ਜਦੋਂ ਸਾਡੀ ਜੀਵਨ ਸ਼ੈਲੀ ਵਿੱਚ ਗੜਬੜ ਹੋਣ ਲੱਗਦੀ ਹੈ, ਤਾਂ ਇਸ ਦਾ ਸਿੱਦਾ ਅਸਰ ਸਾਡੇ ਪੇਟ ਦੀ ਸਿਹਤ ਉੱਤੇ ਸਪੱਸ਼ਟ ਤੌਰ ਦਿਖਾਈ ਦਿੰਦਾ ਹੈ, ਜਿਵੇਂ ਕਿ ਬਦਹਜ਼ਮੀ, ਕਬਜ਼, ਲੂਜ਼ ਮੋਸ਼ਨ, ਪੇਚਸ਼, ਉਲਟੀਆਂ, ਕੱਚੀ ਡਕਾਰ ਆਦਿ। ਅਜਿਹੀ ਸਥਿਤੀ ਵਿੱਚ, ਸਾਨੂੰ ਇਹ ਜਾਣਨਾ ਚਾਹੀਦਾ ਹੈ ਕਿ ਤੁਹਾਨੂੰ ਰੋਜ਼ਾਨਾ ਜੀਵਨ ਵਿੱਚ ਕੀ ਸੁਧਾਰ ਕਰਨਾ ਚਾਹੀਦਾ ਹੈ, ਤਾਂ ਜੋ ਤੁਹਾਨੂੰ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਗੱਲ ਤੋਂ ਬਿਲਕੁਲ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਪੇਟ ਦੀ ਚੰਗੀ ਸਿਹਤ ਸਾਡੇ ਸਿਹਤਮੰਦ ਜੀਵਨ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ। ਪੇਟ ਨੂੰ ਸਿਹਤਮੰਦ ਰੱਖਣ ਵਿੱਚ ਚੰਗੀ ਖੁਰਾਕ ਅਤੇ ਸਰੀਰਕ ਗਤੀਵਿਧੀਆਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪਰ ਜਦੋਂ ਸਾਡੀ ਜੀਵਨ ਸ਼ੈਲੀ ਵਿੱਚ ਗੜਬੜ ਹੋਣ ਲੱਗਦੀ ਹੈ, ਤਾਂ ਸਾਡੇ ਪੇਟ ਦੀ ਸਿਹਤ 'ਤੇ ਇਸ ਦਾ ਪ੍ਰਭਾਵ ਸਾਫ਼ ਦਿਖਾਈ ਦਿੰਦਾ ਹੈ, ਜਿਵੇਂ ਕਿ ਬਦਹਜ਼ਮੀ, ਕਬਜ਼,ਲੂਜ਼ ਮੋਸ਼ਨ, ਪੇਚਸ਼, ਉਲਟੀਆਂ, ਕੱਚੀ ਡਕਾਰ ਆਦਿ। ਅਜਿਹੀ ਸਥਿਤੀ ਵਿੱਚ ਸਾਨੂੰ ਇਹ ਜਾਣਨਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ ਕਿ ਅੱਸੀ ਆਪਣੀ ਰੋਜ਼ਾਨਾ ਦੀ ਜੀਵਨ ਸ਼ੈਲੀ ਵਿੱਚ ਕੀ ਸੁਧਾਰ ਕਰੀਏ ਤਾਂ ਜੋ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਨਜਿੱਠਿਆ ਜਾ ਸਕੇ।
ਇਨ੍ਹਾਂ 5 ਆਦਤਾਂ ਵਿੱਚ ਲਿਆਓ ਸੁਧਾਰ
1. ਇਕੱਠੇ ਬਹੁਤ ਜ਼ਿਆਦਾ ਖਾਣਾ
ਬਹੁਤ ਸਾਰੇ ਲੋਕ ਇੱਕ ਵਾਰ ਵਿੱਚ ਬਹੁਤ ਜ਼ਿਆਦਾ ਭੋਜਨ ਖਾਂਦੇ ਹਨ, ਜਿਸ ਨਾਲ ਕਬਜ਼ ਅਤੇ ਪੇਟ ਫੁੱਲਣ ਲੱਗ ਜਾਂਦਾ ਹੈ। ਨਾਲ ਹੀ ਸਰੀਰ ਵਿੱਚ ਬਲੱਡ ਸ਼ੂਗਰ ਲੈਵਲ ਵਧਣ ਦੀ ਵੀ ਸ਼ਿਕਾਇਤ ਹੋ ਜਾਂਦੀ ਹੈ। ਇਸ ਲਈ ਇਕੱਠੇ ਖਾਣਾ ਖਾਣ ਦੀ ਬਜਾਏ ਥੋੜ੍ਹਾ-ਥੋੜ੍ਹਾ ਖਾਓ।
2. ਇੱਕੋ ਭੋਜਨ
ਆਪਣੀ ਖੁਰਾਕ ਨੂੰ ਹਮੇਸ਼ਾ ਸੰਤੁਲਿਤ ਰੱਖਣ ਦੀ ਕੋਸ਼ਿਸ਼ ਕਰੋ। ਤੁਹਾਨੂੰ ਆਪਣੀ ਪਲੇਟ ਵਿੱਚ ਫਾਈਬਰ, ਪ੍ਰੋਟੀਨ ਅਤੇ ਕਾਰਬੋਹਾਈਡਰੇਟ ਵਰਗੇ ਪੌਸ਼ਟਿਕ ਤੱਤ ਜ਼ਰੂਰ ਸ਼ਾਮਲ ਕਰਨੇ ਚਾਹੀਦੇ ਹਨ। ਫਾਈਬਰ ਤੁਹਾਡੇ ਮੈਟਾਬੋਲਿਜ਼ਮ ਨੂੰ ਵਧਾਉਂਦਾ ਹੈ ਅਤੇ ਪ੍ਰੋਟੀਨ ਪਾਚਨ ਕਿਰਿਆਵਾਂ ਨੂੰ ਸੰਤੁਲਿਤ ਕਰਨ ਵਿੱਚ ਮਦਦ ਕਰਦਾ ਹੈ।
3. ਭੋਜਨ ਵਿਚਾਲੇ ਪਾਣੀ ਪੀਣਾ
ਕਈ ਲੋਕ ਖਾਣਾ ਖਾਂਦੇ ਸਮੇਂ ਪਾਣੀ ਪੀਂਦੇ ਰਹਿੰਦੇ ਹਨ। ਅਜਿਹਾ ਕਰਨ ਨਾਲ ਪਾਣੀ ਤੁਹਾਡੇ ਪਾਚਨ ਤੰਤਰ ਨੂੰ ਧੋ ਦਿੰਦਾ ਹੈ, ਜਿਸਦੇ ਚਲਦਿਆਂ ਭੋਜਨ ਠੀਕ ਤਰ੍ਹਾਂ ਨਾਲ ਨਹੀਂ ਪਚਦਾ। ਭੋਜਨ ਖਾਣ ਤੋਂ ਪਹਿਲਾਂ ਚਾਹ ਅਤੇ ਜੂਸ ਦਾ ਸੇਵਨ ਵੀ ਨੁਕਸਾਨਦਾਇਕ ਹੁੰਦਾ ਹੈ। ਇਸ ਨਾਲ ਪੇਟ ਫੁੱਲਣ ਦੀ ਸਮੱਸਿਆ ਹੋ ਜਾਂਦੀ ਹੈ।
4. ਛੇਤੀ-ਛੇਤੀ ਖਾਣਾ
ਕਈ ਲੋਕ ਬਿਨਾਂ ਚਬਾਏ ਜਲਦੀ ਖਾਣਾ ਖਾ ਲੈਂਦੇ ਹਨ, ਜੋ ਪੇਟ ਲਈ ਹਾਨੀਕਾਰਕ ਹੁੰਦਾ ਹੈ। ਇਸ ਕਾਰਨ ਸਾਡੀਆਂ ਆਂਦਰਾਂ ਭੋਜਨ ਨੂੰ ਠੀਕ ਤਰ੍ਹਾਂ ਪਚਣ ਦੇ ਯੋਗ ਨਹੀਂ ਹੁੰਦੀਆਂ। ਇਸ ਨਾਲ ਮੋਟਾਪਾ ਵਧਦਾ ਹੈ ਅਤੇ ਮੈਟਾਬੋਲਿਜ਼ਮ ਕਮਜ਼ੋਰ ਹੁੰਦਾ ਹੈ। ਇਸ ਦੇ ਨਾਲ ਹੀ ਐਂਟੀਬਾਇਓਟਿਕਸ ਦਾ ਜ਼ਿਆਦਾ ਸੇਵਨ ਕਰਨ ਨਾਲ ਵੀ ਪੇਟ ਖਰਾਬ ਹੋ ਜਾਂਦਾ ਹੈ। ਇਸ ਕਾਰਨ ਪੇਟ ਦੇ ਚੰਗੇ ਬੈਕਟੀਰੀਆ, ਜੋ ਭੋਜਨ ਨੂੰ ਹਜ਼ਮ ਕਰਨ ਦਾ ਕੰਮ ਕਰਦੇ ਹਨ, ਮਰ ਜਾਂਦੇ ਹਨ।
5. ਖਾਣਾ ਖਾਣ ਤੋਂ ਬਾਅਦ ਲੇਟ ਜਾਣਾ
ਖਾਣਾ ਖਾਣ ਤੋਂ ਤੁਰੰਤ ਬਾਅਦ ਸੌਣ ਜਾਂ ਲੇਟਣ ਦੀ ਆਦਤ ਪੇਟ ਨੂੰ ਕਮਜ਼ੋਰ ਕਰ ਦਿੰਦੀ ਹੈ। ਅਜਿਹਾ ਕਰਨ ਨਾਲ ਕੈਲੋਰੀ ਬਰਨ ਨਹੀਂ ਹੁੰਦੀ ਹੈ। ਇਸ ਨਾਲ ਐਸੀਡਿਟੀ ਅਤੇ ਪਾਚਨ ਸੰਬੰਧੀ ਹੋਰ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਤੋਂ ਇਲਾਵਾ, ਜਦੋਂ ਤੁਸੀਂ ਪੋਟੀ ਮਹਿਸੂਸ ਕਰਦੇ ਹੋ, ਤਾਂ ਤੁਰੰਤ ਚਲੇ ਜਾਓ ਅਤੇ ਕੁੱਝ ਸਮਾਂ ਇੰਤਜ਼ਾਰ ਨਾ ਕਰੋ, ਇਸ ਨਾਲ ਪੇਟ ਵਿੱਚ ਕਬਜ਼ ਹੋ ਜਾਂਦੀ ਹੈ ਅਤੇ ਕਈ ਵਾਰ ਇਸ ਦਾ ਪ੍ਰਭਾਵ ਚਿਹਰੇ 'ਤੇ ਮੁਹਾਸੇ ਅਤੇ ਮੂੰਹ ਵਿਚ ਛਾਲਿਆਂ ਦੇ ਰੂਪ ਵਿਚ ਦਿਖਾਈ ਦਿੰਦਾ ਹੈ। ਪਾਟੀ 'ਤੇ ਆਉਣ ਦਾ ਮਤਲਬ ਹੈ ਕਿ ਤੁਹਾਡਾ ਸਰੀਰ ਚੰਗੀ ਤਰ੍ਹਾਂ ਕੰਮ ਕਰ ਰਿਹਾ ਹੈ ਅਤੇ ਭੋਜਨ ਹਜ਼ਮ ਹੋ ਗਿਆ ਹੈ।
ਇਹ ਵੀ ਪੜ੍ਹੋ : ਸ਼ੂਗਰ ਰੋਗੀਆਂ ਲਈ ਇਹ 5 ਡਰਿੰਕਸ ਹਨ ਸਿਹਤਮੰਦ! ਅੱਜ ਹੀ ਆਪਣੀ ਖ਼ੁਰਾਕ 'ਚ ਕਰੋ ਸ਼ਾਮਲ!
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
Summary in English: Change in these 5 habits! Get Rid Of Stomach Diseases!