ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਪ੍ਰਧਾਨਮੰਤਰੀ ਪੀ.ਐੱਮ.ਐੱਮ.ਐੱਸ.ਵਾਈ ਯਾਨੀ ਮੱਛੀ ਪਾਲਣ ਸਕੀਮ ((PMMSY-Pradhan Mantri Matsya Sampada Yojana ) ਨੂੰ ਲਾਂਚ ਕੀਤਾ ਸੀ | ਇਸ ਪ੍ਰੋਗਰਾਮ ਨਾਲ 55 ਲੱਖ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਾਏ ਜਾਣ ਦੀ ਉਮੀਦ ਹੈ। ਇਸ ਦੇ ਨਾਲ ਹੀ ਹੁਣ ਦੇਸ਼ ਵਿੱਚ ਮੱਛੀ ਦੇ ਕ੍ਰਿਓਬੈਂਕ ਸਥਾਪਤ ਕੀਤੇ ਜਾਣਗੇ। ਇਨ੍ਹਾਂ ਦੇ ਜ਼ਰੀਏ ਕਿਸਾਨ ਜ਼ਰੂਰੀ ਸਪੀਸੀਜ਼ ਦੇ ਮੱਛੀ ਦੇ ਸ਼ੁਕਰਾਣੂ ਰਾਹੀਂ ਮੱਛੀ ਦੇ ਉਤਪਾਦਨ ਵਿਚ ਵਾਧਾ ਕਰ ਸਕਣਗੇ।
ਕੀ ਹੈ ਪ੍ਰਧਾਨ ਮੰਤਰੀ ਮੱਤਸਯ ਸੰਪਦਾ ਯੋਜਨਾ
ਇਸ ਯੋਜਨਾ ਤਹਿਤ ਇਹ ਪੰਜ ਸਾਲਾਂ ਵਿਚ 70 ਲੱਖ ਟਨ ਵਾਧੂ ਮੱਛੀ ਦਾ ਉਤਪਾਦਨ ਕਰ ਸਕੇਗੀ। ਇਸ ਨਾਲ ਮੱਛੀ ਦੀ ਬਰਾਮਦ ਨੂੰ ਦੁਗਣਾ 1,00,000 ਕਰੋੜ ਰੁਪਏ ਕਰ ਦਿੱਤਾ ਜਾਵੇਗਾ | ਰਾਹਤ ਪੈਕੇਜ ਦੀ ਘੋਸ਼ਣਾ ਕਰਦਿਆਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਮਰੀਨ, ਇਨਲੈਂਡ ਫਿਸ਼ਰੀਜ਼ ਅਤੇ ਐਕੁਆਕਲਚਰ ਵਿੱਚ ਗਤੀਵਿਧੀਆਂ ਲਈ 11,000 ਕਰੋੜ ਰੁਪਏ ਦੇ ਫੰਡ ਉਪਲਬਧ ਕਰਵਾਏ ਜਾਣਗੇ। ਇਸ ਤੋਂ ਇਲਾਵਾ 9,000 ਕਰੋੜ ਰੁਪਏ ਫਿਸ਼ਿੰਗ ਹਾਰਬਰ, ਕੋਲਡ ਚੇਨ ਅਤੇ ਮਾਰਕੀਟ ਆਦਿ ਬੁਨਿਆਦੀ ਢਾਂਚੇ ਦੇ ਨਿਰਮਾਣ ਵਿਚ ਖਰਚ ਕੀਤੇ ਜਾਣਗੇ। ਕੇਜ ਕਲਚਰ, ਸੀਵੀਡ ਫਾਰਮਿੰਗ, ਸਜਾਵਟੀ ਮੱਛੀ ਪਾਲਣ ਦੇ ਨਾਲ ਨਿਯੂ ਫਿਸ਼ਿੰਗ ਵੈੱਸਲ, ਲੈਬਾਰਟਰੀ ਨੈਟਵਰਕ ਵਰਗੀਆਂ ਗਤੀਵਿਧੀਆਂ ਇਸ ਯੋਜਨਾ ਦਾ ਹਿੱਸਾ ਹੋਣਗੀਆਂ |
