ਕਾਲੀ ਗਾਜਰ (Black Carrot) ਇਕ ਅਜੇਹੀ ਸਬਜ਼ੀ ਹੈ ਜਿਸ ਵਿੱਚ ਕੈਲੋਰੀ ਘੱਟ ਹੁੰਦੀ ਹੈ ਅਤੇ ਭਾਰ ਘੱਟ ਕਰਨ ਦੇ ਲਈ ਇਹ ਬਹੁਤ ਲਾਭਦਾਇਕ ਹੈ । ਇਸ ਦੇ ਇਲਾਵਾ ਖੋਜ ਵਿੱਚ ਇਸ ਗੱਲ ਦਾ ਖੁਲਾਸਾ ਹੋਇਆ ਹੈ , ਕਿ ਇਸ ਦੇ ਐਂਟੀਆਕਸੀਡੈਂਟਸ ਵਿੱਚ ਕੈਂਸਰ ਨਾਲ ਲੜਨ ਵਾਲੇ ਗੁਣ ਹਨ।
ਇਹ ਗਠੀਏ ਦੇ ਦਰਦ ਅਤੇ ਦਿਲ ਦੀ ਸਮੱਸਿਆ ਤੋਂ ਲੜਨ ਵਿੱਚ ਵੀ ਵਰਤੀ ਜਾਂਦੀ ਹੈ। ਕਾਲੀ ਗਾਜਰ ਦਾ ਰਸ ਪੀਣ ਤੋਂ ਫੈਟੀ ਲਿਵਰ, ਹਾਈ ਬਲੱਡ ਸ਼ੂਗਰ, ਹਾਈ ਬੀ.ਪੀ, ਅਤੇ ਦਿੱਲ ਦੀ ਮਾਸਪੇਸ਼ੀਆਂ ਵਿੱਚ ਸਮੱਸਿਆ ਨੂੰ ਦੂਰ ਕਿੱਤਾ ਜਾ ਸਕਦਾ ਹੈ ।
ਕਾਲੀ ਗਾਜਰ ਜਿਸ ਵਿੱਚ ਕਈ ਪੋਸ਼ਟਿਕ ਤੱਤ ਪਾਏ ਜਾਂਦੇ ਹਨ । ਇਸ ਵਿੱਚ ਪਾਏ ਜਾਣ ਵਾਲੇ ਬੀਟਾ ਕੈਰੋਟੀਨ ਜੋ ਸਿਹਤ ਦੇ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ । ਕਿ ਤੁਸੀ ਕਦੇ ਇਸਦੇ ਫਾਇਦੇ ਬਾਰੇ ਸੁੰਨੀਆਂ ਹੈ ? ਜੇਕਰ ਨਹੀਂ ਤਾਂ ਆਓ ਅੱਜ ਅੱਸੀ ਤੁਹਾਨੂੰ ਕਾਲੀ ਗਾਜਰ ਦੇ ਫਾਇਦੇ ਬਾਰੇ ਦੱਸਦੇ ਹਾਂ , ਜੋ ਸਿਹਤ ਦੇ ਲਈ ਆਯੁਰਵੇਦ ਵਿੱਚ ਦਵਾਈ ਮੰਨਿਆ ਜਾਂਦਾ ਹੈ।
-
ਗਾਜਰ ਵਿੱਚ ਕੈਲੋਰੀ ਘੱਟ ਹੁੰਦੀ ਹੈ , ਜਿਸ ਵਜਾਹ ਤੋਂ ਇਸ ਨੂੰ ਭਾਰ ਘਟਾਉਣ ਦੇ ਲਈ ਅਨੁਕੂਲ ਖੁਰਾਕ ਮੰਨਿਆ ਜਾਂਦਾ ਹੈ। ਕਾਲੀ ਗਾਜਰ ਵਿੱਚ ਫਾਈਬਰ ਹੁੰਦਾ ਹੈ, ਜੋ ਭੁੱਖ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ । ਦਰਅਸਲ , ਇਸ ਗਾਜਰ ਦੇ ਸੇਵਨ ਤੋਂ ਪੇਟ ਭਰਿਆ ਭਰਿਆ ਜੇਹਾ ਲੱਗਦਾ ਹੈ , ਜਿਸ ਕਾਰਨ ਲੋਕ ਘੱਟ ਖਾਉਂਦੇ ਹਨ । ਇਸ ਵਾਜਹਿ ਤੋਂ ਇਸ ਨੂੰ ਭਾਰ ਘਟਾਉਣ ਵਿੱਚ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ।
-
ਕਾਲੀ ਗਾਜਰ ਦੇ ਸੇਵਨ ਤੋਂ ਸ਼ਰੀਰ ਵਿੱਚ ਕੋਲੇਸਟ੍ਰੋਲ ਦੀ ਸੀਮਾ ਘੱਟ ਰਹਿੰਦੀ ਹੈ । ਗਾਜਰ ਦੇ ਰੱਸ ਤੋਂ ਵੀ ਲਾਭ ਮਿਲਦਾ ਹੈ । ਰਾਤ ਵਿੱਚ ਭੋਜਨ ਕਰਦੇ ਸਮੇਂ ਇਕ ਗਲਾਸ ਗਾਜਰ ਦਾ ਰੱਸ ਜਰੂਰ ਪੀਣਾ ਚਾਹੀਦਾ ਹੈ ।
-
ਪਾਚਨ ਸ਼ਕਤੀ ਨੂੰ ਮਜਬੂਤ ਬਣਾਉਣ ਵਿੱਚ ਲਾਭਦਾਇਕ ਹੈ ਕਾਲੀ ਗਾਜਰ । ਇਸ ਦੇ ਸੇਵਨ ਤੋਂ ਪੇਟ ਤੋਂ ਜੁੜੀਆਂ ਸਮੱਸਿਆਵਾਂ ਨੂੰ ਖਤਮ ਕਰ ਦਿੰਦਾ ਹੈ।
-
ਕਾਲੀ ਗਾਜਰ ਦਾ ਸੇਵਨ ਅੱਖਾਂ ਦੇ ਲਈ ਵੀ ਲਾਭਦਾਇਕ ਹੁੰਦੀ ਹੈ। ਇਸ ਤੋਂ ਅੱਖਾਂ ਦੀ ਰੋਸ਼ਨੀ ਵੱਧਦੀ ਹੈ ।
-
ਕਾਲੀ ਗਾਜਰ ਖੂਨ ਸਾਫ ਕਰਨ ਵਿੱਚ ਵੀ ਬਹੁਤ ਲਾਭਦਾਇਕ ਹੁੰਦੀ ਹੈ।
-
ਕਾਲੀ ਗਾਜਰ ਖਾਣ ਤੋਂ ਦਿਲ ਵੀ ਸਿਹਤਮੰਦ ਰਹਿੰਦਾ ਹੈ। ਦਿਲ ਦੀ ਧੜਕਣ ਤੇਜ਼ ਹੋਣ 'ਤੇ ਕਾਲੀ ਗਾਜਰ ਨੂੰ ਭੁੰਨ ਕੇ ਖਾਣੀ ਸਿਹਤ ਲਈ ਬਹੁਤ ਚੰਗੀ ਮੰਨੀ ਜਾਂਦੀ ਹੈ ।
ਇਹ ਵੀ ਪੜ੍ਹੋ : ਕੈਟਫਿਸ਼ ਹੈ 'ਕਿਸਾਨਾਂ ਲਈ ਸੋਨੇ ਦੀ ਮੱਛੀ, ਪੜ੍ਹੋ ਇਸ ਦੀ ਖਾਸੀਅਤ
Summary in English: Know! What are the benefits of black carrots?