ਲੀਵਰ ਸਾਡੇ ਸਰੀਰ ਦਾ ਬਹੁਤ ਜ਼ਰੂਰੀ ਅੰਗ ਹੈ। ਇਸ ਤੋਂ ਬਿਨਾਂ ਸਾਡਾ ਸਰੀਰ ਕੁਝ ਵੀ ਨਹੀਂ। ਲੀਵਰ ਸਾਡੇ ਸਰੀਰ ਦੇ ਬਹੁਤ ਸਾਰੇ ਕੰਮ ਕਰਦਾ ਹੈ, ਜਿਵੇਂ ਖਾਣਾ ਪਹੁੰਚਾਉਣਾ, ਖੂਨ ਸਾਫ਼ ਕਰਨਾ ਆਦਿ। ਇਹ ਬਹੁਤ ਸਾਰੀਆਂ ਬੀਮਾਰੀਆਂ ਨਾਲ ਲੜਨ ਵਿੱਚ ਮਦਦ ਕਰਦਾ ਹੈ।
ਜੇਕਰ ਲੀਵਰ ਵਿੱਚ ਇਨਫੈਕਸ਼ਨ ਹੋ ਜਾਵੇ ਤਾਂ ਬੀਮਾਰੀ ਹੋ ਜਾਂਦੀ ਹੈ। ਇਸ ਲਈ ਸਭ ਤੋਂ ਜ਼ਰੂਰੀ ਹੁੰਦਾ ਹੈ ਲੀਵਰ ਦਾ ਇਲਾਜ ਕਰਨਾ। ਕਈ ਵਾਰ ਲੀਵਰ ਵਿੱਚ ਦਰਦ ਹੋਣ ਲੱਗਦਾ ਹੈ, ਜੋ ਕਈ ਗੰਭੀਰ ਬੀਮਾਰੀਆਂ ਦਾ ਸੰਕੇਤ ਹੋ ਸਕਦਾ ਹੈ। ਜ਼ਿਆਦਾ ਖਾਣਾ ਖਾਣ, ਫੈਟ ਵਾਲਾ ਖਾਣਾ ਖਾਣ ਨਾਲ ਫੈਟੀ ਲੀਵਰ ਦੀ ਸਮੱਸਿਆ ਹੋ ਸਕਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਲੀਵਰ ਵਿੱਚ ਦਰਦ ਹੋਣ ਦੇ ਮੁੱਖ ਕਾਰਨਾਂ ਬਾਰੇ ਅਤੇ ਉਸ ਨੂੰ ਠੀਕ ਕਰਨ ਦੇ ਘਰੇਲੂ ਨੁਸਖ਼ੇ ਬਾਰੇ ਦੱਸਣ ਜਾ ਰਹੇ ਹਾਂ.....
ਬੇਹੀ ਚੀਜ਼ਾਂ ਖਾਣਾ
ਕਈ ਵਾਰ ਅਸੀਂ ਬਹੀਆਂ ਚੀਜ਼ਾਂ ਖਾ ਲੈਂਦੇ ਹਾਂ। ਗਰਮੀਆਂ ਦੇ ਦਿਨਾਂ ਵਿੱਚ ਬੇਹੀ ਸਬਜ਼ੀ ਅਤੇ ਫਰਿੱਜ ਵਿੱਚ ਰੱਖਿਆ ਹੋਇਆ ਆਟਾ ਖਾਣ ਨਾਲ ਲੀਵਰ ਦੀ ਸਮੱਸਿਆ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਜਿਸ ਨਾਲ ਲੀਵਰ ਵਿੱਚ ਦਰਦ ਹੋਣ ਲੱਗਦਾ ਹੈ ।
ਅਲਕੋਹੋਲਿਕ ਹੈਪੇਟਾਇਟਿਸ
