1. Home
  2. ਸੇਹਤ ਅਤੇ ਜੀਵਨ ਸ਼ੈਲੀ

ਥਾਈਰੋਇਡ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ?

ਥਾਇਰਾਇਡ ਦੀ ਸਮੱਸਿਆ ਅੱਜ ਕੱਲ੍ਹ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਇਹ ਗ੍ਰੰਥੀ ਗਰਦਨ ਦੇ ਸਾਹਮਣੇ ਅਤੇ ਸਾਹ ਨਲੀ ਦੇ ਦੋਨੋਂ ਪਾਸੇ ਹੁੰਦੀ ਹੈ। ਇਹ ਤਿਤਲੀ ਦੇ ਆਕਾਰ ਦੀ ਹੁੰਦੀ ਹੈ। ਥਾਇਰਾਇਡ ਦੋ ਤਰ੍ਹਾਂ ਦਾ ਹੁੰਦਾ ਹੈ ਹਾਈਪਰਥਾਇਰਾਇਡ ਅਤੇ ਹਾਈਪੋ ਥਾਇਰਾਇਡ।

KJ Staff
KJ Staff
Thyroid

Thyroid

ਥਾਇਰਾਇਡ ਦੀ ਸਮੱਸਿਆ ਅੱਜ ਕੱਲ੍ਹ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ। ਇਹ ਗ੍ਰੰਥੀ ਗਰਦਨ ਦੇ ਸਾਹਮਣੇ ਅਤੇ ਸਾਹ ਨਲੀ ਦੇ ਦੋਨੋਂ ਪਾਸੇ ਹੁੰਦੀ ਹੈ। ਇਹ ਤਿਤਲੀ ਦੇ ਆਕਾਰ ਦੀ ਹੁੰਦੀ ਹੈ। ਥਾਇਰਾਇਡ ਦੋ ਤਰ੍ਹਾਂ ਦਾ ਹੁੰਦਾ ਹੈ ਹਾਈਪਰਥਾਇਰਾਇਡ ਅਤੇ ਹਾਈਪੋ ਥਾਇਰਾਇਡ।

ਪਹਿਲਾਂ ਇਹ ਰੋਗ ਸਿਰਫ਼ ਜਨਾਨੀ ਵਿੱਚ ਪਾਇਆ ਜਾਂਦਾ ਸੀ ਪਰ ਅੱਜਕਲ ਮਰਦਾਂ ਵਿੱਚ ਇਹ ਦਿੱਕਤ ਵਧਦੀ ਜਾ ਰਹੀ ਹੈ। ਇਸ ਨਾਲ ਅਚਾਨਕ ਭਾਰ ਵਧ ਜਾਂਦਾ ਹੈ ਜਾਂ ਘੱਟ ਹੋ ਜਾਂਦਾ ਹੈ। ਥਾਇਰਾਇਡ ਦੀ ਗ੍ਰੰਥੀ ਜੋ ਸਾਡੇ ਗਲ ਵਿੱਚ ਹੁੰਦੀ ਹੈ, ਇਹ ਸਾਡੇ ਸਰੀਰ ਦਾ ਐਨਰਜੀ ਲੈਵਲ, ਦਿਲ ਦੀ ਧੜਕਣ, ਬਲੱਡ ਪ੍ਰੈਸ਼ਰ ਅਤੇ ਮੈਟਾਬੋਲਿਜ਼ਮ ਨੂੰ ਕਾਬੂ ਕਰਦੀ ਹੈ। ਇਸ ਦੀ ਗੜਬੜੀ ਨਾਲ ਸਾਨੂੰ ਹੋਰ ਰੋਗਾਂ ਦੀ ਸੰਭਾਵਨਾ ਵਧ ਜਾਂਦੀ ਹੈ।

ਥਾਇਰਾਇਡ ਹੋਣ ਦੇ ਮੁੱਖ ਕਾਰਨ

ਜ਼ਿਆਦਾ ਪ੍ਰੇਸ਼ਾਨੀ ਵਿੱਚ ਰਹਿਣਾ

ਕੰਮਕਾਜ ਵਿੱਚ ਖੁੱਭੇ ਰਹਿਣਾ, ਕਿਸੇ ਚੀਜ਼ ਦੀ ਚਿੰਤਾ ਕਰਨੀ, ਸਰੀਰ ਨੂੰ ਆਰਾਮ ਕਰਨ ਲਈ ਸਮਾਂ ਨਾ ਦੇਣਾ ਥਾਇਰਾਇਡ ਗ੍ਰੰਥੀ ’ਤੇ ਬੁਰਾ ਅਸਰ ਪਾਉਂਦਾ ਹੈ। ਇਸੇ ਕਾਰਨ ਥਾਇਰਾਇਡ ਹਾਰਮੋਨ ਜਾਂ ਤਾਂ ਜ਼ਿਆਦਾ ਬਣਨ ਲੱਗ ਜਾਂਦਾ ਹੈ ਜਾਂ ਲੋੜ ਤੋਂ ਘੱਟ। ਇਹ ਦੋਨੋਂ ਖ਼ਤਰਨਾਕ ਹੈ।

ਐਕਸਰੇ ਕਰਵਾਉਣਾ

ਐਕਸਰੇ ਵਿੱਚੋਂ ਨਿਕਲਣ ਵਾਲੀਆਂ ਕਿਰਨਾਂ ਥਾਇਰਾਇਡ ਹੋਣ ਦਾ ਇੱਕ ਕਾਰਨ ਬਣ ਸਕਦੀਆਂ ਹਨ। ਲੋੜ ਤੋਂ ਬਿਨਾਂ ਕਦੇ ਐਕਸਰੇ ਨਾ ਕਰਵਾਓ।

ਅੱਖਾਂ ਸੁੱਜ ਜਾਣੀਆਂ ਅਤੇ ਜੋੜਾਂ ਵਿੱਚ ਦਰਦ

ਇਨ੍ਹਾਂ ਤੋਂ ਇਲਾਵਾ ਥਾਇਰਾਇਡ ਦੇ ਹੋਰ ਵੀ ਲੱਛਣ ਹੁੰਦੇ ਹਨ, ਜਿਵੇਂ ਨੀਂਦ ਲੋੜ ਤੋਂ ਜ਼ਿਆਦਾ, ਅੱਖਾਂ ਸੁੱਜ ਜਾਣੀਆਂ, ਜੋੜਾਂ ਵਿੱਚ ਦਰਦ ਹੋਣਾ, ਆਵਾਜ਼ ਦਾ ਭਾਰੀਪਨ ਜਾਂ ਕਬਜ਼ ਹੋਣਾ ।

ਜ਼ਿਆਦਾ ਦਵਾਈਆਂ ਦਾ ਸੇਵਨ ਕਰਨਾ

ਸਾਡੇ ਸਰੀਰ ਦੀ ਆਪਣੀ ਇੱਕ ਸੁਰੱਖਿਆ ਪ੍ਰਣਾਲੀ ਹੁੰਦੀ ਹੈ, ਜਿਸ ਨੂੰ ਇਮਿਊਨ ਸਿਸਟਮ ਕਹਿੰਦੇ ਹਨ। ਇਹ ਕੁਝ ਬੀਮਾਰੀਆਂ ਆਪ ਠੀਕ ਕਰ ਲੈਂਦਾ ਹੈ। ਜੇ ਅਸੀਂ ਆਪਣੇ ਇਮਿਊਨ ਸਿਸਟਮ ਨੂੰ ਬੀਮਾਰੀਆਂ ਠੀਕ ਕਰਨ ਦਾ ਸਮਾਂ ਨਹੀਂ ਦਿੰਦੇ ਅਤੇ ਦਵਾਈਆਂ ਲੈ ਕੇ ਛੇਤੀ ਹੱਲ ਕੱਢਦੇ ਹਾਂ ਤਾਂ ਇਮਿਊਨ ਸਿਸਟਮ ਹੌਲੀ ਹੌਲੀ ਕਮਜ਼ੋਰ ਹੋਣ ਲੱਗ ਜਾਂਦਾ ਹੈ ।

