1. Home

ਸਰਕਾਰ ਦਾ ਸਿੰਚਾਈ ਲਈ ਵੱਡਾ ਫੈਸ਼ਲਾ, ਕਿਸਾਨ ਇਨ੍ਹਾਂ ਸਰੋਤਾਂ ਰਾਹੀਂ ਕਰ ਰਹੇ ਹਨ ਸਿੰਚਾਈ

ਭਾਰਤ ਸਰਕਾਰ ਦੀ ਇਸ ਯੋਜਨਾ ਨਾਲ ਹੁਣ ਕਿਸਾਨਾਂ ਨੂੰ ਕਾਫੀ ਫਾਇਦਾ ਹੋ ਰਿਹਾ ਹੈ। ਕਿਸਾਨਾਂ ਵੱਲੋਂ ਵੱਡੇ ਪੱਧਰ 'ਤੇ ਇਨ੍ਹਾਂ ਸਰੋਤਾਂ ਨੂੰ ਸਿੰਚਾਈ ਲਈ ਵਰਤਿਆ ਜਾ ਰਿਹਾ ਹੈ।

 Simranjeet Kaur
Simranjeet Kaur
Solar Water Pump

Solar Water Pump

ਫ਼ਸਲਾਂ ਦੀ ਪੈਦਾਵਾਰ ਨੂੰ ਵਧਾਉਣ ਲਈ ਸਿੰਚਾਈ ਪਾਣੀ ਦੀ ਬਹੁਤ ਲੋੜ ਹੁੰਦੀ ਹੈ। ਭਾਰਤ ਦਾ ਖੇਤੀਬਾੜੀ ਖੇਤਰ ਸਿੰਚਾਈ ਲਈ ਮਾਨਸੂਨ 'ਤੇ ਨਿਰਭਰ ਰਹਿੰਦਾ ਹੈ। ਪਰ ਹੁਣ ਸਿੰਚਾਈ ਲਈ ਸੂਰਜੀ ਊਰਜਾ ਦੀ ਵਰਤੋਂ ਕੀਤੀ ਜਾ ਰਾਹੀਂ ਹੈ। ਸੂਰਜੀ ਊਰਜਾ (solar energy) ਇੱਕ ਗੈਰ-ਪ੍ਰਦੂਸ਼ਤ ਅਤੇ ਅਮੁੱਕ ਊਰਜਾ ਸਰੋਤ ਹੈ, ਜਿਸ ਨੂੰ ਵਿਕਸਤ ਕੀਤਾ ਜਾ ਸਕਦਾ ਹੈ।

ਭਾਰਤ ਸਰਕਾਰ ਨੇ ਮਾਰਚ 2019 ਵਿੱਚ ਕੁਸੁਮ ਸਕੀਮ (Kisan PM Kusum Yojana) ਜਾਂ ਪ੍ਰਧਾਨ ਮੰਤਰੀ ਕਿਸਾਨ ਊਰਜਾ ਸੁਰੱਖਿਆ ਉੱਥਾਨ ਮਹਾਭਿਆਨ ਯੋਜਨਾ (Pradhan Mantri Kisan Energy Protection Upthan Mahabhiyan Yojana) ਸ਼ੁਰੂ ਕੀਤੀ। ਇਸ ਯੋਜਨਾ ਦੀ ਘੋਸ਼ਣਾ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ (Ministry of New and Renewable Energy) ਦੁਆਰਾ ਕੀਤੀ ਗਈ ਸੀ, ਜਿਸਦਾ ਉਦੇਸ਼ ਭਾਰਤੀ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਕਰਨਾ ਹੈ।

ਸਬਸਿਡੀ ਯੋਜਨਾ:  

● ਇਸ ਯੋਜਨਾ ਦੇ ਤਹਿਤ ਕਿਸਾਨਾਂ ਭਰਾਵਾਂ ਨੂੰ 60% ਤੱਕ ਦੀ ਸਬਸਿਡੀ ਮਿਲ ਸਕਦੀ ਹੈ। 

● ਸੂਰਜੀ ਪੰਪ ਨੂੰ ਸਥਾਪਿਤ ਕਰਨ ਲਈ 30% ਤੱਕ ਦਾ ਕਰਜ਼ਾ ਦਿੱਤਾ ਜਾਂਦਾ ਹੈ। 

● ਇਸ ਸਕੀਮ ਰਾਹੀਂ ਕਿਸਾਨਾਂ ਨੂੰ ਕੇਵਲ 10% ਲਾਗਤ ਦੀ ਵਰਤੋਂ ਕਰਨੀ ਪੈਂਦੀ ਹੈ। 

ਸੂਰਜੀ ਪੰਪ ਤੋਂ ਮੁਨਾਫ਼ਾ: 

