ਜੇਕਰ ਤੁਸੀਂ ਇੱਕ ਨਵੇਂ ਕਿਸਾਨ ਹੋ ਤੇ ਖੇਤੀ ਸੰਦਾ ਦੀ ਭਾਲ ਕਰ ਰਹੇ ਹੋ, ਤਾਂ ਇਸ ਲੇਖ `ਚ ਦੱਸੇ ਗਏ ਖੇਤੀ ਸੰਦ ਤੁਹਾਡੇ ਲਈ ਢੁਕਵੇਂ ਹਨ। ਬਜ਼ਾਰ `ਚ ਪਾਈਆਂ ਜਾਣ ਵਾਲੀਆਂ ਜ਼ਿਆਦਾਤਰ ਖੇਤੀ ਮਸ਼ੀਨਰੀ ਗੈਰ-ਜ਼ਰੂਰੀ ਹੁੰਦੀਆਂ ਹਨ ਤੇ ਤੁਹਾਡੇ ਕੰਮਾਂ `ਚ ਬਹੁਤ ਘੱਟ ਮੁੱਲ ਪਾਉਂਦੀਆਂ ਹਨ।
ਖੇਤੀ ਸੰਦਾ ਤੇ ਉਨ੍ਹਾਂ ਦੇ ਕਾਰਜਾਂ ਤੋਂ ਅਣਜਾਣ ਹੋਣ ਕਾਰਨ ਕਈ ਕਿਸਾਨ ਅਜਿਹੀਆਂ ਗੈਰ-ਜ਼ਰੂਰੀ ਖੇਤੀ ਮਸ਼ੀਨਰੀ ਖਰੀਦ ਲੈਂਦੇ ਹਨ ਤੇ ਬਾਅਦ `ਚ ਅਫਸੋਸ ਕਰਦੇ ਹਨ। ਇਸ ਕਰਕੇ ਕਿਸਾਨਾਂ ਨੂੰ ਆਧੁਨਿਕ ਖੇਤੀ ਮਸ਼ੀਨਾਂ ਤੇ ਉਹਨਾਂ ਦੀਆਂ ਐਪਲੀਕੇਸ਼ਨਾਂ ਤੋਂ ਜਾਣੂ ਹੋਣਾ ਚਾਹੀਦਾ ਹੈ, ਤਾਂ ਜੋ ਉਹ ਆਪਣੀ ਖੇਤੀ ਲਈ ਸਹੀ ਉਪਕਰਨਾਂ ਦੀ ਚੋਣ ਕਰ ਸਕਣ।
ਆਧੁਨਿਕ ਫਾਰਮ ਮਸ਼ੀਨਾਂ ਤੇ ਉਹਨਾਂ ਦੀਆਂ ਐਪਲੀਕੇਸ਼ਨਾਂ:
ਟਰੈਕਟਰ (Tractors):
ਖੇਤੀ ਸੰਦਾਂ `ਚ ਟਰੈਕਟਰ ਕਿਸੇ ਵੀ ਆਧੁਨਿਕ ਫਾਰਮ `ਚ ਸਭ ਤੋਂ ਵੱਧ ਵਰਤਿਆ ਜਾਣ ਵਾਲਾ ਮੁੱਖ ਆਧਾਰ ਹੈ। ਇਹ ਖੇਤੀਬਾੜੀ ਕੰਮਾਂ ਨੂੰ ਮਸ਼ੀਨੀਕਰਨ ਕਰਨ ਲਈ ਲੋੜੀਂਦੀ ਸ਼ਕਤੀ ਤੇ ਟ੍ਰੈਕਸ਼ਨ ਪ੍ਰਦਾਨ ਕਰਦਾ ਹੈ। ਇਸ ਦੀ ਵਰਤੋਂ ਖੇਤੀਬਾੜੀ ਪ੍ਰਕਿਰਿਆ ਦੇ ਲਗਭਗ ਹਰ ਪੜਾਅ `ਚ ਕੀਤੀ ਜਾ ਸਕਦੀ ਹੈ। ਖੇਤ ਦੀ ਤਿਆਰੀ ਤੋਂ ਲੈ ਕੇ ਉਤਪਾਦ ਦੀ ਵੰਡ ਤੱਕ ਸਹੀ ਅਟੈਚਮੈਂਟ ਜਾਂ ਫਾਰਮ ਉਪਕਰਣ ਨਾਲ ਇਸਦੀ ਵਰਤੋਂ ਕੀਤੀ ਜਾਂਦੀ ਹੈ। ਬਾਜ਼ਾਰ `ਚ ਵੱਖ-ਵੱਖ ਆਕਾਰਾਂ ਤੇ ਸਮਰੱਥਾ ਵਾਲੇ ਟਰੈਕਟਰ ਆਸਾਨੀ ਨਾਲ ਮਿਲ ਜਾਂਦੇ ਹਨ, ਜਿਨ੍ਹਾਂ `ਚੋ ਤੁਸੀਂ ਆਪਣੇ ਕੰਮ ਦੇ ਅਧਾਰ `ਤੇ ਲੋੜੀਂਦਾ ਟਰੈਕਟਰ ਖਰੀਦ ਸਕਦੇ ਹੋ।
ਹਲ (Plough):
ਹਲ ਇੱਕ ਅਜਿਹਾ ਖੇਤੀ ਸੰਦ ਹੈ ਜੋ ਕਿ ਮੁੱਢਲੇ ਖੇਤੀਬਾੜੀ ਅਭਿਆਸਾਂ ਨਾਲ ਜੁੜਿਆ ਹੋਇਆ ਹੈ। ਇਸਨੂੰ ਮਿੱਟੀ ਨੂੰ ਮੋੜਨ ਤੇ ਤੋੜਨ ਲਈ, ਫਸਲਾਂ ਦੀ ਰਹਿੰਦ-ਖੂੰਹਦ ਨੂੰ ਦੱਬਣ ਲਈ ਤੇ ਨਦੀਨਾਂ ਨੂੰ ਕੰਟਰੋਲ ਕਰਨ ਲਈ ਵਰਤਿਆ ਜਾਂਦਾ ਹੈ। ਬੀਜਣ ਲਈ ਖੇਤ ਨੂੰ ਤਿਆਰ ਕਰਨ ਦਾ ਇਹ ਬਹੁਤ ਹੀ ਢੁਕਵਾਂ ਤਰੀਕਾ ਹੈ। ਹਲ ਚਾਰ ਕਿਸਮਾਂ `ਚ ਪਾਇਆ ਜਾਂਦਾ ਹੈ, ਰਿਜ ਹਲ, ਮੋਲਡਬੋਰਡ ਹਲ, ਡਿਸਕ ਹਲ ਤੇ ਰੋਟਰੀ ਹਲ। ਡਿਸਕ ਹਲ ਤੇ ਮੋਲਡਬੋਰਡ ਹਲ ਕਈ ਕਾਰਜਾਂ ਲਈ ਵਰਤੇ ਜਾਂਦੇ ਹਨ, ਜਦੋਂਕਿ ਰੋਟਰੀ ਹਲ ਤੇ ਰਿਜ ਹਲ ਕੁਝ ਹੀ ਕਾਰਜਾਂ `ਚ ਵਰਤੇ ਜਾਣ ਲਈ ਬਣੇ ਹਨ।
ਇਹ ਵੀ ਪੜ੍ਹੋ : Harvesting Machine: ਹਲਕੀ ਤੇ ਘੱਟ ਲਾਗਤ ਵਾਲੀ ਇਸ ਮਸ਼ੀਨ ਨੇ ਕੀਤਾ ਹੈਰਾਨ!