ਇਹ ਸਮੱਸਿਆ ਉਸ ਸਮੇਂ ਹੁੰਦੀ ਹੈ, ਜਦੋਂ ਅਸੀਂ ਅਲਕੋਹਲ ਦਾ ਸੇਵਨ ਜ਼ਿਆਦਾ ਕਰਦੇ ਹਾਂ। ਇਸ ਸਮੱਸਿਆ ਵਿੱਚ ਭੁੱਖ ਘੱਟ ਲੱਗਦੀ ਹੈ ਅਤੇ ਹਲਕਾ ਬੁਖਾਰ, ਥਕਾਵਟ ਅਤੇ ਕਮਜ਼ੋਰੀ ਮਹਿਸੂਸ ਹੋਣ ਲੱਗਦੀ ਹੈ ।
ਪੀਲੀਆ ਹੋਣਾ
ਪੀਲੀਆ ਹੋਣ ਦਾ ਕਾਰਨ ਲੀਵਰ ਵਿੱਚ ਸੋਜ ਹੋਣਾ ਹੈ। ਪੀਲੀਆ ਹੋਣ ’ਤੇ ਲੀਵਰ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸ ਨਾਲ ਸਾਡੀ ਚਮੜੀ ਅਤੇ ਅੱਖਾਂ ਪੀਲੀਆ ਪੈ ਜਾਂਦੀਆਂ ਹਨ। ਭੁੱਖ ਲੱਗਣੀ ਬੰਦ ਹੋ ਜਾਂਦੀ ਹੈ। ਇਹ ਜ਼ਿਆਦਾਤਰ ਲੀਵਰ ਵਿੱਚ ਗਰਮੀ ਹੋਣ ਦੇ ਕਾਰਨ ਹੁੰਦਾ ਹੈ।
ਭਾਰ ਵੱਧਣਾ
ਜ਼ਿਆਦਾ ਜੰਕ ਫੂਡ ਦਾ ਸੇਵਨ ਕਰਨ ਨਾਲ ਸਾਡਾ ਵਜ਼ਨ ਵਧਣ ਲੱਗਦਾ ਹੈ। ਮੋਟਾਪੇ ਦਾ ਸਿੱਧਾ ਅਸਰ ਲੀਵਰ ’ਤੇ ਪੈਂਦਾ ਹੈ। ਜ਼ਿਆਦਾ ਮੋਟਾਪਾ ਹੋਣ ਦੇ ਕਾਰਨ ਲੀਵਰ ਵਿੱਚ ਦਰਦ ਹੋਣ ਲੱਗਦਾ ਹੈ। ਜੇਕਰ ਅਸੀਂ ਲਗਾਤਾਰ ਭੱਜ ਲੈਂਦੇ ਹਾਂ, ਤਾਂ ਸਾਡੀਆਂ ਪੱਸਲੀਆਂ ਦੇ ਥੱਲੇ ਦਰਦ ਹੋਣ ਲੱਗਦਾ ਹੈ ।
ਪਿੱਤੇ ਦੀ ਪੱਥਰੀ
ਪਿੱਤੇ ਦੀ ਪੱਥਰੀ ਬਿਲਕੁਲ ਲੀਵਰ ਦੇ ਥੱਲੇ ਹੁੰਦੀ ਹੈ ਇਸ ਵਿੱਚ ਪੱਥਰੀ ਹੋਣਾ ਵੀ ਲੀਵਰ ਦਾ ਦਰਦ ਦਾ ਕਾਰਨ ਬਣ ਸਕਦਾ ਹੈ। ਅਚਾਨਕ ਬਹੁਤ ਤੇਜ਼ ਦਰਦ ਹੋਣਾ ਪਿੱਤੇ ਦੀ ਪੱਥਰੀ ਦਾ ਸੰਕੇਤ ਹੋ ਸਕਦਾ ਹੈ ।
ਇਹ ਵੀ ਪੜ੍ਹੋ :- ਸਾਵਧਾਨ! ਫਲ ਖਾਣ ਤੋਂ ਪਹਿਲਾਂ ਜਰੂਰ ਧਿਆਨ ਰੱਖੋ ਇਹਨਾਂ ਚੀਜ਼ਾਂ ਦਾ
Summary in English: Don't ignore these causes of liver pain