ਸਟੇਟ ਬੈਂਕ ਆਫ਼ ਇੰਡੀਆ(State Bank Of India) ਵੱਲੋਂ ਖੇਤੀ ਖੇਤਰ ਨੂੰ ਬੜਾਵਾ ਦੇਣ ਲਈ ਮਹੱਤਵਪੂਰਨ ਯੋਜਨਾ ਲਾਗੂ ਕੀਤੀਆਂ ਜਾਂਦੀਆਂ ਹਨ, ਤਾਂ ਜੋ ਦੇਸ਼ ਦੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਕਿਸੇ ਕਿਸਮ ਦੀ ਆਰਥਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਕੜੀ ਵਿੱਚ ਐਸਬੀਆਈ ਵੱਲੋਂ ਪਸ਼ੂ ਪਾਲਣ ਲਈ ਇੱਕ ਅਹਿਮ ਸਹੂਲਤ ਦਿੱਤੀ ਜਾ ਰਹੀ ਹੈ, ਜਿਸ ਤਹਿਤ ਕਿਸਾਨ ਅਤੇ ਪਸ਼ੂ ਪਾਲਕ ਗਾਂ-ਮੱਝਾਂ ਦੇ ਡੇਅਰੀ ਫਾਰਮ (Loan for Cow and Buffalo Dairy Farm) ਦੇ ਕਾਰੋਬਾਰ ਦਾ ਵਿਸਤਾਰ ਕਰ ਸਕਦੇ ਹਨ।
ਜੀ ਹਾਂ, ਤੁਹਾਨੂੰ ਸਾਰਿਆਂ ਨੂੰ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਮੌਜੂਦਾ ਸਮੇਂ ਵਿਚ ਗਾਂ-ਮੱਝਾਂ ਦੀ ਡੇਅਰੀ ਤੋਂ ਕਿੰਨਾ ਮੁਨਾਫਾ ਹੋ ਸਕਦਾ ਹੈ, ਕਿਉਂਕਿ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਬਾਜ਼ਾਰ ਵਿਚ ਦੁੱਧ ਅਤੇ ਇਸ ਤੋਂ ਬਣੇ ਉਤਪਾਦਾਂ ਦੀ ਭਾਰੀ ਮਾਤਰਾ ਵਿਚ ਮੰਗ ਹੈ। ਅਜਿਹੀ ਸਥਿਤੀ ਵਿੱਚ ਗਾਂ ਅਤੇ ਮੱਝਾਂ ਦੇ ਡੇਅਰੀ ਫਾਰਮ ਦੇ ਕਾਰੋਬਾਰ ਨੂੰ ਵਧਾਉਣ ਲਈ ਵੱਖ-ਵੱਖ ਸ਼੍ਰੇਣੀਆਂ ਵਿੱਚ ਕਰਜ਼ੇ ਦਿੱਤੇ ਜਾਂਦੇ ਹਨ। ਹੁਣ ਤੁਸੀਂ ਜਾਣਦੇ ਹੋ ਕਿ SBI ਕਿ ਤਰ੍ਹਾਂ ਕਿਸ ਤੇ ਅਤੇ ਕਿ ਲੋਨ ਦਿੰਦਾ ਹੈ?
ਡੇਅਰੀ ਫਾਰਮ ਕਾਰੋਬਾਰ ਦੇ ਇਨ੍ਹਾਂ ਕੰਮਾਂ ਲਈ ਮਿਲੇਗਾ ਲੋਨ (Loan will be available for these works of dairy farm business)
ਤੁਹਾਨੂੰ ਦੱਸ ਦੇਈਏ ਕਿ SBI ਦੁਆਰਾ ਬਿਲਡਿੰਗ ਦੇ ਨਿਰਮਾਣ, ਆਟੋਮੈਟਿਕ ਮਿਲਕ ਮਸ਼ੀਨ, ਦੁੱਧ ਕਲੈਕਸ਼ਨ ਸਿਸਟਮ, ਦੁੱਧ ਇਕੱਠਾ ਕਰਨ ਲਈ ਟਰਾਂਸਪੋਰਟ ਲਈ ਢੁਕਵਾਂ ਵਾਹਨ ਖਰੀਦਣ ਲਈ ਕਾਰੋਬਾਰੀ ਲੋਨ ਲਿਆ ਜਾ ਸਕਦਾ ਹੈ। ਜੇਕਰ ਅਸੀਂ ਇਸ ਕਾਰੋਬਾਰੀ ਲੋਨ ਦੀਆਂ ਵਿਆਜ ਦਰਾਂ ਦੀ ਗੱਲ ਕਰੀਏ, ਤਾਂ SBI ਤੋਂ ਡੇਅਰੀ ਫਾਰਮ ਕਾਰੋਬਾਰ ਲਈ ਲੋਨ ਤੇ ਵਿਆਜ ਦਰ 10.85% ਤੋਂ ਸ਼ੁਰੂ ਹੁੰਦੀ ਹੈ, ਜੋ ਵੱਧ ਤੋਂ ਵੱਧ 24% ਤੱਕ ਜਾਂਦੀ ਹੈ।
