ਕੇਦਰ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ (Prime Minister Kisan Samman Nidhi Yojana) ਨੂੰ 1 ਸਾਲ ਪੂਰਾ ਹੋ ਗਿਆ ਹੈ। ਇਸ ਸਕੀਮ ਦੇ ਸਾਰੇ ਲਾਭਪਾਤਰੀਆਂ ਨੂੰ ਕਿਸਾਨ ਕ੍ਰੈਡਿਟ ਕਾਰਡ ਦੀ ਸਹੂਲਤ ਵੀ ਦਿੱਤੀ ਜਾਣ ਲਗ ਪਈ ਹੈ, ਜਿਸ ਦੇ ਤਹਿਤ 1.6 ਲੱਖ ਰੁਪਏ ਤੱਕ ਦਾ ਕਰਜ਼ਾ ਲਿਆ ਜਾ ਸਕਦਾ ਹੈ। ਜੇ ਵਿਚਾਰਿਆ ਜਾਵੇ, ਤਾਂ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਯੋਜਨਾ ਅਤੇ ਕਿਸਾਨ ਕ੍ਰੈਡਿਟ ਕਾਰਡ, ਇਹ ਦੋਵੇਂ ਯੋਜਨਾਵਾਂ ਮਿਲਾ ਦਿੱਤੀਆਂ ਗਈਆਂ ਹਨ | ਇਸ ਸਥਿਤੀ ਵਿੱਚ, ਕਿਸਾਨ ਕ੍ਰੈਡਿਟ ਕਾਰਡ ਲਈ ਅਰਜ਼ੀ ਦੇਣਾ ਬਹੁਤ ਸੌਖਾ ਹੋ ਗਿਆ ਹੈ | ਇਸਦੇ ਨਾਲ,ਹੀ ਬਿਨੈਕਾਰਾਂ ਦੇ ਡੇਟਾ ਵੈਰੀਫਿਕੇਸ਼ਨ ਕਰਨ ਦਾ ਕੰਮ ਵੀ ਬਹੁਤ ਅਸਾਨ ਹੋ ਗਿਆ ਹੈ | ਖਾਸ ਗੱਲ ਇਹ ਹੈ ਕਿ ਸਾਰੇ ਕਿਸਾਨ ਇਨ੍ਹਾਂ ਯੋਜਨਾਵਾਂ ਦਾ ਲਾਭ ਲੈ ਸਕਦੇ ਹਨ |
ਕਿਸਾਨ ਕ੍ਰੈਡਿਟ ਕਾਰਡ ਲਈ ਆਵੇਦਨ ਕਰਨਾ ਬਹੁਤ ਅਸਾਨ
ਕਿਸਾਨ ਕਰੈਡਿਟ ਕਾਰਡ ਪ੍ਰਾਪਤ ਕਰਨ ਦੀ ਪ੍ਰਕ੍ਰਿਆ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰੀਆਂ ਲਈ ਬਹੁਤ ਅਸਾਨ ਹੈ | ਇਸਦੇ ਲਈ ਲਾਭਪਾਤਰੀ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਪੋਰਟਲ https://pmkisan.gov.in/ 'ਤੇ ਜਾਓ | ਇਸ ਤੋਂ ਬਾਅਦ ਕਿਸਾਨ ਕ੍ਰੈਡਿਟ ਕਾਰਡ ਦਾ ਫਾਰਮ ਡਾਉਨਲੋਡ ਕਰ ਲਓ | ਤੁਹਾਨੂੰ ਦਸ ਦਈਏ ਕਿ ਇਹ ਵਿਕਲਪ ਵੈਬਸਾਈਟ ਦੇ ਹੋਮਪੇਜ 'ਤੇ ਦਿਖਾਈ ਦੇਵੇਗਾ, ਜੋ ਡਾਉਨਲੋਡ ਕੇਸੀਸੀ ਫਾਰਮ Download KCC form ਦੇ ਨਾਮ ਤੇ ਉਪਲਬਧ ਹੈ | ਇਸ ਤੋਂ ਇਲਾਵਾ ਤੁਸੀਂ ਇਸ ਨੂੰ http://searchguide.level3.com/search/?q=http%3A//www.argicoop.gov.in/&r=&bc= ਤੋਂ ਵੀ ਡਾਉਨਲੋਡ ਕਰ ਸਕਦੇ ਹੋ | ਕਿਸਾਨ ਨੂੰ ਇਹ ਇਕ ਪੇਜ ਦਾ ਫਾਰਮ ਭਰਨਾ ਪਏਗਾ | ਇਸ ਫਾਰਮ ਵਿਚ, ਕਿਸਾਨ ਨੂੰ ਆਪਣੀ ਜ਼ਮੀਨ ਦੇ ਦਸਤਾਵੇਜ਼, ਫਸਲਾਂ ਦੀ ਜਾਣਕਾਰੀ ਭਰਨੀ ਪਵੇਗੀ | ਇਸਦੇ ਨਾਲ, ਹੀ ਇਹ ਜਾਣਕਾਰੀ ਭਰਨੀ ਪਏਗੀ ਕਿ ਉਨ੍ਹਾਂ ਨੇ ਕਿਸੇ ਹੋਰ ਬੈਂਕ ਜਾਂ ਸ਼ਾਖਾ ਤੋਂ ਕਿਸਾਨ ਕ੍ਰੈਡਿਟ ਕਾਰਡ ਬਣਵਾ ਤੇ ਨਹੀਂ ਰੱਖਿਆ |
ਕਿਸਾਨ ਕਰੈਡਿਟ ਕਾਰਡ ਨਾਲ ਬਹੁਤ ਸਾਰੇ ਜੁੜ ਰਹੇ ਕਿਸਾਨ
ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਤਹਿਤ ਲਾਭਪਾਤਰੀਆਂ ਨੂੰ 1.60 ਲੱਖ ਰੁਪਏ ਦੀ ਆਟੋ ਲਿਮਟ ਦਾ ਕ੍ਰੈਡਿਟ ਕਾਰਡ ਦਿੱਤਾ ਜਾ ਰਿਹਾ ਹੈ। ਜੇ ਕਿਸਾਨ ਦੀ ਫਸਲ ਉੱਚ ਕੀਮਤ ਵਾਲੀ ਹੈ, ਤਾਂ ਉਹ ਵਧੇਰੇ ਰਕਮ ਦਾ ਕ੍ਰੈਡਿਟ ਕਾਰਡ ਬਣਵਾ ਸਕਦਾ ਹੈ | ਇਸ ਦੇ ਲਈ, ਉਨ੍ਹਾਂ ਨੂੰ ਹੋਰ ਤਰਜੀਹਾਂ ਪੂਰੀਆਂ ਕਰਨੀਆਂ ਪੈਣਗੀਆਂ | ਮੋਦੀ ਸਰਕਾਰ ਦੀ ਕੋਸ਼ਿਸ਼ ਹੈ ਕਿ 2022 ਤੱਕ 14 ਕਰੋੜ ਕਿਸਾਨਾਂ ਨੂੰ ਪ੍ਰਧਾਨ ਮੰਤਰੀ ਕਿਸਾਨ ਸਮਾਨ ਨਿਧੀ ਯੋਜਨਾ ਵਿੱਚ ਸ਼ਾਮਲ ਕੀਤਾ ਜਾਵੇ। ਦੱਸ ਦੇਈਏ ਕਿ ਇਸ ਯੋਜਨਾ ਵਿੱਚ ਲਗਭਗ 9 ਕਰੋੜ 34 ਲੱਖ ਤੋਂ ਵੱਧ ਕਿਸਾਨ ਜੁੜ ਚੁਕੇ ਹਨ।
ਤੁਹਾਨੂੰ ਦੱਸ ਦੇਈਏ ਕਿ ਕਿਸ਼ਨ ਕਰੈਡਿਟ ਕਾਰਡ ਸਕੀਮ ਦੇ ਤਹਿਤ ਫਸਲ ਕਰਜ਼ਿਆਂ ਦੀ ਮੁੜ ਅਦਾਇਗੀ ਦੀ ਤਰੀਕ ਵਧਾ ਦਿੱਤੀ ਗਈ ਹੈ। ਹੁਣ ਕਿਸਾਨ 31 ਮਈ ਤੱਕ ਕਰਜ਼ੇ ਦੀ ਅਦਾਇਗੀ ਕਰ ਸਕਦੇ ਹਨ | ਜੋ ਪਹਿਲਾਂ 31 ਮਾਰਚ ਤੱਕ ਅਦਾ ਕਰਨੀ ਸੀ। ਖਾਸ ਗੱਲ ਇਹ ਹੈ ਕਿ ਇਸ 'ਤੇ ਕੋਈ ਵਿਆਜ ਵੀ ਨਹੀਂ ਲੀਤਾ ਜਾਵੇਗਾ |
Summary in English: Kisan Credit Card: Make a farmer credit card by filling only one page form, download the form from here