ਹੈਰੋਜ਼ (Harrows):
ਹੈਰੋ ਮਹੱਤਵਪੂਰਨ ਖੇਤੀ ਸੰਦ ਹਨ ਜੋ ਮਿੱਟੀ ਨੂੰ ਤੋੜਦੇ ਤੇ ਹਿਲਾ ਕੇ ਇਕਸਾਰ ਬਣਾਉਂਦੇ ਹਨ। ਇਹ ਆਮ ਤੌਰ 'ਤੇ ਬਿਜਾਈ ਦੀ ਪ੍ਰਕਿਰਿਆ ਸ਼ੁਰੂ ਕਰਨ ਤੋਂ ਪਹਿਲਾਂ ਕੀਤਾ ਜਾਂਦਾ ਹੈ। ਮਿੱਟੀ ਦੀ ਤਿਆਰੀ ਦੀ ਪ੍ਰਕਿਰਿਆ `ਚ ਇਹ ਆਖਰੀ ਪੜਾਅ ਹੁੰਦਾ ਹੈ। ਹੈਰੋ ਦੀਆਂ ਚਾਰ ਕਿਸਮਾਂ ਹਨ, ਜਿਨ੍ਹਾਂ `ਚੋਂ ਡਿਸਕ ਹੈਰੋ ਸਭ ਤੋਂ ਵੱਧ ਵਰਤਿਆ ਜਾਂਦਾ ਹੈ।
ਬਰਾਡਕਾਸਟ ਸਪ੍ਰੈਡਰ (Broadcast Spreader):
ਬਰਾਡਕਾਸਟ ਸਪ੍ਰੈਡਰ ਇੱਕ ਫਾਰਮ ਟੂਲ ਹੈ ਜੋ ਆਮ ਤੌਰ 'ਤੇ ਬੀਜ ਫੈਲਾਉਣ ਲਈ ਵਰਤਿਆ ਜਾਂਦਾ ਹੈ। ਇਸਦੀ ਵਰਤੋਂ ਖਾਸ ਤੌਰ `ਤੇ ਓਥੇ ਕੀਤੀ ਜਾਂਦੀ ਹੈ ਜਿੱਥੇ ਕਤਾਰ ਲਗਾਉਣ ਦੀ ਲੋੜ ਨਹੀਂ ਹੁੰਦੀ ਹੈ। ਬੀਜਾਂ ਤੋਂ ਅਲਾਵਾ ਇਸਦੀ ਵਰਤੋਂ ਖੇਤਾਂ `ਚ ਖਾਦ, ਕੀਟਨਾਸ਼ਕ ਆਦਿ ਪਾਉਣ ਲਈ ਵੀ ਕੀਤੀ ਜਾਂਦੀ ਹੈ। ਬ੍ਰੌਡਕਾਸਟ ਸਪ੍ਰੈਡਰ ਇਹ ਯਕੀਨੀ ਬਣਾਉਂਦਾ ਹੈ ਕਿ ਖੇਤ ਦੇ ਵੱਖ-ਵੱਖ ਹਿੱਸਿਆਂ ਨੂੰ ਇੱਕ ਬਰਾਬਰ ਕਵਰੇਜ ਮਿਲੇ।
ਹਾਰਵੈਸਟਰ (Harvester):
ਹਾਰਵੈਸਟਰ ਇੱਕ ਪ੍ਰਮੁੱਖ ਕਾਢ ਹੈ ਜੋ ਕਿਸਾਨਾਂ ਦੀ ਲਾਗਤ ਤੇ ਸਮੇਂ ਦੀ ਬਚਤ ਕਰਦੀ ਹੈ। ਇਹ ਮਸ਼ੀਨ ਵਾਢੀ ਦੇ ਤਿੰਨ ਮੁੱਖ ਕਾਰਜਾਂ, ਕਟਾਈ, ਪਿੜਾਈ ਤੇ ਵਿਨੋਇੰਗ ਨੂੰ ਇੱਕ ਪ੍ਰਕਿਰਿਆ `ਚ ਜੋੜਦੀ ਹੈ। ਵਾਢੀ ਲਈ ਇਸ ਦੀ ਵਰਤੋਂ ਕਰਨ ਨਾਲ ਸਮੇਂ ਦੀ ਬਚਤ ਹੁੰਦੀ ਹੈ ਤੇ ਕਿਸਾਨਾਂ ਲਈ ਕੰਮ ਦੀ ਲਾਗਤ `ਚ ਕਟੌਤੀ ਹੁੰਦੀ ਹੈ, ਜਿਸ ਨਾਲ ਖੇਤੀ ਉਤਪਾਦਨ `ਚ ਵਾਧਾ ਹੁੰਦਾ ਹੈ ਤੇ ਵਪਾਰ ਵਧੇਰੇ ਲਾਭਦਾਇਕ ਬਣਦਾ ਹੈ।
Summary in English: Learn about these 5 modern farm machines and their applications