Delicious Drinks: ਗਰਮੀਆਂ ਦੀ ਸ਼ੁਰੂਆਤ ਹੁੰਦਿਆਂ ਹੀ ਤਾਪਮਾਨ ਵੱਧਣ ਨਾਲ ਸਾਡੀ ਪਿਆਸ ਵਿੱਚ ਵੀ ਵਾਧਾ ਹੋਣਾ ਸੁਭਾਵਕ ਹੈ। ਵੈਸੇ ਤਾਂ ਤ੍ਰੇਹ ਪਾਣੀ ਨਾਲ ਹੀ ਬੁੱਝਦੀ ਹੈ, ਪਰ ਸਾਰਾ ਦਿਨ ਫੋਕਾ ਪਾਣੀ ਨਹੀਂ ਪੀਤਾ ਜਾਂਦਾ। ਇਸੇ ਲਈ ਲੋਕ ਬਜ਼ਾਰ ਵਿੱਚ ਉਪਲਬਧ ਕਈ ਤਰਾਂ ਦੇ ਪੇਅ ਪਦਾਰਥ ਪੀਣ ਨੂੰ ਤਰਜੀਹ ਦਿੰਦੇ ਹਨ। ਇਨ੍ਹਾਂ ਵਿੱਚ ਕੋਈ ਵੀ ਪੌਸ਼ਟਿਕ ਪਦਾਰਥ ਨਹੀਂ ਹੁੰਦਾ ਕੈਲੋਰੀਆਂ ਤੋਂ ਇਲਾਵਾ।
ਗਰਮੀਆਂ ਵਿੱਚ ਨਿੰਬੂ, ਅੰਬ, ਤਰਬੂਜ, ਆਲੂ-ਬੁਖਾਰਾ, ਲੀਚੀ ਆਦਿ ਬਹੁਤ ਹੁੰਦੇ ਹਨ ਅਤੇ ਇਹ ਵਿਟਾਮਿਨ ਅਤੇ ਖਣਿਜ-ਪਦਾਰਥਾਂ ਦਾ ਸਰੋਤ ਹਨ। ਇਨ੍ਹਾਂ ਦੇ ਉਪਯੋਗ ਨਾਲ ਜੇ ਅਸੀਂ ਠੰਡੇ ਪੇਅ ਪਦਾਰਥ ਆਪਣੇ ਘਰ ਹੀ ਬਣਾ ਲਈਏ ਤਾਂ ਉਹ ਬਜ਼ਾਰ ਨਾਲੋਂ ਸਸਤੇ ਵੀ ਪੈਣਗੇ ਅਤੇ ਉਹ ਪੌਸ਼ਟਿਕ ਵੀ ਹੋਣਗੇ। ਕਿਉਂ ਨਾ ਇਸ ਗਰਮੀਆਂ ਦੇ ਮੌਸਮ ਆਪਣੇ ਹੱਥਾਂ ਨਾਲ ਹੇਠ ਲਿਖੇ ਪੇਅ ਪਦਾਰਥਾਂ ਵਿੱਚੋਂ ਸਾਰੇ ਨਹੀਂ ਤਾਂ ਇੱਕ ਹੀ ਬਣਾ ਕੇ ਆਪਣੇ ਪਰਿਵਾਰ ਦੇ ਮੈਂਬਰਾਂ ਅਤੇ ਮਹਿਮਾਨਾਂ ਨੂੰ ਪਿਆਈਏ।
ਨਿੰਬੂ ਦੀ ਸੁਕੈਸ਼:
ਨਿੰਬੂ ਦਾ ਰਸ |
1 ਲਿਟਰ |
ਖੰਡ |
2 ਕਿਲੋ |
ਪਾਣੀ |
1.5 ਲਿਟਰ |
ਪੋਟਾਸ਼ੀਅਮ ਮੈਟਾਬਾਈਸਲਫੇਟ |
3.5 ਗ੍ਰਾਮ |
ਨਿੰਬੂ ਦਾ ਸੱਤ |
3 ਗ੍ਰਾਮ |
ਤਰੀਕਾ:
-
ਨਿੰਬੂਆਂ ਨੂੰ ਧੋ ਕੇ ਉਨ੍ਹਾਂ ਦਾ ਰਸ ਕੱਢ ਲਓ ਅਤੇ ਮਲਮਲ ਦੇ ਕੱਪੜੇ ਵਿੱਚੋਂ ਪੁਣ ਲਓ।
-
