ਪੈਰਾਂ ਦੀਆਂ ਹੱਡੀਆਂ ਵਿੱਚੋਂ ਕੱਟ-ਕੱਟ ਦੀ ਆਵਾਜ਼ ਆਉਣ ਲੱਗਦੀ ਹੈ, ਕਿਉਂਕਿ 40 ਸਾਲ ਤੋਂ ਬਾਅਦ ਸਰੀਰ ਵਿਚ ਕੈਲਸ਼ੀਅਮ ਦੀ ਘਾਟ ਹੋਣ ਲੱਗਦੀ ਹੈ, ਜੋ ਹਾਨੀਕਾਰਕ ਹੁੰਦੀ ਹੈ। ਦਰਅਸਲ ਕੈਲਸ਼ੀਅਮ ਦੀ ਘਾਟ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਅਤੇ ਥੋੜ੍ਹੀ ਜਿਹੀ ਸੱਟ ਲੱਗਣ ਤੇ ਫਰੈਕਚਰ ਦੀ ਸਮੱਸਿਆ ਹੋ ਸਕਦੀ ਹੈ।
ਕੈਲਸ਼ੀਅਮ ਦੀ ਘਾਟ ਜ਼ਿਆਦਾਤਰ ਗ਼ਲਤ ਖਾਣ-ਪੀਣ ਦੇ ਕਾਰਨ ਹੁੰਦੀ ਹੈ, ਜਿਸ ਨਾਲ ਹੱਡੀਆਂ ਬਹੁਤ ਜ਼ਿਆਦਾ ਕਮਜ਼ੋਰ ਹੋ ਜਾਂਦੀਆਂ ਹਨ। ਜੇਕਰ ਤੁਹਾਡੀਆਂ ਹੱਡੀਆਂ ਵਿੱਚੋਂ ਕੱਟ-ਕੱਟ ਦੀ ਆਵਾਜ਼ ਆ ਰਹੀ ਹੈ ਅਤੇ ਸਰੀਰ ਵਿੱਚ ਕੈਲਸ਼ੀਅਮ ਦੀ ਘਾਟ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੈਲਸ਼ੀਅਮ ਦੀ ਘਾਟ ਦੂਰ ਕਰਨ ਦੇ ਕੁਝ ਤਰੀਕੇ ਦੱਸ ਰਹੇ ਹਾਂ, ਜਿਨ੍ਹਾਂ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੋ ਜਾਣਗੀਆਂ........
ਵਿਟਾਮਿਨ-ਡੀ
ਜੇਕਰ ਤੁਸੀਂ ਰੋਜ਼ਾਨਾ 15, 20 ਮਿੰਟ ਧੁੱਪ ਵਿੱਚ ਸੈਰ ਕਰਦੇ ਹੋ, ਤਾਂ ਸਰੀਰ ’ਚ ਕਦੇ ਵੀ ਵਿਟਾਮਿਨ-ਡੀ ਦੀ ਘਾਟ ਨਹੀਂ ਹੁੰਦੀ। ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਵਿਟਾਮਿਨ-ਡੀ ਬਹੁਤ ਜ਼ਰੂਰੀ ਹੁੰਦਾ ਹੈ। ਇਹ ਹੱਡੀਆਂ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਕਰਦਾ ਹੈ। ਇਸ ਲਈ ਰੋਜ਼ਾਨਾ ਕੁਝ ਸਮਾਂ ਧੁੱਪ ਵਿੱਚ ਜ਼ਰੂਰ ਜਾਓ। ਵਿਟਾਮਿਨ-ਡੀ ਵਾਲੇ ਆਹਾਰ ਦਾ ਸੇਵਨ ਕਰੋ।
ਰੋਜ਼ਾਨਾ ਐਕਸਰਸਾਈਜ਼ ਕਰੋ
ਸਰੀਰ ਨੂੰ ਲੰਬੇ ਸਮੇਂ ਤੱਕ ਤੰਦਰੁਸਤ ਰੱਖਣ ਲਈ ਕਸਰਤ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ । ਜੇਕਰ ਤੁਸੀਂ ਰੋਜ਼ਾਨਾ ਐਕਸਰਸਾਈਜ਼ ਕਰਦੇ ਹੋ, ਤਾਂ ਇਸ ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਰੋਜ਼ਾਨਾ ਐਕਸਰਸਾਈਜ਼ ਕਰਨ ਨਾਲ ਹੱਡੀਆਂ ਲਚੀਲੀਆਂ ਹੁੰਦੀਆਂ ਹਨ।
ਅੰਡੇ ਅਤੇ ਮੱਛੀ ਦਾ ਸੇਵਨ
ਰੋਜ਼ਾਨਾ ਅੰਡੇ ਅਤੇ ਮੱਛੀ ਦਾ ਸੇਵਨ ਸਰੀਰ ਵਿੱਚ ਕੈਲਸ਼ੀਅਮ ਦੀ ਘਾਟ ਨੂੰ ਪੂਰਾ ਕਰਦੇ ਹਨ। ਇਸ ਲਈ ਰੋਜ਼ਾਨਾ ਘੱਟ ਤੋਂ ਘੱਟ ਇੱਕ ਅੰਡਾ ਜ਼ਰੂਰ ਖਾਓ। ਕੱਚੇ ਅੰਡੇ ਨੂੰ ਦੁੱਧ ਵਿੱਚ ਮਿਲਾ ਕੇ ਸੇਵਨ ਕਰਨ ਨਾਲ ਹੱਡੀਆਂ ਮਜ਼ਬੂਤ ਬਣਦੀਆਂ ਹਨ। ਜੇਕਰ ਤੁਸੀਂ ਇਸ ਤਰ੍ਹਾਂ ਅੰਡੇ ਦਾ ਸੇਵਨ ਕਰਦੇ ਹੋ ਤਾਂ ਕੁਝ ਹੀ ਦਿਨਾਂ ਵਿੱਚ ਫ਼ਰਕ ਮਹਿਸੂਸ ਹੋਵੇਗਾ ।
ਕੈਲਸ਼ੀਅਮ ਵਾਲੀਆਂ ਚੀਜ਼ਾਂ
ਜੇਕਰ ਤੁਸੀਂ ਰੋਜ਼ਾਨਾ ਕੈਲਸ਼ੀਅਮ ਵਾਲੀਆਂ ਚੀਜ਼ਾਂ ਦਾ ਸੇਵਨ ਕਰਦੇ ਹੋ, ਤਾਂ ਇਸ ਨਾਲ ਤੁਹਾਡੇ ਦੰਦ ਅਤੇ ਹੱਡੀਆਂ ਲੰਬੇ ਸਮੇਂ ਤੱਕ ਮਜ਼ਬੂਤ ਰਹਿੰਦੀਆਂ ਹਨ ।
ਜ਼ਰੂਰੀ ਵਿਟਾਮਿਨਸ ਦਾ ਸੇਵਨ
ਸਰੀਰ ਵਿਚ ਕੈਲਸ਼ੀਅਮ ਦੀ ਘਾਟ ਨਾਲ ਜ਼ਰੂਰੀ ਵਿਟਾਮਿਨਸ ਜਿਵੇਂ ਪੋਟਾਸ਼ੀਅਮ, ਮੈਗਨੀਸ਼ੀਅਮ ਦੀ ਘਾਟ ਹੱਡੀਆਂ ਨੂੰ ਕਮਜ਼ੋਰ ਕਰਦੀ ਹੈ। ਇਸ ਲਈ ਅਜਿਹੀਆਂ ਚੀਜ਼ਾਂ ਦਾ ਸੇਵਨ ਕਰੋ, ਜਿਸ ਨਾਲ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲ ਸਕਣ ।
ਇਹ ਵੀ ਪੜ੍ਹੋ :- ਜਾਣੋ, ਨੀਲੇ ਕੇਲੇ ਦੀ ਕਾਸ਼ਤ ਕਿਥੇ ਅਤੇ ਕਿਉਂ ਕੀਤੀ ਜਾਂਦੀ ਹੈ?
Summary in English: Consume calcium-rich foods. Bones will remain strong even after 40 years