ਸਾਡੇ ਦੇਸ਼ `ਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਇਨ੍ਹਾਂ ਮਰੀਜ਼ਾਂ ਨੂੰ ਆਪਣੇ ਭੋਜਨ `ਤੇ ਵਿਸ਼ੇਸ਼ ਧਿਆਨ ਦੇਣਾ ਪੈਂਦਾ ਹੈ। ਨਿਯਮਤ ਕਸਰਤ ਅਤੇ ਸਖਤ ਡਾਈਟਿੰਗ ਕਰਨੀ ਪੈਂਦੀ ਹੈ, ਤਾਂ ਜੋ ਉਨ੍ਹਾਂ ਦਾ ਸ਼ੂਗਰ ਕਾਬੂ `ਚ ਰਹੇ। ਜੇਕਰ ਸ਼ੂਗਰ ਬੇਕਾਬੂ ਹੋ ਜਾਵੇ, ਤਾਂ ਮਰੀਜ਼ਾਂ ਨੂੰ ਇਨਸੁਲਿਨ ਦਾ ਇੰਜੇਕਸ਼ਨ ਲੈਣਾ ਪੈਂਦਾ ਹੈ।
ਅੱਜ ਇਸ ਲੇਖ `ਚ ਅਸੀਂ ਤੁਹਾਨੂੰ ਸ਼ੂਗਰ ਨੂੰ ਕਾਬੂ `ਚ ਰੱਖਣ ਦਾ ਇੱਕ ਹੋਰ ਤਰੀਕਾਂ ਦੱਸਣ ਜਾ ਰਹੇ ਹਾਂ। "ਇਨਸੁਲਿਨ ਪਲਾਂਟ" ਨਾਮਕ ਇਹ ਪੌਦਾ ਸ਼ੂਗਰ ਨੂੰ ਕੰਟਰੋਲ ਕਰਨ ਲਈ ਵਧੀਆ ਕੰਮ ਕਰਦਾ ਹੈ। ਇਸਨੂੰ ਕੌਸਟਸ ਇਗਨਸ (costus igneus) ਵੀ ਕਿਹਾ ਜਾਂਦਾ ਹੈ। ਇਸਦੀ ਵਰਤੋਂ ਸ਼ੂਗਰ ਦੇ ਇਲਾਜ ਲਈ ਸਾਲਾਂ ਤੋਂ ਹੁੰਦੀ ਆ ਰਹੀ ਹੈ, ਖ਼ਾਸ ਤੌਰ 'ਤੇ ਟਾਈਪ 2 ਡਾਇਬਟੀਜ਼ (type 2 diabetes) ਲਈ।
ਪੌਦੇ ਦੀ ਵਧੇਰੇ ਜਾਣਕਾਰੀ:
-ਇਹ ਇੱਕ ਸਦੀਵੀ, ਸਿੱਧਾ, ਫੈਲਿਆ ਹੋਇਆ ਪੌਦਾ ਹੈ ਜੋ ਲਗਭਗ ਦੋ ਫੁੱਟ ਉੱਚਾ ਹੁੰਦਾ ਹੈ।
-ਇਸ ਵਿੱਚ ਗੋਲਾਕਾਰ ਵਿਵਸਥਿਤ ਪੱਤੇ ਅਤੇ ਆਕਰਸ਼ਕ ਫੁੱਲ ਹੁੰਦੇ ਹਨ।
-ਤੁਸੀਂ ਇਸ ਇਨਸੁਲਿਨ ਪਲਾਂਟ ਨੂੰ ਆਸਾਨੀ ਨਾਲ ਆਪਣੇ ਘਰ `ਚ ਉਗਾ ਸਕਦੇ ਹੋ।
-ਜੇਕਰ ਤੁਸੀਂ ਚਾਹੋ ਤਾਂ ਇਸ ਦਾ ਕਾਰੋਬਾਰ ਵੱਡੇ ਪੱਧਰ 'ਤੇ ਸ਼ੁਰੂ ਕਰ ਸਕਦੇ ਹੋ।
ਇਨਸੁਲਿਨ ਪਲਾਂਟ ਦੇ ਫਾਇਦੇ:
-ਇਹ ਖਾਂਸੀ, ਜ਼ੁਕਾਮ, ਇਨਫੈਕਸ਼ਨ, ਫੇਫੜਿਆਂ ਦੇ ਰੋਗ ਅਤੇ ਦਮਾ ਵਰਗੀਆਂ ਕਈ ਹੋਰ ਬੀਮਾਰੀਆਂ ਲਈ ਰਾਮਬਾਣ ਹੈ। -ਇਨਸੁਲਿਨ ਪੌਦੇ ਦੇ ਪੱਤਿਆਂ `ਚ ਪ੍ਰੋਟੀਨ, ਐਂਟੀ-ਆਕਸੀਡੈਂਟ, ਆਇਰਨ ਅਤੇ ਬੀ-ਕੇਰਾਟਿਨ ਹੁੰਦੇ ਹਨ, ਜੋ ਕਈ ਬਿਮਾਰੀਆਂ ਵਿੱਚ ਕਾਰਗਰ ਹੁੰਦੇ ਹਨ।
