ਕੁੜੀਆਂ ਦੇ ਜੀਵਨ ਪੱਧਰ ਨੂੰ ਸੁਧਾਰਨਾ ਤੇ ਉਨ੍ਹਾਂ ਦੇ ਭਵਿੱਖ ਨੂੰ ਸੁਰੱਖਿਅਤ ਕਰਨਾ ਅੱਜ ਦੇ ਜਮਾਨੇ ਲਈ ਬਹੁਤ ਜ਼ਰੂਰੀ ਹੋ ਗਿਆ ਹੈ। ਅਜਿਹੇ `ਚ ਦੇਸ਼ ਦੀਆਂ ਕੁੜੀਆਂ ਦੇ ਸਸ਼ਕਤੀਕਰਨ ਤੇ ਉਨ੍ਹਾਂ ਨੂੰ ਅੱਗੇ ਵਧਣ `ਚ ਮਦਦ ਕਰਨ ਲਈ ਸਰਕਾਰ ਵੱਲੋਂ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਅੱਜ ਦੇ ਲੇਖ `ਚ ਅਸੀਂ ਅਜਿਹੀਆਂ ਹੀ ਪੰਜ ਸਕੀਮਾਂ ਬਾਰੇ ਦੱਸਾਂਗੇ, ਜਿਨ੍ਹਾਂ ਰਾਹੀਂ ਤੁਸੀਂ ਆਪਣੀ ਕੁੜੀਆਂ ਦਾ ਭਵਿੱਖ ਬਿਹਤਰ ਬਣਾ ਸਕਦੇ ਹੋ।
ਭਾਰਤ `ਚ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਲੜਕੀਆਂ ਦੇ ਜਨਮ ਤੋਂ ਲੈ ਕੇ ਉਨ੍ਹਾਂ ਦੀ ਪੜ੍ਹਾਈ ਤੱਕ ਵਿੱਤੀ ਸਹਾਇਤਾ ਦੇਣ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਇਨ੍ਹਾਂ ਸਕੀਮਾਂ ਦਾ ਲਾਭ ਚੁੱਕ ਕੇ ਗਰੀਬ ਪਰਿਵਾਰ ਆਪਣੀ ਲੜਕੀਆਂ ਨੂੰ ਆਸਾਨੀ ਨਾਲ ਸਿਖਿਆ ਪ੍ਰਾਪਤ ਕਰਾ ਸਕਦੇ ਹਨ। ਇਨ੍ਹਾਂ ਸਕੀਮਾਂ ਦੀ ਕੇਂਦਰ ਤੋਂ ਲੈ ਕੇ ਸੂਬਾ ਸਰਕਾਰਾਂ ਤੱਕ ਲੰਬੀ ਸੂਚੀ ਹੈ। ਪਰ ਕੁਝ ਅਜਿਹੀਆਂ ਯੋਜਨਾਵਾਂ ਵੀ ਹਨ ਜੋ ਬਹੁਤ ਖਾਸ ਹਨ ਤੇ ਅਸਲ `ਚ ਜ਼ਮੀਨੀ ਪੱਧਰ 'ਤੇ ਲਾਗੂ ਕੀਤੀਆਂ ਗਈਆਂ ਹਨ।
ਯੋਜਨਾਵਾਂ ਦਾ ਵੇਰਵਾ:
ਬੇਟੀ ਬਚਾਓ ਬੇਟੀ ਪੜ੍ਹਾਓ:
