ਸਰਕਾਰ ਵੱਲੋਂ ਸਮੇਂ-ਸਮੇਂ 'ਤੇ ਕਈ ਤਰ੍ਹਾਂ ਦੀਆਂ ਪਹਿਲਕਦਮੀਆਂ ਅਤੇ ਸਕੀਮਾਂ ਚਲਾਈਆਂ ਜਾਂਦੀਆਂ ਹਨ, ਤਾਂ ਜੋ ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਸਕਣ ਅਤੇ ਉਨ੍ਹਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ। ਅਜਿਹੀ ਇੱਕ ਸਕੀਮ ਬਾਰੇ ਅੱਜ ਅੱਸੀ ਤੁਹਾਨੂੰ ਦੱਸਣ ਜਾ ਰਹੇ ਹਾਂ, ਜਿਸ ਰਾਹੀਂ ਨਾ ਸਿਰਫ ਕਿਸਾਨਾਂ ਦੀ ਆਮਦਨ 'ਚ ਵਾਧਾ ਹੋਵੇਗਾ, ਸਗੋਂ ਬੇਕਾਰ ਤੇ ਬੰਜਰ ਜ਼ਮੀਨ ਦੀ ਵੀ ਸਹੀ ਵਰਤੋਂ ਹੋਵੇਗੀ।
ਸਰਦੀ-ਗਰਮੀ-ਮੀਂਹ-ਝੱਖੜ ਦੀ ਪ੍ਰਵਾਹ ਕੀਤੇ ਬਿਨਾ ਦੇਸ਼ ਦਾ ਕਿਸਾਨ ਕੜੀ ਮਿਹਨਤ ਕਰਕੇ ਦੁਨੀਆ ਭਰ ਦੇ ਲੋਕਾਂ ਦਾ ਢਿੱਡ ਭਰਦਾ ਹੈ। ਅਜਿਹੇ 'ਚ ਸਰਕਾਰਾਂ ਵੀ ਅੰਨਦਾਤਾ ਨੂੰ ਆਪਣਾ ਸਹਿਯੋਗ ਦਿੰਦਿਆਂ ਆਪਣੇ ਪੱਧਰ 'ਤੇ ਕਈ ਬਿਹਤਰ ਯੋਜਨਾਵਾਂ 'ਤੇ ਕੰਮ ਕਰਦਿਆਂ ਰਹਿੰਦੀਆਂ ਹਨ, ਤਾਂ ਜੋ ਦੇਸ਼ ਦੇ ਕਿਸਾਨ ਭਰਾਵਾਂ ਨੂੰ ਆਰਥਿਕ ਲਾਭ ਮਿਲ ਸਕੇ। ਇਸ ਕੜੀ ਵਿੱਚ ਸਰਕਾਰ ਹੁਣ ਖੇਤੀ ਖੇਤਰ ਵਿੱਚ ਸੂਰਜੀ ਊਰਜਾ ਨੂੰ ਇੱਕਠੇ ਜੋੜਨ 'ਤੇ ਕੰਮ ਕਰ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਖੇਤੀ ਖੇਤਰ ਵਿੱਚ ਸੋਲਰ ਪੰਪ ਅਤੇ ਸੋਲਰ ਪੈਨਲਾਂ ਦੀ ਯੋਜਨਾ ਵੀ ਬਣਾਈ ਗਈ ਹੈ।
ਇਨ੍ਹਾਂ ਸਕੀਮਾਂ ਦੇ ਚਲਦਿਆਂ ਰਾਜਸਥਾਨ ਸਰਕਾਰ ਨੇ ਸੂਬੇ ਦੇ ਕਿਸਾਨਾਂ ਲਈ ਇੱਕ ਅਹਿਮ ਕਦਮ ਚੁੱਕਿਆ ਹੈ, ਜਿਸ ਤਹਿਤ ਸਰਕਾਰ ਨੇ ਖਾਲੀ ਅਤੇ ਬੇਕਾਰ ਪਈਆਂ ਜ਼ਮੀਨਾਂ ਅਤੇ ਬੰਜਰ ਖੇਤਾਂ ਲਈ ਸੂਰਜੀ ਊਰਜਾ ਉਪਜੀਵਕਾ ਯੋਜਨਾ ਬਣਾਈ ਹੈ। ਇਸ ਸਕੀਮ ਦੀ ਸ਼ੁਰੂਆਤ ਸੂਬੇ ਦੇ ਊਰਜਾ ਮੰਤਰੀ ਭੰਵਰ ਸਿੰਘ ਭਾਟੀ ਵੱਲੋਂ 17 ਅਕਤੂਬਰ 2022 ਨੂੰ ਕੀਤੀ ਗਈ ਹੈ।
