ਭੋਜਨ ਤੋਂ ਭਾਵ ਉਹ ਠੋਸ , ਅਰਧ ਠੋਸ ਜਾਂ ਤਰਲ ਪਦਾਰਥ ਜੋ ਪਾਚਨ ਅਤੇ ਜ਼ਜ਼ਬ ਹੋਣ ਤੋਂ ਬਾਅਦ ਸਰੀਰ ਲਈ ਲਾਹੇਵੰਦ ਸਿੱਧ ਹੁੰਦੇ ਹਨ। ਇਹ ਨਾ ਕੇਵਲ ਮਨੁੰਖ ਨੂੰ ਜ਼ਿੰਦਾ ਰੱਖਦੇ ਹਨ ਸਗੋਂ ਸਰੀਰ ਨੂੰ ਊਰਜਾ ਪ੍ਰਦਾਨ ਕਰਦੇ ਹਨ ਤੇ ਸਰੀਰ ਦਾ ਵਿਕਾਸ ਕਰਦੇ ਹਨ। ਵੱਖ - ਵੱਖ ਸਰੀਰਕ ਕਿਰਿਆਵਾਂ ਅਤੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਵੀ ਉਪਯੋਗੀ ਹਨ। ਸਾਡੇ ਭੋਜਨ ਤੇ ਸਰੀਰ ਦੀ ਰਚਨਾ ਵਿੱਚ ਸਮਾਨਤਾ ਹੈ।
ਜੋ ਰਸਾਇਣਿਕ ਤੱਤ ਭੋਜਨ ਵਿੱਚੋਂ ਮਿਲਦੇ ਹਨ ਉਹੀ ਮਿਲ ਕੇ ਸਾਡੇ ਸਰੀਰ ਦਾ ਨਿਰਮਾਣ ਕਰਦੇ ਹਨ, ਜਿਵੇਂ ਕਿ - ਸਾਡੇ ਸਰੀਰ ਵਿੱਚ ਪੋਸ਼ਟਿਕ ਤੱਤ ਹੇਠ ਲਿਖੇ ਅਨੁਪਾਤ ਵਿੱਚ ਪਾਏ ਜਾਂਦੇ ਹਨ-:
ਪਾਣੀ - 64%, ਪੋਟੀਨ - 17%, ਕਾਰਬੋਸ- 1%, ਵਸਾ (ਚਰਬੀ)- 14%, ਖਣਿਜ ਲੂਣ - 4%, ਵਿਟਾਮਿਨ (ਸਾਰੇ ਵਿਟਾਮਿਨ ਕੁੱਝ ਕੁ ਮਾਤਰਾ ਵਿੱਚ)
ਭੋਜਨ ਦੇ ਮੁੱਖ ਕੰਮ ਹੇਠ ਲਿਖੇ ਹਨ-:
- ਸਰੀਰ ਨੂੰ ਊਰਜਾ ਦੇਣਾ
- ਸਰੀਰਕ ਕਿਰਿਆਵਾਂ ਦਾ ਨਿਯੰਤਰਣ ਕਰਨਾ
- ਸਰੀਰ ਦਾ ਨਿਰਮਾਣ ਕਰਨਾ
- ਟੱੁਟੇ ਫੁੱਟੇ ਸੈੱਲਾਂ ਦੀ ਮੁਰੰਮਤ ਕਰਨਾ
- ਸਰੀਰ ਨੂੰ ਰੋਗ ਨਿਵਾਰਨ ਸ਼ਕਤੀ ਪ੍ਰਦਾਨ ਕਰਨਾ
ਇੱਕ ਸੰਤੁਲਿਤ ਭੋਜਨ ਵਿੱਚ ਪੋਸ਼ਟਿਕ ਤੱਤਾਂ ਦਾ ਹੋਣਾ ਬਹੁਤ ਹੀ ਜਰੂਰੀ ਹੈ ਜੋ ਕਿ ਇਸ ਪ੍ਰਕਾਰ ਹਨ।
