ਪਸ਼ੂ ਪਾਲਣ ਦਾ ਧੰਦਾ ਅੱਜ-ਕੱਲ੍ਹ ਬਹੁਤ ਪ੍ਰਸਿੱਧ ਹੋ ਰਿਹਾ ਹੈ। ਇਸ ਨਾਲ ਆਮਦਨ `ਚ ਵਾਧਾ ਹੁੰਦਾ ਹੈ ਨਾਲ ਦੇ ਨਾਲ ਹੀ ਪਸ਼ੂ ਮਨੁੱਖੀ ਖ਼ਪਤ ਲਈ ਦੁੱਧ, ਮੀਟ ਅਤੇ ਅੰਡੇ ਵਰਗੇ ਖੁਰਾਕੀ ਤੱਤ ਵੀ ਪ੍ਰਦਾਨ ਕਰਦੇ ਹਨ। ਅਜੋਕੇ ਸਮੇਂ `ਚ ਜਿਵੇਂ ਜਿਵੇਂ ਬੱਕਰੀ ਦੇ ਦੁੱਧ (ਔਸ਼ਧੀ ਗੁਣਾਂ ਦੇ ਕਾਰਨ) ਅਤੇ ਬੱਕਰੀ ਦੇ ਮੀਟ ਦੀ ਮੰਗ ਵੱਧ ਰਹੀ ਹੈ। ਉਸ ਨੂੰ ਵੇਖਦੇ ਹੋਏ ਪਸ਼ੂ ਪਾਲਕ ਬੱਕਰੀ ਪਾਲਣ `ਤੇ ਖ਼ਾਸ ਜੋਰ ਦੇ ਰਹੇ ਹਨ।
ਜੇਕਰ ਤੁਸੀ ਵੀ ਬੱਕਰੀ ਪਾਲਣ ਬਾਰੇ ਸੋਚ ਰਹੇ ਹੋ ਤਾਂ ਸਰਕਾਰ ਤੁਹਾਡੀ ਇਸ ਇੱਛਾ ਨੂੰ ਮੁਕੰਮਲ ਕਰਨ ਲਈ ਤੁਹਾਨੂੰ ਪੂਰਾ ਪੂਰਾ ਸਹਿਯੋਗ ਦੇਵੇਗੀ। ਜੀ ਹਾਂ, ਸਰਕਾਰ ਵੱਲੋਂ ਬੱਕਰੀ ਪਾਲਣ ਸਬੰਧੀ ਨਵੀਆਂ ਸਕੀਮਾਂ ਬਣਾਈਆਂ ਜਾ ਰਹੀਆਂ ਹਨ।
ਇਸ ਸਕੀਮ ਦੀ ਪੂਰੀ ਜਾਣਕਾਰੀ:
ਇਸ ਸਕੀਮ ਦੇ ਦੌਰਾਨ ਪਸ਼ੂ ਪਾਲਕਾਂ ਨੂੰ 10 ਬਕਰੀਆਂ 'ਤੇ ਲਗਭਗ 400,000 ਰੁਪਏ ਤੱਕ ਦਾ ਲੋਨ ਪ੍ਰਾਪਤ ਹੋ ਸਕਦਾ ਹੈ। ਇਹ ਬੱਕਰੀ ਪਾਲਣ ਕਾਰੋਬਾਰ ਲਈ ਇੱਕ ਸੁਨਿਹਰਾ ਮੌਕਾ ਹੈ। ਇਸ ਯੋਜਨਾ ਨਾਲ ਪਸ਼ੂ ਪਾਲਣ ਧੰਦੇ ਨੂੰ ਹੋਰ ਵਧਾਇਆ ਜਾ ਸਕਦਾ ਹੈ। ਜਿਸ ਨਾਲ ਪਸ਼ੂ ਪਾਲਕ ਆਪਣੀ ਆਰਥਿਕ ਸਥਿਤੀ ਨੂੰ ਸੁਧਾਰ ਸਕਦੇ ਹਨ। ਇਸ ਸਕੀਮ ਲਈ ਤੁਸੀਂ ਨੇੜਲੇ ਬੈਂਕ ਨਾਲ ਸੰਪਰਕ ਕਰਕੇ ਬੱਕਰੀ ਪਾਲਣ ਯੋਜਨਾ 2022 ਦੇ ਤਹਿਤ ਲੋਨ ਦੀ ਰਕਮ ਪ੍ਰਾਪਤ ਕਰਨ ਦਾ ਮੌਕਾ ਪ੍ਰਾਪਤ ਕਰ ਸਕਦੇ ਹੋ।
ਅਰਜ਼ੀ ਕਿਵੇਂ ਦੇਣੀ ਹੈ?
