ਗਲਤ ਖਾਣ-ਪੀਣ ( bad eating habits ) ਅਜਕਲ ਲੋਕਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਚੁਕਿਆ ਹੈ। ਮਾਹਿਰਾਂ ਦੇ ਅਨੁਸਾਰ ਲੋਕ ਕੁਝ ਵੀ ਖਾਂਦੇ ਹਨ ਅਤੇ ਇਸ ਦਾ ਕੋਈ ਸਮੇਂ ਨਹੀਂ ਹੁੰਦਾ।ਇਸ ਕਾਰਨ ਉਨ੍ਹਾਂ ਨੂੰ ਕਈ ਤਰ੍ਹਾਂ ਦੀ ਸ਼ਰੀਰਕ ਪਰੇਸ਼ਾਨੀਆਂ ਹੋਣ ਲੱਗ ਜਾਂਦੀਆਂ ਹਨ। ਮਾਹਿਰਾਂ ਦੇ ਅਨੁਸਾਰ ਇਹ ਤਰੀਕਾ ਖਰਾਬ ਜੀਵਨ ਸ਼ੈਲੀ( Lifestyle )ਦੀ ਨਿਸ਼ਾਨੀ ਹੁੰਦਾ ਹੈ। ਇਸ ਕਾਰਨ ਥਾਇਰਾਇਡ,ਡਾਇਬਿਟਿਜ਼( Diabetes )ਅਤੇ ਹਾਈ ਬੀਪੀ ਵਰਗੀਆਂ ਬਿਮਾਰੀਆਂ ਆਸਾਨੀ ਨਾਲ ਆਪਣੇ ਵੱਲ ਖਿੱਚ ਰਹੀਆਂ ਹਨ।ਵੇਖਿਆ ਗਿਆ ਹੈ ਕਿ ਲੋਕ ਦਿਨ ਹੀ ਨਹੀਂ ਸਗੋਂ ਰਾਤ ਵਿਚ ਸੋਹਣ ਤੋਂ ਪਹਿਲਾਂ ਅਜੇਹੀ ਚੀਜਾਂ ਦਾ ਸੇਵਨ ਕਰਦੇ ਹਨ, ਜੋ ਇਨ੍ਹਾਂ ਬਿਮਾਰੀਆਂ ਦਾ ਕਾਰਨ ਤਾਂ ਬਣਦਾ ਹੈ , ਨਾਲ ਉਨ੍ਹਾਂ ਨੂੰ ਮੋਟਾਪੇ ਦਾ ਸ਼ਿਕਾਰ ਵੀ ਬਣਾ ਦਿੰਦਾ ਹੈ।
ਡਾਕਟਰ ਅਤੇ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਸਹੀ ਰੁਟੀਨ ਅਤੇ ਖੁਰਾਕ ਦੀ ਪਾਲਣਾ ਕਿੱਤੀ ਜਾਣੀ ਬਹੁਤ ਜ਼ਰੂਰੀ ਹੈ। ਅੱਸੀ ਤੁਹਾਨੂੰ ਅਜੇਹੀ ਚੀਜ ਦੇ ਬਾਰੇ ਦੱਸਣ ਜਾ ਰਹੇ ਹਾਂ , ਜਿਨ੍ਹਾਂ ਦਾ ਰਾਤ ਵਿਚ ਸੋਹਣ ਤੋਂ ਪਹਿਲਾਂ ਸੇਵਨ ਨਾ ਕਰਨਾ ਹੀ ਚੰਗਾ ਰਹਿੰਦਾ ਹੈ।
ਹੈਵੀ ਫੂਡ
ਕਹਿੰਦੇ ਹਨ ਕਿ ਰਾਤ ਵਿਚ ਕਿੱਤਾ ਜਾਣ ਵਾਲਾ ਡਿਨਰ ਭਾਰੀ ਹੋਵੇ , ਤਾਂ ਪੇਟ ਦਾ ਭਾਰੀ ਹੋਣਾ , ਐਸਿਡਿਟੀ ਅਤੇ ਹੋਰ ਦਿੱਕਤਾਂ ਬਹੁਤ ਪਰੇਸ਼ਾਨ ਕਰਦਿਆਂ ਹਨ । ਇਨ੍ਹਾਂ ਹੀ ਨਹੀ ਹੈਵੀ ਫੂਡ ਖਾਣ ਦੀ ਵੱਜੇ ਤੋਂ ਮੋਟਾਪਾ ਵੀ ਵਧਣ ਲੱਗਦਾ ਹੈ। ਹੈਵੀ ਫੂਡ ਖਾਣ ਤੋਂ ਨੀਂਦ ਤੇ ਵੀ ਬੁਰਾ ਅਸਰ ਪਹਿੰਦਾ ਹੈ। ਤੁਸੀ ਰਾਤ ਵਿਚ ਸੋਹਣ ਤੋਂ ਪਹਿਲਾਂ ਹਲਕਾ ਭੋਜਨ ਖਾਓ ਅਤੇ ਧਿਆਨ ਰਵੇ ਕਿ ਤੁਹਾਡੀ ਖੁਰਾਕ ਵਿਚ ਸਲਾਦ ਜਰੂਰ ਸ਼ਾਮਲ ਹੋਵੇ।
ਮੈਦਾ
ਲੋਕਾਂ ਨੂੰ ਮੈਦੇ ਤੋਂ ਬਣੀਆਂ ਚੀਜਾਂ ਦਾ ਰਾਤ ਕਿ ਸਵੇਰੇ ਵੀ ਸੇਵਨ ਨਹੀਂ ਕਰਨਾ ਚਾਹੀਦਾ ਹੈ। ਰਾਤ ਵਿਚ ਮੈਦੇ ਤੋਂ ਬਣੀਆਂ ਚੀਜ਼ਾਂ ਦਾ ਸੇਵਨ ਕਰਨ ਤੋਂ ਸ਼ਰੀਰ ਤੇ ਮੋਟਾਪਾ ਆਉਂਦਾ ਹੈ। ਵੇਖਿਆ ਜਾਵੇ ਤਾਂ ਵੱਧ ਤੋਂ ਵੱਧ ਲੋਕ ਰਾਤ ਦੇ ਖਾਣੇ ਵਿਚ ਮੈਦੇ ਤੋਂ ਬਣਿਆ ਪੀਜ਼ਾ , ਪਾਸਤਾ ਜਾਂ ਫਿਰ ਨਾਨ ਖਾਣਾ ਪਸੰਦ ਕਰਦੇ ਹਨ। ਇਹ ਸ਼ਰੀਰ ਵਿਚ ਮੋਟਾਪਾ ਵਧਾਉਂਦੇ ਹਨ। ਦੁੱਜਾ ਜੰਕ ਫੂਡ ਹੋਣ ਦੀ ਵਜੇ ਤੋਂ ਸ਼ਰੀਰ ਦੇ ਕਈ ਹਿੱਸਿਆਂ ਨੂੰ ਪ੍ਰਭਾਵਤ ਕਰਦੇ ਹਨ।
ਕੋਲਡ ਡਰਿੰਕ
ਸ਼ਰੀਰ ਵਿਚ ਠੰਡਕ ਬਣੀ ਰਵੇ ਇਸਲਈ ਕਈ ਲੋਕ ਕੋਲਡ ਡਰਿੰਕ ਪੀਣਾ ਪਸੰਦ ਕਰਦੇ ਹਨ। ਅਜਿਹੇ ਲੋਕ ਦਿਨ ਦੇ ਕਿਸੀ ਵੀ ਸਮੇਂ ਕੋਲਡ ਡਰਿੰਕ ਪੀਂਦੇ ਹਨ। ਰਾਤ ਵਿਚ ਸੋਹਣ ਤੋਂ ਪਹਿਲਾਂ ਜੇਕਰ ਅਜੇਹੀ ਡਰਿੰਕ ਪੀਤੀ ਜਾਵੇ ਤਾਂ ਇਸ ਤੋਂ ਵੀ ਮੋਟਾਪਾ ਵਧਦਾ ਹੈ। ਕਹਿੰਦੇ ਹਨ ਕਿ ਜੇਕਰ ਇਸ ਦੀ ਜਗਾਹ 30 ਗ੍ਰਾਮ ਪ੍ਰੋਟੀਨ ਸ਼ੇਕ ਪੀਕੇ ਸੋਇਆ ਜਾਵੇ ਤਾਂ ਉਹ ਲਾਭਦਾਇਕ ਮੰਨਿਆ ਜਾਂਦਾ ਹੈ ਅਤੇ ਇਹ ਮੋਟਾਪੇ ਨੂੰ ਵਧਣ ਨਹੀਂ ਦਿੰਦਾ। ਨਾਲ ਹੀ ਪ੍ਰੋਟੀਨ ਤੋਂ ਮਾਸਪੇਸ਼ੀਆਂ ਨੂੰ ਸਿਹਤਮੰਦ ਬਣਾਇਆ ਜਾ ਸਕਦਾ ਹੈ।
ਸ਼ਰਾਬ
ਵਧੇਰੇ ਲੋਕਾਂ ਨੂੰ ਸ਼ਾਮ ਜਾਂ ਰਾਤ ਨੂੰ ਸ਼ਰਾਬ ਪੀਣ ਦੀ ਆਦਤ ਹੁੰਦੀ ਹੈ। ਸ਼ਰਾਬ ਪੀਣ ਦੀ ਆਦਤ ਨੂੰ ਛਡਣਾ ਇੰਨਾ ਆਸਾਨ ਨਹੀਂ ਹੈ , ਪਰ ਇਸ ਨੂੰ ਘੱਟ ਕੀਤਾ ਜਾ ਸਕਦਾ ਹੈ। ਸ਼ਰਾਬ ਦਾ ਸੇਵਨ ਸ਼ਰੀਰ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਮਾਹਿਰਾਂ ਦੇ ਅਨੁਸਾਰ ਰਾਤ ਨੂੰ ਸ਼ਰਾਬ ਨਾਲ ਸ਼ਰੀਰ ਦੇ ਮੇਟਾਬਾਲਿਜ਼ਮ ਘੱਟ ਹੋ ਜਾਉਂਦੇ ਹਨ। ਅਜਿਹੇ ਵਿਚ ਪਾਚਨ ਤੱਤ ਪ੍ਰਭਾਵਿਤ ਹੁੰਦੇ ਹਨ ਅਤੇ ਧੀਰੇ-ਧੀਰੇ ਲੋਕ ਮੋਟਾਪੇ ਦਾ ਸ਼ਿਕਾਰ ਬਣ ਜਾਂਦੇ ਹਨ।
ਇਹ ਵੀ ਪੜ੍ਹੋ : PAN CARD FRAUD : ਪੈਨ ਕਾਰਡ ਦੇ ਜਰੀਏ ਹੋ ਰਿਹਾ ਹੈ ਫਰੌਡ! ਇਸ ਤੋਂ ਕਿਵੇਂ ਬਚੋ
Summary in English: If you want to reduce obesity then forget to consume these things at night!