੍ਰਤੀਸ਼ਤ ਰਸਾਇਣਕ ਖਾਦ ਮੁਕਤ ਖੇਤੀ ਕਰ ਸਕਣਗੇ।

KJ Staff
KJ Staff
Zydex

Zydex

Zydex ਕੰਪਨੀ ਨੇ "ਪ੍ਰਕਲਪ ਸੰਜੀਵਨੀ" ਯਾਨੀ ਮਿੱਟੀ ਵਿਚ ਜਿੰਦਾ-ਪਨ ਉਹਦੀ ਜੀਵ-ਵਿਗਿਆਨ ਅਤੇ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਇਕ ਨਵੇਂ ਢੰਗ ਅਤੇ ਨਵੇਂ ਉਤਪਾਦਾਂ ਦਾ ਨਿਰਮਾਣ ਕੀਤਾ ਹੈ। ਇਸ ਨਾਲ ਪਹਿਲੀ ਵਾਰ ਹੀ ਕਿਸਾਨ ਪਹਿਲੀ ਫਸਲ ਚੱਕਰ ਵਿਚ 100 ਪ੍ਰਤੀਸ਼ਤ ਰਸਾਇਣਕ ਖਾਦ ਮੁਕਤ ਖੇਤੀ ਕਰ ਸਕਣਗੇ।

ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਡਾ: ਅਜੈ ਰਾਂਕਾ ਨੇ ਕਿਹਾ ਕਿ ਇਹ ਜ਼ਾਇਟੌਨਿਕ ਅਵਿਸ਼ਕਾਰ ਪਲੇਟਫਾਰਮ ਪਿਛਲੇ ਪੰਜ ਸਾਲਾਂ ਵਿੱਚ ਵੱਖ ਵੱਖ ਪ੍ਰਯੋਗਾਂ ਦੇ ਅਧਾਰ ਤੇ ਸੋਧਿਆ ਗਿਆ ਹੈ ਅਤੇ ਬਹੁਤ ਸਾਰੇ ਜੈਵਿਕ ਖਾਦ ਦੇ ਉਤਪਾਦ ਵੀ ਕਿਸਾਨਾਂ ਨੂੰ ਉਪਲਬਧ ਕਰਾ ਰਹੇ ਹਨ।

ਸ਼ੁਰੂਆਤ ਅਸੀਂ ਮਾਈਕੋਰਾਈਜ਼ਾ ਨਾਲ ਕੀਤੀ, ਪਰ ਹੁਣ ਜ਼ਾਇਟੌਨਿਕ ਐਨ ਪੀ ਕੇ ਕਨਸੋਸਿਆ, ਜ਼ਾਇਟੌਨਿਕ ਜ਼ਿੰਕ ਅਤੇ ਜ਼ਾਇਟੌਨਿਕ ਪੋਟਾਸ਼ੀਅਮ - ਮਿਲਾਉਣ ਵਾਲੇ ਬੈਕਟੀਰੀਆ ਅਤੇ ਗੋਬਰ ਖਾਦ ਨੂੰ ਉੱਲੀ ਦੁਆਰਾ ਸੜਾਉਂਣ ਵਾਲਾ ਜ਼ਾਇਟੌਨਿਕ ਗੋਧਨ ਵੀ ਕਿਸਾਨਾਂ ਲਈ ਪੇਸ਼ ਕੀਤਾ ਗਿਆ ਹੈ।

ਜ਼ਾਇਟੌਨਿਕ ਤਕਨਾਲੋਜੀ ਤੋਂ ਪਹਿਲਾ ਹੀ ਵਰਤੋਂ ਕਰਦਿਆਂ, ਕਿਸਾਨਾਂ ਦੀ ਜ਼ਮੀਨ ਨਰਮ, ਹਵਾਦਾਰ ਅਤੇ ਭੁਰਭੁਰੀ ਹੋ ਜਾਂਦੀ ਹੈ ਅਤੇ ਨਾਲ ਹੀ ਨਾਲ ਇੱਕ ਖਾਸ ਅਨੁਪਾਤ ਵਿੱਚ ਅਨੁਕੂਲ ਮਿੱਤਰ ਬੈਕਟੀਰੀਆ ਦੀ ਮਾਤਰਾ ਵੀ ਪ੍ਰਦਾਨ ਕਰਦੀ ਹੈ। 100% ਜੈਵਿਕ ਖੇਤੀ ਕਰਨਾ ਹਮੇਸ਼ਾ ਤੋਂ ਮੁਸ਼ਕਲ ਕੰਮ ਰਿਹਾ ਹੈ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਕੀਤੇ ਬਿਨਾਂ ਉਤਪਾਦਨ ਹਮੇਸ਼ਾਂ ਘਟਦਾ ਰਿਹਾ ਹੈ। ਪਰ ਪਿਛਲੇ 6 ਮਹੀਨਿਆਂ ਵਿੱਚ,ਲਗਭਗ 140 ਏਕੜ ਵਿੱਚ ਵੱਖ-ਵੱਖ ਰਾਜਾਂ ਅਤੇ ਵੱਖ ਵੱਖ ਫਸਲਾਂ ਵਿੱਚ ਪ੍ਰਯੋਗ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਅਸੀਂ ਰਸਾਇਣਕ ਖਾਦ ਮੁਕਤ ਖੇਤੀ ਕਰਨ ਤੇ ਵੀ ਉਤਪਾਦ ਉਹਨਾਂ ਹੀ ਜਾਂ ਉਸ ਤੋਂ ਵਧੇਰੇ ਪ੍ਰਾਪਤ ਕਰ ਸਕਦੇ ਹਾਂ । ਤਜ਼ਰਬਿਆਂ ਨੇ ਇਹ ਦਿਖਾਇਆ ਹੈ ਕਿ ਰਸਾਇਣਕ ਖਾਦਾਂ ਦੀ ਵਰਤੋਂ ਕੀਤੇ ਬਿਨਾਂ ਵੀ, ਸਾਡੀ ਫਸਲਾਂ ਦਾ ਸਿਰਫ ਉਤਪਾਦਨ ਹੀ ਨੀ ਵਧਿਆ, ਬਲਕਿ ਪੌਦਿਆਂ ਦੇ ਵਾਧੇ, ਹਰਿਆਲੀ, ਉਤਪਾਦਨ ਅਤੇ ਗੁਣਵਤਾ ਵਿਚ ਵੀ ਵਾਧਾ ਹੋਇਆ ਹੈ, ਯਾਨੀ ਪੌਸ਼ਟਿਕਤਾਂ ਵਿਚ ਵਾਧਾ ਹੋਇਆ ਹੈ ਅਤੇ ਨਾਲ ਹੀ ਰਸਾਇਣਕ ਸਪਰੇਅ ਵੀ ਘਟੇ ਲਗੇ ਅਤੇ ਪੌਦੇ ਸਿਹਤਮੰਦ ਰਹੇ ਹਨ। ਨਤੀਜੇ ਵਜੋਂ, ਅਨਾਜਾਂ ਦਾ ਜ਼ਹਿਰੀਲਾਪਣ ਵੀ ਘਟਿਆ ਹੈ, ਜੋ ਕਿ ਇਕ ਵੱਡੀ ਪ੍ਰਾਪਤੀ ਹੈ।

ਇਸੀ ਲੜੀ ਵਿਚ, Zydex ਕੰਪਨੀ ਇਕ ਹੋਰ ਖੋਜੀ ਤਬਦੀਲੀ ਕਰ ਰਹੀ ਹੈ, ਜਿਸ ਨਾਲ ਅਸੀਂ ਦਵਾਈਆਂ ਦੇ ਸਪਰੇਅ ਦੀ ਮਾਤਰਾ ਨੂੰ ਘਟਾ ਪਾਵਾਂਗੇ ਅਤੇ ਅਸਰ ਨੂੰ ਲੰਬਾ ਕਰ ਪਾਵਾਂਗੇ। ਇਸ ਵਿੱਚ ਅਸੀਂ ਕਿਸਾਨਾਂ ਨੂੰ ਇਨ੍ਹਾਂ ਦੀਆਂ ਵਰਤੋਂ ਦੇ 3 ਸੁਝਾਅ ਦੇ ਰਹੇ ਹਾਂ। ਪਹਿਲਾ ਸੁਝਾਅ ਜੈਵਿਕ ਸੁਰੱਖਿਆ ਲਈ, ਦੂਜਾ ਸੁਝਾਅ ਕੁਦਰਤੀ ਦਵਾਈਆਂ ਜਿਵੇਂ ਕਿ ਨਿੰਮ ਆਦਿ ਦੇ ਨਾਲ ਵਰਤੋਂ ਕਰਨ ਲਈ ਅਤੇ ਤੀਜਾ ਸੁਝਾਅ ਰਸਾਇਣਕ ਦਵਾਈਆਂ ਦੀ ਮਾਤਰਾ ਨੂੰ ਅੱਧ ਕਰਨ ਲਈ।

ਜ਼ਾਇਟੌਨਿਕ ਐਕਟਿਵ, ਜੋ ਨੈਨੋ ਏਨਕਾਪਸੂਲੇਸ਼ਨ ਤਕਨਾਲੋਜੀ 'ਤੇ ਅਧਾਰਤ ਹੈ, ਇਸ ਨਾਲ ਦਵਾਈਆਂ ਦਾ ਅਸਰ ਵੀ ਵੱਧ ਹੁੰਦਾ ਹੈ ਅਤੇ 50% ਤੱਕ ਖਰਚ ਵਿੱਚ ਬਚਤ ਹੁੰਦੀ ਹੈ। ਕਿਰਿਆਸ਼ੀਲ ਰਸਾਇਣਕ ਵੀ ਘਟ ਹੋ ਜਾਂਦਾ ਹੈ ਅਤੇ ਲੰਬੇ ਸਮੇਂ ਲਈ ਪੌਦਿਆਂ ਨੂੰ ਸੁਰੱਖਿਆ ਮਿਲਦੀ ਹੈ ਇਸ ਦੇ ਕਾਰਨ, ਪੌਦਿਆਂ ਦਾ ਵਾਧਾ ਹੋਰ ਵੀ ਤੇਜੀ ਨਾਲ ਹੁੰਦਾ ਹੈ।

ਇਸ ਤੋਂ ਇਲਾਵਾ, ਖੇਤੀਬਾੜੀ ਮਜ਼ਦੂਰ ਜੋ ਦਵਾਈਆਂ ਦੀ ਸਪਰੇਅ ਕਰਦੇ ਹਨ ਉਹਨਾਂ ਦੀ ਸਹੂਲਤ ਅਤੇ ਸੁਰੱਖਿਆ ਲਈ, ਜ਼ਾਈਡੈਕਸ ਨੇ ਇਕ ਨਵੀਂ ਆਵਿਸ਼ਕਾਰੀ ਟੈਕਨਾਲੋਜੀ ਜ਼ਾਈਕੋਡਰੌਪ ਵੀ ਲਿਆਂਦੀ ਹੈ। ਇਸ ਤਕਨੀਕ ਦੀ ਵਰਤੋਂ ਨਾਲ ਫੁਹਾਰਾ ਜਾਂ ਮਿਸਟ ਹਵਾ ਵਿਚ ਨਹੀਂ ਉੱਡਦਾ ਹੈ, ਛਿੜਕਾਅ ਸਿੱਧੇ ਪੱਤਿਆਂ 'ਤੇ ਪੈਂਦਾ ਹੈ, ਜਿਸ ਨਾਲ ਛਿੜਕਾਅ ਕਰਨ ਵਾਲੇ ਮਜਦੂਰਾਂ ਨੂੰ ਪ੍ਰੇਸ਼ਾਨੀ ਨਹੀਂ ਹੁੰਦੀ ਹੈ ਅਤੇ ਦਵਾਈ ਦਾ ਨੁਕਸਾਨ ਵੀ ਘੱਟ ਹੁੰਦਾ ਹੈ। ਬਾਰੀਕ ਫੁਹਾਰੇ ਨੂੰ ਨਿਯੰਤਰਿਤ ਕਰਨ ਦੀ ਯੋਗਤਾ ਦੇ ਕਾਰਨ ਇਸਨੂੰ ਮਿਸਟ ਕੰਟਰੋਲ ਟੈਕਨੋਲੋਜੀ ਵਜੋਂ ਵੀ ਜਾਣਿਆ ਜਾਂਦਾ ਹੈ।

