ਹਰ ਕਿਸੇ ਨੂੰ ਆਪਣਾ ਘਰ ਲੈਣ ਦੀ ਖਵਾਹਿਸ਼ ਹੁੰਦੀ ਹੈ। ਘਰ ਬਣਵਾਉਣ `ਚ ਬਹੁਤ ਸਾਰੇ ਪੈਸੇ ਇਕੱਠੇ ਚਾਹੀਦੇ ਹੁੰਦੇ ਹਨ। ਜੋ ਕਿ ਆਮ ਤੌਰ 'ਤੇ ਲੋਕਾਂ ਕੋਲ ਨਹੀਂ ਹੁੰਦੇ। ਇਸ ਕਰਕੇ ਸਰਕਾਰ ਨੇ ਕਰਜ਼ੇ ਦੀ ਸੁਵਿਧਾ ਉਪਲੱਬਧ ਕੀਤੀ ਹੋਈ ਹੈ। ਜਿਸ ਰਾਹੀਂ ਆਮ ਜਨਤਾ ਕਰਜ਼ਾ ਲੈ ਕੇ ਆਪਣਾ ਘਰ ਬਣਵਾ ਸਕਦੇ ਹਨ। ਇਹ ਕਰਜ਼ਾ ਘੱਟ ਵਿਆਜ ਦਰ ਤੇ ਲੋਕਾਂ ਨੂੰ ਦਿੱਤਾ ਜਾਂਦਾ ਹੈ।
ਅੱਜ ਅੱਸੀ ਇਸ ਲੇਖ ਰਾਹੀਂ ਤੁਹਾਨੂੰ ਹੋਮ ਲੋਨ ਤੇ ਲੈਂਡ ਲੋਨ ਬਾਰੇ ਪੂਰੀ ਜਾਣਕਾਰੀ ਦੇਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀਂ ਸੌਖੇ ਢੰਗ ਨਾਲ ਕਰਜ਼ਾ ਲੈ ਸਕੋਗੇ। ਕਰਜ਼ਾ ਲੈਂਦੇ ਸਮੇਂ ਬਹੁਤੀਆਂ ਗੱਲਾਂ ਦਾ ਧਿਆਨ ਰੱਖਣਾ ਪਵੇਗਾ, ਜਿਵੇਂ ਕਿ ਤੁਹਾਨੂੰ ਕਿਸ ਲੋਨ ਦੀ ਲੋੜ ਹੈ, ਹੋਮ ਲੋਨ ਜਾਂ ਲੈਂਡ ਲੋਨ ਤੇ ਤੁਹਾਨੂੰ ਕਿੰਨਾ ਕਰਜ਼ਾ ਮਿਲ ਸਕਦਾ ਹੈ, ਕਿੰਨੇ ਸਮੇਂ ਤਕ ਕਰਜ਼ਾ ਵਾਪਿਸ ਕਰਨਾ ਪਵੇਗਾ ਤੇ ਹੋਰ ਬਹੁਤ ਗੱਲਾਂ....
ਕੌਣ ਲੈ ਸਕਦਾ ਹੈ ਕਰਜ਼ਾ?
ਭਾਰਤ ਦਾ ਕੋਈ ਵੀ ਨਾਗਰਿਕ ਇਸ ਲੋਨ ਦੀ ਸੁਵਿਧਾ ਦਾ ਫਾਇਦਾ ਚੁੱਕ ਸਕਦਾ ਹੈ। ਇਹ ਲੋਨ ਘੱਟ ਵਿਆਜ ਦਰ 'ਤੇ ਲੋਕਾਂ ਨੂੰ ਪ੍ਰਦਾਨ ਕੀਤਾ ਜਾਂਦਾ ਹੈ, ਤਾਂ ਜੋ ਲੋਕੀ ਆਸਾਨੀ ਨਾਲ ਇਸਨੂੰ ਵਾਪਿਸ ਕਰ ਸਕਣ।
ਕਿਸ ਜ਼ਮੀਨ ਲਈ ਮਿਲੇਗਾ ਕਰਜ਼ਾ?
