ਲਗਾਤਾਰ ਮਹਿੰਗਾਈ `ਚ ਹੋ ਰਹੇ ਵਾਧੇ ਕਾਰਨ ਆਮ ਲੋਕਾਂ ਦੀਆਂ ਰੋਜ਼ਾਨਾ ਜ਼ਿੰਦਗੀ `ਚ ਸਮੱਸਿਆਵਾ ਵੱਧਦੀਆਂ ਜਾ ਰਹੀਆਂ ਹਨ। ਜਿਸ ਨੂੰ ਦੇਖਦੇ ਹੋਏ ਸਰਕਾਰ ਦਿਨੋਦਿਨ ਕੁਝ ਅਹਿਮ ਕਦਮ ਚੁੱਕ ਰਹੀ ਹੈ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਦਿੱਲੀ ਸਰਕਾਰ ਆਮ ਜਨਤਾ ਦੇ ਜੀਵਨ ਨੂੰ ਸੁਚਾਰੂ ਬਣਾਉਣ ਲਈ ਵੱਖੋ-ਵੱਖਰੀਆਂ ਸਬਸਿਡੀਆਂ ਪ੍ਰਦਾਨ ਕਰ ਰਹੀ ਹੈ। ਇਨ੍ਹਾਂ `ਚ ਬਿਜਲੀ ਸਬਸਿਡੀ (Electricity subsidy) ਮੁੱਖ ਤੌਰ `ਤੇ ਸ਼ਾਮਿਲ ਹੈ। ਜੇਕਰ ਤੁਸੀਂ ਵੀ ਇਸ ਸਬਸਿਡੀ ਦਾ ਲਾਭ ਚੁੱਕਣਾ ਚਾਹੁੰਦੇ ਹੋ ਤਾਂ ਨਿਰਧਾਰਿਤ ਸਮੇਂ ਤੋਂ ਪਹਿਲਾਂ ਆਪਣਾ ਰਜਿਸਟਰੇਸ਼ਨ ਕਰਾ ਲਵੋ।
ਅੰਤਿਮ ਮਿਤੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਸ ਸਬਸਿਡੀ ਦੀ ਅਰਜ਼ੀ ਲਈ ਅੰਤਿਮ ਮਿਤੀ 30 ਸਤੰਬਰ 2022 ਨਿਸ਼ਚਿਤ ਕੀਤੀ ਹੈ। ਇਸ ਸਬਸਿਡੀ `ਚ ਤੁਹਾਡੇ ਬਿਜਲੀ ਦੇ 200 ਯੂਨਿਟ ਮਾਫ਼ ਕਰ ਦਿੱਤੇ ਜਾਣਗੇ।
ਬਿਜਲੀ ਸਬਸਿਡੀ ਲਈ ਅਰਜ਼ੀ ਕਿਵੇਂ ਦੇਣੀ ਹੈ?
● ਇਸ ਬਿਜਲੀ ਸਬਸਿਡੀ ਲਈ ਸਭ ਤੋਂ ਪਹਿਲਾਂ ਇਸ ਵਟਸਐਪ ਨੰਬਰ 701311111 `ਤੇ ਹਾਏ (Hi) ਲਿਖ ਕੇ ਭੇਜੋ।
● ਇਸ ਤੋਂ ਬਾਅਦ ਤੁਹਾਡੇ ਵਟਸਐਪ 'ਤੇ ਇੱਕ ਸੰਦੇਸ਼ ਆਵੇਗਾ, “ਦਿੱਲੀ ਸਰਕਾਰ ਬਿਜਲੀ ਸਬਸਿਡੀ ਪੋਰਟਲ `ਚ ਤੁਹਾਡਾ ਸੁਆਗਤ ਹੈ। ਦਿੱਲੀ ਬਿਜਲੀ ਸਬਸਿਡੀ ਪ੍ਰਾਪਤ ਕਰਨ ਲਈ, ਕਿਰਪਾ ਕਰਕੇ ਅੱਗੇ ਵਧੋ। ਕਿਰਪਾ ਕਰਕੇ ਅੱਗੇ ਵਧਣ ਲਈ ਇੱਕ ਭਾਸ਼ਾ ਚੁਣੋ।"
● ਇਸ ਵਿਚ ਤੁਹਾਨੂੰ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਦਾ ਵਿਕਲਪ ਮਿਲੇਗਾ।
● ਭਾਸ਼ਾ ਚੁਣਨ ਤੋਂ ਬਾਅਦ ਤੁਹਾਨੂੰ ਆਪਣੇ ਮੀਟਰ ਦਾ CA ਨੰਬਰ ਭੇਜਣਾ ਹੋਵੇਗਾ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਸਰਕਾਰ ਵੱਲੋਂ ਫ਼ਸਲਾਂ ਦੀ ਸਿੰਚਾਈ ਲਈ ਮਿਲੇਗਾ ਬਿਜਲੀ ਪੰਪ ਦਾ ਕੁਨੈਕਸ਼ਨ
● ਜਿਸ ਦੇ ਨਾਮ 'ਤੇ ਬਿਜਲੀ ਦਾ ਬਿੱਲ ਆਵੇਗਾ, ਉਸ ਵਿਅਕਤੀ ਦਾ ਨਾਮ ਤੇ ਫੋਟੋ ਉੱਥੇ ਦਿਖਾਈ ਦੇਵੇਗੀ
● ਜੇਕਰ ਭਰੀ ਗਈ ਜਾਣਕਾਰੀ ਸਹੀ ਹੈ ਤਾਂ ਹਾਂ ਦਾ ਵਿਕਲਪ ਚੁਣੋ ਤੇ ਜੇਕਰ ਜਾਣਕਾਰੀ ਗਲਤ ਹੈ ਤਾਂ ਨਾ ਦਾ ਵਿਕਲਪ ਚੁਣੋ।
● ਇਸ ਤੋਂ ਬਾਅਦ ਤੁਹਾਨੂੰ ਇੱਕ ਪੁਸ਼ਟੀ ਸੰਦੇਸ਼ ਆਏਗਾ।
● ਪੁਸ਼ਟੀ ਸੰਦੇਸ਼ ਤੋਂ ਬਾਅਦ ਸਬਸਿਡੀ ਲਈ ਤੁਹਾਡੀ ਅਰਜ਼ੀ ਸਵੀਕਾਰ ਕੀਤੀ ਜਾਏਗੀ।
● ਇਸ ਨਾਲ ਤੁਸੀਂ ਬਿਜਲੀ ਸਬਸਿਡੀ ਲੈਣ ਦੇ ਯੋਗ ਹੋ ਜਾਓਗੇ ਅਤੇ ਸਰਕਾਰੀ ਯੋਜਨਾਵਾਂ ਦਾ ਫਾਇਦਾ ਵੀ ਚੁੱਕ ਸਕਦੇ ਹੋ।
Summary in English: Delhi government's big announcement, there will be light in every house