ਲੋਕ ਭਾਰ ਘਟਾਉਣ ਲਈ ਕਈ ਤਰ੍ਹਾਂ ਦੀਆਂ ਯੋਗਾ ਅਤੇ ਕਸਰਤ ਕਰਦੇ ਹਨ, ਅਤੇ ਉਹ ਸਾਡੇ ਰੋਜ ਦੇ ਰੁਟੀਨ ਲਈ ਲਾਭਦਾਇਕ ਵੀ ਹੈ , ਪਰ ਲੋਕ ਕਸਰਤ ਦੇ ਇਲਾਵਾ ਡਾਈਟ ਪਲਾਨ ਵੀ ਅਜ਼ਮਾਉਂਦੇ ਹਨ। ਭਾਰ ਘਟਾਉਣ ਦੇ ਇਸ ਰੁਟੀਨ ਦੇ ਇਲਾਵਾ ਲੋਕ ਕੁਝ ਅਜਿਹੇ ਵਿਚਾਰ ਅਜ਼ਮਾਉਂਦੇ ਹਨ , ਜੋ ਭਾਰ ਘਟਾਉਣ ਦੇ ਇਲਾਵਾ ਸ਼ਰੀਰ ਨੂੰ ਤੰਦਰੁਸਤ ਰੱਖਣ ਵਿਚ ਮਦਦਗਾਰ ਹੁੰਦੇ ਹਨ। ਵਧੇਰੇ ਲੋਕ ਡਿਕੋਟਸ ਡਰਿੰਕਸ ਦਾ ਸੇਵਨ ਕਰਦੇ ਹਨ। ਬਜ਼ਾਰ ਵਿਚ ਡਿਕੋਟਸ ਡਰਿੰਕਸ ਬਣਾਉਣ ਦੇ ਲਈ ਕਈ ਤਰ੍ਹਾਂ ਦੀਆਂ ਚੀਜਾਂ ਮਿੱਲ ਜਾਣਗੀਆਂ , ਪਰ ਘਰ ਵਿਚ ਮੌਜੂਦ ਕੁਝ ਚੀਜਾਂ ਤੋਂ ਤਿਆਰ ਕਿੱਤਾ ਜਾ ਸਕਦਾ ਹੈ। ਆਯੁਰਵੇਦ (Ayurvedic Tips) ਵਿਚ ਵੀ ਦੇਸੀ ਚੀਜਾਂ ਤੋਂ ਬਣੀ ਡਰਿੰਕ ਦਾ ਸੇਵਨ ਕਰਨ ਦੀ ਸਲਾਹ ਦਿੱਤੀ ਗਈ ਹੈ। ਇਹ ਡਰਿੰਕਸ ਪੇਟ ਨੂੰ ਸਿਹਤਮੰਦ ਰੱਖਦੀ ਹੈ, ਇਹ ਸਾਡੀ ਚਮੜੀ ਨੂੰ ਚਮਕਦਾਰ ਬਣਾਉਣ ਵਿਚ ਵੀ ਮਦਦ ਕਰਦੀ ਹੈ।
ਉਹਦਾ ਤਾਂ ਘਰ ਵਿਚ ਕਈ ਚੀਜਾਂ ਮੌਜੂਦ ਹਨ, ਜਿੰਨਾ ਤੋਂ ਤੁਸੀ ਡਿਟੋਕਸ ਡਰਿੰਕ ਬਣਾ ਸਕਦੇ ਹੋ , ਪਰ ਅੱਸੀ ਤੁਹਾਨੂੰ ਜੀਰੇ, ਧਨੀਏ ਅਤੇ ਸੌਂਫ ਨੂੰ ਮਿਲਾਕਾਰ ਬਣਾਏ ਜਾਣ ਵਾਲੇ ਪਾਣੀ ਦੇ ਲਾਭ ਬਾਰੇ ਦੱਸ ਜਾ ਰਹੇ ਹਾਂ, ਇਹ ਤਿੰਨ ਚੀਜਾਂ ਸਿਹਤ ਲਈ ਲਾਭਦਾਇਕ ਮੰਨੇ ਜਾਂਦੇ ਹਨ, ਤਾਂ ਆਓ ਜਾਣਦੇ ਹਾਂ ਵਿਸਥਾਰ ਬਾਰੇ :-
ਪਾਚਨ ਸ਼ਕਤੀ ਵਧਾਏ (Digestive system)
ਭਾਰ ਘਟਾਉਣ ਤੋਂ ਪਹਿਲਾਂ ਪਾਚਨ ਤੱਤ ਦਾ ਸਿਹਤਮੰਦ ਹੋਣਾ ਬਹੁਤ ਜਰੂਰੀ ਹੈ, ਜੀਰਾ,ਧਨੀਆ ਅਤੇ ਸੌਂਫ ਦਾ ਪਾਣੀ ਪਾਚਨ ਤੱਤ ਨੂੰ ਸੁਧਾਰ ਦੇ ਹਨ, ਅਤੇ ਉਸ ਲੰਬੇ ਸਮੇਂ ਤਕ ਸਿਹਤਮੰਦ ਰੱਖਦੇ ਹਨ। ਇਸ ਪਾਣੀ ਦੇ ਦੁਗਣੇ ਲਾਭ ਪਾਉਣ ਦੇ ਲਈ ਰੋਜਾਨਾ ਸਵੇਰੇ ਖਾਲੀ ਪੇਟ ਇਸਦਾ ਸੇਵਨ ਕਰੋ। ਇਸ ਪਾਣੀ ਨੂੰ ਕਾਫੀ ਮਾਤਰਾ ਵਿਚ ਸੇਵਨ ਕਰਨ ਨਾਲ ਪਾਣੀ ਹਾਣੀਕਾਰਕ ਸਾਬਤ ਹੋ ਸਕਦਾ ਹੈ।
ਇਮਿਊਨਿਟੀ (immunity)
ਕੋਰੋਨਾ ਮਹਾਮਾਰੀ ਦੇ ਦੌਰ ਚ' ਇਮਿਊਨਿਟੀ ਨੂੰ ਵਧਾਉਣ ਲਈ ਕਈ ਤਰ੍ਹਾਂ ਦੇ ਗੁਣਾਂ ਵਾਲ਼ੇ ਪਾਣੀ ਦਾ ਬਹੁਤ ਸੇਵਨ ਕਿੱਤਾ ਗਿਆ ਸੀ। ਜੜੀ ਬੁੱਟੀਆਂ ਦੇ ਇਲਾਵਾ ਤੁਸੀ ਜੀਰਾ ਸੌਂਫ ਅਤੇ ਧਨੀਏ ਤੋਂ ਵੀ ਇਮਿਊਨਿਟੀ ਨੂੰ ਮਜਬੂਤ ਬਣਾਉਣ ਦੇ ਲਈ ਜੀਰੇ ਦਾ ਪਾਣੀ ਵਿਟਾਮਿਨ ਸੀ ਦਾ ਅਹਿਮ ਭੂਮਿਕਾ ਨਿਭਾਉਂਦਾ ਹੈ ਅਤੇ ਮਾਹਰ ਦੇ ਮੁਤਾਬਕ ਇਸ ਪਾਣੀ ਵਿਚ ਵਿਟਾਮਿਨ ਸੀ ਵੱਡੀ ਮਾਤਰਾ ਵਿਚ ਮੌਜੂਦ ਹੁੰਦਾ ਹੈ।
ਇਹ ਵੀ ਪੜ੍ਹੋ : Beauty Tips: ਚਮੜੀ ਨਾਲ ਸਬੰਧਤ ਸਮੱਸਿਆਵਾਂ ਤੋਂ ਹੋ ਪਰੇਸ਼ਾਨ ! ਤਾਂ ਅਪਣਾਓ ਇਹ 5 ਚੀਜਾਂ
ਚਮੜੀ ਦੀ ਸਮੱਸਿਆ (skin Problem)
ਗਰਮੀਆਂ ਵਿਚ ਚਮੜੀ ਦੀ ਰੰਗਤ ਖੋਹ ਜਾਂਦੀ ਹੈ, ਅਤੇ ਇਸ ਨੂੰ ਤੁਸੀ ਆਪਣੇ ਖਾਣ ਪੀਣ ਨਾਲ ਵੀ ਬਰਕਰਾਰ ਰੱਖ ਸਕਦੇ ਹੋ। ਜੀਰਾ, ਧਨੀਆ ਅਤੇ ਸੌਂਫ ਦਾ ਪਾਣੀ ਚਮੜੀ ਦੇ ਲਈ ਲਾਭਕਾਰੀ ਮੰਨਿਆ ਜਾਂਦਾ ਹੈ। ਸੌਂਫ ਤੋਂ ਚਮੜੀ ਨੂੰ ਸੇਹਤਮੰਦ ਰੱਖਿਆ ਜਾ ਸਕਦਾ ਹੈ| ਸੌਂਫ ਸਾਡੇ ਹਾਰਮੋਨਸ ਨੂੰ ਸੰਤੁਲਨ ਕਰਦੀ ਹੈ। ਨਾਲ ਹੀ ਇਹ ਖੂਨ ਨੂੰ ਵੀ ਸਾਫ ਰੱਖਣ ਵਿਚ ਕੰਮ ਕਰਦੀ ਹੈ। ਸੌਂਫ ਕੈਂਸਰ ਦੇ ਖਤਰੇ ਨੂੰ ਵੀ ਘਟ ਕਰ ਸਕਦੀ ਹੈ।
Summary in English: There are many health benefits to drinking these three things!