ਜਿਆਦਾਤਰ ਲੋਕ ਸਰਕਾਰੀ ਸਕੀਮ ਦੀ ਪੂਰੀ ਜਾਣਕਾਰੀ ਨਾ ਹੋਣ ਕਰਕੇ ਉਸ ਦਾ ਪੂਰਾ ਲਾਭ ਚੁੱਕਣ ਤੋਂ ਵਾਂਝੇ ਰਹਿ ਜਾਂਦੇ ਹਨ। ਪਰ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ, ਅਸੀਂ ਇਸ ਬੱਕਰੀ ਪਾਲਨ ਯੋਜਨਾ 2022 ਦੀ ਪੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹੈ। ਇਸ ਅਰਜ਼ੀ ਲਈ-
ਸਭ ਤੋਂ ਪਹਿਲਾਂ ਕਿਸੇ ਵੀ ਨੇੜਲੇ ਬੈਂਕ `ਚ ਜਾ ਕੇ Goat Farm Loan ਲਈ ਅਰਜ਼ੀ ਭਰੋ।
ਅਰਜ਼ੀ ਦੌਰਾਨ ਮੁੱਖ ਦਸਤਾਵੇਜਾਂ ਨੂੰ ਧਿਆਨ ਨਾਲ ਪੜੋ।
ਆਪਣੇ ਜਾਨਵਰ (ਬੱਕਰੀ) ਬਾਰੇ ਪੂਰੀ ਜਾਣਕਾਰੀ ਦੱਸੋ।
ਅੰਤ `ਚ ਪੂਰੀ ਪੜਤਾਲ ਤੋਂ ਬਾਅਦ ਤੁਸੀ ਆਪਣਾ ਲੋਨ ਪ੍ਰਪਾਤ ਕਰ ਸਕਦੇ ਹੋ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫੈਸਲਾ, ਖੇਤੀਬਾੜੀ ਉਪਕਰਣਾਂ ਤੇ 50 ਤੋਂ 80% ਮਿਲੇਗੀ ਸਬਸਿਡੀ
ਮੁੱਖ ਲਾਭ:
ਇਸ ਨਾਲ ਪਸ਼ੂ ਪਾਲਣ ਧੰਦੇ ਨੂੰ ਇੱਕ ਨਵੀਂ ਦਿਸ਼ਾ ਮਿਲ ਜਾਂਦੀ ਹੈ।
ਇਸ ਨਾਲ ਪਸ਼ੂ ਪਾਲਣ ਧੰਦੇ `ਤੋਂ ਹੋਰ ਵੀ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਪਸ਼ੂ ਪਾਲਕਾਂ ਦਾ ਆਰਥਿਕ ਸਥਾਰ ਉੱਚਾ ਹੋ ਜਾਂਦਾ ਹੈ।
ਇਸ ਨਾਲ ਵਾਤਾਵਰਣ ਸੰਤੁਲਨ ਵੀ ਬਣਿਆ ਰਹਿੰਦਾ ਹੈ।
ਇਸ ਨਾਲ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੁੰਦੇ ਹਨ।
Summary in English: The government's new scheme will get subsidy up to 4 lakhs