ਅੱਜ ਅੱਸੀ ਤੁਹਾਨੂੰ ਇੱਕ ਅਜਿਹੇ ਅਜੀਬੋ-ਗਰੀਬ ਫ਼ਲ ਬਾਰੇ ਦੱਸਣ ਜਾ ਰਹੇ ਹਾਂ, ਜਿਸਦੇ ਫਾਇਦੇ ਤਾਂ ਕਿ ਸ਼ਾਇਦ ਇਸ ਦਾ ਨਾਮ ਵੀ ਤੁੱਸੀ ਪਹਿਲੀ ਵਾਰ ਹੀ ਸੁਣਿਆ ਹੋਏ। ਇਸ ਫ਼ਲ ਬਾਰੇ ਪੂਰੀ ਜਾਣਕਾਰੀ ਲਈ ਇਹ ਰਿਪੋਰਟ ਪੜੋ...
ਅੱਜ ਅੱਸੀ ਗੱਲ ਕਰਾਂਗੇ ਜੰਗਲ ਜਲੇਬੀ ਬਾਰੇ। ਨਾਮ ਸੁਣ ਕੇ ਤਾਂ ਇੰਜ ਜਾਪਦਾ ਹੈ ਜਿਵੇਂ ਕਿ ਇਹ ਕੋਈ ਮਿਠਾਈ ਹੋਵੇ, ਪਰ ਨਹੀਂ ਇਹ ਤਾਂ ਇੱਕ ਫ਼ਲ ਹੈ, ਜੋ ਨਾ ਸਿਰਫ ਆਪਣੇ ਨਾਮ ਕਰਕੇ ਅਨੋਖਾ ਹੈ, ਸਗੋਂ ਗੁਣਾਂ ਕਾਰਣ ਵੀ ਇਸ ਦੀ ਅਨੋਖੀ ਪਹਿਚਾਣ ਹੈ। ਤੁਹਾਡੇ ਵਿੱਚ ਬਥੇਰੇ ਅਜਿਹੇ ਲੋਕ ਹੋਣਗੇ ਜੋ ਸ਼ਾਇਦ ਹੀ ਇਸ ਫਲ ਬਾਰੇ ਜਾਣਦੇ ਹੋਣ। ਹਾਲਾਂਕਿ, ਸ਼ਹਿਰ ਦੇ ਲੋਕ ਇਸ ਫਲ ਤੋਂ ਥੋੜੇ ਅੰਜਾਨ ਹੋਣਗੇ, ਪਰ ਪਿੰਡਾਂ ਦੇ ਲੋਕ ਇਸ ਫਲ ਨੂੰ ਬਾਖੂਬੀ ਜਾਣਦੇ ਹਨ। ਦੱਸ ਦਈਏ ਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਇਲਾਕੇ ਹਨ ਜਿੱਥੇ ਇਸ ਫਲ ਨੂੰ ਖਾਇਆ ਅਤੇ ਬਾਜ਼ਾਰ ਵਿੱਚ ਵੇਚਿਆ ਜਾਂਦਾ ਹੈ। ਇਹ ਫ਼ਲ ਆਮ ਤੌਰ 'ਤੇ ਅਪ੍ਰੈਲ ਤੋਂ ਜੂਨ ਦੇ ਮੌਸਮ ਵਿੱਚ ਹੁੰਦਾ ਹੈ।
ਜੇਕਰ ਸਭ ਤੋਂ ਪਹਿਲਾ ਇਸ ਦੀ ਬਣਾਵਟ ਬਾਰੇ ਗੱਲ ਕਰੀਏ ਤਾਂ ਇਹ ਆਪਣੇ ਨਾਮ ਵਾਂਗ ਆਕਾਰ ਵਿੱਚ ਵੀ ਅਨੋਖਾ ਹੈ। ਜੰਗਲ ਵਿੱਚ ਪਾਏ ਜਾਣ ਵਾਲੇ ਇਸ ਟੇਡੀ-ਮੇਡੀ ਬਣਾਵਟ ਵਾਲੇ ਫ਼ਲ ਨੂੰ ਜਲੇਬੀ ਦੇ ਆਕਾਰ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਹੋ ਸਕਦਾ ਹੈ ਇਹੀ ਵਜ੍ਹਾ ਹੋਵੇ ਇਸਦੇ ਨਾਮ ਦੀ। ਪਰ ਬਣਾਵਟ ਦੇ ਨਾਲ-ਨਾਲ ਇਹ ਫ਼ਲ ਆਪਣੇ ਅੰਦਰ ਇਨ੍ਹੇ ਗੁਣਾਂ ਨੂੰ ਸਾਂਭੀ ਬੈਠਾ ਹੈ, ਜਿਸਨੂੰ ਜਾਣ ਕੇ ਤੁੱਸੀ ਹੈਰਾਨ ਹੋ ਜਾਓਗੇ।