ਸੂਰਜੀ ਪੰਪ ਨੂੰ ਸਥਾਪਿਤ ਕਰਨ ਨਾਲ ਫ਼ਸਲਾਂ ਦੀ ਪੈਦਾਵਾਰ `ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਇਸਦੇ ਨਾਲ ਹੀ ਇਸ ਸਕੀਮ ਰਾਹੀਂ ਵੱਧ ਤੋਂ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਇੱਕ ਅਨੁਮਾਨ ਦੇ ਅਨੁਸਾਰ ਜੇਕਰ 4-5 ਏਕੜ `ਤੇ ਸੋਲਰ ਪਲਾਂਟ ਲਾਇਆ ਜਾਵੇ ਤਾਂ ਉਸ `ਤੋਂ 15 ਲੱਖ ਦੇ ਬਿਜਲੀ ਯੂਨਿਟ ਦਾ ਉਤਪਾਦਨ ਕੀਤਾ ਜਾ ਸਕਦਾ ਹੈ। ਬਾਅਦ`ਚ ਜੇਕਰ ਬਿਜਲੀ ਵਿਭਾਗ ਦੇ ਟੈਰਿਫ ਰਾਹੀਂ ਇਸ ਨੂੰ 3 ਰੁਪਏ 7 ਪੈਸੇ ਦੇ ਹਿਸਾਬ ਨਾਲ ਖਰੀਦੀਆਂ ਜਾਵੇ ਤਾਂ ਕਿਸਾਨ ਸਾਲਾਨਾ 45 ਲੱਖ ਰੁਪਏ ਦੀ ਆਮਦਨ ਕਮਾ ਸਕਦੇ ਹਨ। 

ਜਿਆਦਾਤਰ ਕਿਸਾਨਾਂ ਨੂੰ ਇਸ ਤਰ੍ਹਾਂ ਦੀ ਸਕੀਮ ਦੀ ਜਾਣਕਾਰੀ ਘੱਟ ਹੋਣ ਕਾਰਨ ਉਹ ਇਸ ਸਬਸਿਡੀ ਦਾ ਪੂਰਾ ਫਾਇਦਾ ਲੈਣ `ਤੋਂ ਵਾਂਝੇ ਰਹਿ ਜਾਂਦੇ ਹਨ। ਇਸ ਤਰ੍ਹਾਂ ਦੀ ਜਾਣਕਾਰੀ ਲਈ ਕਿਸਾਨਾਂ ਨੂੰ ਆਪਣੇ ਸੂਬੇ ਦੇ ਬਿਜਲੀ ਵਿਭਾਗ `ਤੋਂ ਮਿਲ ਸਕਦੀ ਹੈ। ਇਸ ਤੋਂ ਇਲਾਵਾ ਕਿਸਾਨ ਪੀਐਮ ਕੁਸੁਮ ਯੋਜਨਾ (Kisan PM Kusum Yojana) ਦੀ ਵੈੱਬਸਾਈਟ `ਤੋਂ ਵੀ ਪੂਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

ਇਹ ਵੀ ਪੜ੍ਹੋ : ਕਿਸਾਨਾਂ ਲਈ ਖੁਸ਼ਖਬਰੀ, 90 ਖੇਤੀ ਸੰਦਾਂ `ਤੇ ਮਿਲੇਗੀ ਸਬਸਿਡੀ

ਪੀ.ਐੱਮ ਕੁਸਮ ਸਕੀਮ ਲਈ ਯੋਗ ਸ਼੍ਰੇਣੀਆਂ:

ਇੱਕ ਵਿਅਕਤੀਗਤ ਕਿਸਾਨ

ਕਿਸਾਨਾਂ ਦਾ ਇੱਕ ਸਮੂਹ

ਕਿਸਾਨ ਉਤਪਾਦਕ ਸੰਗਠਨ

ਪੰਚਾਇਤ

ਸਹਿਕਾਰੀ

ਪਾਣੀ ਉਪਭੋਗਤਾ ਐਸੋਸੀਏਸ਼ਨਾਂ 

ਸੂਰਜੀ ਪੰਪ ਦਾ ਲਾਭ:

● ਇਹ ਬਿਨਾਂ ਕਿਸੇ ਕੀਮਤ ਦੇ ਸੂਰਜ ਦੀ ਰੌਸ਼ਨੀ ਦੀ ਵਰਤੋਂ ਨਾਲ ਚਲਦਾ ਹੈ। 

● ਜਿਸ ਤਰ੍ਹਾਂ ਸੋਲਰ ਵਾਟਰ ਪੰਪ (Solar water pump) ਬਿਜਲੀ ਜਾਂ ਡੀਜ਼ਲ 'ਤੇ ਨਿਰਭਰਤਾ ਨੂੰ ਘਟਾਉਂਦੇ ਹੈ।  

● ਰਵਾਇਤੀ ਵਾਟਰ ਪੰਪਾਂ ਦੇ ਮੁਕਾਬਲੇ, ਸੋਲਰ ਵਾਟਰ ਪੰਪਾਂ ਨੂੰ ਬਹੁਤ ਘੱਟ ਦੇਖ ਭਾਲ ਦੀ ਲੋੜ ਹੁੰਦੀ ਹੈ।

● ਪੇਂਡੂ ਲੋਕਾਂ ਲਈ ਆਮਦਨ ਦਾ ਨਿਰੰਤਰ ਸਰੋਤ ਹੁੰਦਾ ਹੈ। 

● ਖੇਤਾਂ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ।

Summary in English: Government's big announcement for irrigation, farmers are doing irrigation from these sources

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters