ਸਲਾਦ ਖਾਣਾ ਸਰੀਰ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਉਂਝ ਤਾਂ ਇਸ ਗੱਲ ਦਾ ਪਤਾ ਸਾਰੇ ਲੋਕਾਂ ਨੂੰ ਹੁੰਦਾ ਹੈ ਪਰ ਸਲਾਦ ਖਾਣ ਦਾ ਸਹੀ ਤਰੀਕਾ ਬਹੁਤ ਘੱਟ ਲੋਕ ਜਾਣਦੇ ਹਨ।
। ਤਾਂ ਚੱਲੋ ਅੱਜ ਗੱਲ ਕਰਦੇ ਹਾਂ ਸਲਾਦ ਅਤੇ ਇਸ ਨਾਲ ਜੁੜੇ ਖ਼ਾਸ ਟਿਪਸ ਦੇ ਬਾਰੇ 'ਚ ਵਿਸਤਾਰ ਨਾਲ...
ਕਦੋਂ ਖਾਣਾ ਚਾਹੀਦਾ ਸਲਾਦ?
ਜੇਕਰ ਤੁਸੀਂ ਸਲਾਦ ਖਾਣ ਦੇ ਸ਼ੌਕੀਨ ਹੋ ਤਾਂ ਉਸ ਨੂੰ ਹਮੇਸ਼ਾ ਲੰਚ ਜਾਂ ਡੀਨਰ ਤੋਂ ਪਹਿਲਾਂ ਖਾਓ। ਸਲਾਦ 'ਚ ਮੌਜੂਦ ਫਾਈਬਰ ਇਕ ਤਾਂ ਤੁਹਾਡੀ ਭੁੱਖ ਸ਼ਾਂਤ ਕਰੇਗਾ ਨਾਲ ਹੀ ਤੁਹਾਨੂੰ ਲੋੜ ਤੋਂ ਜ਼ਿਆਦਾ ਖਾਣ ਵੀ ਨਹੀਂ ਦੇਵੇਗਾ। ਇਸ ਨਾਲ ਤੁਸੀਂ ਜ਼ਿਆਦਾ ਮਾਤਰਾ 'ਚ ਕਾਰਬਸ ਲੈਣ ਤੋਂ ਬਚ ਜਾਓਗੇ। ਤੁਹਾਡਾ ਭਾਰ ਬੈਲੇਂਸ਼ ਰਹੇਗਾ ਅਤੇ ਢਿੱਡ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਸਲਾਦ?
ਜਿੰਨਾ ਹੋ ਸਕੇ ਸਿੰਪਲ ਸਲਾਦ ਖਾਓ। ਕਈ ਲੋਕ ਸਲਾਦ 'ਚ ਚੀਜ਼ ਅਤੇ ਕਈ ਤਰ੍ਹਾਂ ਦੇ ਮਸਾਲੇ ਪਾ ਕੇ ਖਾਂਦੇ ਹਨ। ਇਸ ਤਰ੍ਹਾਂ ਸਲਾਦ ਖਾਣ ਨਾਲ ਤੁਹਾਨੂੰ ਜ਼ਿਆਦਾ ਫ਼ਾਇਦਾ ਨਹੀਂ ਮਿਲ ਪਾਵੇਗਾ। ਤੁਹਾਡੀ ਮਨਪਸੰਦ ਸਬਜ਼ੀਆਂ ਜਿਵੇਂ ਖੀਰਾ, ਟਮਾਟਰ, ਬੰਦ ਗੋਭੀ, ਬੀਟਰੂਟ ਆਦਿ ਨੂੰ ਕੱਟ ਕੇ ਸਿਰਫ ਨਿੰਬੂ ਅਤੇ ਨਮਕ ਪਾ ਕੇ ਖਾਓ। ਰਾਤ ਦੇ ਸਮੇਂ ਵੈੱਜ ਸਲਾਦ ਖਾਣਾ ਤੁਹਾਡੇ ਲਈ ਫ਼ਾਇਦੇਮੰਦ ਰਹੇਗਾ।
ਫਰੂਟ ਸਲਾਦ
ਫਰੂਟ ਸਲਾਦ ਨਾ ਤਾਂ ਖਾਣੇ ਤੋਂ ਪਹਿਲਾਂ ਖਾਣਾ ਚਾਹੀਦਾ ਹੈ ਅਤੇ ਨਾ ਹੀ ਖਾਣੇ ਦੇ ਬਾਅਦ ਫਰੂਟ ਸਲਾਦ ਨੂੰ ਹਮੇਸ਼ਾ ਇਕ ਮੀਲ ਦੇ ਤੌਰ 'ਤੇ ਲਓ। ਇਸ ਨਾਲ ਤੁਹਾਡਾ ਭਾਰ ਬੈਲੇਂਸ ਰਹੇਗਾ ਨਾਲ ਹੀ ਤੁਸੀਂ ਫਿੱਟ ਅਤੇ ਐਕਟਿਵ ਫੀਲ ਕਰੋਗੇ। ਖਾਣੇ ਦੇ ਬਾਅਦ ਅਤੇ ਪਹਿਲਾਂ ਫਰੂਟ ਸਲਾਦ ਖਾਣ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਬਹੁਤ ਤੇਜ਼ੀ ਨਾਲ ਵਧਦਾ ਹੈ, ਜਿਸ ਨਾਲ ਤੁਹਾਨੂੰ ਕਈ ਹੈਲਥ ਪ੍ਰਾਬਲਮ ਫੇਸ ਕਰਨੀਆਂ ਪੈ ਸਕਦੀਆਂ ਹਨ।
ਸਪ੍ਰਾਊਟ ਸਲਾਦ
ਜਦੋਂ ਤੁਹਾਨੂੰ ਨਾਸ਼ਤੇ ਦੇ ਬਾਅਦ ਅਤੇ ਲੰਚ ਤੋਂ ਪਹਿਲਾਂ ਭੁੱਖ ਸਤਾਉਂਦੀ ਹੈ ਤਾਂ ਉਸ 'ਚ ਸਪਾਊਟ ਸਲਾਦ ਖਾਣਾ ਤੁਹਾਡੇ ਲਈ ਬਹੁਤ ਫ਼ਾਇਦੇਮੰਦ ਸਿੱਧ ਹੋ ਸਕਦਾ ਹੈ।
ਸਪਾਊਂਟ ਸਲਾਦ 'ਚ ਖੀਰਾ, ਟਮਾਟਰ, ਉਬਲੇ ਆਲੂ, ਪਿਆਜ਼ ਪਾ ਸਕਦੇ ਹੋ। ਸਪ੍ਰਾਊਟ 'ਚ ਤੁਹਾਨੂੰ ਵਿਟਾਮਿਨ-ਸੀ ਭਰਪੂਰ ਮਾਤਰਾ 'ਚ ਮਿਲਦਾ ਹੈ, ਜਿਸ ਨਾਲ ਹੈਲਦੀ ਐਂਡ ਐਕਟਿਵ ਫੀਲ ਕਰਦੇ ਹੋ।
ਇਹ ਵੀ ਪੜ੍ਹੋ :- ਜਾਣੋ, ਨੀਲੇ ਕੇਲੇ ਦੀ ਕਾਸ਼ਤ ਕਿਥੇ ਅਤੇ ਕਿਉਂ ਕੀਤੀ ਜਾਂਦੀ ਹੈ?
Summary in English: Eating salad before bread can cause many serious diseases to the body