ਭਾਰਤ ਵਿੱਚ ਐਲਪੀਜੀ (LPG) ਮੁੱਖ ਤੌਰ 'ਤੇ ਖਾਣਾ ਪਕਾਉਣ ਦੇ ਉਦੇਸ਼ਾਂ ਲਈ ਵਰਤੀ ਜਾਂਦੀ ਹੈ। ਭਾਰਤ ਵਿੱਚ ਜ਼ਿਆਦਾਤਰ ਐਲਪੀਜੀ (LPG) ਆਯਾਤ ਕੀਤੀ ਜਾਂਦੀ ਹੈ। ਮੌਜੂਦਾ ਸਮੇਂ `ਚ ਭਾਰਤੀ ਨਾਗਰਿਕਾਂ ਲਈ ਕੇਂਦਰ ਸਰਕਾਰ ਵੱਲੋਂ ਸਬਸਿਡੀ (Subsidy) ਦਿੱਤੀ ਜਾਂਦੀ ਹੈ। ਗੈਸ ਦੀ ਖਪਤ ਵਿੱਚ ਵਾਧੇ ਦਾ ਕਾਰਨ ਭਾਜਪਾ ਸਰਕਾਰ ਦੀ ਪ੍ਰਧਾਨ ਮੰਤਰੀ ਉਜਵਲਾ ਯੋਜਨਾ (Pradhan Mantri Ujjwala Yojana) ਹੈ।
ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ `ਚ ਮਾਰਚ 2015 ਵਿੱਚ ਇੱਕ ਗੈਸ ਸਬਸਿਡੀ ਸਕੀਮ ਸ਼ੁਰੂ ਕੀਤੀ ਗਈ ਸੀ। ਜਿਸ ਦਾ ਨਾਮ Give up LPG Subsidy ਹੈ। ਇਸਦਾ ਮੁੱਖ ਵਿਸ਼ਾ ਐਲਪੀਜੀ ਉਪਭੋਗਤਾਵਾਂ ਨੂੰ ਪ੍ਰੇਰਿਤ ਕਰਨਾ ਅਤੇ ਪੇਂਡੂ ਘਰਾਂ ਵਿੱਚ ਗਰੀਬ ਪਰਿਵਾਰਾਂ ਨੂੰ ਮੁਫਤ ਰਸੋਈ ਗੈਸ ਕੁਨੈਕਸ਼ਨ ਮੁਹੱਈਆ ਕਰਵਾਉਣਾ ਹੈ।
ਦੋਸਤੋ ਜੇਕਰ ਤੁਸੀਂ ਵੀ ਅਧਾਰ ਕਾਰਡ ਰਾਹੀਂ ਗੈਸ ਸਬਸਿਡੀ ਦੀ ਜਾਂਚ ਕਰਨਾ ਚਾਹੁੰਦੇ ਹੋ ਤਾਂ ਕੁਝ ਹਦਾਇਤਾਂ ਦੀ ਪਾਲਣਾ ਕਰੋ:
● ਇਸ ਸਬਸਿਡੀ ਸਕੀਮ ਲਈ ਸਭ ਤੋਂ ਪਹਿਲਾਂ ਸਰਕਾਰੀ ਵੈੱਬਸਾਈਟ mylpg.in `ਤੇ ਜਾਓ।
● ਵੈੱਬਸਾਈਟ ਖੁੱਲ੍ਹਣ `ਤੋਂ ਬਾਅਦ ਤੁਹਾਡੇ ਸਾਹਮਣੇ ਸਾਰੀਆਂ ਗੈਸ ਕੰਪਨੀਆਂ ਦੀ ਸੂਚੀ ਆ ਜਾਵੇਗੀ।
● ਇਨ੍ਹਾਂ ਗੈਸ ਵੈੱਬਸਾਈਟ `ਤੇ 'ਕਲਿੱਕ ਟੂ ਗਿਵ ਸਬਸਿਡੀ ਅੱਪ ਐੱਲ.ਪੀ.ਜੀ. ਸਬਸਿਡੀ ਔਨਲਾਈਨ' (Click to Give Subsidy Up LPG Subsidy online) ਦੇ ਵਿਕਲਪ `ਤੇ ਕਲਿੱਕ ਕਰੋ।
● ਇਸ ਤੋਂ ਬਾਅਦ, ਤੁਹਾਨੂੰ ਉੱਥੇ ਤਿੰਨ ਵਿਕਲਪ ਦਿਖਾਈ ਦੇਣਗੇ, ਭਾਰਤ ਗੈਸ (Bharat Gas), ਐਚਪੀ ਗੈਸ (HP Gas), ਇੰਡੇਨ (indane), ਇਨ੍ਹਾਂ ਵਿੱਚੋਂ ਤੁਹਾਡੇ ਕੋਲ ਜਿਹੜਾ ਮੌਜੂਦਾ ਗੈਸ ਕੁਨੈਕਸ਼ਨ ਹੋਵੇ ਉਸ ਨੂੰ ਚੁਣ ਲਵੋ।
● ਜੇਕਰ ਤੁਸੀਂ ਪਹਿਲਾਂ ਹੀ ਇਸ ਵੈੱਬਸਾਈਟ 'ਤੇ ਜਾ ਚੁੱਕੇ ਹੋ ਤਾਂ ਤੁਹਾਡੇ ਕੋਲ ਇਸਦਾ ਲੌਗਇਨ ਪਾਸਵਰਡ ਹੋਵੇਗਾ, ਤੁਹਾਨੂੰ ਇਸ ਦੀ ਵਰਤੋਂ ਕਰਦੇ ਹੋਏ ਕੈਪਚਾ ਕੋਡ (captcha code) ਦਰਜ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਲੈਂਡ ਲੋਨ ਜਾਂ ਹੋਮ ਲੋਨ ਰਾਹੀਂ ਪੂਰਾ ਕਰੋ ਆਪਣਾ ਘਰ ਲੈਣ ਦਾ ਸੁਪਨਾ!
● ਜੇਕਰ ਤੁਸੀਂ ਇਸ ਸਬਸਿਡੀ ਦੇ ਨਵੇਂ ਉਪਭੋਗਤਾ ਹੋ, ਤਾਂ ਤੁਹਾਨੂੰ ਲੌਗਇਨ ਆਈਡੀ, ਗੈਸ ਕੁਨੈਕਸ਼ਨ ਨਾਲ ਰਜਿਸਟ੍ਰੇਸ਼ਨ, ਆਧਾਰ ਨੰਬਰ, ਖਾਤਾ ਨੰਬਰ IFSC ਕੋਡ ਅਤੇ ਕੈਪਚਾ ਕੋਡ ਭਰਨਾ ਹੋਵੇਗਾ।
● ਉਪਰੋਕਤ ਜਾਣਕਾਰੀ ਭਰਨ `ਤੋਂ ਬਾਅਦ ਤੁਹਾਨੂੰ ਸਬਮਿਟ ਕਰਨਾ ਹੋਵੇਗਾ।
● ਇਹ ਸਭ ਜਮ੍ਹਾਂ ਕਰਵਾਉਣ ਤੋਂ ਬਾਅਦ ਤੁਸੀਂ ਘਰ ਬੈਠੇ ਹੀ ਗੈਸ ਸਬਸਿਡੀ ਚੈੱਕ ਕਰ ਸਕਦੇ ਹੋ।
Summary in English: Checking gas subsidy with Aadhaar card made easy