ਦੇਸ਼ ਵਿਚ ਬਣੇਗਾ ਕ੍ਰਿਓਬੈਂਕਸ
ਗਿਰੀਰਾਜ ਸਿੰਘ ਐਨ.ਐੱਫ.ਐੱਫ.ਜੀ.ਆਰ. (ਨੈਸ਼ਨਲ ਬਿਯੂਰੋ ਆਫ ਫਿਸ਼ ਜੈਨੇਟਿਕ ਰਿਸੋਰਸਜ਼) ਦੇ ਸਹਿਯੋਗ ਨਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਮੱਛੀ ਦੇ ਕ੍ਰਿਓਬੈਂਕਸ ਸਥਾਪਤ ਕਰਨ ਲਈ ਕੰਮ ਕਰੇਗਾ। ਦੁਨੀਆ ਵਿਚ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਮੱਛੀ ਦੇ ਕ੍ਰਿਓਬੈਂਕਸ ਸਥਾਪਿਤ ਕੀਤੇ ਜਾਣਗੇ, ਜੋ ਮੱਛੀ ਦੇ ਉਤਪਾਦਨ ਅਤੇ ਉਤਪਾਦਕਤਾ ਨੂੰ ਵਧਾਉਣ ਅਤੇ ਮੱਛੀ ਉਤਪਾਦਕਾਂ ਵਿਚ ਖੁਸ਼ਹਾਲੀ ਵਧਾਉਣ ਲਈ ਦੇਸ਼ ਵਿਚ ਮੱਛੀ ਪਾਲਣ ਦੇ ਖੇਤਰ ਵਿਚ ਕ੍ਰਾਂਤੀ ਲਿਆ ਸਕਦੇ ਹਨ |
ਕੌਣ ਲੈ ਸਕਦਾ ਹੈ ਇਸ ਸਕੀਮ ਦਾ ਲਾਭ
1. ਮਛੇਰਿਆਂ ਦੀ ਕਮਿਯੂਨਿਟੀ ਦੇ ਲੋਕ: ਇਸ ਸਕੀਮ ਦਾ ਲਾਭ ਸਿਰਫ ਮਛੇਰੇ ਭਾਈਚਾਰੇ ਨਾਲ ਸਬੰਧਤ ਲੋਕਾਂ ਨੂੰ ਹੀ ਮਿਲੇਗਾ।
2. ਜਲ-ਖੇਤ: ਉਹ ਲੋਕ ਜੋ ਜਲ-ਖੇਤਰ ਨਾਲ ਸਬੰਧਤ ਹਨ ਅਤੇ ਜੋ ਜਲ-ਖੇਤੀ ਦਾ ਕੌਮ ਕਰਦੇ ਹਨ ਜਾਂ ਉਹ ਇਸ ਕਮ ਵਿਚ ਦਿਲਚਸਪੀ ਰੱਖਦੇ ਹਨ, ਉਹ ਇਸ ਲਈ ਯੋਗ ਮੰਨੇ ਜਾਣਗੇ।
3. ਕੁਦਰਤੀ ਬਿਪਤਾ ਨਾਲ ਜੂਝ ਰਹੇ ਮਛੇਰੇ: ਅਜਿਹੇ ਮਛੇਰੇ ਜਿਨ੍ਹਾਂ ਨੂੰ ਕਿਸੇ ਵੀ ਕੁਦਰਤੀ ਬਿਪਤਾ ਕਾਰਨ ਬੁਰੀ ਤਰ੍ਹਾਂ ਸਤਾਇਆ ਗਿਆ ਹੈ, ਉਹਨਾਂ ਨੂੰ ਵੀ ਇਸ ਦਾ ਲਾਭ ਮਿਲੇਗਾ।
