ਕਿਸਾਨ ਲਗਾਤਾਰ ਫ਼ਸਲਾਂ ਤੋਂ ਮੁਨਾਫ਼ਾ ਵਧਾਉਣ ਲਈ ਕੰਮ ਕਰ ਰਹੇ ਹਨ। ਪਰ ਫਿਰ ਵੀ ਕਿਸਾਨ ਆਪਣੀ ਫ਼ਸਲਾਂ ਤੋਂ ਯੋਗ ਉਤਪਾਦਨ ਪ੍ਰਾਪਤ ਨਹੀਂ ਕਰ ਪਾਉਂਦੇ। ਜਿਸ ਦਾ ਮੁੱਖ ਕਾਰਨ ਕੁਦਰਤੀ ਆਫਤਾਂ, ਖੇਤੀ ਸੰਧਾਂ ਦੀ ਕਮੀ ਹੋਣਾ, ਮੰਡੀਕਰਨ `ਚ ਕਮੀ ਆਉਣਾ, ਫਸਲਾਂ ਦੀ ਆਵਾਜਾਈ `ਚ ਹੋਣ ਵਾਲੀਆਂ ਤੰਗੀਆਂ ਆਦਿ ਸ਼ਾਮਲ ਹਨ। ਜਿਸ ਲਈ ਸਰਕਾਰ ਕਿਸਾਨ ਰੇਲ ਦੀ ਵਰਤੋਂ ਨਾਸ਼ਵਾਨ ਵਸਤੂਆਂ ਨੂੰ ਉਨ੍ਹਾਂ ਦੀ ਮੰਜ਼ਿਲ ਤੱਕ ਸਮੇਂ `ਤੇ ਪਹੁੰਚਾਉਣ ਲਈ ਕੰਮ ਕਰ ਰਹੀ ਹੈ।
ਇਹ ਗੱਲ ਸਹੀ ਹੈ ਕਿ ਭਾਰਤੀ ਰੇਲਵੇ ਵੀ ਹੁਣ ਕਿਸਾਨਾਂ ਦੀ ਆਮਦਨ ਨੂੰ ਵਧਾਉਣ `ਚ ਅਹਿਮ ਯੋਗਦਾਨ ਪਾ ਰਹੀ ਹੈ। ਇਨ੍ਹਾਂ ਰੇਲ ਗੱਡੀਆਂ ਦੀ ਮਦਦ ਨਾਲ ਫ਼ਲ ਤੇ ਸਬਜ਼ੀਆਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਆਸਾਨੀ ਨਾਲ ਪਹੁੰਚਾ ਸਕਦੇ ਹਨ। ਇਸ ਰੇਲ ਸੁਵਿਧਾ ਨਾਲ ਫ਼ਲ, ਸਬਜ਼ੀਆਂ, ਮੀਟ, ਡੇਅਰੀ ਉਤਪਾਦਾਂ ਦੀ ਬੇਕਦਰੀ ਨੂੰ ਘਟਾਇਆ ਜਾ ਰਿਹਾ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਅਜੇ ਤੱਕ 2359 ਰੇਲ ਸੇਵਾਵਾਂ ਚਲਾਈਆਂ ਜਾ ਚੁੱਕੀਆਂ ਹਨ।
Subsidy: ਫੂਡ ਪ੍ਰੋਸੈਸਿੰਗ ਉਦਯੋਗ ਮੰਤਰਾਲੇ (Ministry of Food Processing Industries) ਦੀ 'ਆਪ੍ਰੇਸ਼ਨ ਗ੍ਰੀਨਜ਼-ਟੌਪ ਟੂ ਟੋਟਲ' (Operation Greens-Top to Total') ਯੋਜਨਾ ਦੇ ਤਹਿਤ ਕਿਸਾਨ ਰੇਲ ਗੱਡੀਆਂ ਦੀਆਂ ਸੇਵਾਵਾਂ ਰਾਹੀਂ ਫਲਾਂ ਅਤੇ ਸਬਜ਼ੀਆਂ ਦੀ ਢੋਆ-ਢੁਆਈ ਕੀਤੀ ਜਾ ਰਾਹੀਂ ਹੈ। ਜਿਸ ਲਈ ਕਿਸਾਨਾਂ ਨੂੰ 50 ਫੀਸਦੀ ਤੱਕ ਸਬਸਿਡੀ ਦਿੱਤੀ ਜਾਂਦੀ ਹੈ। ਇਨ੍ਹਾਂ ਫ਼ਲ ਤੇ ਸਬਜ਼ੀਆਂ `ਚ ਸੰਤਰਾ, ਪਿਆਜ਼, ਆਲੂ, ਕੇਲਾ, ਆਮ, ਟਮਾਟਰ, ਅਨਾਰ, ਸ਼ਿਮਲਾ ਮਿਰਚ, ਸੇਬ, ਚੀਕੂ, ਗਾਜਰ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ : ਘਰੇਲੂ ਮਸਾਲਿਆਂ ਦੀ ਖੇਤੀ `ਤੇ ਸਬਸਿਡੀ, ਜਾਣੋ ਸਕੀਮ ਲਈ ਅਰਜ਼ੀ ਦੇਣ ਦੀ ਪ੍ਰਕਿਰਿਆ
ਰੇਲ ਸੇਵਾਵਾਂ ਦੇ ਫਾਇਦੇ:
●ਇਸ ਨਾਲ ਫ਼ਲ ਤੇ ਸਬਜ਼ੀਆਂ ਖ਼ਰਾਬ ਹੋਣ ਤੋਂ ਬਚ ਜਾਂਦੀਆ ਹਨ।
●ਵੱਡੀਆਂ ਮੰਡੀਆਂ ਤੱਕ ਕਿਸਾਨਾਂ ਦੀ ਪਹੁੰਚ ਵੱਧ ਜਾਂਦੀ ਹੈ।
●ਇਸ ਨਾਲ ਕਮਾਈ `ਚ ਵੀ ਵਾਧਾ ਹੁੰਦਾ ਹੈ।
●ਫਲਾਂ, ਸਬਜ਼ੀਆਂ, ਮੀਟ, ਮੁਰਗੀ, ਮੱਛੀ ਅਤੇ ਡੇਅਰੀ ਉਤਪਾਦਾਂ ਸਮੇਤ ਨਾਸ਼ਵਾਨ ਵਸਤੂਆਂ ਦੀ ਢੋਆ-ਢੁਆਈ ਆਸਾਨੀ ਨਾਲ ਕੀਤੀ ਜਾਂਦੀ ਹੈ।
●ਛੋਟੇ ਤੇ ਸੀਮਾਂਤ ਕਿਸਾਨਾਂ ਨੂੰ ਬਿਨਾਂ ਕਿਸੇ ਵਿਚੋਲੇ ਤੋਂ ਆਪਣੀ ਫ਼ਸਲ ਵੇਚਣ ਦੀ ਸਹੂਲਤ ਪ੍ਰਾਪਤ ਹੋ ਜਾਂਦੀ ਹੈ।
ਖੇਤੀਬਾੜੀ ਮੰਤਰੀ ਦੇ ਵਿਚਾਰ:
ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਨੁਸਾਰ ਹੁਣ ਤੱਕ ਇਸ ਰੇਲ ਸੁਵਿਧਾ ਰਾਹੀਂ 8 ਲੱਖ ਟਨ ਤੋਂ ਵੱਧ ਖੇਤੀ ਉਤਪਾਦਾਂ ਦੀ ਢੋਆ-ਢੁਆਈ ਕੀਤੀ ਜਾ ਚੁੱਕੀ ਹੈ। ਜਿਸ ਨਾਲ ਕਿਸਾਨ ਭਾਰੀ ਮੁਨਾਫ਼ਾ ਕਮਾ ਰਹੇ ਹਨ।
Summary in English: Up to 50 percent subsidy for transportation of fruits and vegetables