ਫ਼ਲ ਇੱਕ ਅਜਿਹੀ ਚੀਜ਼ ਹੈ, ਜਿਸ ਨੂੰ ਬੱਚਿਆਂ `ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਖਾਣਾ ਪਸੰਦ ਕਰਦਾ ਹੈ। ਇਸ `ਚ ਵਿਟਾਮਿਨ (vitamins), ਖਣਿਜ (Minerals) ਅਤੇ ਉੱਚ ਮਾਤਰਾ `ਚ ਫਾਈਬਰ (fiber) ਮੌਜੂਦ ਹੁੰਦੇ ਹਨ। ਫ਼ਲ ਖਾਣ ਨਾਲ ਦਿਲ ਦੀ ਬਿਮਾਰੀ, ਕੈਂਸਰ, ਸੋਜ ਅਤੇ ਸ਼ੂਗਰ ਦੀਆਂ ਬਿਮਾਰੀਆਂ ਦੇ ਜੋਖਮ ਨੂੰ ਘਟਾਇਆ ਜਾ ਸਕਦਾ ਹੈ।
ਇੱਕ ਪੁਰਾਣੀ ਕਹਾਵਤ ਹੈ ਕਿ ਜੇਕਰ ਰੋਜ਼ ਦਾ ਇੱਕ ਸੇਬ ਖਾਓ ਤਾਂ ਤੁਸੀਂ ਬਹੁਤ ਸਾਰੀਆਂ ਬਿਮਾਰੀਆਂ `ਤੋਂ ਦੂਰ ਰਹਿ ਸਕਦੇ ਹੋ। ਪਰ ਮੌਜੂਦਾ ਸਮੇਂ ਇਹ ਕਹਾਵਤ ਦਾ ਅਸਰ ਤਾਂ ਕੁਝ ਹੋਰ ਹੀ ਦਿਖਾਈ ਦੇ ਰਿਹਾ ਹੈ। ਸੇਬ ਦੇ ਬੀਜਾਂ ਦਾ ਸਾਡੀ ਸਿਹਤ `ਤੇ ਮਾੜਾ ਪ੍ਰਭਾਵ ਪੈ ਰਿਹਾ ਹੈ। ਇਨ੍ਹਾਂ ਬੀਜਾਂ `ਚ ਪਾਏ ਜਾਣ ਵਾਲੇ ਤੱਤ ਸਾਡੇ ਲਈ ਜਾਨਲੇਵਾ ਸਾਬਿਤ ਹੋ ਰਹੇ ਹਨ। ਜਿਸ ਕਰਕੇ ਆਮ ਜਨਤਾ ਹੁਣ ਫ਼ਲ ਖਾਣ `ਤੋਂ ਵੀ ਡਰ ਰਹੀ ਹੈ।
ਸੇਬ ਦੇ ਬੀਜ ਬਣੇ ਮੌਤ ਦਾ ਕਾਰਨ:
ਇੱਕ ਅਨੁਮਾਨ `ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਸੇਬ ਦੇ ਬੀਜਾਂ ਨਾਲ ਮੌਤ ਦਾ ਦਰ ਵੱਧਦਾ ਜਾ ਰਿਹਾ ਹੈ। ਇਸਦਾ ਮੁੱਖ ਕਾਰਨ ਲੋਕਾਂ ਵੱਲੋਂ ਸੇਬ ਦੇ ਬੀਜਾਂ ਦਾ ਜਿਆਦਾ ਸੇਵਨ ਕਰਨਾ ਮੰਨਿਆ ਜਾ ਸਕਦਾ ਹੈ। ਸੇਬ ਦੇ ਬੀਜਾਂ `ਚ ਐਮੀਗਡਾਲਿਨ ਹਾਈਡ੍ਰੋਜਨ ਸਾਇਨਾਈਡ (Amygdalin hydrogen cyanide) ਨਾਮਕ ਤੱਤ ਪਾਇਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਸਾਇਨਾਈਡ (cyanide) ਦੀ ਵਰਤੋਂ ਜ਼ਹਿਰ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਆਕਸੀਜਨ (oxygen) ਨੂੰ ਸਰੀਰ ਦੇ ਸੈੱਲਾਂ ਵਿੱਚ ਦਾਖਲ ਹੋਣ ਤੋਂ ਰੋਕਦਾ ਹੈ।
ਜੇਕਰ ਸੇਬ ਦੇ ਬੀਜਾਂ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਸਿਰਦਰਦ, ਬੇਚੈਨੀ, ਸਰੀਰ ਦਾ ਤਣਾਅ ਵਰਗੇ ਲੱਛਣ ਦਿਖਾਏ ਦਿੰਦੇ ਹਨ। ਇਸ ਤੱਤ ਦੇ ਸੇਵਨ ਨਾਲ ਸਾਡੀ ਅੰਦਰੂਨੀ ਸਿਹਤ ਹੋਲੀ ਹੋਲੀ ਖ਼ਰਾਬ ਹੋਣੀ ਸ਼ੁਰੂ ਜੋ ਜਾਂਦੀ ਹੈ। ਇਸ ਨਾਲ ਮੌਤ ਹੋਣ ਦਾ ਡਰ ਵੀ ਵੱਧ ਜਾਂਦਾ ਹੈ।
ਇਹ ਵੀ ਪੜ੍ਹੋ : ਬਹੁਤ ਜ਼ਹਿਰੀਲਾ ਹੁੰਦਾ ਹੈ ਸੇਬ ਦਾ ਬੀਜ, ਪੜ੍ਹੋ ਆਖਿਰ ਕਿਉਂ ਇਸ ਨੂੰ ਖਾਣ ਨਾਲ ਹੋ ਸਕਦੀ ਹੈ ਮੌਤ
ਕਿਸ ਉਮਰ ਲਈ ਜਿਆਦਾ ਖ਼ਤਰਾ ਹੈ ?
ਜੇਕਰ ਉਮਰ ਦੇ ਲਿਹਾਜ਼ `ਤੋਂ ਵੇਖਿਆ ਜਾਏ ਤਾਂ ਨੌਜਵਾਨ ਵਰਗ ਨੂੰ ਇਸਦਾ ਅਸਰ ਘੱਟ ਹੁੰਦਾ ਹੈ। ਕਿਉਂਕਿ ਉਨ੍ਹਾਂ ਦੀ ਪਾਚਨ ਸ਼ਕਤੀ ਬਹੁਤ ਮਜ਼ਬੂਤ ਹੁੰਦੀ ਹੈ। ਪਰ ਦੂਜੇ ਹੀ ਪਾਸੇ ਇਹ ਖ਼ਤਰਨਾਕ ਤੱਤ ਬੱਚਿਆਂ ਅਤੇ ਬਜ਼ੁਰਗਾਂ ਦੀ ਸਿਹਤ `ਤੇ ਨਕਾਰਾਤਮਕ ਪ੍ਰਭਾਵ ਪਾਉਂਦੇ ਹਨ। ਇਨ੍ਹਾਂ ਦੋਵਾਂ ਪੀੜ੍ਹੀ ਦੀ ਪਾਚਨ ਸ਼ਕਤੀ ਬਹੁਤ ਨਾਜ਼ੁਕ ਹੁੰਦੀ ਹੈ, ਜਿਸ ਨਾਲ ਕੋਈ ਵੀ ਬਿਮਾਰੀ ਜਲਦੀ ਅਸਰ ਕਰਦੀ ਹੈ।
ਕੁਝ ਖ਼ਾਸ ਉਪਾਏ
● ਜਦੋਂ ਵੀ ਛੋਟੇ ਬੱਚੇ ਸੇਬ ਖਾਣ ਤਾਂ ਉਨ੍ਹਾਂ ਨੂੰ ਚੰਗੀ ਤਰ੍ਹਾਂ ਸੇਬ ਛਿੱਲ ਕੇ ਦਵੋ।
● ਸੇਬ ਖਾਂਦੇ ਸਮੇਂ ਬੱਚਿਆਂ ਦਾ ਧਿਆਨ ਰੱਖੋ ਕਿ ਉਹ ਬੀਜ ਨੂੰ ਗਲਤੀ ਨਾਲ ਚਬਾ ਕੇ ਨਾ ਖਾ ਰਹੇ ਹੋਣ।
● ਇਸ ਜ਼ਹਿਰ ਤੋਂ ਬਚਣ ਲਈ ਸੇਬ ਖਾਂਦੇ ਸਮੇਂ ਅਤੇ ਸੇਬ ਦਾ ਰਸ ਪੀਣ ਤੋਂ ਪਹਿਲਾਂ ਉਨ੍ਹਾਂ ਦੇ ਬੀਜ ਕੱਢ ਲਓ।
Summary in English: Apple seeds cause death, dangerous for children