Thyroid

Thyroid

ਕੀ ਨਾ ਖਾਓ

ਜੇ ਥਾਇਰਾਇਡ ਦੀ ਸਮੱਸਿਆ ਹੈ ਤਾਂ ਇਨ੍ਹਾਂ ਚੀਜ਼ਾਂ ਦੀ ਵਰਤੋਂ ਕਦੇ ਨਾ ਕਰੋ

ਸੋਇਆ ਪ੍ਰੋਡਕਟ

ਸੋਇਆਬੀਨ ਦੇ ਵਿੱਚ ਫਾਈਟੋ ਐਸਟ੍ਰੋਜਨ ਨਾਮ ਦਾ ਤੱਤ ਹੁੰਦਾ ਹੈ, ਜਿਸ ਨਾਲ ਇਹ ਸਮੱਸਿਆ ਵਧਦੀ ਹੈ। ਸੋਇਆਬੀਨ ਦਾ ਦੁੱਧ, ਪਨੀਰ ਜਿਸ ਨੂੰ ਟੋਫੂ ਕਹਿੰਦੇ ਹਨ ਕਦੇ ਨਾ ਖਾਓ।

ਕੌਫੀ

ਜੋ ਲੋਕ ਥਾਈਰਾਈਡ ਦੀ ਦਵਾਈ ਲੈਂਦੇ ਹਨ। ਉਨ੍ਹਾਂ ਲਈ ਕੌਫੀ ਦਾ ਸੇਵਨ ਮਾੜਾ ਹੈ। ਕੌਫ਼ੀ ਦੇ ਅੰਦਰਲਾ ਕੈਫੀਨ ਥਾਈਰਾਈਡ ਦੀ ਦਵਾਈ ਸਰੀਰ ਵਿੱਚ ਸੋਖਿਤ ਨਹੀਂ ਹੋਣ ਦਿੰਦਾ ।

ਤੇਲ ਵਾਲੀਆਂ ਚੀਜ਼ਾਂ ਜਾਂ ਜ਼ਿਆਦਾ ਫੈਟ ਵਾਲਾ ਭੋਜਨ

ਤਲੀਆਂ ਹੋਈਆਂ ਚੀਜ਼ਾਂ ਦੇ ਅੰਦਰ ਕੈਲੋਰੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਇਹ ਹਾਈਪੋਥਾਇਰਾਇਡ ਨੂੰ ਵਧਾ ਦਿੰਦੀ ਹੈ ।

ਮਿੱਠੀਆਂ ਚੀਜ਼ਾਂ

ਮਿੱਠੀਆਂ ਚੀਜ਼ਾਂ ਸਾਡੇ ਸਰੀਰ ਦਾ ਮੈਟਾਬਲਿਜ਼ਮ ਖਰਾਬ ਕਰਦੀਆਂ ਹਨ। ਇਸ ਕਾਰਨ ਇਹ ਸਮੱਸਿਆ ਹੋਰ ਜ਼ਿਆਦਾ ਵਧਦੀ ਹੈ ।

ਬਰੌਕਲੀ

ਇਹ ਹਰੇ ਰੰਗ ਦੀ ਗੋਭੀ ਦੇ ਵਰਗੀ ਹੁੰਦੀ ਹੈ। ਇਹ ਸਾਡੇ ਸਰੀਰ ਵਿੱਚ ਆਇਓਡੀਨ ਸੋਖਣ ਦੀ ਸ਼ਕਤੀ ਨੂੰ ਘਟਾ ਦਿੰਦੀ ਹੈ ਪਰ ਥਾਇਰਾਇਡ ਲਈ ਜ਼ਰੂਰੀ ਹੈ ।

