1. Home
  2. ਸੇਹਤ ਅਤੇ ਜੀਵਨ ਸ਼ੈਲੀ

ਜਾਣੋਂ ਛੋਟੇ ਬੱਚਿਆਂ ਲਈ ਕਿਹੜਾ ਦੁੱਧ ਹੁੰਦਾ ਹੈ ਜਿਆਦਾ ਫਾਇਦੇਮੰਦ !

ਹਰ ਇੱਕ ਪਰਿਵਾਰ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨਾ ਚਾਹੁੰਦਾ ਹੈ। ਅਜਿਹੀ ਸਥਿਤੀ ਵਿੱਚ ਇੱਕ ਸਵਾਲ ਉਠਦਾ ਹੈ ਕਿ ਛੋਟੇ ਬੱਚਿਆਂ ਦੀ ਸੇਹਤ ਲਈ ਗਾਂ ਦਾ ਦੁੱਧ ਜਿਆਦਾ ਚੰਗਾ ਹੁੰਦਾ ਹੈ ਜਾ ਮੱਝ ਦਾ ਦੁੱਧ। ਜੇਕਰ ਤੁਹਾਡੇ ਮਨ 'ਚ ਵੀ ਇਹੋ ਸਵਾਲ ਉਠਦਾ ਹੈ ਤਾਂ ਹੁਣ ਇਸ ਪਰੇਸ਼ਾਨੀ ਨੂੰ ਛੱਡ ਦਿਉ, ਕਿਉਂਕਿ ਅਸੀਂ ਅੱਜ ਤੁਹਾਨੂੰ ਦੱਸਣ ਜਾਂ ਰਹੇ ਹਾਂ ਕਿ ਬੱਚਿਆਂ ਦੇ ਚੰਗੇ ਵਿਕਾਸ ਲਈ ਕਿਹੜਾ ਦੁੱਧ ਜਿਆਦਾ ਲਾਭਕਾਰੀ ਹੁੰਦਾ ਹੈ ਅਤੇ ਬੱਚਿਆਂ ਨੂੰ ਕਿਸ ਉਮਰ ਵਿੱਚ ਕਿੰਨਾ ਦੁੱਧ ਪੀਣਾ ਚਾਹੀਦਾ ਹੈ।

KJ Staff
KJ Staff
Chaild

Chaild

ਹਰ ਇੱਕ ਪਰਿਵਾਰ ਆਪਣੇ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨਾ ਚਾਹੁੰਦਾ ਹੈ। ਅਜਿਹੀ ਸਥਿਤੀ ਵਿੱਚ ਇੱਕ ਸਵਾਲ ਉਠਦਾ ਹੈ ਕਿ ਛੋਟੇ ਬੱਚਿਆਂ ਦੀ ਸੇਹਤ ਲਈ ਗਾਂ ਦਾ ਦੁੱਧ ਜਿਆਦਾ ਚੰਗਾ ਹੁੰਦਾ ਹੈ ਜਾ ਮੱਝ ਦਾ ਦੁੱਧ।

ਜੇਕਰ ਤੁਹਾਡੇ ਮਨ 'ਚ ਵੀ ਇਹੋ ਸਵਾਲ ਉਠਦਾ ਹੈ ਤਾਂ ਹੁਣ ਇਸ ਪਰੇਸ਼ਾਨੀ ਨੂੰ ਛੱਡ ਦਿਉ, ਕਿਉਂਕਿ ਅਸੀਂ ਅੱਜ ਤੁਹਾਨੂੰ ਦੱਸਣ ਜਾਂ ਰਹੇ ਹਾਂ ਕਿ ਬੱਚਿਆਂ ਦੇ ਚੰਗੇ ਵਿਕਾਸ ਲਈ ਕਿਹੜਾ ਦੁੱਧ ਜਿਆਦਾ ਲਾਭਕਾਰੀ ਹੁੰਦਾ ਹੈ ਅਤੇ ਬੱਚਿਆਂ ਨੂੰ ਕਿਸ ਉਮਰ ਵਿੱਚ ਕਿੰਨਾ ਦੁੱਧ ਪੀਣਾ ਚਾਹੀਦਾ ਹੈ।

ਬੱਚਿਆਂ ਲਈ ਕਿਹੜਾ ਦੁੱਧ ਹੁੰਦਾ ਹੈ ਫਾਇਦੇਮੰਦ (Which milk is beneficial for babies?)

ਬਹੁਤ ਸਾਰੇ ਮਾਹਰਾਂ ਦਾ ਮੰਨਣਾ ਹੈ ਕਿ ਛੋਟੇ ਬੱਚਿਆਂ ਦੇ ਲਈ ਗਾਂ ਅਤੇ ਮੱਝ ਦੇ ਦੁੱਧ ਦੀ ਥਾਂ ਪਾਊਡਰ ਵਾਲਾ ਦੁੱਧ ਜਿਆਦਾ ਫਾਇਦਾ ਪਹੁੰਚਾਉਂਦਾ ਹੈ। ਕਿਉਂਕਿ ਗਾਂ ਅਤੇ ਮੱਝ ਦੇ ਦੁੱਧ ਵਿੱਚ ਮਿਲਾਵਟ ਹੁੰਦੀ ਹੈ, ਪਰ ਜੇਕਰ ਤੁਸੀ ਆਪਣੇ ਬੱਚਿਆਂ ਨੂੰ ਗਾਂ ਜਾਂ ਮੱਝ ਦਾ ਦੁੱਧ ਪਿਲਾਉਣਾ ਚਾਹੁੰਦੇ ਹੋ ਤਾਂ ਆਪਣੇ ਸਾਹਮਣੇ ਦੁੱਧ ਨੂੰ ਕਢਵਾ ਕੇ ਲਿਆਓ। ਇਸ ਤਰ੍ਹਾਂ ਤੁਸੀਂ ਬੱਚਿਆਂ ਨੂੰ ਗਾਂ ਦਾ ਦੁੱਧ ਪਿਲਾ ਸਕਦੇ ਹੋ। ਜਿਆਦਾਤਰ ਬੱਚਿਆਂ ਲਈ ਗਾਂ ਦਾ ਦੁੱਧ ਤਾਕਤਵਰ ਹੁੰਦਾ ਹੈ ਗਾਂ ਦੇ ਦੁੱਧ ਦੇ ਮੁਕਾਬਲੇ ਮੱਝ ਦੇ ਦੁੱਧ ਵਿੱਚ ਜਿਆਦਾ ਚਰਬੀ ਹੁੰਦੀ ਹੈ । ਗਾਂ ਦੇ ਦੁੱਧ ਵਿੱਚ ਕੈਲੋਰੀ ਦੀ ਮਾਤਰਾ ਚੰਗੀ ਹੁੰਦੀ ਹੈ।

Babes

Babes

ਬੱਚਿਆਂ ਨੂੰ ਕਿਸ ਉਮਰ ਵਿੱਚ ਕਿੰਨਾ ਦੁੱਧ ਪਿਲਾਉਣਾ ਚਾਹੀਦਾ ਹੈ ਆਉ ਜਾਣੀਏ- (At what age should babies be breastfed?)

1 ) 1 ਤੋਂ 2 ਸਾਲ ਦੇ ਬੱਚਿਆਂ ਨੂੰ ਰੋਜ਼ਾਨਾ 3 ਤੋਂ 4 ਕੱਪ ਫੂਲ ਕਰੀਮ ਦੁੱਧ ਪਿਲਾਉਣਾ ਚਾਹੀਦਾ ਹੈ। ਇਸ ਨਾਲ ਬੱਚਿਆਂ ਦਾ ਦਿਮਾਗੀ ਵਿਕਾਸ ਚੰਗਾ ਹੁੰਦਾ ਹੈ।

2 ) 2 ਤੋਂ 3 ਸਾਲ ਦੇ ਬੱਚਿਆਂ ਨੂੰ ਰੋਜ਼ਾਨਾ 2 ਕੱਪ ਦੁੱਧ ਪਿਲਾਉਣਾ ਚਾਹੀਦਾ ਹੈ। ਇਸਦੀ ਜਗ੍ਹਾ ਤੁਸੀਂ ਦੁੱਧ ਤੋਂ ਬਣੀਆਂ ਚੀਜ਼ਾਂ ਵੀ ਖੁਆ ਸਕਦੇ ਹਾਂ।

3 ) 4 ਤੋਂ 8 ਸਾਲ ਦੇ ਬੱਚਿਆਂ ਨੂੰ ਢਾਈ ਕੱਪ ਦੁੱਧ ਪਿਲਾਉਣਾ ਚਾਹੀਦਾ ਹੈ ਜਾਂ ਫਿਰ ਦੁੱਧ ਤੋਂ ਬਣੀਆਂ ਚੀਜ਼ਾਂ ਜਿਵੇਂ ਪਨੀਰ ਅਤੇ ਦਹੀਂ ਆਦਿ ਵੀ ਖੁਆ ਸਕਦੇ ਹਾਂ।

4 ) 9 ਸਾਲ ਤੋਂ ਵੱਧ ਉਮਰ ਵਾਲੇ ਬੱਚਿਆਂ ਨੂੰ ਰੋਜ਼ਾਨਾ 3 ਕੱਪ ਦੁੱਧ ਪਿਲਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ :-  ਸਿਹਤ ਲਈ ਫਾਇਦੇਮੰਦ ਹੈ ਸੌਂਫ , ਜਾਣੋ ਇਸ ਦੇ ਹੈਰਾਨੀਜਨਕ ਫਾਇਦੇ

ਲੇਖਕ - ਪਰਮਜੀਤ ਕੌਰ
ਸ਼ਾਮ ਚੁਰਾਸੀ (ਹੁਸ਼ਿਆਰਪੁਰ)

Summary in English: Benefits of milk: Find out which milk is more beneficial for young children

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters