ਅੱਤ ਦੀ ਗਰਮੀ ਸ਼ੁਰੂ ਹੋ ਗਈ ਹੈ। ਇਸ ਭਿਆਨਕ ਗਰਮੀ ਨੂੰ ਹਰਾਉਣ ਲਈ ਲੱਸੀ ਤੋਂ ਵਧੀਆ ਹੋਰ ਕੋਈ ਚੀਜ਼ ਨਹੀਂ ਮੰਨੀ ਜਾ ਸਕਦੀ। ਗਰਮੀਆਂ 'ਚ ਇਸ ਨੂੰ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਹੁੰਦੇ ਹਨ, ਇਸ ਦੇ ਸੇਵਨ ਨਾਲ ਸਰੀਰ 'ਚ ਊਰਜਾ ਦੇ ਨਾਲ-ਨਾਲ ਕਈ ਬੀਮਾਰੀਆਂ ਤੋਂ ਵੀ ਛੁਟਕਾਰਾ ਮਿਲਦਾ ਹੈ, ਕਿਉਂਕਿ ਲੱਸੀ 'ਚ ਵਿਟਾਮਿਨ ਏ, ਬੀ, ਸੀ, ਈ ਅਤੇ ਕੇ ਮੌਜੂਦ ਹੁੰਦੇ ਹਨ।
ਗਰਮੀਆਂ ਦੇ ਮੌਸਮ 'ਚ ਕਈ ਲੋਕ ਮਿੱਠੀ ਲੱਸੀ ਪੀਣਾ ਪਸੰਦ ਕਰਦੇ ਹਨ, ਅਤੇ ਕੁਝ ਲੋਕ ਆਪਣੇ ਸਵਾਦ ਦੇ ਹਿਸਾਬ ਨਾਲ ਲੂਣ, ਪੁਦੀਨਾ, ਜੀਰਾ ਪਾਊਡਰ ਅਤੇ ਚਾਟ ਮਸਾਲਾ ਮਿਲਾ ਕੇ ਪੀਣਾ ਪਸੰਦ ਕਰਦੇ ਹਨ।
ਵੱਖ-ਵੱਖ ਚੀਜ਼ਾਂ ਨੂੰ ਲੱਸੀ 'ਚ ਮਿਲਾ ਕੇ ਪੀਣ ਨਾਲ ਵੱਖ-ਵੱਖ ਫਾਇਦੇ ਹੁੰਦੇ ਹਨ। ਹਰ ਕੋਈ ਆਪਣੇ ਘਰ 'ਚ ਲੱਸੀ ਤਿਆਰ ਕਰਦਾ ਹੈ, ਕਿਉਂਕਿ ਇਹ ਘਰ 'ਚ ਬਹੁਤ ਆਸਾਨੀ ਨਾਲ ਤਿਆਰ ਹੋ ਜਾਂਦੀ ਹੈ। ਲੱਸੀ ਬਣਾਉਣ ਲਈ ਇਕ ਭਾਂਡੇ ਵਿਚ ਦਹੀਂ ਲਓ ਅਤੇ ਫਿਰ ਇਸ ਵਿਚ ਲਗਭਗ 4 ਗੁਣਾ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਰਿੜਕ ਲਓ। ਇਸ ਤਰ੍ਹਾਂ ਤੁਹਾਡੀ ਲੱਸੀ ਤਿਆਰ ਹੈ। ਤੁਹਾਨੂੰ ਦੱਸ ਦੇਈਏ ਕਿ ਆਯੁਰਵੇਦ 'ਚ ਵੀ ਲੱਸੀ ਦੇ ਫਾਇਦੇ ਦੱਸੇ ਗਏ ਹਨ। ਇਹ ਸਾਡੇ ਸਰੀਰ ਲਈ ਕਿੰਨੀ ਫਾਇਦੇਮੰਦ ਹੈ।
ਗਰਮੀਆਂ 'ਚ ਲੱਸੀ ਪੀਣ ਦੇ ਫਾਇਦੇ
-
ਗਰਮੀਆਂ 'ਚ ਲੱਸੀ 'ਚ ਨਮਕ ਮਿਲਾ ਕੇ ਪੀਣ ਨਾਲ ਸਰੀਰ ਦੀ ਚਰਬੀ ਘੱਟ ਹੁੰਦੀ ਹੈ। ਪਰ ਹਾਈ ਬਲੱਡ ਪ੍ਰੈਸ਼ਰ ਵਾਲੇ ਲੋਕਾਂ ਨੂੰ
ਗਿਲੋਏ ਪਾਊਡਰ ਨੂੰ ਲੱਸੀ ਵਿੱਚ ਮਿਲਾ ਕੇ ਸੇਵਨ ਕਰਨਾ ਚਾਹੀਦਾ ਹੈ।
-
ਸਵੇਰੇ-ਸ਼ਾਮ ਲੱਸੀ ਪੀਣ ਨਾਲ ਵਿਅਕਤੀ ਦੀ ਯਾਦ ਸ਼ਕਤੀ ਵਧਦੀ ਹੈ।
-
ਇੱਕ ਚੱਮਚ ਸੁੱਕਾ ਅਦਰਕ ਨੂੰ ਲੱਸੀ ਵਿੱਚ ਮਿਲਾ ਕੇ ਪੀਣ ਨਾਲ ਹਿਚਕੀ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
-
ਇਸ ਤੋਂ ਇਲਾਵਾ ਉਲਟੀ ਜਾਂ ਜੀਅ ਕੱਚਾ ਹੋਣ 'ਤੇ ਮੱਖਣ ਦੇ ਨਾਲ ਅਖਰੋਟ ਮਿਲਾ ਕੇ ਪੀਣ ਨਾਲ ਫਾਇਦਾ ਹੁੰਦਾ ਹੈ।
-
ਤਣਾਅ ਨੂੰ ਘੱਟ ਕਰਨ ਲਈ ਵੀ ਲੱਸੀ ਦਾ ਸੇਵਨ ਕਰਨਾ ਚਾਹੀਦਾ ਹੈ।
-
ਦਿਮਾਗ ਦੀ ਗਰਮੀ ਨੂੰ ਕਾਬੂ 'ਚ ਰੱਖਣ ਲਈ ਵਿਅਕਤੀ ਨੂੰ ਲੱਸੀ ਦਾ ਸੇਵਨ ਕਰਨਾ ਚਾਹੀਦਾ ਹੈ।
-
ਚਮੜੀ ਨੂੰ ਮੁਲਾਇਮ ਅਤੇ ਚਮਕਦਾਰ ਬਣਾਉਣ ਲਈ ਨਿਯਮਤ ਤੌਰ 'ਤੇ ਲੱਸੀ ਦਾ ਸੇਵਨ ਕਰਨਾ ਚਾਹੀਦਾ ਹੈ।
-
ਲੱਸੀ ਪੀਣ ਨਾਲ ਪਾਚਨ ਕਿਰਿਆ ਠੀਕ ਹੁੰਦੀ ਹੈ।
-
ਗਰਮੀਆਂ 'ਚ ਲੱਸੀ ਪਾਣੀ ਦੀ ਕਮੀ ਨੂੰ ਦੂਰ ਕਰਦੀ ਹੈ, ਕਿਉਂਕਿ 90 ਫੀਸਦੀ ਤੱਕ ਪਾਣੀ ਲੱਸੀ 'ਚ ਪਾਇਆ ਜਾਂਦਾ ਹੈ।
ਇਹ ਵੀ ਪੜ੍ਹੋ : ਇਨ੍ਹਾਂ ਫਲਾਂ ਨੂੰ ਕਰੋ ਆਪਣੀ ਡਾਇਟ ਵਿਚ ਸ਼ਾਮਲ! ਵਜ਼ਨ ਘਟਾਉਣ 'ਚ ਹੋਣਗੇ ਮਦਦਗਾਰ
Summary in English: Summer Season: There are many benefits to drinking lassi in summer!