ਬੇਟੀ ਬਚਾਓ ਬੇਟੀ ਪੜ੍ਹਾਓ ਕੇਂਦਰ ਸਰਕਾਰ ਦੀ ਇੱਕ ਯੋਜਨਾ ਹੈ, ਜੋ ਪੂਰੇ ਦੇਸ਼ `ਚ ਲਾਗੂ ਹੈ। ਇਸ ਸਕੀਮ ਦਾ ਉਦੇਸ਼ ਸਮਾਜ `ਚ ਲੜਕੀਆਂ ਨੂੰ ਕੁੱਖ `ਚ ਖਤਮ ਕਰਨ ਦੀ ਬੁਰਾਈ ਨੂੰ ਖਤਮ ਕਰਨਾ, ਦੇਸ਼ `ਚ ਲਿੰਗ ਅਨੁਪਾਤ ਦੇ ਪੱਧਰ ਨੂੰ ਠੀਕ ਕਰਨਾ ਤੇ ਲੜਕੀਆਂ ਨੂੰ ਸਿੱਖਿਆ ਦੇ ਖੇਤਰ `ਚ ਅੱਗੇ ਵਧਾਉਣਾ ਹੈ। ਇਹ ਮੁੱਖ ਤੌਰ 'ਤੇ ਸਮਾਜਿਕ ਰਵੱਈਏ ਨੂੰ ਬਦਲਣ `ਚ ਮਦਦ ਕਰਨ ਲਈ ਇੱਕ ਸਿੱਖਿਆ ਅਧਾਰਤ ਯੋਜਨਾ ਹੈ। ਦੱਸ ਦੇਈਏ ਕਿ ਇਸ `ਚ ਸਿੱਧੇ ਨਕਦ ਟ੍ਰਾਂਸਫਰ ਸ਼ਾਮਲ ਨਹੀਂ ਹਨ।
ਸੁਕੰਨਿਆ ਸਮ੍ਰਿਧੀ ਯੋਜਨਾ:
ਸੁਕੰਨਿਆ ਸਮ੍ਰਿਧੀ ਯੋਜਨਾ ਇੱਕ ਲੰਬੀ ਮਿਆਦ ਦੀ ਯੋਜਨਾ ਹੈ। ਇਸ ਯੋਜਨਾ `ਚ ਲਗਾਤਾਰ ਇੱਕ ਨਿਸ਼ਚਿਤ ਰਕਮ ਜਮ੍ਹਾ ਕਰਨ ਤੋਂ ਬਾਅਦ ਕੁੜੀਆਂ ਨੂੰ 21 ਸਾਲ ਦੀ ਉਮਰ `ਚ ਇੱਕਮੁਸ਼ਤ ਰਕਮ ਮਿਲਦੀ ਹੈ, ਜੋ ਕਿ ਉਨ੍ਹਾਂ ਨੂੰ ਆਤਮ ਨਿਰਭਰ ਬਣਾਉਣ `ਚ ਸਹਾਇਤਾ ਕਰਦੀ ਹੈ। ਇਸ ਯੋਜਨਾ `ਚ ਨਿਵੇਸ਼ ਕਰਕੇ ਕੁੜੀਆਂ ਦੀ ਪੜ੍ਹਾਈ ਤੇ ਉਨ੍ਹਾਂ ਦੇ ਵਿਆਹ ਦੇ ਖਰਚੇ ਪੂਰੇ ਕੀਤੇ ਜਾ ਸਕਦੇ ਹਨ।
ਇਹ ਵੀ ਪੜ੍ਹੋ : Lakhpati Didi Yojana: ਇਸ ਸਕੀਮ ਰਾਹੀਂ 1.25 ਲੱਖ ਔਰਤਾਂ ਬਣਨਗੀਆਂ ਅਮੀਰ
ਬਾਲਿਕਾ ਸਮ੍ਰਿਧੀ ਯੋਜਨਾ:
ਬਾਲਿਕਾ ਸਮ੍ਰਿਧੀ ਯੋਜਨਾ ਕੇਂਦਰ ਸਰਕਾਰ ਦੀ ਇੱਕ ਸਕਾਲਰਸ਼ਿਪ ਸਕੀਮ (Scholarship Scheme) ਹੈ। ਇਹ ਸਕੀਮ ਗਰੀਬੀ ਰੇਖਾ ਤੋਂ ਹੇਠਾਂ ਆਉਣ ਵਾਲੀਆਂ ਲੜਕੀਆਂ ਤੇ ਉਨ੍ਹਾਂ ਦੀਆਂ ਮਾਵਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਬਣਾਈ ਗਈ ਹੈ। ਇਸ ਸਕੀਮ ਦਾ ਮੁੱਖ ਉਦੇਸ਼ ਸਮਾਜ `ਚ ਲੜਕੀਆਂ ਦੇ ਯੋਗਦਾਨ ਤੇ ਸਕੂਲਾਂ `ਚ ਉਨ੍ਹਾਂ ਦੀ ਗਿਣਤੀ ਨੂੰ ਵਧਾਉਣਾ ਹੈ।
ਸੀ.ਬੀ.ਐਸ.ਈ ਉਡਾਨ ਸਕੀਮ:
ਸੀ.ਬੀ.ਐਸ.ਈ (CBSE) ਉਡਾਨ ਸਕੀਮ ਦੇਸ਼ ਦੇ ਵੱਕਾਰੀ ਇੰਜੀਨੀਅਰਿੰਗ ਤੇ ਤਕਨੀਕੀ ਕਾਲਜਾਂ `ਚ ਲੜਕੀਆਂ ਦੇ ਦਾਖਲੇ ਨੂੰ ਵਧਾਉਣ ਲਈ ਸ਼ੁਰੂ ਕੀਤੀ ਗਈ ਹੈ। ਇਹ ਸਿੱਖਿਆ ਮੰਤਰਾਲੇ ਵੱਲੋਂ ਸ਼ੁਰੂ ਕੀਤੀ ਗਈ ਸਕੀਮ ਹੈ। ਇਸ ਸਕੀਮ ਤਹਿਤ 11ਵੀਂ ਤੇ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਮੁਫਤ ਵਿੱਦਿਅਕ ਸਮੱਗਰੀ ਜਿਵੇਂ ਆਨਲਾਈਨ ਵੀਡੀਓ ਤੇ ਹੋਰ ਚੀਜ਼ਾਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ। ਇਸ ਸਕੀਮ ਦਾ ਲਾਭ ਲੈਣ ਲਈ ਵਿਦਿਆਰਥੀ ਦੀ ਪਰਿਵਾਰਕ ਆਮਦਨ 6 ਲੱਖ ਤੋਂ ਵੱਧ ਨਹੀਂ ਹੋਣੀ ਚਾਹੀਦੀ।
ਸੈਕੰਡਰੀ ਸਿੱਖਿਆ ਸਕੀਮ:
ਸੈਕੰਡਰੀ ਸਿੱਖਿਆ ਸਕੀਮ ਲੜਕੀਆਂ ਨੂੰ ਪੜ੍ਹਾਈ ਲਈ ਉਤਸ਼ਾਹਿਤ ਕਰਨ ਲਈ ਸ਼ੁਰੂ ਕੀਤੀ ਗਈ ਹੈ। ਇਹ ਸਕੀਮ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਦੁਆਰਾ ਚਲਾਈ ਜਾਂਦੀ ਹੈ ਤੇ ਇਹ ਮੁੱਖ ਤੌਰ 'ਤੇ ਪਛੜੀਆਂ ਸ਼੍ਰੇਣੀਆਂ ਦੀਆਂ ਲੜਕੀਆਂ ਲਈ ਹੈ। ਇਸ ਸਕੀਮ ਦਾ ਲਾਭ SC/ST ਸ਼੍ਰੇਣੀ ਵਾਲੀਆਂ ਲੜਕੀਆਂ ਪ੍ਰਾਪਤ ਕਰ ਸਕਦੀਆਂ ਹਨ। ਸਕੀਮ ਦਾ ਲਾਭ ਲੈਣ ਲਈ ਲੜਕੀ ਦੀ ਉਮਰ 16 ਸਾਲ ਤੋਂ ਘੱਟ ਤੇ ਉਨ੍ਹਾਂ ਦੀ 8ਵੀਂ ਦੀ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ।
Summary in English: Make the future of your girls safe through these schemes