ਇਸ ਤਰੀਕੇ ਨਾਲ, ਮਾਈਕੋਰਾਈਜ਼ਾ ਪੌਦਿਆਂ ਦੀ ਪੋਸ਼ਣ ਲੈਣ ਦੀ ਤਾਕਤ ਅਤੇ ਐਨਪੀਕੇ ਤੋਂ ਪੌਦਿਆਂ ਨੂੰ ਪੋਸ਼ਣ ਪ੍ਰਦਾਨ ਕਰਨ ਦੀ ਤਾਕਤ - ਦੋਵੇਂ ਹੀ ਜੈਵਿਕ ਸ਼ਕਤੀ ਨੂੰ ਉਤਸ਼ਾਹਤ ਕਰਦੇ ਹਨ।

Zydex ਦੀ ਟੈਕਨਾਲੋਜੀ ਜੈਵਿਕ ਤਾਕਤ ਦੇ ਨਾਲ ਮਿੱਟੀ ਵਿਚ ਜੈਵਿਕ ਪਦਾਰਥ ਦੀ ਮਾਤਰਾ ਨੂੰ ਵਧਾਉਣ ਵਿਚ ਵੀ ਮਦਦਗਾਰ ਸਾਬਤ ਹੁੰਦੀ ਹੈ। ਘੱਟ ਪਾਣੀ ਵਿੱਚ ਕਾਸ਼ਤ ਹੁੰਦੀ ਹੈ, ਜਿਸ ਨਾਲ ਲਗਭਗ 40% ਸਿੰਚਾਈ ਦੀ ਬਚਤ ਹੁੰਦੀ ਹੈ। 12 ਮਹੀਨੇ, ਜ਼ਮੀਨ ਭੁਰਭੁਰੀ ਅਤੇ ਹਵਾਦਾਰ ਹੋਣ ਕਾਰਨ, ਬਰਸਾਤੀ ਪਾਣੀ ਧਰਤੀ ਨੂੰ ਅਸਾਨੀ ਨਾਲ ਸੋਖ ਲੈਂਦੀ ਹੈ, ਜੋ ਪਾਣੀ ਦੇ ਖਜਾਨੇ ਦੇ ਰੂਪ ਵਿੱਚ ਜ਼ਮੀਨ ਵਿੱਚ ਜਮ੍ਹਾਂ ਹੋ ਕੇ ਪਾਣੀ ਦਾ ਪੱਧਰ ਉੱਚਾ ਚੁੱਕਣ ਵਿੱਚ ਸਹਾਇਤਾ ਕਰਦਾ ਹੈ।

ਇਸ ਤਰ੍ਹਾਂ, ਵਿਸ਼ਵ ਵਿਚ ਅਸੀਂ ਪਹਿਲੀ ਵਾਰ, ਪਹਿਲੇ ਹੀ ਪ੍ਰਯੋਗ ਵਿੱਚ "100% ਰਸਾਇਣਕ ਖਾਦ ਮੁਕਤ ਖੇਤੀ" ਦੀ ਧਾਰਣਾ ਨੂੰ ਪ੍ਰਾਪਤ ਕਰਨ ਦੇ ਯੋਗ ਹੋਵਾਂਗੇ ਅਤੇ 100% ਜੈਵਿਕ ਖੇਤੀ ਦੁਆਰਾ ਪੌਸ਼ਟਿਕ, ਗੁਣਵਤਾ ਵਾਲੇ ਵਧੇਰੇ ਅਨਾਜ, ਫਲ ਅਤੇ ਸਬਜ਼ੀਆਂ ਪੈਦਾ ਕਰਨ ਦੇ ਯੋਗ ਹੋਵਾਂਗੇ।

Summary in English: Organic fertilizer free crops, now possible with organic farming - Dr. Ajay Ranka

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters