ਉੱਤਰ ਪ੍ਰਦੇਸ਼ ਦੇ ਸਹਾਰਨਪੁਰ ਵਿਚ ਡੇਂਗੂ ਬੁਖ਼ਾਰ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਘਰ-ਘਰ ਵਿਚ ਇਕ ਜਾਂ ਦੋ ਮੈਂਬਰ ਡੇਂਗੂ ਬੁਖ਼ਾਰ ਤੋਂ ਪੀੜਤ ਹਨ। ਡੇਂਗੂ ਹੋਣ ’ਤੇ ਪਪੀਤੇ ਦਾ ਰਸ, ਹਰ ਨਾਰੀਅਲ ਪਾਣੀ ਅਤੇ ਹੋਰ ਤਰਲ ਪੀਣ ਵਾਲੇ ਪਦਾਰਥਾਂ ਦਾ ਸੇਵਨ ਫਾਇਦੇਮੰਦ ਹੁੰਦੇ ਹਨ।
ਡਾ. ਸ਼ਿਵਾਂਕਾ ਗੌੜ ਨੇ ਮੰਗਲਵਾਰ ਨੂੰ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰੀ ਜਾਂਚ ਵਿਚ ਹੁਣ ਤੱਕ 210 ਮਰੀਜ਼ਾਂ ’ਚ ਡੇਂਗੂ ਦੇ ਲੱਛਣ ਪਾਏ ਜਾਣ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ ਸਹਾਰਨਪੁਰ ਜ਼ਿਲ੍ਹੇ ਵਿਚ ਡੇਂਗੂ ਬੁਖ਼ਾਰ ਰੋਗੀਆਂ ਦੀ ਗਿਣਤੀ ਵੱਧ ਹੈ।
ਓਧਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ. ਅੰਕੁਰ ਉਪਾਧਿਆਏ ਮੁਤਾਬਕ ਜਾਂਚ ’ਚ ਡੇਂਗੂ ਦੀ ਪੁਸ਼ਟੀ ਹੋਣ ’ਤੇ ਪਲੇਟਲੈਟਸ ਜੇਕਰ 20 ਹਜ਼ਾਰ ਤੋਂ ਘੱਟ ਆਉਂਦੇ ਹਨ ਤਾਂ ਡਾਕਟਰ ਦੀ ਦੇਖ-ਰੇਖ ਵਿਚ ਹਸਪਤਾਲ ’ਚ ਦਾਖ਼ਲ ਹੋ ਕੇ ਇਲਾਜ ਹੋਣਾ ਚਾਹੀਦਾ ਹੈ, ਜਦਕਿ ਡਾ. ਸ਼ਿਵਾਂਕਾ ਗੌੜ ਦਾ ਕਹਿਣਾ ਹੈ ਕਿ 30 ਹਜ਼ਾਰ ਤੱਕ ਪਲੇਟਲੈਟਸ ਹੋਣ ਤਾਂ ਮਰੀਜ਼ ਦਾ ਇਲਾਜ ਘਰ ’ਚ ਹੀ ਕੀਤਾ ਜਾ ਸਕਦਾ ਹੈ।
ਡਾ. ਓਪਾਧਿਆਏ ਨੇ ਦੱਸਿਆ ਕਿ ਡੇਂਗੂ ਵਿਚ ਮਰੀਜ਼ ਨੂੰ ਪਪੀਤੇ ਦਾ ਰਸ, ਹਰਾ ਨਾਰੀਅਲ ਪਾਣੀ, ਮੌਸਮੀ ਰਸ ਅਤੇ ਤਰਲ ਪਦਾਰਥ ਲੈਣ ਨਾਲ ਜ਼ਿਆਦਾ ਫਾਇਦਾ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਬਕਰੀ ਦਾ ਕੱਚਾ ਦੁੱਧ ਪੀਣ ਨਾਲ ਕੁਝ ਲੋਕਾਂ ਨੂੰ ਉਲਟੀ ਆ ਜਾਂਦੀ ਹੈ, ਇਸ ਲਈ ਦੁੱਧ ਹਮੇਸ਼ਾ ਉਬਾਲ ਕੇ ਹੀ ਪੀਓ, ਇਸ ਨੂੰ ਪੀਣ ’ਚ ਕੋਈ ਬੁਰਾਈ ਨਹੀਂ ਹੈ।
ਇਹ ਵੀ ਪੜ੍ਹੋ :- ਪੰਜਾਬ ਸਮੇਤ ਰਾਜਧਾਨੀ ਦਿੱਲੀ `ਚ ਡੇਂਗੂ ਦਾ ਕਹਿਰ, ਮਰੀਜਾਂ ਦੀ ਗਿਣਤੀ 2400 ਤੋਂ ਪਾਰ
Summary in English: Papaya juice cures diseases like dengue fever