ਰਿਫਾਇੰਡ ਤੇਲ

ਇਹ ਸਰੀਰ ਵਿੱਚ ਬਲੱਡ ਸ਼ੂਗਰ ਅਤੇ ਹਾਰਮੋਨ ਦਾ ਲੈਵਲ ਵਿਗਾੜ ਸਕਦਾ ਹੈ ਅਤੇ ਥਾਇਰਾਇਡ ਦੀ ਸਮੱਸਿਆ ਹੋਰ ਵੱਧ ਸਕਦੀ ਹੈ ।

ਅਲਕੋਹਲ

ਅਲਕੋਲ ਦੇ ਸੇਵਨ ਨਾਲ ਵੀ ਥਾਇਰਾਇਡ ਦੀ ਸਮੱਸਿਆ ਵਧਦੀ ਹੈ। ਇਸ ਲਈ ਅਲਕੋਹਲ ਦਾ ਸੇਵਨ ਥਾਇਰਾਇਡ ਦੇ ਰੋਗੀ ਨੂੰ ਨਹੀਂ ਕਰਨਾ ਚਾਹੀਦਾ ।

ਥਾਇਰਾਇਡ ਦੀ ਸਮੱਸਿਆ ਠੀਕ ਕਰਨ ਦੇ ਘਰੇਲੂ ਆਯੁਰਵੈਦਿਕ ਨੁਸਖੇ

ਆਂਵਲਾ, ਚੂਰਨ ਅਤੇ ਸ਼ਹਿਦ

ਇੱਕ ਚਮਚ ਸ਼ਹਿਦ, 5 ਗ੍ਰਾਮ ਆਂਵਲਾ ਚੂਰਨ ਮਿਲਾ ਕੇ ਸਵੇਰ ਦੇ ਸਮੇਂ ਖਾਲੀ ਢਿੱਡ ਅਤੇ ਰਾਤ ਦਾ ਖਾਣਾ ਖਾਣ ਤੋਂ 2 ਘੰਟੇ ਬਾਅਦ ਇਸ ਦਾ ਲਗਾਤਾਰ ਇੱਕ ਮਹੀਨਾ ਸੇਵਨ ਕਰੋ । ਇਹ ਨੁਸਖਾ ਬਹੁਤ ਹੀ ਕਾਰਗਰ ਹੈ ਇਸ ਦਾ ਅਸਰ 15 ਦਿਨਾਂ ਤੋਂ ਬਾਅਦ ਦਿਸਣ ਲੱਗਦਾ ਹੈ । ਪਹਿਲੇ ਪੰਦਰਾਂ ਦਿਨ ਇਸ ਤੇ ਅਸਰ ਨਜ਼ਰ ਨਹੀਂ ਆਉਂਦੇ ਇਸ ਲਈ ਕਈ ਵਾਰ ਲੋਕ ਇਸ ਨੂੰ ਛੱਡ ਵੀ ਦਿੰਦੇ ਹਨ ਪਰ ਅਜਿਹਾ ਕਰਨਾ ਬਿਲਕੁਲ ਗਲਤ ਹੈ ।

ਅਦਰਕ ਅਤੇ ਅਖਰੋਟ

ਇਨ੍ਹਾਂ ਦੋਹਾਂ ਚੀਜ਼ਾਂ ਦੇ ਅੰਦਰ ਉਹ ਸਾਰੇ ਗੁਣ ਪਾਏ ਜਾਂਦੇ ਹਨ ਜੋ ਥਾਇਰਾਇਡ ਨੂੰ ਕੰਟਰੋਲ ਵਿਚ ਰੱਖਦੇ ਹਨ ।ਇਨ੍ਹਾਂ ਦਾ ਸੇਵਨ ਨਿਯਮਿਤ ਤੌਰ ਤੇ ਕਰੋ ।

ਮੁਲੱਠੀ ਦਾ ਸੇਵਨ

ਥਾਇਰਾਇਡ ਦੀ ਸਮੱਸਿਆ ਸਰੀਰ ਵਿੱਚ ਕਮਜ਼ੋਰੀ ਵੀ ਲਿਆ ਦਿੰਦੀ ਹੈ ਅਤੇ ਵਿਅਕਤੀ ਜਲਦੀ ਥੱਕ ਜਾਂਦਾ ਹੈ ।ਇਨ੍ਹਾਂ ਹਾਲਤਾਂ ਦੇ ਵਿਚ ਮੁਲੱਠੀ ਦਾ ਸੇਵਨ ਬਹੁਤ ਹੀ ਜ਼ਿਆਦਾ ਲਾਭਕਾਰੀ ਹੁੰਦਾ ਹੈ ।ਇਹ ਗਲੇ ਦੇ ਅੰਦਰ ਥਾਇਰਾਇਡ ਗ੍ਰੰਥੀ ਵਿੱਚ ਬਣਨ ਵਾਲੇ ਹਾਰਮੋਨ ਦਾ ਬੈਲੇਂਸ ਸਹੀ ਰੱਖਦੀ ਹੈ ।

ਕਣਕ ਦੇ ਆਟੇ ਵਿੱਚ ਜਵਾਰ ਦਾ ਆਟਾ ਮਿਲਾ ਕੇ ਖਾਣਾ

ਜਵਾਰ ਦਾ ਆਟਾ ਥਾਇਰਾਇਡ ਦੇ ਰੋਗੀ ਲਈ ਬਹੁਤ ਜ਼ਿਆਦਾ ਗੁਣਕਾਰੀ ਹੁੰਦਾ ਹੈ। ਇਸ ਲਈ ਕਣਕ ਦੇ ਆਟੇ ਵਿੱਚ ਥੋੜ੍ਹਾ ਜਿਹਾ ਜਵਾਰ ਦਾ ਆਟਾ ਜ਼ਰੂਰ ਮਿਲਾਓ ।

ਠੰਢੇ ਗਰਮ ਪਾਣੀ ਦਾ ਸੇਕ

ਇੱਕ ਤੌਲੀਆ ਪਹਿਲਾਂ ਗਰਮ ਪਾਣੀ ਵਿੱਚ ਡੁਬੋ ਕੇ ਉਸ ਨਾਲ ਗਰਦਨ ਨੂੰ ਸੇਕ ਦਿਓ ਅਜਿਹਾ 5 ਮਿੰਟ ਤੱਕ ਕਰੋ ਅਤੇ ਲੱਗਭਗ 3 ਮਿੰਟ ਦਾ ਵਕਫ਼ਾ ਪਾ ਕੇ ਤੌਲੀਆ ਬਿਲਕੁਲ ਠੰਢੇ ਪਾਣੀ ਵਿੱਚ ਡੁਬੋ ਕੇ ਗਰਦਨ ਤੇ ਰੱਖ ਦਿਓ ਇਸ ਤਰ੍ਹਾਂ ਵੀ 5 ਮਿੰਟ ਤੱਕ ਕਰੋ ਅਤੇ ਦਿਨ ਵਿੱਚ ਇਸ ਕਿਰਿਆ ਨੂੰ 5 ਤੋਂ 7 ਵਾਰ ਦੁਹਰਾਓ ।

ਇਹ ਵੀ ਪੜ੍ਹੋ :- ਸਟੀਵੀਆ ਹੈ ਸ਼ੂਗਰ ਅਤੇ ਮੋਟਾਪੇ ਵਾਲੇ ਮਰੀਜ਼ਾਂ ਲਈ ਵਰਦਾਨ

Summary in English: How can thyroid be removed?

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters