Bakhsish Rotavator: ਕਿਸਾਨ ਖੇਤੀ ਦਾ ਕੰਮ ਕਰਨ ਲਈ ਖੇਤੀ ਮਸ਼ੀਨਰੀ ਜਾਂ ਸੰਦ ਵਰਤਦੇ ਹਨ। ਸਾਜ਼ੋ-ਸਾਮਾਨ ਨਾਲ ਕਿਸਾਨ ਘੱਟ ਲਾਗਤ ਅਤੇ ਘੱਟ ਸਮੇਂ ਵਿੱਚ ਖੇਤੀ ਦੇ ਕਈ ਵੱਡੇ ਕੰਮ ਪੂਰੇ ਕਰ ਸਕਦੇ ਹਨ। ਖੇਤੀ ਵਿੱਚ ਵੱਖ-ਵੱਖ ਖੇਤੀ ਸੰਦ ਆਪਣੀ-ਆਪਣੀ ਭੂਮਿਕਾ ਨਿਭਾਉਂਦੇ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਰੋਟਾਵੇਟਰ।
ਰੋਟਾਵੇਟਰ ਨਾਲ ਖੇਤੀ ਕਰਨੀ ਸੌਖੀ ਹੋ ਜਾਂਦੀ ਹੈ ਅਤੇ ਮਜ਼ਦੂਰੀ ਦੇ ਖਰਚੇ ਵੀ ਘਟਦੇ ਹਨ ਅਤੇ ਫ਼ਸਲ ਦਾ ਝਾੜ ਵੀ ਵਧਦਾ ਹੈ। ਜੇਕਰ ਤੁਸੀਂ ਵੀ ਖੇਤੀ ਲਈ ਮਜ਼ਬੂਤ ਅਤੇ ਟਿਕਾਊ ਰੋਟਾਵੇਟਰ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਬਖਸ਼ੀਸ ਰੋਟਾਵੇਟਰ ਤੁਹਾਡੇ ਲਈ ਬਹੁਤ ਵਧੀਆ ਵਿਕਲਪ ਹੋ ਸਕਦਾ ਹੈ। ਬਖਸ਼ੀਸ਼ ਕੰਪਨੀ ਦਾ ਇਹ ਰੋਟਾਵੇਟਰ 2 ਮਾਡਲਾਂ 'ਚ ਆਉਂਦਾ ਹੈ, ਜਿਸ 'ਚ ਬਖਸ਼ੀਸ਼ ਆਰ.ਟੀ.ਆਰ (BAKHSISH RTR) ਅਤੇ ਬਖਸ਼ੀਸ਼ ਆਰ.ਐੱਸ.ਡੀ (BAKHSISH RSD) ਸ਼ਾਮਲ ਹਨ।
ਬਖਸ਼ੀਸ਼ ਰੋਟਾਵੇਟਰ ਦੀਆਂ ਵਿਸ਼ੇਸ਼ਤਾਵਾਂ
● ਬਖਸ਼ੀਸ਼ ਰੋਟਾਵੇਟਰ ਨਾਲ ਤੁਸੀਂ ਕਿਸੇ ਵੀ ਕਿਸਮ ਦੀ ਮਿੱਟੀ ਨੂੰ ਵਾਹ ਸਕਦੇ ਹੋ।
● ਇਸ ਰੋਟਾਵੇਟਰ ਨੂੰ ਚਲਾਉਣ ਲਈ ਟਰੈਕਟਰ ਦੀ ਇੰਪਲਾਇਮੈਂਟ ਪਾਵਰ 40 ਤੋਂ 60 ਹਾਰਸ ਪਾਵਰ ਹੋਣੀ ਚਾਹੀਦੀ ਹੈ।
● ਕੰਪਨੀ ਨੇ ਇਸ ਰੋਟਾਵੇਟਰ ਵਿੱਚ ਹਿਚ ਕੈਟ ਟਾਈਪ ਥ੍ਰੀ ਪੁਆਇੰਟ ਲਿੰਕੇਜ ਦਿੱਤਾ ਹੈ, ਜੋ ਟਰੈਕਟਰ ਨਾਲ ਮਜ਼ਬੂਤ ਪਕੜ ਬਣਾਈ ਰੱਖਦਾ ਹੈ।
● ਬਖਸ਼ੀਸ਼ ਰੋਟਾਵੇਟਰ ਵਿੱਚ ਆਇਲ ਬਾਥ ਟਾਈਪ ਟ੍ਰਾਂਸਮਿਸ਼ਨ ਵਿੱਚ ਸਾਈਡ ਚੇਨ ਡਰਾਈਵ ਪ੍ਰਦਾਨ ਕੀਤੀ ਗਈ ਹੈ।
● ਇਹ ਰੋਟਾਵੇਟਰ ਬਹੁਤ ਮਜ਼ਬੂਤ ਬਲੇਡਾਂ ਨਾਲ ਆਉਂਦਾ ਹੈ, ਇਸ ਦੇ ਬਖਸੀਸ਼ RTR ਰੋਟਾਵੇਟਰ ਵਿੱਚ 36 ਬਲੇਡ ਹਨ, ਜਦੋਂਕਿ ਬਖਸ਼ੀਸ਼ RSD ਰੋਟਾਵੇਟਰ ਵਿੱਚ 42 ਬਲੇਡ ਹਨ।
● ਕੰਪਨੀ ਦੇ ਇਨ੍ਹਾਂ ਰੋਟਾਵੇਟਰਾਂ ਨਾਲ 60/69 ਇੰਚ ਚੌੜਾਈ ਅਤੇ 6 ਇੰਚ ਡੂੰਘਾਈ ਤੱਕ ਵਾਹੀ ਕੀਤੀ ਜਾ ਸਕਦੀ ਹੈ।
ਬਖਸ਼ੀਸ਼ ਰੋਟਾਵੇਟਰ ਦੀ ਖ਼ਾਸੀਅਤ
● ਬਖਸ਼ੀਸ਼ ਰੋਟਾਵੇਟਰ ਨਾਲ ਕਿਸਾਨ ਗੰਨੇ ਅਤੇ ਹੋਰ ਮੁਸ਼ਕਿਲ ਜੜ੍ਹਾਂ ਵਾਲੀਆਂ ਫਸਲਾਂ ਦੀ ਰਹਿੰਦ-ਖੂੰਹਦ ਨੂੰ ਘੱਟ ਸਮੇਂ ਵਿੱਚ ਹਟਾ ਕੇ ਖੇਤੀ ਲਈ ਮਿੱਟੀ ਨੂੰ ਆਸਾਨੀ ਨਾਲ ਤਿਆਰ ਕਰ ਸਕਦੇ ਹਨ।
● ਕੰਪਨੀ ਦਾ ਇਹ ਰੋਟਾਵੇਟਰ ਜ਼ਿਆਦਾ ਟਿਕਾਊ ਹੈ ਅਤੇ ਘੱਟ ਕੀਮਤ 'ਤੇ ਉਪਲਬਧ ਹੈ।
● ਕਿਸਾਨ ਇਸ ਰੋਟਾਵੇਟਰ ਨਾਲ ਖੇਤੀ ਅਤੇ ਵਾਹੀਯੋਗ ਜ਼ਮੀਨ ਦਾ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ।
● ਇਹ ਰੋਟਾਵੇਟਰ ਨਾ ਸਿਰਫ ਮਿੱਟੀ ਦੀ ਚੰਗੀ ਖੇਤੀ ਕਰਦਾ ਹੈ ,ਸਗੋਂ ਮਿੱਟੀ ਨੂੰ ਸਥਿਰ ਵੀ ਕਰਦਾ ਹੈ।
ਇਹ ਵੀ ਪੜੋ : ਖੇਤੀ ਲਈ ਸਭ ਤੋਂ ਹਲਕਾ, ਮਜ਼ਬੂਤ ਅਤੇ ਟਿਕਾਊ Rotavator, ਜਾਣੋ Specifications-Features-Price
ਗਿੱਲੀ ਅਤੇ ਸੁੱਕੀ ਮਿੱਟੀ ਵਿੱਚ ਕੰਮ
● ਇਸ ਦਾ ਬਲੇਡ ਮਜ਼ਬੂਤ ਅਤੇ ਖਾਸ ਡਿਜ਼ਾਈਨ ਦਾ ਹੈ, ਜਿਸ ਨਾਲ ਸ਼ਾਨਦਾਰ ਕੰਮ ਕੀਤਾ ਜਾ ਸਕਦਾ ਹੈ।
● ਕੰਪਨੀ ਦੇ ਇਸ ਰੋਟਾਵੇਟਰ ਦੀ ਵਰਤੋਂ ਗਿੱਲੀ ਅਤੇ ਸੁੱਕੀ ਮਿੱਟੀ ਦੋਵਾਂ ਵਿੱਚ ਕੁਸ਼ਲਤਾ ਨਾਲ ਕੀਤੀ ਜਾ ਸਕਦੀ ਹੈ।
● ਇਸ ਰੋਟਾਵੇਟਰ ਨੂੰ ਕਿਸੇ ਵੀ ਤਰ੍ਹਾਂ ਦੇ ਮੋੜ 'ਤੇ ਆਸਾਨੀ ਨਾਲ ਮੋੜਿਆ ਜਾ ਸਕਦਾ ਹੈ।
● ਇਸ ਦਾ ਬਾਕਸ ਕਵਰ ਖੇਤਾਂ ਵਿੱਚ ਕੰਮ ਕਰਦੇ ਸਮੇਂ ਰੋਟਾਵੇਟਰ ਦੇ ਗੇਅਰ ਬਾਕਸ ਦੀ ਰੱਖਿਆ ਕਰਦਾ ਹੈ।
Summary in English: Easy harvesting with Bakshish Rotavator, Strongest and durable rotavator for farms, This will save time, cost and fuel