-ਇਹ ਸਾਡੇ ਸਰੀਰ ਦੇ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਦੇ ਹਨ।
-ਇਨਸੁਲਿਨ ਪਲਾਂਟ ਦੇ ਪੱਤਿਆਂ `ਚ ਕੋਰੋਸੋਲਿਕ ਐਸਿਡ ਹੁੰਦਾ ਹੈ ਜੋ ਇਨਸੁਲਿਨ ਪੈਦਾ ਕਰਨ `ਚ ਮਦਦ ਕਰਦਾ ਹੈ ਜਿਸ ਨਾਲ ਸ਼ੂਗਰ ਦਾ ਇਲਾਜ ਹੁੰਦਾ ਹੈ।
-ਇਹ ਮੰਨਿਆ ਜਾਂਦਾ ਹੈ ਕਿ ਇਹ ਪੈਨਕ੍ਰੀਅਸ ਦੀ ਸੰਵੇਦਨਸ਼ੀਲਤਾ ਨੂੰ ਵਧਾਉਂਦਾ ਹੈ।
ਇਹ ਵੀ ਪੜ੍ਹੋ : ਕਣਕ ਤੋਂ ਬਣੇ ਇਹ 5 ਪੌਸ਼ਟਿਕ ਭੋਜਨ ਸਿਹਤ ਦੇ ਨਾਲ ਕਾਰੋਬਾਰ ਲਈ ਵੀ ਫਾਇਦੇਮੰਦ!
ਸ਼ੂਗਰ ਦੇ ਮਰੀਜ਼ਾਂ ਲਈ ਖੁਰਾਕ ਦੀ ਲੋੜ:
-ਸ਼ੂਗਰ ਦੇ ਰੋਗੀਆਂ ਨੂੰ ਦਿਨ 'ਚ 6 ਤੋਂ 7 ਵਾਰ ਇਨਸੁਲਿਨ ਪਲਾਂਟ ਦੀਆਂ ਪੱਤੀਆਂ ਦਾ ਸੇਵਨ ਕਰਨਾ ਚਾਹੀਦਾ ਹੈ।
-ਜੇਕਰ ਮਰੀਜ਼ ਪੱਤੇ ਖਾਣ `ਚ ਅਸਮਰੱਥ ਹੈ, ਤਾਂ ਇਸ ਨੂੰ ਪੀਸ ਕੇ ਜੂਸ ਦੇ ਰੂਪ ਵਿੱਚ ਲੈ ਸਕਦੇ ਹਨ।
-ਤੁਸੀਂ ਇਸ ਪੌਦੇ ਦੇ ਪੱਤਿਆਂ ਨੂੰ ਛਾਂ ਵਿੱਚ ਸੁਕਾ ਕੇ ਬਾਅਦ ਵਿੱਚ ਸੁੱਕੀਆਂ ਪੱਤੀਆਂ ਨੂੰ ਪੀਸ ਕੇ ਉਸਦਾ ਪਾਊਡਰ ਵੀ ਬਣਾ ਸਕਦੇ ਹੋ।
-ਇਸ ਦੇ ਨਾਲ ਹੀ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਖੁਰਾਕ `ਚ ਸਾਬਤ ਅਨਾਜ, ਓਟਸ, ਟੋਨਡ ਮਿਲਕ, ਦਹੀਂ, ਮੱਖਣ ਵਾਲਾ ਦੁੱਧ ਤੇ ਰੇਸ਼ੇਦਾਰ ਸਬਜ਼ੀਆਂ ਸ਼ਾਮਲ ਕਰਨੀਆਂ ਚਾਹੀਦੀਆਂ ਹਨ।
Summary in English: Get rid of diabetes by consuming the leaves of this magical insulin plant of India!