ਖੰਡ, ਪਾਣੀ ਅਤੇ ਨਿੰਬੂ ਦੇ ਸੱਤ ਨੂੰ ਮਿਲਾ ਕੇ ਉਸ ਨੂੰ ਦੋ-ਤਿੰਨ ਉਬਾਲੇ ਦਿਓ ਅਤੇ ਠੰਡਾ ਕਰ ਕੇ ਮਲਮਲ ਦੇ ਕੱਪੜੇ ਵਿੱਚ ਪੁਣ ਲਓ।
-
ਹੁਣ ਇਸ ਵਿੱਚ ਨਿੰਬੂਆਂ ਦਾ ਰਸ ਮਿਲਾ ਦਿਓ।
-
ਥੋੜ੍ਹੇ ਜਿਹੇ ਰਸ ਵਿੱਚ ਪੋਟਾਸ਼ੀਅਮ ਮੈਟਾਬਾਈਸਲਫੇਟ ਘੋਲ ਲਓ ਅਤੇ ਇਸ ਨੂੰ ਸਾਰੇ ਘੋਲ ਵਿੱਚ ਮਿਲਾ ਦਿਓ।
-
ਸੁਕੈਸ਼ ਨੂੰ ਸ਼ੀਸ਼ੇ ਦੀਆਂ ਕੀਟਾਣੂੰ ਰਹਿਤ, ਚੰਗੀ ਤਰ੍ਹਾਂ ਸੁਕਾਈਆਂ ਬੋਤਲਾਂ ਵਿੱਚ ਪਾ ਲਓ।ਬੋਤਲਾਂ ਨੂੰ ਉੱਪਰ ਮੂੰਹ ਤੱਕ ਨਾ ਭਰੋ, ਸਗੋਂ ਥੋੜ੍ਹੀ ਜਿਹੀ ਖਾਲੀ ਥਾਂ ਰੱਖੋ।
-
ਸੁਆਦ ਅਨੁਸਾਰ ਇਸ ਵਿੱਚ ਠੰਡਾ ਪਾਣੀ ਪਾ ਕੇ ਪੀਓ।
ਕੱਚੇ ਅੰਬਾਂ ਦਾ ਪੰਨਾ:
ਕੱਚੇ ਅੰਬ |
500 ਗ੍ਰਾਮ |
ਖੰਡ |
2 ਕੱਪ |
ਕਾਲਾ ਨਮਕ |
2 ਛੋਟੇ ਚਮਚ |
ਨਮਕ |
½ ਛੋਟਾ ਚਮਚ |
ਭੁੰਨਿਆ ਜੀਰਾ ਪਾਊਡਰ |
1 ਚਮਚ |
ਪੁਦੀਨਾ ਪੱਤੇ |
ਥੋੜ੍ਹੇ ਜਿਹੇ |
ਤਰੀਕਾ:
-
ਅੰਬਾਂ ਨੂੰ ਧੋ ਕੇ, ਥੋੜ੍ਹਾ ਪਾਣੀ ਪਾ ਕੇ 10-12 ਮਿੰਟ ਤੱਕ ਕੁੱਕਰ ਵਿੱਚ ਪਾ ਕੇ ਪਕਾਓ।
-
ਠੰਢਾ ਹੋਣ ਤੇ ਅੰਬਾਂ ਦਾ ਛਿਲਕਾ ਉਤਾਰ ਦਿਓ ਅਤੇ ਗੁੱਦਾ ਕੱਢ ਲਓ।
-
ਅਗਰ ਗੁੱਦਾ 1 ਕੱਪ ਹੈ ਤਾਂ 2 ਕੱਪ ਖੰਡ* ਇਸ ਵਿੱਚ ਪਾ ਦਿਉ (ਖੰਡ ਗੁੱਦੇ ਨਾਲੋਂ ਦੋ ਗੁਣਾ ਹੋਣੀ ਚਾਹੀਦੀ ਹੈ)। ਫਿਰ ਇਸ ਵਿੱਚ ਜੀਰਾ ਪਾਊਡਰ, ਕਾਲਾ ਨਮਕ, ਨਮਕ, ਪੁਦੀਨਾ ਪੱਤੇ ਪਾ ਕੇ ਮਿਕਸੀ ਵਿੱਚ ਪੀਸ ਲਉ।
-
ਇਸ ਨੂੰ ਛਾਣ ਲਓ ਅਤੇ ਕੱਚ ਦੀ ਬੋਤਲ ਵਿੱਚ ਸਟੋਰ ਕਰ ਕੇ ਰੱਖੋ।