ਪੋਸ਼ਟਿਕ ਤੱਤਾਂ ਤੋਂ ਭਾਵ- ਉਹ ਰਸਾਇਣਿਕ ਪਦਾਰਥ ਜੋ ਕਿ ਇੱਕ ਸੰਤੁਲਿਤ ਭੋਜਨ ਤੋਂ ਪ੍ਰਾਪਤ ਹੁੰਦੇ ਹਨ। ਉੰਚਿਤ ਮਾਤਰਾ ਵਿੱਚ ਲਏ ਜਾਣ ਤੇ ਸਰੀਰ ਦੀਆਂ ਊਰਜਾ ਸੰਬੰਧੀ, ਨਿਰਮਾਣ ਸੰਬੰਧੀ, ਪ੍ਰਰਜਣ ਸੰਬੰਧੀ ਲੋੜਾਂ ਨੂੰ ਪੂਰਾ ਕਰਦੇ ਹਨ ਅਤੇ ਸਰੀਰ ਨੂੰ ਰੋਗ ਮੁਕਤ ਰੱਖ ਕੇ ਇੱਕ ਪ੍ਰਸੰਨ ਲੰਬੀ ਉਮਰ ਬਿਤਾਉਣ ਵਿੱਚ ਸਹਾਇਕ ਹਨ।
ਮੁੱਖ ਪੋਸ਼ਿਟਿਕ ਤੱਤ ਅਤੇ ਉਹਨਾਂ ਦੇ ਕੰਮ-
ਕਾਰਬੋਸ - ਕਾਰਬੋਹਾਡੇਰਟਸ ਤੱਤ ਊਰਜਾ ਦਾ ਸੋ੍ਰਤ ਹੈ। ਇਸ ਦਾ ਮੁੱਖ ਕੰਮ ਸਰੀਰ ਨੂੰ ੳਰਜਾ ਦੇਣਾ ਹੈ।
(ਸੋਮੇ- ਆਲੂ, ਚਪਾਤੀ, ਬਰੈੱਡ, ਸ਼ੱਕਰਗੰਦੀ, ਦੁੱਧ, ਮੱਕੀ, ਚਾਵਲ ਅਤੇ ਹਰੀਆਂ ਪੱਤੇਦਾਰ ਸਬਜੀਆਂ)
ਪ੍ਰੋਟੀਨ- ਇਹ ਸਰੀਰ ਦੇ ਵਾਧੇ ਦੇ ਨਾਲ- ਨਾਲ ਟੁੱਟੇ-ਫੁੱਟੇ ਸੈੱਲਾਂ ਦੀ ਮੁਰੰਮਤ ਵੀ ਕਰਦਾ ਹੈ ਅਤੇ ਨਾਲ ਹੀ ਨਵੇ ਸੈੱਲ ਬਣਾੳੋੁਣ ਵਿੱਚ ਸਹਾਈ ਹੁੰਦਾ ਹੈ। ਇਹ ਚਮੜੀ ਦੀ ਚਮਕ ਅਤੇ ਵਾਲਾਂ ਦੀ ਸੁੰਦਰਤਾ ਨੂੰ ਬਰਕਰਾਰ ਰੱਖਦੇ ਹਨ ਅਤੇ ਵਾਲਾਂ ਨੂੰ ਜੜੋਂ ਮਜ਼ਬੂਤ ਰੱਖਦਾ ਹੈ।
(ਸੋਮੇ - ਦੁਧ, ਪਨੀਰ, ਦਾਲਾਂ, ਸੋਇਆਬੀਨ, ਮੱਛੀ ਅਤੇ ਅੰਡੇ ਆਦਿ)
ਖਣਿਜ ਲੂਣ- ਇਹ ਸਰੀਰਕ ਕਿਰਿਆਵਾਂ ਦੇ ਸੰਚਾਲਨ ਲਈ ਉਪਯੋਗੀ ਹੈ। ਇਹ ਸਰੀਰ ਦੇ ਵਾਧੇ ਅਤੇ ਤੰਦਰੁਸਤੀ ਲਈ 14 ਖਣਿਜ ਤੱਤਾਂ ਦੀ ਜਰੂਰਤ ਹੁੰਦੀ ਹੈ, ਇਹਨਾਂ ਵਿੱਚ ਕੁੱਝ ਸਰੀਰ ਵਿੱਚ ਜਿਆਦਾ ਮਾਤਰਾ ਵਿੱਚ ਲੋੜੀਂਦੇ ਹਨ, ਜਿਹਨਾਂ ਨੂੰ ਮੁੱਖ ਤੱਤ ਕਿਹਾ ਜਾਂਦਾ ਹੈ, ਜਿਹੜੇ ਬਹੁਤ ਘੱਟ ਮਾਤਰਾ ਵਿੱਚ ਮਿਲਦੇ ਹਨ, ਉਹਨਾਂ ਨੂੰ ਲਘੂ ਤੱਤ ਵੀ ਕਿਹਾ ਜਾਂਦਾ ਹੈ।
ਮੁੱਖ ਤੱਤ - ਕੈਲਸ਼ੀਅਮ, ਸੋਡੀਅਮ, ਮੈਗਨੀਸ਼ੀਅਮ, ਸਲਫਰ, ਫਾਸਫੋਰਸ ਅਤੇ ਕੈਲਰੀਨ ਆਦਿ।
ਲਘੂ ਤੱਤ - ਕੋਬਾਲਟ (ਲੋਹਾ), ਆਇਓਡੀਨ, ਮੈਗਨੀਜ਼, ਤਾਂਬਾ, ਜ਼ਿੰਕ ਆਦਿ।
ਪਾਣੀ - ਇਹ ਵੀ ਸਰੀਰਕ ਕਿਰਿਆਵਾਂ ਦੇ ਸੰਚਾਲਨ ਲਈ ਮਹੱਤਵਪੂਰਨ ਹੈ ਅਤੇ ਸਰੀਰ ਦੇ ਨਿਰਮਾਣ ਕਰਨ ਦੇ ਨਾਲ - ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਦੂਰ ਰੱਖਦਾ ਹੈ। ਪਾਣੀ ਸੌ ਦਵਾਈਆਂ ਦੀ ਇੱਕ ਦਵਾਈ ਹੈ।
ਚਰਬੀ - ਇਹ ਵੀ ਸਰੀਰ ਨੂੰ ਊਰਜਾ ਦਿੰਦੀ ਹੈ। ਇਹ ਚਾਵਲ, ਆਟੇ ਵਰਗੇ ਭੋਜਨਾਂ ਅਤੇ ਇਹਨਾਂ ਦੇ ਉਤਪਾਦਾਂ ਜਿਵੇਂ ਕਿ ਪਾਸਤਾ, ਡਬਲਰੋਟੀ, ਚਪਾਤੀਆਂ/ਰੋਟੀਆਂ, ਨੂਡਲਜ਼ ਆਦਿ ਵਿੱਚ ਸ਼ਾਮਲ ਹੁੰਦੇ ਹਨ। ਕੁਝ ਜੜ ਵਾਲੀਆਂ ਸਬਜ਼ੀਆਂ ਜਿਵੇਂ ਕਿ ਆਲੂਆਂ, ਕਚਾਲੂ, ਅਤੇ ਕਸਾਵਾ ਵੀ ਕਾਰਬੋਹਾਈਡ੍ਰੇਟਸ ਵਿੱਚ ਭਰਪੂਰ ਹੁੰਦੇ ਹਨ ਅਤੇ ਇਸ ਲਈ ਉਹਨਾਂ ਦੀ ਗਿਣਤੀ ਸਬਜ਼ੀਆਂ ਵਿੱਚ ਨਹੀਂ ਹੁੰਦੀ।
