ਵੇਅਰ ਹਾਊਸ ਕਿਸਾਨਾਂ ਦੇ ਲਈ ਸਭ ਤੋਂ ਅਭਿਲਾਸ਼ੀ ਅਤੇ ਸੁਰੱਖਿਅਤ ਆਮਦਨ ਦਾ ਮਹੱਤਵਪੂਰਨ ਸਾਧਨ ਹੈ । ਇਸ ਦੇ ਜਰੀਏ ਕਿਸਾਨ ਕਰੋੜਪਤੀ ਬਣ ਸਕਦੇ ਹਨ । ਇੰਨ੍ਹਾ ਹੀ ਨਹੀਂ ਸਰਕਾਰ ਦੁਆਰਾ ਵੇਅਰ ਹਾਊਸ ਨੂੰ ਲੈਕੇ ਵੱਡੀ ਛੋਟ ਵੀ ਦਿੱਤੀ ਜਾਂਦੀ ਹੈ।ਵੇਅਰ ਹਾਊਸ ਤੋਂ ਸਰਕਾਰ ਨੂੰ ਵੀ ਬਹੁਤ ਲਾਭ ਪਹੁੰਚ ਰਿਹਾ ਹੈ। ਉਜੈਨ ਜਿਲ੍ਹੇ ਵਿਚ 150 ਤੋਂ ਵੱਧ ਵੇਅਰ ਹਾਊਸ ਤਿਆਰ ਹੋ ਚੁਕੇ ਹਨ ।ਰਾਜ ਅਤੇ ਕੇਂਦਰ ਸਰਕਾਰ ਹਮੇਸ਼ਾ ਕਿਸਾਨਾਂ ਤੋਂ ਫ਼ਸਲਾਂ ਦੇ ਨਾਲ ਨਾਲ ਉਦਯੋਗ ਅਤੇ ਹੋਰ ਕਾਰੋਬਾਰਾਂ ਵਿੱਚ ਆਪਣੀ ਭਾਗੀਦਾਰੀ ਵਧਾਉਣ ਦੀ ਅਪੀਲ ਕਰਦੀ ਰਹਿੰਦੀ ਹੈ। ਇਸ ਦੇ ਤਹਿਤ ਕਿਸਾਨਾਂ ਤੋਂ ਜੁੜੀ ਸਭਤੋਂ ਵੱਡੀ ਅਭਿਲਾਸ਼ੀ ਯੋਜਨਾ ਵੇਅਰ ਹਾਊਸ ਹੈ।
ਵੇਅਰ ਹਾਊਸ ਦੇ ਜਰੀਏ ਕਿਸਾਨ ਆਪਣੀ ਸੁਰੱਖਿਆ ਅਤੇ ਵੱਡੀ ਆਮਦਨ ਨੂੰ ਯਕੀਨੀ ਬਣਾ ਸਕਦੇ ਹਨ। ਉਜੈਨ ਜਿਲ੍ਹੇ ਵਿਚ ਤਿਆਰ ਵੇਅਰ ਹਾਊਸ ਤੋਂ ਸਟਾਰਟਅੱਪ ਕਰਨ ਵਾਲੇ ਕਿਸਾਨ ਰਾਜਿੰਦਰ ਸਿੰਘ ਠਾਕੁਰ ਦੱਸਦੇ ਹਨ ਕਿ ਕੇਂਦਰ ਸਰਕਾਰ ਦੀ ਤਰਫ ਤੋਂ ਵੇਅਰ ਹਾਊਸ ਬਣਾਉਣ ਵਿਚ ਔਰਤਾਂ ਨੂੰ 33% ਦੀ ਸਬਸਿਡੀ ਦਿੱਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰ ਪਿੰਡ ਵਿਚ ਇਕ ਵੇਅਰ ਹਾਊਸ ਹੋਣਾ ਜਰੂਰੀ ਹੈ । ਵੇਅਰ ਹਾਊਸ ਹੋਣ ਤੋਂ ਕਿਸਾਨਾਂ ਨੂੰ ਫ਼ਸਲ ਦਾ ਸ਼ਹਿਰਾਂ ਦੀਆਂ ਮੰਡੀਆਂ ਦੀ ਤਰਫ ਆਵਾਜਾਈ ਨਹੀਂ ਕਰਨ ਪਵੇਗੀ । ਇਸ ਤੋਂ ਪਿੰਡ ਦੇ ਕਿਸਾਨਾਂ ਨੂੰ ਵੀ ਲਾਭ ਮਿਲੇਗਾ ।
ਰਾਜਿੰਦਰ ਸਿੰਘ ਠਾਕੁਰ ਦੱਸਦੇ ਹਨ ਕਿ ਉਨ੍ਹਾਂ ਨੇ ਪਹਿਲਾਂ 3 ਵੇਅਰ ਹਾਊਸ ਬਣਾਏ , ਇਸ ਤੋਂ ਬਾਅਦ ਆਪਣੇ ਜਾਣ-ਪਛਾਣ ਵਾਲਿਆਂ ਅਤੇ ਰਿਸ਼ਤੇਦਾਰਾਂ ਦੇ 20 ਵੇਅਰ ਹਾਊਸ ਬਣਵਾ ਚੁੱਕੇ ਹਨ । ਉਨ੍ਹਾਂ ਨੇ ਉਧਾਰਨ ਦਿੰਦੇ ਹੋਏ ਕਿਹਾ ਕਿ ਜੇਕਰ 1 ਲੱਖ ਬੋਰੀ ਦਾ ਵੇਅਰ ਹਾਊਸ ਤਿਆਰ ਕਿੱਤਾ ਜਾਂਦਾ ਹੈ ਤਾਂ ਇਸ ਵਿਚ 3 ਕਰੋੜ ਰੁਪਏ ਦੀ ਰਕਮ ਲੱਗਦੀ ਹੈ । ਇਸ ਵਿਚ ਸਰਕਾਰ ਦੀ ਤਰਫ ਤੋਂ ਲਗਭਗ 1 ਕਰੋੜ ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ । ਇਸ ਤੋਂ ਬਾਅਦ ਬੈਂਕ ਦੁਆਰਾ ਵੀ 80 % ਤਕ ਦਾ ਲੋਨ ਦਿੱਤਾ ਜਾ ਸਕਦਾ ਹੈ । ਇਸ ਤਰ੍ਹਾਂ ਕਿਸਾਨ ਆਪਣੀ ਜੇਬ ਵਿਚੋਂ 40 ਲੱਖ ਲਗਾਕਰ 100000 ਬੋਰੀ ਦਾ ਵੇਅਰ ਹਾਊਸ ਤਿਆਰ ਕਰ ਸਕਦੇ ਹਨ । ਇਸ ਤਰ੍ਹਾਂ ਕਿਸਾਨ 25000 ਬੋਰੀ ਤੋਂ ਲੈਕੇ ਲੱਖਾਂ ਬੋਰੀਆਂ ਦਾ ਵੇਅਰ ਹਾਊਸ ਤਿਆਰ ਕਰ ਸਕਦੇ ਹਨ । ਇਸ ਦੇ ਲਈ ਸਰਕਾਰ ਦੁਆਰਾ ਸਬਸਿਡੀ ਦਾ ਬਹੁਤ ਵੱਡਾ ਯੋਗਦਾਨ ਰਹਿੰਦਾ ਹੈ ।
ਜੇਕਰ ਅੱਸੀ ਇਕ ਲੱਖ ਬੋਰੀਆਂ ਦੀ ਗੱਲ ਕਰੀਏ ਤਾਂ ਸਾਰੀਆਂ ਸਹੂਲਤਾਂ ਤੋਂ ਲੈਕੇ ਵੇਅਰ ਹਾਊਸ ਦਾ ਕਰਾਇਆ ਲਗਭਗ 830000 ਰੁਪਏ ਹਰ ਮਹੀਨੇ ਬਣਦਾ ਹੈ । ਇਸ ਤਰ੍ਹਾਂ ਕਿਸਾਨ ਲਗਭਗ ਇਕ ਕਰੋੜ ਰੁਪਏ ਸਾਲਾਨਾ ਕਰਾਇਆ ਹਾਸਲ ਕਰ ਸਕਦਾ ਹੈ । ਇਸ ਦੇ ਇਲਾਵਾ ਵੇਅਰ ਹਾਊਸ ਵਿਚ ਵੱਧ ਰੱਖ-ਰਖਾਅ ਵੀ ਨਹੀਂ ਰਹਿੰਦੀ ਹੈ । ਵੇਅਰ ਹਾਊਸ ਵਿਚ ਰੱਖਣ ਵਾਲੀ ਫ਼ਸਲਾਂ ਦਾ ਬੀਮਾ ਵੀ ਹੋ ਸਕਦਾ ਹੈ । ਹਾਲਾਂਕਿ ਰੱਖ-ਰਖਾਅ ਵਿੱਚ ਥੋੜਾ ਜਿਹਾ ਧਿਆਨ ਲੱਗਦਾ ਹੈ, ਛੋਟੀ ਰਕਮ ਲਗਾਕੇ ਬੈਂਕ ਲੋਨ ਦੇ ਜਰੀਏ ਇਕ ਵੱਡੀ ਆਮਦਨ ਸ਼ੁਰੂ ਕਿੱਤੀ ਜਾ ਸਕਦੀ ਹੈ । ਇਹ ਆਮਦਨ ਸੁਰੱਖਿਅਤ ਹੋਣ ਦੇ ਨਾਲ ਨਾਲ ਹਮੇਸ਼ਾ ਬਣੀ ਰਹਿੰਦੀ ਹੈ ।
ਇਹ ਵੀ ਪੜ੍ਹੋ : ਥਾਈ ਐਪਲ ਬੇਰ ਦੀ ਕਾਸ਼ਤ ਕਰਕੇ ਪ੍ਰਾਪਤ ਕਰੋ ਵੱਧ ਮੁਨਾਫਾ, ਜਾਣੋ ਤਰੀਕਾ
Summary in English: Farmers can become millionaires by building warehouse, know how much subsidy the government gives?