ਜੰਗਲ ਜਲੇਬੀ ਦੇ ਫ਼ਲ ਦਾ ਅੰਦਰੋਂ ਰੰਗ ਚਿੱਟਾ ਹੁੰਦਾ ਹੈ ਅਤੇ ਆਕਾਰ ਇਮਲੀ ਵਰਗਾ ਹੁੰਦਾ ਹੈ। ਪਰ ਇਸ ਫਲ ਨੂੰ ਹੱਥ ਲਾਉਂਦਿਆਂ ਹੀ ਇਹ ਲਾਲ ਹੋ ਜਾਂਦਾ ਹੈ। ਇਸ ਫਲ ਦਾ ਸੁਆਦ ਹਲਕਾ ਖੱਟਾ-ਮੀਠਾ ਹੁੰਦਾ ਹੈ। ਜੰਗਲ ਜਲੇਬੀ ਨੂੰ ਵੱਖ-ਵੱਖ ਸਥਾਨਾਂ 'ਤੇ ਵੱਖ-ਵੱਖ ਨਾਮ ਜਿਵੇਂ ਵਿਲਾਇਤੀ ਇਮਲੀ, ਗੰਗਾ ਜਲੇਬੀ, ਮੀਠੀ ਇਮਲੀ ਆਦਿ ਤੋਂ ਜਾਣਦੇ ਹਨ। ਇਸ ਫਲ ਵਿੱਚ ਪ੍ਰੋਟੀਨ, ਕੈਲੋਰੀ, ਮਿਸ਼ਰਨ, ਕਾਰਬੋਹਾਈਡ੍ਰੇਟ ਵਰਗੇ ਜ਼ਰੂਰੀ ਤੱਤ ਪਾਏ ਜਾਂਦੇ ਹਨ।
ਜੰਗਲ ਜਲੇਬੀ ਫਲ ਖਾਣ ਦੇ ਫਾਇਦੇ (Benefits of eating jungle jalebi fruit)
-ਦੰਦਾਂ ਨੂੰ ਮਜ਼ਬੂਤ ਕਰਨ ਵਿੱਚ ਅਸਰਕਾਰੀ (Effective in strengthening teeth)
-ਪੇਟ ਦੀਆਂ ਬਿਮਾਰੀਆਂ ਤੋਂ ਰਾਹਤ (Relief from stomach problems)
-ਅਨੀਮੀਆ ਨਾਲ ਲੜਨ ਵਿੱਚ ਲਾਭਦਾਇਕ (Beneficial in fighting anemia)
-ਇਮਿਊਨਿਟੀ ਵਧਾਉਣ ਵਿੱਚ ਮਦਦਗਾਰ (Helpful in boosting immunity)
-ਸ਼ੂਗਰ ਰੋਗਾਂ ਲਈ ਲਾਭਕਾਰੀ (Beneficial for diabetics)
-ਚਮੜੀ ਨੂੰ ਸਿਹਤਮੰਦ ਰੱਖਣ ਲਈ ਲਾਭਕਾਰੀ (keep skin healthy)
-ਕੋਲੇਸਟ੍ਰੋਲ ਲੈਵਲ ਨੂੰ ਘੱਟ ਕਰਨ ਵਿੱਚ ਸਹਾਇਕ (reduce cholesterol level)
-ਸੋਜਿਸ਼ ਤੋਂ ਰਾਹਤ ਦੇਣ ਲਈ ਲਾਭਦਾਇਕ (Aids in relieving inflammation)