-
ਠੰਢੇ ਪਾਣੀ ਨਾਲ ਪਤਲਾ ਕਰਕੇ ਪਰੋਸੋ।
*ਖੰਡ ਦੀ ਜਗ੍ਹਾ ਤੇ ਸ਼ੱਕਰ ਦਾ ਉਪਯੋਗ ਵੀ ਕੀਤਾ ਜਾ ਸਕਦਾ ਹੈ, ਪਰ ਉਹ ਖੰਡ ਨਾਲੋਂ ਜ਼ਿਆਦਾ ਪਵੇਗੀ।
ਇਹ ਵੀ ਪੜ੍ਹੋ: Village Business Idea in India: ਪਿੰਡ ਵਿੱਚ ਖੋਲ੍ਹ ਸਕਦੇ ਹੋ Soil Testing Center, ਸਰਕਾਰ ਦਿੰਦੀ ਹੈ Subsidy
ਆਲੂ ਬੁਖਾਰਾ-ਤਰਬੂਜ਼ ਪੰਚ:
ਆਲੂ ਬੁਖਾਰੇ |
250 ਗ੍ਰਾਮ |
ਖੰਡ |
1 ਕੱਪ |
ਨਿੰਬੂ ਦਾ ਰਸ |
2 ਵੱਡੇ ਚਮਚ |
ਕਾਲਾ ਨਮਕ |
2 ਛੋਟੇ ਚਮਚ |
ਨਮਕ |
½ ਛੋਟਾ ਚਮਚ |
ਭੁੰਨਿਆ ਜੀਰਾ ਪਾਊਡਰ |
1 ਛੋਟਾ ਚਮਚ |
ਕੱਟਿਆ ਤਰਬੂਜ |
3 ਵੱਡੇ ਚਮਚ |
ਪੁਦੀਨਾ ਪੱਤੇ |
ਥੋੜ੍ਹੇ ਜਿਹੇ |
ਤਰੀਕਾ:
-
ਆਲੂ ਬੁਖਾਰਿਆਂ ਨੂੰ ਧੋ ਕੇ, ਥੋੜ੍ਹਾ ਪਾਣੀ ਅਤੇ ਖੰਡ ਪਾ ਕੇ ਕੁੱਕਰ ਵਿੱਚ 2-3 ਵਿਸਲਾਂ ਤੱਕ ਪਕਾਓ।
-
ਠੰਢਾ ਹੋਣ ਤੇ ਛਿਲਕਾ ਉਤਾਰ ਦਿਓ ਅਤੇ ਗਿਟਕਾਂ ਕੱਢ ਲਓ। ਫਿਰ ਗੁੱਦੇ ਨੂੰ ਛਾਣ ਲਓ।
-
ਇੱਕ ਪਤੀਲੇ ਵਿੱਚ ਗੁੱਦਾ, ਜੀਰਾ ਪਾਊਡਰ, ਕਾਲਾ ਨਮਕ, ਨਮਕ, ਨਿੰਬੂ ਦਾ ਰਸ ਅਤ ਤਰਬੂਜ ਪਾ ਕੇ ਪਿਊਰੀ ਬਣਾ ਲਉ।
-
ਇਸ ਨੂੰ ਛਾਣ ਲਓ ਅਤੇ ਕੱਚ ਦੀ ਬੋਤਲ ਵਿੱਚ ਸਟੋਰ ਕਰ ਕੇ ਰੱਖੋ।
-
ਪੁਦੀਨੇ ਦੇ ਪੱਤੇ ਅਤੇ ਬਰਫ ਦੇ ਟੁੱਕੜੇ ਪਾ ਕੇ ਪਰੋਸੋ।
Summary in English: Avoid cold drinks, make these 3 delicious drinks at home this summer