ਵਿਟਾਮਿਨ- ਸਰੀਰ ਵਿੱਚ ਛੇ ਪ੍ਰਕਾਰ ਦੇ ਵਿਟਾਮਿਨ ( ਏ,ਬੀ12, ਸੀ, ਈ, ਡੀ, ਕੇ, ) ਵਿਟਾਮਿਨ ਦਾ ਮੁੱਖ ਕੰਮ ਸਰੀਰ ਦੀ ਰੱਖਿਆ ਕਰਨਾ ਹੈ, ਦੰਦਾਂ ਦੇ ਵਾਧੇ, ਹੱਡੀਆਂ ਦੀ ਮਜ਼ਬੂਤੀ, ਸਿਹਤਮੰਦ ਚਮੜੀ ਲਈ ਅਤੇ ਅੱਖਾਂ ਦੀ ਵਧੀਆ ਰੌਸ਼ਨੀ ਲਈ ਵੀ ਜਰੂਰੀ ਹਨ।ਸਰੀਰ ਨੂੰ ਹਰ ਪ੍ਰਕਾਰ ਦੇ ਵਿਟਾਮਿਨਾਂ ਦੀ ਲੋੜ ਹੁੰਦੀ ਹੈ ਜਿਵੇਂ ਕਿ ਵਿਟਾਮਿਨ ਏ, ਬੀ, ਸੀ, ਈ, ਡੀ, ਅਤੇ ਕੇ। ਪਰ ਇਹ ਲੋੜ ਆਪਣੀ ਸਰੀਰ ਦੀ ਲੋੜ ਅਨੁਸਾਰ ਹੀ ਲੈਣੇ ਚਾਹੀਦੇ ਹਨ।
(ਸੋਮ- ਦੁੱਧ, ਅੰਡੇ, ਆਂਵਲਾ, ਸੰਤਰਾ , ਹਰੀਆਂ ਪੱਤੇਦਾਰ ਸਬਜੀਆਂ, ਬਰੋਕਲੀ ਅਤੇ ਪਪੀਤਾ ਆਦਿ)
ਰੇਸ਼ਾ (Fibers) - ਇਹ ਪੇਟ ਨੂੰ ਸੰਤੁਸ਼ਟੀ ਪ੍ਰਦਾਨ ਕਰਦੇ ਹਨ। ਭੋਜਨ ਦੀ ਭੁੱਖ ਨੂੰ ਜਲਦੀ ਮਿਟਾ ਦਿੰਦੇ ਹਨ। ਨਾਲ ਹੀ ਅੰਤੜੀਆਂ ਦੀ ਸੁੰਗੜਨ ਅਤੇ ਫੈਲਣ ਦੀ ਕਿਰਿਆ ਨੂੰ ਤੇਜ਼ ਰੱਖ ਕੇ ਫੋਕ ਪਦਾਰਥਾਂ ਨੂੰ ਬਹਾਰ ਕੱਢਣ ਵਿੱਚ ਮਦਦ ਕਰਦਾ ਹੈ। ਇਸ ਦਾ ਮੁੱਖ ਕੰਮ ਪਾਚਨ ਪ੍ਰਣਾਲੀ ਨੂੰ ਤੰਦਰੁਸਤ ਰੱਖਣਾ ਹੈ।
(ਸੋਮੇ - ਇਹ ਸਾਨੂੰ ਫਲ ਅਤੇ ਹੋਰ ਕਈ ਪੱਤੇਦਾਰ ਸਬਜੀਆਂ ਤੋ ਪ੍ਰਾਪਤ ਹੁੰਦਾ ਹੈ।)
ਪੋਸ਼ਣ (Nutrition) ਜਾਂ ਉੱਚਿਤ ਪੋਸ਼ਣ (proper Nutrition)- ਤੋਂ ਭਾਵ ਉਹ ਖੁਰਾਕ ਹੈ ਜੋ ਮਾਤਰਾ ਅਤੇ ਗੁਣਾਂ ਵਿੱਚ ਸਰੀਰਕ ਲੋੜਾਂ ਨੂੰ ਪੂਰਾ ਕਰ ਸਕਦੀ ਹੋਵੇ ਅਰਥਾਤ ਜਿਸ ਵਿੱਚ ਸਰੀਰ ਦੀ ਲੋੜ ਅਨੁਸਾਰ ਪੋਸ਼ਟਿਕ ਤੱਤ ਸਹੀ ਮਾਤਰਾ ਅਤੇ ਅਨੁਪਾਤ ਵਿੱਚ ਹੋਣ ਅਤੇ ਖਾਣ ਵਾਲੇ ਵਿਅਕਤੀ ਨੂੰ ਇਹ ਸੰਤੁਸ਼ਟੀ ਵੀ ਪ੍ਰਦਾਨ ਕਰੇ। ਅਜਿਹੀ ਖੁਰਾਕ ਹੀ ਮਨੁੱਖ ਨੂੰ ਰਿਸ਼ਟ- ਪੁਸ਼ਟ, ਤੰਦਰੁਸਤ ਅਤੇ ਕਿ੍ਆਸ਼ੀਲ ਰੱਖ ਸਕਦੀ ਹੈ।
