ਦੇਸ਼ ਦੇ ਕਿਸਾਨਾਂ ਲਈ ਸਿੰਚਾਈ ਪ੍ਰਣਾਲੀ (Irrigation System) ਨੂੰ ਆਸਾਨ ਬਣਾਉਣ ਲਈ ਕੇਂਦਰ ਸਰਕਾਰ (Central Government) ਵੱਲੋਂ ਸੋਲਰ ਪੰਪ ਸਕੀਮ (Solar Pump Scheme) ਚਲਾਈ ਗਈ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਸੋਲਰ ਪੰਪ ਲਗਾਉਣ ਲਈ ਸਰਕਾਰ ਸਬਸਿਡੀ ਦਵੇਗੀ। ਇਹ ਸਕੀਮ ਦੇਸ਼ `ਚ ਪਹਿਲਾਂ ਤੋਂ ਹੀ ਲਾਗੂ ਸੀ ਤੇ ਹੁਣ ਇਸ `ਚ ਇੱਕ ਨਵਾਂ ਅਪਡੇਟ (Update) ਕੀਤਾ ਗਿਆ ਹੈ। ਇਸ ਲੇਖ ਰਾਹੀਂ ਜਾਣੋ ਕੀਤੇ ਗਏ ਇਸ ਬਦਲਾਅ ਬਾਰੇ।
ਪ੍ਰਧਾਨ ਮੰਤਰੀ ਸੋਲਰ ਪਲਾਂਟ ਯੋਜਨਾ 2022 ਦੇ ਤਹਿਤ 15 ਲੱਖ ਕਿਸਾਨਾਂ ਤੱਕ ਇਸਦਾ ਲਾਭ ਪਹੁੰਚਾਇਆ ਜਾਵੇਗਾ। ਇਸ ਯੋਜਨਾ ਤਹਿਤ 1 ਮੈਗਾਵਾਟ (Megawatts) ਦੇ ਸੋਲਰ ਪੈਨਲ (Solar Panel) ਲਗਾਉਣ ਲਈ 5 ਏਕੜ ਜ਼ਮੀਨ ਦੀ ਲੋੜ ਹੋਵੇਗੀ। ਨਵੀਂ ਅਪਡੇਟ ਮੁਤਾਬਕ ਹੁਣ ਕਿਸਾਨ ਸਰਕਾਰ ਵੱਲੋਂ ਲਗਾਏ ਗਏ ਸੋਲਰ ਪੈਨਲਾਂ ਤੋਂ ਪ੍ਰਾਪਤ ਬਿਜਲੀ ਕੰਪਨੀਆਂ ਨੂੰ ਦੇ ਸਕਦੇ ਹਨ।
ਪ੍ਰਧਾਨ ਮੰਤਰੀ ਸੋਲਰ ਪਲਾਂਟ ਯੋਜਨਾ ਦੀ ਸ਼ੁਰੂਆਤ:
ਦੇਸ਼ `ਚ ਸਾਫ਼ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 1 ਫਰਵਰੀ 2020 ਨੂੰ ਇਸ ਯੋਜਨਾ ਦੀ ਸ਼ੁਰੂਆਤ ਕੀਤੀ ਗਈ ਸੀ। ਇਸ ਯੋਜਨਾ ਦਾ ਮੁੱਖ ਉਦੇਸ਼ 20 ਲੱਖ ਤੋਂ ਵੱਧ ਕਿਸਾਨਾਂ ਨੂੰ ਸੋਲਰ ਪੈਨਲ ਸਕੀਮ ਦਾ ਲਾਭ ਮੁਫਤ ਪ੍ਰਦਾਨ ਕਰਾਉਣਾ ਸੀ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਸੋਲਰ ਪੰਪ ਲਗਾਉਣ ਲਈ 60 ਫ਼ੀਸਦੀ ਤੱਕ ਦੀ ਸਬਸਿਡੀ ਦਿੱਤੀ ਜਾਂਦੀ ਹੈ। ਸਾਲ 2020 ਦੇ ਬਜਟ `ਚ ਇਸ ਯੋਜਨਾ ਸਬੰਧੀ ਬਜਟ ਵੀ ਪਾਸ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਸਰਕਾਰ ਵੱਲੋਂ ਬੱਚਤ ਯੋਜਨਾਵਾਂ 'ਤੇ ਮਿਲਣ ਵਾਲੇ ਵਿਆਜ ਨੂੰ ਵਧਾਇਆ ਗਿਆ
ਯੋਜਨਾ `ਚ ਅਪਡੇਟ ਦੇ ਮੁੱਖ ਪਹਿਲੂ:
● ਪ੍ਰਧਾਨ ਮੰਤਰੀ ਸੋਲਰ ਪਲਾਂਟ ਯੋਜਨਾ `ਚ ਕੀਤੇ ਨਵੇਂ ਅਪਡੇਟ ਅਨੁਸਾਰ ਹੁਣ ਮੁੱਖ ਤੌਰ 'ਤੇ ਕਿਸਾਨਾਂ ਨੂੰ ਫਾਇਦਾ ਹੋਵੇਗਾ।
● ਇਸ ਯੋਜਨਾ ਰਾਹੀਂ ਹੁਣ ਡੀਜ਼ਲ ਸਿੰਚਾਈ ਪੰਪ ਦੀ ਬਜਾਏ ਸੋਲਰ ਪੈਨਲ ਨਾਲ ਚੱਲਣ ਵਾਲੇ ਸਿੰਚਾਈ ਪੰਪ ਦੀ ਵਰਤੋਂ ਕੀਤੀ ਜਾਵੇਗੀ।
● ਇਸਦੇ ਨਾਲ ਹੀ ਕਿਸਾਨ ਸੋਲਰ ਪੈਨਲਾਂ ਨਾਲ ਤਿਆਰ ਬਿਜਲੀ ਸਰਕਾਰੀ ਜਾਂ ਪ੍ਰਾਈਵੇਟ ਕੰਪਨੀਆਂ ਨੂੰ ਵੀ ਦੇ ਸਕਣਗੇ।
ਸਰਕਾਰ ਵੱਲੋਂ ਜਾਰੀ ਬਜਟ:
ਪ੍ਰਧਾਨ ਮੰਤਰੀ ਸੋਲਰ ਪੈਨਲ ਯੋਜਨਾ ਨੂੰ ਚਲਾਉਣ ਲਈ ਸਰਕਾਰ ਨੇ 50 ਹਜ਼ਾਰ ਕਰੋੜ ਦਾ ਬਜਟ ਰੱਖਿਆ ਹੈ। ਦੱਸ ਦੇਈਏ ਕਿ ਇਸ ਯੋਜਨਾ ਤਹਿਤ 2020 `ਚ 3 ਕਰੋੜ ਸਿੰਚਾਈ ਪੰਪ ਲਗਾਉਣ ਦਾ ਟੀਚਾ ਮਿਥਿਆ ਗਿਆ ਸੀ। ਕੁਸੁਮ ਸੋਲਰ ਪੈਨਲ ਸਕੀਮ (Kusum Solar Panel Scheme) ਰਾਹੀਂ ਹੁਣ ਪਹਿਲੇ ਪੜਾਅ `ਚ 17.5 ਲੱਖ ਸਿੰਚਾਈ ਪੰਪ (Irrigation Pump) ਲਗਾਉਣ ਦੀ ਵਿਵਸਥਾ ਕੀਤੀ ਗਈ ਹੈ।
Summary in English: Free solar pump to farmers by Central Government, irrigation made easy