Home Remedies for Dandruff: ਅੱਜ ਦੀ ਰੁਝੇਵਿਆਂ ਭਰੀ ਜ਼ਿੰਦਗੀ ਵਿੱਚ ਸਿਹਤਮੰਦ ਰਹਿਣਾ ਅਤੇ ਬਿਮਾਰੀਆਂ ਤੋਂ ਦੂਰ ਰਹਿਣਾ ਬਹੁਤ ਜ਼ਰੂਰੀ ਹੈ। ਚੰਗੀ ਜੀਵਨ ਸ਼ੈਲੀ ਲਈ ਸਮੇਂ ਸਿਰ ਜਾਗਣਾ, ਸੌਣਾ, ਖਾਣਾ, ਕਸਰਤ, ਸੰਤੁਲਿਤ ਵਜ਼ਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਪਰ ਸਭ ਤੋਂ ਜ਼ਰੂਰੀ ਹੈ ਆਪਣੇ ਆਪ ਨੂੰ ਤਣਾਅ ਤੋਂ ਦੂਰ ਰੱਖਣਾ, ਕਿਉਂਕਿ ਖਰਾਬ ਜੀਵਨ ਸ਼ੈਲੀ ਕਾਰਨ ਸਾਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਵਿੱਚ ਸਿਕਰੀ ਦੀ ਸਮੱਸਿਆ ਅੱਜ-ਕੱਲ੍ਹ ਆਮ ਹੋ ਗਈ ਹੈ।
ਵਾਲਾਂ ਵਿੱਚ ਸਿਕਰੀ ਦੀ ਸਮੱਸਿਆ ਨਾਲ ਛੋਟਾ-ਵੱਡਾ ਹਰ ਕੋਈ ਪਰੇਸ਼ਾਨ ਹੈ। ਸਿਕਰੀ ਦਾ ਕਾਰਨ ਵਾਲਾਂ ਦੀ ਸਫਾਈ ਨਾ ਰੱਖਣਾ, ਹਾਰਮੋਨ ਅਸਤੁੰਲਨ ਅਤੇ ਗਲਤ ਖਾਣ-ਪੀਣ ਹੋ ਸਕਦਾ ਹੈ। ਸਿਕਰੀ ਕਾਰਨ ਕਈ ਵਾਰੀ ਲੋਕਾਂ ਨੂੰ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ, ਪਰ ਕੁਝ ਘਰੇਲੂ ਉਪਾਅ ਕਰਕੇ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ। ਅਜਿਹੇ 'ਚ ਅੱਜ ਅਸੀਂ ਤੁਹਾਡੇ ਨਾਲ 10 ਜ਼ਬਰਦਸਤ ਨੁਸਖੇ ਸਾਂਝੇ ਕਰਨ ਜਾ ਰਹੇ ਹਾਂ, ਜਿਸ ਨਾਲ ਜ਼ਿੱਦੀ ਡੈਂਡਰਫ ਨੂੰ ਜੜ੍ਹੋਂ ਖ਼ਤਮ ਕੀਤਾ ਜਾ ਸਕਦਾ ਹੈ।
ਡੈਂਡਰਫ ਦੇ ਜੜ੍ਹੋਂ ਖ਼ਾਤਮੇ ਲਈ 10 ਦਮਦਾਰ ਨੁਸਖੇ:
1. 2 ਚੱਮਚ ਨਾਰੀਅਲ ਤੇਲ 'ਚ ਬਰਾਬਰ ਮਾਤਰਾ 'ਚ ਨਿੰਬੂ ਪਾ ਕੇ ਚੰਗੀ ਤਰ੍ਹਾਂ ਮਿਲਾਓ। ਇਸ ਮਿਸ਼ਰਣ ਨੂੰ ਸਿਰ ਦੀ ਚਮੜੀ 'ਤੇ ਲਗਾਓ ਅਤੇ 20 ਮਿੰਟ ਬਾਅਦ ਵਾਲਾਂ ਨੂੰ ਧੋ ਲਓ।
2. ਦਹੀਂ ਨੂੰ ਡੈਂਡਰਫ ਲਈ ਰਾਮਬਾਣ ਮੰਨਿਆ ਜਾਂਦਾ ਹੈ। ਦਹੀਂ ਨੂੰ ਵਾਲਾਂ ਦੀ ਸਤ੍ਹਾ ਤੋਂ ਲੈ ਕੇ ਜੜ੍ਹਾਂ ਤੱਕ ਚੰਗੀ ਤਰ੍ਹਾਂ ਲਗਾਓ ਅਤੇ ਇੱਕ ਘੰਟੇ ਬਾਅਦ ਵਾਲਾਂ ਨੂੰ ਧੋ ਲਓ।
3. ਡੈਂਡਰਫ ਨੂੰ ਦੂਰ ਕਰਨ ਲਈ ਨਿੰਮ ਦਾ ਰਸ ਕੱਢੋ ਜਾਂ ਨਿੰਮ ਦੀਆਂ ਪੱਤੀਆਂ ਨੂੰ ਪੀਸ ਕੇ 10-15 ਮਿੰਟ ਲਈ ਵਾਲਾਂ 'ਤੇ ਲਗਾਓ, ਫਿਰ ਠੰਡੇ ਪਾਣੀ ਨਾਲ ਸਿਰ ਧੋਵੋ।
4. ਸੰਤਰੇ ਦੇ ਛਿਲਕੇ ਨੂੰ ਪੀਸ ਕੇ ਇਸ 'ਚ ਨਿੰਬੂ ਦਾ ਰਸ ਮਿਲਾਓ ਅਤੇ ਫਿਰ ਅੱਧੇ ਘੰਟੇ ਲਈ ਇਸ ਨੂੰ ਸਿਰ 'ਤੇ ਲਗਾ ਕੇ ਰੱਖੋ।
5. 2 ਗ੍ਰੀਨ ਟੀ ਬੈਗ ਲਓ ਅਤੇ ਉਨ੍ਹਾਂ ਨੂੰ ਚੰਗੀ ਤਰ੍ਹਾਂ ਨਾਲ ਉਬਾਲ ਲਓ। ਫਿਰ ਇਸ ਨੂੰ ਠੰਡਾ ਕਰਕੇ ਇਸ ਪਾਣੀ ਨੂੰ ਸਿਰ 'ਤੇ ਲਗਾਓ।
ਇਹ ਵੀ ਪੜ੍ਹੋ: Morning, Afternoon ਜਾਂ Evening! ਸਾਨੂੰ ਕਿਸ ਸਮੇਂ ਦਹੀਂ ਨਹੀਂ ਖਾਣਾ ਚਾਹੀਦਾ?
6. ਕੇਲਾ ਲਓ ਅਤੇ ਇਸ ਵਿੱਚ 2 ਕੱਪ ਐਪਲ ਸਾਈਡਰ ਵਿਨੇਗਰ ਪਾਓ ਅਤੇ ਮਿਕਸ ਕਰੋ। ਇਸ ਦਾ ਪੇਸਟ ਬਣਾ ਕੇ ਵਾਲਾਂ 'ਤੇ ਲਗਾਓ ਅਤੇ 20 ਮਿੰਟ ਬਾਅਦ ਸਿਰ ਧੋ ਲਓ।
7. ਲਸਣ ਨੂੰ ਪੀਸ ਕੇ ਇਸ ਵਿੱਚ ਇਕ ਚੱਮਚ ਸ਼ਹਿਦ ਮਿਲਾਓ। ਇਸ ਪੇਸਟ ਨੂੰ 15 ਮਿੰਟ ਤੱਕ ਵਾਲਾਂ 'ਤੇ ਲਗਾਉਣ ਨਾਲ ਹੀ ਡੈਂਡਰਫ ਜੜ੍ਹੋਂ ਖ਼ਤਮ ਹੋ ਜਾਵੇਗਾ।
ਇਹ ਵੀ ਪੜ੍ਹੋ: PCOD ਮਰੀਜ਼ਾਂ ਲਈ Diet Plan
8. ਅੰਡੇ ਦੇ ਪੀਲੇ ਹਿੱਸੇ ਨੂੰ ਵੱਖ ਕਰਕੇ ਇਸ ਨੂੰ ਇਕ ਘੰਟੇ ਤੱਕ ਵਾਲਾਂ 'ਤੇ ਲਗਾ ਕੇ ਰੱਖੋ ਅਤੇ ਫਿਰ ਸਿਰ ਨੂੰ ਚੰਗੀ ਤਰ੍ਹਾਂ ਨਾਲ ਧੋ ਲਓ।
9. 2 ਚੱਮਚ ਚਿੱਟਾ ਸਿਰਕਾ ਲਓ ਅਤੇ ਇਸ 'ਚ ਇਕ ਚੱਮਚ ਪਾਣੀ ਮਿਲਾ ਲਓ। ਨਹਾਉਂਦੇ ਸਮੇਂ ਇਸ ਪਾਣੀ ਨਾਲ ਸਿਰ ਧੋ ਲਓ।
10. ਮੇਥੀ ਦਾਣੇ ਨੂੰ ਰਾਤ ਭਰ ਭਿਓ ਦਿਓ। ਅਗਲੇ ਦਿਨ ਇਨ੍ਹਾਂ ਦਾਣਿਆਂ ਨੂੰ ਪੀਸ ਕੇ ਪੇਸਟ ਬਣਾ ਲਓ, ਇਸ 'ਚ ਨਿੰਬੂ ਨਿਚੋੜ ਕੇ ਅੱਧੇ ਘੰਟੇ ਲਈ ਸਿਰ 'ਤੇ ਰੱਖੋ।
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
Summary in English: 10 Home Remedies for Dandruff Relief