ਕੁਪੋਸ਼ਣ (Mal Nutrition)- ਇੱਕ ਜਾ ਇੱਕ ਤੋਂ ਜ਼ਿਆਦਾ ਪੋਸ਼ਟਿਕ ਤੱਤਾਂ ਦੀ ਥੋੜ੍ਹੀ ਜਾਂ ਪੂਰਣ ਕਮੀ ਜਾਂ ਬਹੁਤਾਤ ਕਾਰਣ ਪੈਦਾ ਹੋਣ ਵਾਲੀ ਸਰੀਰ ਦੀ ਉਹ ਹਾਲਤ ਹੈ ਜੋ ਘੱਟ ਪੋਸ਼ਣ ਜਾਂ ਅਧਿਕ ਪੋਸ਼ਣ ਦੇ ਰੂਪ ਵਿੱਚ ਹੋ ਸਕਦੀ ਹੈ। ਕੁਪੋਸ਼ਣ ਦੋ ਤ੍ਹਰਾਂ ਨਾਲ ਹੁੰਦਾ ਹੈ।
- ਘੱਟ ਪੋਸ਼ਣ (Under nutrition)
- ਜਿਅਦਾ ਪੋਸ਼ਣ (Over nutrition)
ਘੱਟ ਪੋਸ਼ਣ ਤੋਂ ਭਾਵ ਉਹ ਖੁਰਾਕ ਜੋ ਸਰੀਰਕ ਗਰੂਤਾ ਅਨੁਸਾਰ ਉੱਚਿਤ ਮਾਤਰਾ ਵਿੱਚ ਪੋਸ਼ਟਿਕ ਤੱਤ ਪ੍ਰਦਾਨ ਨਹੀਂ ਕਰਦੀ।। ਅਰਥਾਤ ਕਿਸਮ ਅਤੇ ਮਿਕਦਾਰ ਵਿੱਚ ਘੱਟ ਹੁੰਦੀ ਹੈ ਘੱਟ ਪੋਸ਼ਣ ਦੇ ਸ਼ਿਕਾਰ ਛੋਟੇ ਬੱਚੇ, ਵੱਧ ਰਹੇ ਬੱਚੇ, ਗਰਭਵਤੀ ਔਰਤਾਂ ਅਤੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀਆਂ ਇਸਤਰੀਆਂ ਬਹੁ ਗਿਣਤੀ ਵਿੱਚ ਹਨ।
ਜ਼ਿਆਦਾ ਪੋਸ਼ਣ ਤੋਂ ਭਾਵ ਉਹ ਖੁਰਾਕ ਹੈ ਜੋ ਸਰੀਰਕ ਜ਼ਰੂਰਤਾਂ ਅਨੁਸਾਰ ਉਚਿਤ ਮਾਤਰਾ ਨਾਲੋਂ ਜ਼ਿਆਦਾ ਪੋਸ਼ਟਿਕ ਤੱਤ ਪ੍ਰਦਾਨ ਕਰਦੀ ਹੈ, ਜਿਸ ਕਾਰਨ ਕਿ ਅਸੰਤੁਲਿਤ ਬਣ ਜਾਂਦੀ ਹੈ। ਅਜਿਹਾ ਉੱਚ ਆਰਥਿਕ ਲੋਕਾਂ ਵਿੱਚ ਦੇਖਣ ਨੂੰ ਮਿਲਦਾ ਹੈ। ਜੋ ਸਹੀ ਗਿਆਨ ਨਾ ਹੋਣ ਕਾਰਨ, ਮਹਿੰਗੇ ਭੋਜਨ ਪਦਾਰਥ ਜਿਵੇਂ - ਦੁੱਧ, ਪਨੀਰ, ਮਾਸ, ਸੁੱਕੇ ਮੇਵੇ, ਆਦਿ ਭੋਜਨ ਵਿੱਚ ਜ਼ਿਆਦਾ ਸ਼ਾਮਿਲ ਕਰਦੇ ਹਨ ਤੇ ਲੰਬੇਂ ਸਮੇਂ ਤੱਕ ਅਜਿਹਾ ਭੋਜਨ ਲੈਣ ਨਾਲ ਮੋਟਾਪਾ, ਗੁਰਦੇ ਅਤੇ ਦਿਲ ਸੰਬੰਧੀ ਰੋਗਾਂ ਦਾ ਕਾਰਣ ਬਣਦਾ ਹੈ।
ਇੱਕ ਪੌਸ਼ਣ ਦੀ ਪਰਿਭਾਸ਼ਾ ਨੂੰ ਸਹੀ ਅਰਥਾਂ ਵਿੱਚ ਸਮਝਣ ਲਈ ਸਾਨੂੰ ਪੋਸ਼ਣ ਦੇ ਵਿਗਿਆਨ ਦੀ ਪਰਿਭਾਸ਼ਾ ਦਾ ਗਿਆਨ ਹੋਣਾ ਚਾਹੀਦਾ ਹੈ- ਸਾਧਾਰਨ ਸ਼ਬਦਾਂ ਵਿੱਚ ਪੋਸ਼ਣ ਵਿਗਿਆਨ, ਵਿਗਿਆਨ ਦੀ ਉਹ ਸ਼ਾਖਾ ਹੈ, ਜੋ ਸਰੀਰ ਦੇ ਪੋਸ਼ਣ ਦੇ ਨਾਲ ਸੰਬੰਧ ਰੱਖਦੀ ਹੈ। ( ਰਾਜਾਮਲ ਪੀ. ਦੇਵਦਾਸ) ਦੇ ਅਨੁਸਾਰ ਪੋਸ਼ਣ ਵਿਗਿਆਨ ਉਹ ਅਵਸਥਾ ਹੈ, ਜਿਸ ਦੁਆਰਾ ਸਿਹਤ ਤੇ ਤੰਦੁਰਸਤੀ ਉੱਤਮ ਰਹਿੰਦੀ ਹੈ। ਤੰਦਰੁਸਤੀ ਤੋਂ ਭਾਵ ਚੰਗੀ ਸਿਹਤ, ਵੱਧ ਤੋਂ ਵੱਧ ਸਰੀਰਕ ਅਤੇ ਮਾਨਸਿਕ ਕੰਮ ਕਰਨ ਦੀ ਯੋਗਤਾ ਸਰੀਰਕ ਅਤੇ ਮਨੋਵਿਗਿਆਨ ਤਣਾਓ ਨੂੰ ਝੱਲਣ ਦੀ ਸਮੱਰਥਾ ਹੈ।
ਪੋਸ਼ਣ ਵਿਗਿਆਨ ਦਾ ਮਹਤਵ ਜਾਂ ਲਾਭ –
- ਲੋਕਾਂ ਨੂੰ ਚੰਗੇ ਪੋਸ਼ਣ ਦੇ ਮਹੱਤਵ ਬਾਰੇ ਜਾਣਕਾਰੀ ਮਿਲਦੀ ਹੈ ਜੋ ਉਹਨਾਂ ਦੇ ਪੂਰਨ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਸਹਾਇਕ ਹੁੰਦੀ ਹੈ।
- ਲੋਕਾਂ ਨੂੰ ਸਸਤੇ ਅਤੇ ਆਸਾਨੀ ਨਾਲ ਪਾ੍ਰਪਤ ਹੋਣ ਵਾਲੇ ਭੋਜਨ ਪਦਾਰਥਾਂ ਬਾਰੇ ਗਿਆਨ ਮਿਲਦਾ ਹੈ ਜਿਹਨਾਂ ਨੂੰ ਆਪਣੇ ਭੋਜਨ ਵਿੱਚ ਸ਼ਾਮਿਲ ਕਰਕੇ ਉਹ ਉੱਚਿਤ ਪੋਸ਼ਣ ਪਾ੍ਰਪਤ ਕਰ ਸਕਦੇ ਹਨ।
- ਭੋਜਨ ਤੋਂ ਇਲਾਵਾ ਦੂਜੇ ਕੰਮਾਂ ਜਿਵੇਂ - ਭੋਜਨ ਸੰਬੰਧੀ ਆਦਤਾਂ , ਨਿੱਜੀ ਅਤੇ ਆਲੇ - ਦੁਆਲੇ ਦੀ ਸਫਾਈ, ਭੋਜਨ ਦੀ ਸੰਭਾਨ ਟੀਕਾਕਰਣ ਆਦਿ ਦਾ ਸਿਹਤ ਤੇ ਕੀ ਪ੍ਰਭਾਵ ਪੈਂਦਾ ਹੈ, ਇਸ ਬਾਰੇ ਗਿਆਨ ਮਿਲਦਾ ਹੈ।
ਇੱਕ ਚੰਗਾ ਭੋਜਨ ਲੈਣ ਨਾਲ ਪੋਸ਼ਣ ਸਤਰ ਇਸ ਤਰ੍ਹਾਂ ਉੱਚਾ ਹੁੰਦਾ ਹੈ - ਚੰਗਾ ਭੋਜਨ ਲੈਣ ਨਾਲ ਪੋਸ਼ਣ ਸਤਰ ੳੱੁਚਾ ਹੁੰਦਾ ਹੈ ਜਿਸ ਦਾ ਅੰਦਾਜ਼ਾ ਵਿਅਕਤੀ ਦੇ ਸਰੀਰ ਅਤੇ ਉਸਦੇ ਵਿਹਾਰ ਤੋਂ ਲਗਾਇਆ ਜਾ ਸਕਦਾ ਹੈ। ਦੇਖਣ ਵਿੱਚ ਤੰਦਰੁਸਤ, ਅੱਖਾਂ ਸਾਫ ਤੇ ਚਮਕਦਾਰ, ਅੱਖਾਂ ਦੇ ਹੇਠਾਂ ਕਾਲੇ ਘੇਰਿਆਂ ਦਾ ਨਾ ਹੋਣਾ, ਚਮੜੀ ਦਾ ਮੁਲਾਇਮ ਅਤੇ ਚਮਕਦਾਰ ਹੋਣਾ, ਹੱਡੀਆਂ ਮਜ਼ਬੂਤ ਅਤੇ ਸਿੱਧੀਆਂ ਹੋਣਾ , ਸਵਸਥ ਦੰਦ ਅਤੇ ਮਸੂੜੇ, ਵਿਕਸਿਤ ਅਤੇ ਮਜ਼ਬੂਤ ਮਾਸ-ਪੇਸ਼ੀਆਂ, ਵਿੱਚ ਖੜਨ ਵਿੱਚ ਸਿੱਧਾ ਅਤੇ ਚੁਸਤ ਚਾਲ ਅਤੇ ਵਾਲਾਂ ਦਾ ਮਜ਼ਬੂਤ ਹੋਣਾ ਇਹ ਸਭ ਚੰਗੇ ਪੋਸ਼ਣ ਸਤਰ ਦੇ ਲੱਛਣ ਹਨ।
ਕੁਲਵੀਰ ਕੌਰ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ), ਡਾਇਰੈਕਟੋਰੇਟ ਐਕਸਟੈਨਸ਼ਨ ਐਜੁਕੇਸ਼ਨ ਅਤੇ ਕਮਲਪੀ੍ਰਤ ਕੌਰ, ਸੰਚਾਰ ਕੇਂਦਰ
Summary in English: Nutrient-balanced diet