ਆਜੀਵਿਕਾ ਯੋਜਨਾ ਦਾ ਉਦੇਸ਼
● ਸਰਕਾਰ ਦੀ ਇਸ ਸਕੀਮ ਨੂੰ ਸ਼ੁਰੂ ਕਰਨ ਦਾ ਮੁੱਖ ਮੰਤਵ ਬੰਜਰ ਜ਼ਮੀਨਾਂ ਦੇ ਮਾਲਕਾਂ, ਕਿਸਾਨਾਂ, ਡਿਵੈਲਪਰਾਂ ਦੇ ਨਾਲ-ਨਾਲ ਸਬੰਧਤ ਡਿਸਕੌਮ ਜਾਂ ਕੰਪਨੀ ਨਾਲ ਜੁੜਨਾ ਹੈ।
● ਇਸ ਯੋਜਨਾ ਨਾਲ ਸੋਲਰ ਪਾਵਰ ਪਲਾਂਟ ਲਗਾਉਣ ਵਾਲੀਆਂ ਕੰਪਨੀਆਂ ਸਿੱਧੇ ਕਿਸਾਨਾਂ ਨਾਲ ਜੁੜ ਸਕਣਗੀਆਂ।
● ਇਸ ਦੀ ਮਦਦ ਨਾਲ ਕੰਪਨੀਆਂ ਨੂੰ ਲੀਜ਼ 'ਤੇ ਜ਼ਮੀਨ ਆਸਾਨੀ ਨਾਲ ਮਿਲ ਜਾਵੇਗੀ।
● ਕਿਸਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ।
● ਹਰੀ ਊਰਜਾ ਸੂਬਾ ਬਣਾਉਣ ਦਾ ਟੀਚਾ ਹਾਸਲ ਕਰਨਾ ਹੈ।
ਇਸ ਤਰ੍ਹਾਂ ਲਗਾਓ ਸੂਰਜੀ ਊਰਜਾ ਪਲਾਂਟ
ਜੇਕਰ ਤੁਸੀਂ ਵੀ ਆਪਣੀ ਬੰਜਰ ਅਤੇ ਖਾਲੀ ਪਈ ਜ਼ਮੀਨ 'ਤੇ ਸੋਲਰ ਪਾਵਰ ਪਲਾਂਟ ਲਗਾ ਕੇ ਮੁਨਾਫਾ ਕਮਾਉਣਾ ਚਾਹੁੰਦੇ ਹੋ, ਤਾਂ ਇਸਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਸੌਰ ਕ੍ਰਿਸ਼ੀ ਆਜੀਵਿਕਾ ਯੋਜਨਾ ਪੋਰਟਲ www.skayrajasthan.org.in 'ਤੇ ਰਜਿਸਟਰ ਕਰਨਾ ਹੋਵੇਗਾ। ਦੱਸ ਦੇਈਏ ਕਿ ਇਸ ਦੇ ਲਈ ਤੁਹਾਨੂੰ ਪ੍ਰਧਾਨ ਮੰਤਰੀ ਕੁਸੁਮ ਯੋਜਨਾ ਦੇ ਤਹਿਤ 30 ਫੀਸਦੀ ਗ੍ਰਾਂਟ ਵੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ : ਕਿਸਾਨਾਂ ਦੀ ਆਮਦਨ ਵਧਾਉਣ ਦਾ ਵਧੀਆ ਮੌਕਾ, ਹੁਣ ਬੀਜ ਪ੍ਰੋਸੈਸਿੰਗ 'ਤੇ ਮਿਲੇਗੀ ਸਬਸਿਡੀ
ਸੂਰਜੀ ਊਰਜਾ ਦੇ ਖੇਤਰ ਵਿੱਚ ਰਾਜਸਥਾਨ ਨੰਬਰ-1
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਰਾਜਸਥਾਨ ਦੀ ਜ਼ਿਆਦਾਤਰ ਜ਼ਮੀਨ ਬੰਜਰ ਦਿਖਾਈ ਦਿੰਦੀ ਹੈ। ਇਨ੍ਹਾਂ ਸਭ ਕਾਰਨਾਂ ਕਰਕੇ ਕਿਸਾਨ ਇੱਥੋਂ ਦੀ ਰੇਤਲੀ ਜ਼ਮੀਨ ਤੋਂ ਵੱਡੀ ਮਾਤਰਾ ਵਿੱਚ ਫ਼ਸਲ ਨਹੀਂ ਉਗਾਉਂਦੇ। ਜੇਕਰ ਦੇਖਿਆ ਜਾਵੇ ਤਾਂ ਰਾਜਸਥਾਨ ਦਾ ਗਰਮ ਮੌਸਮ ਵੀ ਖੇਤੀ ਲਈ ਅਨੁਕੂਲ ਨਹੀਂ ਹੈ। ਇਨ੍ਹਾਂ ਸਾਰੀਆਂ ਸਮੱਸਿਆਵਾਂ ਕਾਰਨ ਬਹੁਤੇ ਕਿਸਾਨਾਂ ਦੀਆਂ ਜ਼ਮੀਨਾਂ ਬੰਜਰ ਹੋ ਜਾਂਦੀਆਂ ਹਨ। ਜਿਨ੍ਹਾਂ ਕਿਸਾਨਾਂ ਕੋਲ ਸਿਰਫ਼ ਜ਼ਮੀਨ ਹੈ, ਉਨ੍ਹਾਂ ਕੋਲ ਗੁਜ਼ਾਰਾ ਕਰਨ ਦਾ ਸਾਧਨ ਹੈ। ਉਨ੍ਹਾਂ ਲਈ ਸਰਕਾਰ ਨੇ ਸੋਲਰ ਐਗਰੀਕਲਚਰ ਲਿਵਲੀਹੁੱਡ ਸਕੀਮ ਸ਼ੁਰੂ ਕੀਤੀ ਹੈ ਤਾਂ ਜੋ ਉਹ ਆਪਣੀ ਬੰਜਰ ਜ਼ਮੀਨ ਤੋਂ ਆਰਾਮ ਨਾਲ ਬੈਠ ਕੇ ਪੈਸਾ ਕਮਾ ਸਕੇ।
ਇੱਕ ਰਿਪੋਰਟ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਸੂਰਜੀ ਊਰਜਾ ਦੇ ਖੇਤਰ ਵਿੱਚ ਦੂਜੇ ਸੂਬਿਆਂ ਦੇ ਮੁਕਾਬਲੇ ਰਾਜਸਥਾਨ ਨੰਬਰ-1 ਹੈ। ਵਰਤਮਾਨ ਵਿੱਚ ਸੂਬੇ ਵਿੱਚ ਹੁਣ ਤੱਕ 142 ਗੀਗਾਵਾਟ ਸੂਰਜੀ ਊਰਜਾ 127 ਗੀਗਾਵਾਟ ਪਵਨ ਊਰਜਾ ਉਤਪਾਦਨ ਸਮਰੱਥਾ ਹੈ।
Summary in English: Good news for farmers, now there will be millions of income from useless and barren land, know how