4. ਸਮੁੰਦਰੀ ਜੀਵ ਜੰਤੂਆਂ ਦੀ ਕਾਸ਼ਤ: ਉਹ ਵਿਅਕਤੀ ਜਾਂ ਮਛੇਰੇ ਜੋ ਮੱਛੀ ਪਾਲਣਾ ਕਰਨਾ ਤਾ ਜਾਣਦੇ ਹਨ ਪਰ ਇਸ ਦੇ ਨਾਲ ਹੀ ਉਹ ਹੋਰ ਜਲ-ਸਰਗਰਮ ਕਿਸਮਾਂ ਦੀ ਕਾਸ਼ਤ ਕਰ ਸਕਣ ਉਨ੍ਹਾਂ ਨੂੰ ਵੀ ਇਸ ਸਕੀਮ ਵਿੱਚ ਸ਼ਾਮਲ ਕਰਕੇ ਲਾਭ ਦਿੱਤੇ ਜਾਣਗੇ।
5. ਮੱਛੀ ਪਾਲਣ ਵਾਲੇ ਕਿਸਾਨਾਂ ਨੂੰ ਅਸਾਨੀ ਨਾਲ ਮਿਲੇਗਾ 3 ਲੱਖ ਰੁਪਏ ਦਾ ਲੋਨ : ਸਰਕਾਰ ਦਾ ਉਦੇਸ਼ ਮੱਛੀ ਪਾਲਣ ਨੂੰ ਕਿਸਾਨ ਕਰੈਡਿਟ ਕਾਰਡ ਨਾਲ ਜੋੜਨਾ ਹੈ, ਤਾਂ ਕਿ ਵੱਧ ਤੋਂ ਵੱਧ ਲੋਕ ਖੇਤ ਤੋਂ ਬਾਹਰ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੋ ਸਕਣ ਅਤੇ ਆਪਣੀ ਆਮਦਨੀ ਨੂੰ ਵਧਾ ਸਕਣ |
6. ਹੁਣ, ਇਸ ਕਿਸਾਨ ਕ੍ਰੈਡਿਟ ਕਾਰਡ ਦੇ ਜ਼ਰੀਏ ਕਿਸਾਨ ਮੱਛੀ ਪਾਲਣ, ਝੀਂਗਾ ਅਤੇ ਕਾਰੋਬਾਰ ਦੇ ਸਮੇਂ ਲੋੜੀਂਦੇ ਪੈਸੇ ਦੀ ਪੂਰਤੀ ਕਰ ਸਕਦੇ ਹਨ। ਕਿਸਾਨ ਕ੍ਰੈਡਿਟ ਕਾਰਡ ਧਾਰਕ 4% ਵਿਆਜ ਦਰ 'ਤੇ 3 ਲੱਖ ਰੁਪਏ ਤੱਕ ਦਾ ਕਰਜ਼ਾ ਲੈ ਸਕਦੇ ਹਨ। ਸਮੇਂ ਸਿਰ ਕਰਜ਼ੇ ਦੀ ਅਦਾਇਗੀ ਕਰਨ 'ਤੇ, ਕਿਸਾਨਾਂ ਨੂੰ ਵਿਆਜ ਵਿਚ ਵੱਖਰੀ ਛੂਟ ਦਿੱਤੀ ਜਾਂਦੀ ਹੈ .ਬੈਂਕ ਵਿਚ ਬਿਨੈ ਪੱਤਰ ਲਿਖ ਕੇ, ਕਿਸਾਨ ਕਰੈਡਿਟ ਕਾਰਡ ਲਈ ਅਰਜ਼ੀ ਦੇ ਸਕਦੇ ਹਨ | ਐਪਲੀਕੇਸ਼ਨ ਦੇ ਨਾਲ, ਇੱਕ ਫੋਟੋ ਕਾਪੀ, ਸ਼ਨਾਖਤੀ ਕਾਰਡ, ਨਿਵਾਸ ਸਰਟੀਫਿਕੇਟ ਅਤੇ ਜ਼ਮੀਨੀ ਖਸਰਾ-ਖਟੌਨੀ ਲਗਾਏ ਜਾਣ |
Summary in English: PM Modi starts a new scheme "Pradhan Mantri Matsya Yojna" In which govt will invest Rs. 20000 crores.