ਡੇਅਰੀ ਫਾਰਮ ਦੇ ਕਾਰੋਬਾਰ ਲਈ ਕਿੰਨਾ ਮਿਲਦਾ ਹੈ ਲੋਨ (How much loan is available for dairy farm business)
-
ਆਟੋਮੈਟਿਕ ਮਿਲਕ ਕਲੈਕਸ਼ਨ ਸਿਸਟਮ ਮਸ਼ੀਨ ਖਰੀਦਣ ਲਈ ਵੱਧ ਤੋਂ ਵੱਧ 1 ਲੱਖ ਰੁਪਏ ਤੱਕ ਦਾ ਵਪਾਰਕ ਕਰਜ਼ਾ ਦਿੱਤਾ ਜਾਂਦਾ।
-
ਦੁੱਧ ਇਕੱਠਾ ਕਰਨ ਲਈ ਇਮਾਰਤ ਬਣਾਉਣ ਲਈ 2 ਲੱਖ ਰੁਪਏ ਦਾ ਲੋਨ ਮਿਲਦਾ ਹੈ।
-
ਦੁੱਧ ਦੀ ਗੱਡੀ ਖਰੀਦਣ ਲਈ ਤੁਸੀਂ 3 ਲੱਖ ਰੁਪਏ ਦਾ ਲੋਨ ਲੈ ਸਕਦੇ ਹੋ।
-
ਦੁੱਧ ਨੂੰ ਠੰਡਾ ਰੱਖਣ ਲਈ ਚਿਲਿੰਗ ਮਸ਼ੀਨ ਲਗਾਉਣ ਲਈ 4 ਲੱਖ ਰੁਪਏ ਤੱਕ ਦੇ ਲੋਨ ਦੀ ਸਹੂਲਤ ਮਿਲੇਗੀ।
ਡੇਅਰੀ ਫਾਰਮ ਬਿਜ਼ਨਸ ਲੋਨ ਲਈ ਪਾਤਰਤਾ (Eligibility for Dairy Farm Business Loan)
-
ਹਰ ਰੋਜ਼ ਘੱਟੋ-ਘੱਟ 1 ਹਜ਼ਾਰ ਦੁੱਧ ਦੀ ਸਪਲਾਈ ਹੋਣੀ ਚਾਹੀਦੀ ਹੈ।
-
ਕਾਰੋਬਾਰ ਦੀ ਬੈਲੇਂਸ ਸ਼ੀਟ ਵਿੱਚ ਗ੍ਰੇਡ 'ਏ' ਹੋਣਾ ਚਾਹੀਦਾ ਹੈ।
-
ਪਿਛਲੇ 2 ਸਾਲਾਂ ਦੀ ਬੈਲੇਂਸ ਸ਼ੀਟ ਆਡਿਟ ਹੋਣੀ ਚਾਹੀਦੀ ਹੈ।
-
ਪਿਛਲੇ 2 ਸਾਲਾਂ ਤੋਂ ਲਾਭ ਹੋਣਾ ਚਾਹੀਦਾ ਹੈ।
ਡੇਅਰੀ ਫਾਰਮ ਕਾਰੋਬਾਰੀ ਲੋਨ ਦੀ ਵਾਪਸ ਕਰਨ ਦੀ ਮਿਆਦ (Dairy Farm Business Loan Repayment Period)
ਤੁਹਾਨੂੰ ਦੱਸ ਦੇਈਏ ਕਿ SBI ਤੋਂ ਲਏ ਗਏ ਡੇਅਰੀ ਫਾਰਮ ਕਾਰੋਬਾਰੀ ਲੋਨ ਦੀ ਵਾਪਸ ਕਰਨ ਦੀ ਮਿਆਦ 6 ਮਹੀਨੇ ਤੋਂ 5 ਸਾਲ ਤੱਕ ਤੈਅ ਕੀਤੀ ਗਈ ਹੈ। ਖਾਸ ਗੱਲ ਇਹ ਹੈ ਕਿ ਇਹ ਲੋਨ ਲੈਣ ਲਈ ਕਿਸੇ ਵੀ ਜਾਇਦਾਦ ਨੂੰ ਗਿਰਵੀ ਨਹੀਂ ਰੱਖਣਾ ਪਵੇਗਾ।
ਇੱਕ ਮਹੱਤਵਪੂਰਨ ਜਾਣਕਾਰੀ ਨੋਟ ਕਰੋ ਕਿ ਜੇਕਰ ਤੁਸੀਂ ਗਾਂ-ਮੱਝ ਦੇ ਡੇਅਰੀ ਫਾਰਮ ਲਈ ਲੋਨ ਲੈਣਾ ਚਾਹੁੰਦੇ ਹੋ, ਤਾਂ ਅਰਜੀ ਕਰਨ ਲਈ, ਤੁਹਾਨੂੰ ਭਾਰਤੀ ਸਟੇਟ ਬੈਂਕ ਦੀ ਵੈੱਬਸਾਈਟ 'ਤੇ ਲਾਗਇਨ ਕਰਨਾ ਹੋਵੇਗਾ। ਤੁਹਾਨੂੰ ਇਸ ਬਾਰੇ ਹੋਰ ਜਾਣਕਾਰੀ ਮਿਲੇਗੀ।
ਇਹ ਵੀ ਪੜ੍ਹੋ : ਰਾਸ਼ਨ ਕਾਰਡ ਦੇ ਨਿਯਮਾਂ ਵਿੱਚ ਬਦਲਾਅ, ਤੁਰੰਤ ਚੁਕੋ ਇਸ ਦਾ ਫਾਇਦਾ !
Summary in English: 4 lakh rupees loan for dairy farming of cows and buffaloes! Even without a mortgage