ਆਮ ਤੌਰ 'ਤੇ ਕਰਜ਼ਾ ਸਿਰਫ ''ਵਿਕਾਸ ਅਥਾਰਟੀ'' ਦੁਆਰਾ ਅਲੋਟ(Allot) ਕੀਤੀ ਜ਼ਮੀਨ 'ਤੇ ਉਪਲੱਬਧ ਹੁੰਦਾ ਹੈ। ਪਿੰਡ ਜਾਂ ਉਦਯੋਗਿਕ ਖੇਤਰ ਵਿੱਚ ਸਥਿਤ ਜ਼ਮੀਨ 'ਤੇ ਜ਼ਮੀਨ ਦਾ ਕਰਜ਼ਾ ਉਪਲੱਬਧ ਨਹੀਂ ਹੈ। ਤੁਹਾਡੀ ਜ਼ਮੀਨ ਕਾਰਪੋਰੇਸ਼ਨ ਜਾਂ ਮਿਊਂਸੀਪਲ ਸੀਮਾ ਦੇ ਅੰਦਰ ਸਥਿਤ ਹੋਣੀ ਚਾਹੀਦੀ ਹੈ ਤੇ ਜ਼ਮੀਨ ਦੀ ਸਪਸ਼ਟ ਸੀਮਾ ਵੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਖੇਤੀਬਾੜੀ ਜਾਂ ਵਪਾਰਕ ਜ਼ਮੀਨ ਖਰੀਦਣ ਲਈ ਜ਼ਮੀਨ ਦਾ ਕਰਜ਼ਾ ਨਹੀਂ ਦਿੱਤਾ ਜਾਂਦਾ। ਖੇਤੀਬਾੜੀ ਜ਼ਮੀਨ ਖਰੀਦਣ ਲਈ, ਕੁਝ ਹੋਰ ਕਰਜ਼ਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ : ਟਰਾਂਸਜੈਂਡਰਾਂ ਨੂੰ ਕੇਂਦਰ ਸਰਕਾਰ ਵੱਲੋਂ ਤੋਹਫਾ, ਸਰਕਾਰ ਦੀ ਇਸ ਸਕੀਮ ਤਹਿਤ ਮਿਲਣਗੇ 5 ਲੱਖ ਰੁਪਏ
ਕਰਜ਼ੇ ਦੀ ਰਾਸ਼ੀ:
-ਹੋਮ ਲੋਨ `ਚ ਤੁਹਾਨੂੰ ਤੁਹਾਡੀ ਜ਼ਮੀਨ ਦੀ ਕੀਮਤ ਦੀ 90 ਫੀਸਦੀ ਰਾਸ਼ੀ, ਕਰਜ਼ੇ ਵਜੋਂ ਮਿਲ ਸਕਦੀ ਹੈ।
-ਲੈਂਡ ਲੋਨ `ਚ ਕਰਜ਼ੇ ਦੀ ਰਕਮ ਘੱਟ ਹੈ। ਇਸ ਵਿੱਚ ਤੁਹਾਨੂੰ ਜ਼ਮੀਨ ਖਰੀਦਣ ਲਈ ਜ਼ਮੀਨ ਦੀ ਕੀਮਤ ਦਾ 70-75 ਫੀਸਦੀ ਹਿੱਸਾ ਕਰਜ਼ੇ ਵਜੋਂ ਮਿਲ ਸਕਦਾ ਹੈ।
-ਜੇਕਰ ਜ਼ਮੀਨ ਖਰੀਦਣ ਦੇ ਨਾਲ-ਨਾਲ ਉੱਥੇ ਘਰ ਬਣਵਾਉਣ ਦੇ ਕੰਮ ਲਈ ਵੀ ਕਰਜ਼ੇ ਦੀ ਲੋੜ ਹੈ ਤਾਂ ਇਸ ਦੀ ਰਕਮ ਵਧ ਸਕਦੀ ਹੈ।
ਵਿਆਜ ਦਰ 'ਤੇ ਇਸਨੂੰ ਵਾਪਿਸ ਕਰਨ ਦਾ ਸਮਾਂ:
-ਹੋਮ ਲੋਨ 'ਚ ਵਿਆਜ ਦਰ ਬਹੁਤ ਘੱਟ ਹੁੰਦੀ ਹੈ ਤੇ ਇਸਨੂੰ ਵਾਪਿਸ ਕਰਨ ਦੇ ਲਈ 30 ਸਾਲ ਤੱਕ ਦਾ ਸਮਾਂ ਦਿੱਤਾ ਜਾਂਦਾ ਹੈ।
-ਲੈਂਡ ਲੋਨ ਜ਼ਿਆਦਾ ਵਿਆਜ ਦਰ 'ਤੇ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਜ਼ਮੀਨੀ ਕਰਜ਼ੇ ਦੀ ਅਦਾਇਗੀ ਲਈ ਵੱਧ ਤੋਂ ਵੱਧ 15 ਸਾਲ ਦਾ ਸਮਾਂ ਦਿੱਤਾ ਜਾਂਦਾ ਹੈ।
Summary in English: Fulfill your home ownership dream through Land Loan or Home Loan!