Solar Energy: ਸੂਰਜੀ ਊਰਜਾ (Solar Energy) ਕੁੱਦਰਤ ਵੱਲੋਂ ਮਿਲਿਆ ਇੱਕ ਵਰਦਾਨ ਹੈ। ਜਿਸ ਦੀ ਵਰਤੋਂ ਮਨੁੱਖ, ਜਾਨਵਰ, ਪੌਦੇ ਅਤੇ ਧਰਤੀ 'ਤੇ ਮੌਜੂਦ ਹਰ ਜੀਵ ਕਰਦਾ ਹੈ। ਸੂਰਜੀ ਊਰਜਾ ਇੱਕ ਅਜਿਹਾ ਅਨਮੋਲ ਰਤਨ ਹੈ, ਜੋ ਸਾਨੂੰ ਬਿਨਾਂ ਕਿਸੇ ਨਿਵੇਸ਼ ਤੋਂ ਪ੍ਰਾਪਤ ਹੁੰਦਾ ਹੈ। ਇਨ੍ਹਾਂ ਸਭ ਤੱਥਾਂ ਨੂੰ ਧਿਆਨ `ਚ ਰੱਖਦੇ ਹੋਇਆਂ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ, ਇੱਕ ਖਾਸ ਖੇਤੀਬਾੜੀ ਉਪਕਰਣ ਬਾਰੇ, ਜਿਸ `ਚ ਸੂਰਜੀ ਊਰਜਾ ਦੀ ਵਰਤੋਂ ਕੀਤੀ ਜਾ ਰਹੀ ਹੈ। ਆਓ ਜਾਣੀਏ ਕਿਵੇਂ:
Solar E-Prime Mover Machine: ਦਿਨੋਦਿਨ ਖੇਤੀਬਾੜੀ ਖੇਤਰ `ਚ ਵਾਧਾ ਹੋ ਰਿਹਾ ਹੈ, ਜਿਸ `ਚ ਖੇਤੀ ਸੰਧਾਂ ਦਾ ਪੂਰਾ-ਪੂਰਾ ਸਹਿਯੋਗ ਮੰਨਿਆ ਜਾਂਦਾ ਹੈ। ਜੇਕਰ ਗੱਲ ਕਰੀਏ ਬਿੱਜਲੀ ਨਾਲ ਚੱਲਣ ਵਾਲੇ ਯੰਤਰ ਜਿਵੇਂ ਕਿ ਨਾਈਟ੍ਰੋਜਨ ਸੈਂਸਰ, ਡਰੋਨ (Nitrogen Sensors, drone) ਦੀ, ਤਾਂ ਇਸ 'ਤੇ ਕਿਸਾਨਾਂ ਨੂੰ ਵੱਡੀ ਰਕਮ ਨਿਵੇਸ਼ ਕਰਨੀ ਪੈਂਦੀ ਹੈ, ਜਿਸ ਨੂੰ ਦੇਖਦੇ ਹੋਏ ਸੈਂਟਰਲ ਇੰਸਟੀਚਿਊਟ ਆਫ ਐਗਰੀਕਲਚਰਲ ਇੰਜਨੀਅਰਿੰਗ, ਭੋਪਾਲ(Central Institute of Agricultural Engineering, Bhopal) ਨੇ ਖੇਤੀਬਾੜੀ ਸੈਕਟਰ ਵਿੱਚ ਇੱਕ ਨਵੀਂ ਪਹਿਲ ਸ਼ੁਰੂ ਕਰਦੇ ਹੋਏ ਇਹ ਮਸ਼ੀਨ ਤਿਆਰ ਕੀਤੀ ਹੈ, ਜਿਸ ਦਾ ਨਾਮ ਸੋਲਰ ਈ-ਪ੍ਰਾਈਮ ਮੂਵਰ ਮਸ਼ੀਨ (Solar E-Prime Mover machine) ਹੈ।
ਇਹ ਵੀ ਪੜ੍ਹੋ : Kubota Tractor: ਕੁਬੋਟਾ ਟਰੈਕਟਰ ਏਜੰਸੀ ਡੀਲਰਸ਼ਿਪ ਲੈਣ ਬਾਰੇ ਪੂਰੀ ਜਾਣਕਾਰੀ
ਕੁਝ ਹੋਰ ਜਾਣਕਾਰੀ:
ਸੋਲਰ ਈ-ਪ੍ਰਾਈਮ ਮੂਵਰ ਮਸ਼ੀਨ (Solar E-Prime Mover machine) ਇਹ ਇੱਕ ਅਜਿਹਾ ਯੰਤਰ ਹੈ, ਜਿਸ `ਚ ਸੂਰਜੀ ਊਰਜਾ ਦੀ ਵਰਤੋਂ ਕਰਦੇ ਹੋਏ, ਖੇਤੀਬਾੜੀ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਜਾ ਰਹੀ ਹੈ। ਇਸ ਯੰਤਰ ਲਈ ਬਿੱਜਲੀ ਦੀ ਵਰਤੋਂ ਨਹੀਂ ਕਰਨੀ ਪੈਂਦੀ। ਕਿਸਾਨ ਇਸ ਸੂਰਜੀ ਊਰਜਾ(Solar Energy) ਵਾਲੇ ਯੰਤਰ ਨਾਲ ਆਪਣੇ ਸਮੇਂ ਦੀ ਬੱਚਤ ਕਰ ਸਕਦੇ ਹਨ। ਇਸ ਯੰਤਰ ਰਾਹੀਂ ਕਿਸਾਨ ਘੱਟ ਲਾਗਤ `ਚ ਦਵਾਈ ਦਾ ਛਿੜਕਾਅ, ਵਾਹੀ, ਨਦੀਨ ਅਤੇ ਹਲ ਵਾਹੁਣਾ ਵਰਗੇ ਕੰਮ ਆਸਾਨੀ ਨਾਲ ਕਰ ਸਕਦੇ ਹਨ।
ਇਸ ਸੋਲਰ ਈ-ਪ੍ਰਾਈਮ ਮੂਵਰ ਮਸ਼ੀਨ (Solar E-Prime Mover machine) ਦੀ ਵਰਤੋਂ ਨਾਲ ਕਿਸਾਨ ਭਰਾ ਡੇਢ ਏਕੜ `ਚ ਹੋਣ ਵਾਲੀ ਨਦੀਨ ਦੀ ਪ੍ਰਕਿਰਿਆ ਨੂੰ 5 ਘੰਟਿਆਂ ਵਿੱਚ ਕਰਨ ਦੇ ਯੋਗ ਹੋ ਜਾਂਦਾ ਹੈ।
ਇਹ ਸੂਰਜੀ ਊਰਜਾ ਨਾਲ ਚੱਲਣ ਵਾਲਾ ਸੰਧ ਕੇਵਲ ਇੱਕ ਕੰਮ ਲਈ ਹੀ ਨਹੀਂ ਵਰਤਿਆ ਜਾਂਦਾ, ਸਗੋਂ ਇਹ ਸੋਲਰ ਈ-ਪ੍ਰਾਈਮ ਮੂਵਰ ਮਸ਼ੀਨ (Solar E-Prime Mover machine) ਅਨਾਜ ਦੀ ਢੋਆ-ਢੁਆਈ ਲਈ ਵੀ ਲਾਭਦਾਇਕ ਹੈ। ਜਿਸ ਕਰਕੇ ਇਸ ਯੰਤਰ ਨੂੰ ਮਲਟੀਟਾਸਕਰ ਮਸ਼ੀਨ ਵੀ ਕਿਹਾ ਜਾਂਦਾ ਹੈ। ਇਸ ਯੰਤਰ ਨਾਲ ਪ੍ਰਦੂਸ਼ਣ ਨੂੰ ਵੀ ਰੋਕਿਆ ਜਾ ਸਕਦਾ ਹੈ।
Summary in English: Use of solar energy in agricultural equipment beneficial for farmers