ਖੇਤਾਂ `ਚ ਫ਼ਸਲਾਂ ਨੂੰ ਉਗਾਉਣ ਤੋਂ ਲੈ ਕੇ ਵਾਢੀ ਤੱਕ ਕਿਸਾਨ ਖੇਤੀ ਉਪਕਰਣਾਂ ਦੀ ਵਰਤੋਂ ਕਰਦੇ ਹਨ। ਜਿਸ ਦੇ ਰਾਹੀਂ ਉਹ ਮੁਸ਼ਕਲ ਤੋਂ ਮੁਸ਼ਕਲ ਕੰਮ ਨੂੰ ਆਸਾਨੀ ਨਾਲ ਕਰ ਲਿੰਦੇ ਹਨ। ਖੇਤੀਬਾੜੀ ਉਪਕਰਣਾਂ ਦੀ ਵੱਧਦੀ ਲੋੜ ਨੂੰ ਵੇਖਦੇ ਹੋਏ, ਸਰਕਾਰ ਇਸ ਸਬੰਧੀ ਕੁਝ ਵਿਸ਼ੇਸ਼ ਕਦਮ ਚੁੱਕ ਰਹੀ ਹੈ।
ਇਸ ਯੋਜਨਾ ਬਾਰੇ ਕੁਝ ਖਾਸ ਗੱਲਾਂ:
ਸਰਕਾਰ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਿਸਾਨ ਭਰਾਵਾਂ ਨੂੰ ਖੇਤੀਬਾੜੀ ਉਪਕਰਣਾਂ `ਤੇ 50 ਤੋਂ 80% ਤੱਕ ਸਬਸਿਡੀ ਮਿਲ ਸਕਦੀ ਹੈ। ਇਸ ਨਾਲ ਘੱਟ ਤੋਂ ਘੱਟ ਲਾਗਤ ਵਿੱਚ ਕਿਸਾਨ ਖੇਤੀ ਸੰਦਾਂ ਦੀ ਵਰਤੋਂ ਕਰਦੇ ਹੋਏ ਆਪਣੀ ਪੈਦਾਵਾਰ `ਚ ਵਾਧਾ ਕਰ ਸਕਦੇ ਹਨ। ਖੇਤੀਬਾੜੀ ਉਪਕਰਣ ਜਿਨ੍ਹਾਂ ਦੀ ਕੀਮਤ 2.5 ਲੱਖ ਰੁਪਏ ਤੋਂ ਘੱਟ ਹੈ, ਉਨ੍ਹਾਂ ਕਿਸਾਨਾਂ ਨੂੰ 2500 ਰੁਪਏ ਅਤੇ ਜਿਨ੍ਹਾਂ ਖੇਤੀ ਉਪਕਰਣਾਂ ਦੀ ਕੀਮਤ 2.5 ਲੱਖ ਰੁਪਏ ਤੋਂ ਵੱਧ ਹੈ, ਉਨ੍ਹਾਂ ਕਿਸਾਨਾਂ ਨੂੰ 5000 ਰੁਪਏ ਦੀ ਰਾਸ਼ੀ ਜਮਾ ਕਰਨੀ ਪਵੇਗੀ। ਇਸ ਤੋਂ ਇਲਾਵਾ ਇਹ ਜਾਨਣਾ ਬਹੁਤ ਜਰੂਰੀ ਹੈ ਕਿ ਇਹ ਰਕਮ ਵਾਪਸੀ ਯੋਗ ਹੋਵੇਗੀ।
ਇਹ ਵੀ ਪੜ੍ਹੋ : Government job: ਪੰਜਾਬ ਪੁਲਿਸ `ਚ ਸਬ ਇੰਸਪੈਕਟਰ ਦੀਆਂ 560 ਪੋਸਟਾਂ 'ਤੇ ਨਿਕਲੀ ਭਰਤੀ, ਜਲਦੀ ਅਰਜ਼ੀ ਪਾਓ!
ਅਰਜ਼ੀ ਕਿਵੇਂ ਦੇਣੀ ਹੈ?
ਸਾਥੀਓ ਜੇ ਤੁਸੀ ਵੀ ਇਸ ਸਕੀਮ ਦਾ ਫਾਇਦਾ ਉਠਾਉਣਾ ਚਾਹੁੰਦੇ ਹੋ ਤਾਂ ਜਲਦੀ ਤੋਂ ਜਲਦੀ ਇਸ ਅਰਜ਼ੀ ਲਈ ਆਨਲਾਈਨ ਰਜਿਸਟਰੇਸ਼ਨ ਕਰੋ। ਰਜਿਸਟਰੇਸ਼ਨ ਕਰਨ ਲਈ ਇਸ ਵੈੱਬਸਾਈਟ 'ਮੇਰੀ ਫਾਸਲ ਮੇਰਾ ਬਯੋਰਾ' ਦੀ ਵਰਤੋਂ ਕਰ ਸਕਦੇ ਹੋ। ਇਸ ਸਕੀਮ ਨੂੰ ਭਰਨ ਲਈ 25 ਅਗਸਤ ਆਖਰੀ ਮਿਤੀ ਦੱਸੀ ਗਈ ਹੈ।
ਇੱਕ ਮੁੱਖ ਸ਼ਰਤ: ਇਸ ਸਬਸਿਡੀ ਲਈ ਇਹ ਗੱਲ ਧਿਆਨ `ਚ ਰੱਖਣੀ ਪਵੇਗੀ ਕਿ ਖੇਤੀ ਮਸ਼ੀਨਰੀ ਦੀ ਖਰੀਦ ਸੂਚੀਬੱਧ ਖੇਤੀ ਮਸ਼ੀਨਰੀ ਨਿਰਮਾਤਾਵਾਂ ਤੋਂ ਹੀ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ : ਖੇਤੀਬਾੜੀ ਉਪਕਰਣਾਂ 'ਤੇ ਸਰਕਾਰ ਦੇ ਰਹੀ ਹੈ 100% ਸਬਸਿਡੀ, ਜਲਦੀ ਕਰੋ ਲਾਗੂ
ਮੁੱਖ ਖੇਤੀਬਾੜੀ ਉਪਕਰਣ:
ਇਸ ਯੋਜਨਾ ਦੇ ਅਧੀਨ ਕੁਝ ਖਾਸ ਖੇਤੀਬਾੜੀ ਉਪਕਰਣ ਜਿਵੇਂ ਕਿ ਜ਼ੀਰੋ ਟਿਲ ਸੀਡ ਕਮ ਫਰਟੀਲਾਈਜ਼ਰ ਡਰਿੱਲ, ਝਾੜੀ ਦਾ ਮਾਸਟਰ, ਹੈਪੀ ਸੀਡਰ, ਸੁਪਰ ਸੀਡਰ, ਆਟੋਮੈਟਿਕ ਫਸਲ ਰਿਪਰ, ਮਲਚਰ, ਪੈਡੀ ਸਟਰਾਅ ਚੋਪਰ ਹਨ। ਇਨ੍ਹਾਂ ਉਪਕਰਣਾਂ ਦੀ ਵਰਤੋਂ ਖੇਤਬਾੜੀ ਲਈ ਬਹੁਤ ਜਰੂਰੀ ਹੈ।
Summary in English: Government's big decision, 50 to 80% subsidy on agricultural implements