ਜੰਗਲ ਜਲੇਬੀ ਫਲ ਖਾਣ ਮਾੜੇ ਪ੍ਰਭਾਵ (Side effects of eating jungle jalebi fruit)
1. ਚਮੜੀ ਸੰਬੰਧੀ ਸਮੱਸਿਆ (skin problem)
ਇਸ ਫਲ ਦੇ ਅਰਕ (fruit extracts) ਦਾ ਬਾਹਰੀ ਹਿੱਸਾ ਧਿਆਨ ਨਾਲ ਵਰਤੋਂ, ਇਹ ਚਮੜੀ, ਅੰਖਾਂ ਵਿੱਚ ਜਲਨ ਵਰਗੀ ਸਮਸਿਆਵਾਂ ਪੈਦਾ ਕਰ ਸਕਦਾ ਹੈ।
2. ਗਰਭਵਤੀ ਔਰਤਾਂ ਨਾਂ ਖਾਣ (pregnant women do not eat)
ਜੇਕਰ ਤੁੱਸੀ ਗਰਭਵਤੀ ਹੋ, ਜਾਂ ਫਿਰ ਬੱਚੇ ਨੂੰ ਦੁੱਧ ਚੁੰਘਾਉਣ ਵਾਲੀ ਔਰਤ ਹੋ, ਤਾਂ ਤੁੱਸੀ ਜੰਗਲ ਜਲੇਬੀ ਫ਼ਲ ਖਾਉਂਣ ਤੋਂ ਪਰਹੇਜ਼ ਕਰੋ।
3. ਪਾਚਣ ਦੀ ਸਮੱਸਿਆ (indigestion problem)
ਇਸ ਫ਼ਲ ਨੂੰ ਵੱਧ ਮਾਤਰਾ ਵਿੱਚ ਖਾਉਂਣ ਨਾਲ ਪਾਚਣ ਸੰਬੰਧੀ ਸਮਸਿਆਵਾਂ ਪੈਦਾ ਹੋ ਸਕਦੀਆਂ ਹਨ। ਇਸ ਕਰਕੇ ਹਿਸਾਬ ਨਾਲ ਹੀ ਇਸ ਫ਼ਲ ਦਾ ਸੇਵਨ ਕਰਨਾ ਸਹੀ ਹੋਵੇਗਾ।
ਇਹ ਵੀ ਪੜ੍ਹੋ : ਇਸ ਫ਼ਲ ਦੇ ਪੱਤੇ ਬਲੱਡ ਸ਼ੂਗਰ ਲੈਵਲ ਘਟਾਉਣ ਲਈ ਫਾਇਦੇਮੰਦ! ਇਸ ਤਰ੍ਹਾਂ ਕਰੋ ਸੇਵਨ!
4. ਕਿਡਨੀ ਫੇਲੀਅਰ (kidney failure)
ਇਸ ਫ਼ਲ ਨੂੰ ਜਿਆਦਾ ਮਾਤਰਾ ਵਿੱਚ ਖਾਉਂਣ ਨਾਲ ਕਿਡਨੀ 'ਤੇ ਇਨ੍ਹਾਂ ਬੁਰਾ ਅਸਰ ਹੁੰਦਾ ਹੈ, ਕਿ ਭਵਿੱਖ ਵਿੱਚ ਕਿਡਨੀ ਫੇਲੀਅਰ ਵਰਗੀ ਸਮਸਿਆਵਾਂ ਵੀ ਹੋ ਸਕਦੀਆਂ ਹਨ।
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
Summary in English: Jungle Jalebi: You will be amazed at the benefits of this fruit! Hardly anyone knows!