ਸਾਡੇ ਦੇਸ਼ ਵਿੱਚ ਹਲਦੀ ਮਸਾਲਿਆਂ ਵਿੱਚ ਤਾਂ ਵਰਤੀ ਹੀ ਜਾਂਦੀ ਹੈ, ਸਗੋਂ ਘਰ-ਘਰ ਇਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਇਲਾਜ ਵਜੋਂ ਵੀ ਹੁੰਦੀ ਹੈ। ਅੱਜ ਅਸੀਂ ਇਸ ਲੇਖ ਰਾਹੀਂ ਹਲਦੀ ਦੇ ਕੁਝ ਚਮਤਕਾਰੀ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਤਾਂ ਆਓ ਜਾਣਦੇ ਹਾਂ ਗੁਣਕਾਰੀ ਹਲਦੀ ਦੇ ਅਨੇਕਾਂ ਫਾਇਦਿਆਂ ਬਾਰੇ।
ਪੱਛਮੀ ਦੇਸ਼ਾਂ ਵਿੱਚ ਲਗਾਤਾਰ ਹਲਦੀ `ਤੇ ਖੋਜਾਂ ਹੋ ਰਹੀਆਂ ਹਨ। ਅਮਰੀਕਾ ਦਾ ਐਰੀਜੋਨਾ ਕਾਲਜ ਆਫ਼ ਮੈਡੀਸਨ (Arizona College of Medicine) ਵੀ ਹਲਦੀ `ਤੇ ਇਕ ਵੱਡੀ ਖੋਜ ਯੋਜਨਾ ਬਣਾ ਰਿਹਾ ਹੈ। ਜਿਕਰਯੋਗ ਹੈ ਕਿ ਸ਼ੋਧ-ਕਰਤਾ ਹੁਣ ਤਕ ਮਿਲੇ ਨਤੀਜਿਆਂ ਤੋਂ ਬੇਹੱਦ ਖੁਸ਼ ਹਨ। ਇਨ੍ਹਾਂ ਖੋਜਾਂ ਤੋਂ ਪਤਾ ਲੱਗਾ ਹੈ ਕਿ ਹਲਦੀ ਦੀ ਲਗਾਤਾਰ ਵਰਤੋਂ ਹੱਡੀਆਂ ਨੂੰ ਖੁਰਨ ਤੋਂ ਬਚਾਉਂਦੀ ਹੈ। ਅਧਿਐਨ-ਕਰਤਾਵਾਂ ਨੇ ਹਲਦੀ ਦੀ ਜੜ੍ਹ, ਫੁੱਲ, ਪੱਤੀਆਂ ਆਦਿ ਦੇ ਵੱਖ-ਵੱਖ ਪ੍ਰਯੋਗ ਕਰਕੇ ਇਹ ਪਤਾ ਲਗਾਇਆ ਕਿ ਇਸਦਾ ਹਰ ਹਿੱਸਾ ਔਸ਼ਧੀ-ਗੁਣ ਨਾਲ ਭਰਪੂਰ ਹੈ।
ਹਲਦੀ ਦੇ ਫਾਇਦੇ (Benefits of turmeric):
● ਹਲਦੀ ਆਰਥੋਰਾਈਟਸ (Arthritis), ਦਮਾ, ਓਸਟੀਓਪੋਰੋਸਿਸ (Osteoporosis) ਵਰਗੀਆਂ ਗੰਭੀਰ ਬੀਮਾਰੀਆਂ ਦੇ ਇਲਾਜ `ਚ ਬੜੀ ਕਾਰਗਰ ਸਿੱਧ ਹੁੰਦੀ ਹੈ।
● ਹਲਦੀ ਦਾ ਸੇਵਨ ਕਰਨ ਨਾਲ ਪਾਚਣ-ਸ਼ਕਤੀ ਠੀਕ ਰਹਿੰਦੀ ਹੈ ਅਤੇ ਸਰੀਰ `ਚ ਹੋਣ ਵਾਲੀ ਜਲਣ ਵੀ ਘੱਟ ਹੁੰਦੀ ਹੈ।
● ਸ਼ੋਧ ਮੁਤਾਬਕ ਐਨ.ਐੱਫ.ਕੇ.ਬੀ. (NF-κB) ਨਾਮੀ ਤੱਤ ਦੇ ਵਧੇਰੇ ਕਿਰਿਆਸ਼ੀਲ ਹੋਣ ਨਾਲ ਜੋੜਾਂ ਵਿੱਚ ਦਰਦ ਪੈਦਾ ਹੁੰਦੀ ਹੈ। ਹਲਦੀ ਇਸ ਤੱਤ ਦੀ ਗਤੀਸ਼ੀਲਤਾ ਨੂੰ ਘੱਟ ਕਰਦੀ ਹੈ।
ਇਹ ਵੀ ਪੜ੍ਹੋ : ਹਲਦੀ ਦੀ ਖੇਤੀ, ਪ੍ਰੋਸੈਸਿੰਗ, ਅਤੇ ਮੰਡੀਕਰਨ ਬਾਰੇ ਦਸਦੇ ਹੋਏ :- ਗੁਰਦਿਆਲ ਸਿੰਘ
ਚੰਗੀ ਸਿਹਤ ਤੇ ਸੁੰਦਰਤਾ ਲਈ ਇਸ ਤਰ੍ਹਾਂ ਲਾਭਕਾਰੀ ਹੈ ਹਲਦੀ:
● ਹਲਦੀ ਦਾ ਤੇਲ ਐਲਰਜੀ ਰੋਗ (Allergic diseases) ਵਿੱਚ ਕਾਫ਼ੀ ਗੁਣਕਾਰੀ ਮੰਨਿਆ ਜਾਂਦਾ ਹੈ ਅਤੇ ਇਸ ਦਾ ਪ੍ਰਭਾਵ ਤੁਰੰਤ ਦੇਖਣ ਨੂੰ ਮਿਲਦਾ ਹੈ।
● ਹਲਦੀ ਵਿੱਚ ਭਰਪੂਰ ਮਾਤਰਾ ਵਿੱਚ ਲੋਹ ਤੱਤ ਹੁੰਦਾ ਹੈ, ਜੋ ਖੂਨ ਨਿਰਮਾਣ ਵਿੱਚ ਮਦਦਗਾਰ ਹੁੰਦਾ ਹੈ। ਜਿਨ੍ਹਾਂ ਵਿੱਚ ਖੂਨ ਦੀ ਘਾਟ ਹੋਵੇ, ਉਨ੍ਹਾਂ ਨੂੰ ਰੋਜ਼ਾਨਾ ਇਕ ਚਮਚ ਤਾਜ਼ੀ ਹਲਦੀ ਦਾ ਰਸ ਬਰਾਬਰ ਮਾਤਰਾ ਵਿੱਚ ਸ਼ਹਿਦ ਮਿਲਾ ਕੇ ਲੈਣਾ ਚਾਹੀਦਾ ਹੈ।
● ਹਲਦੀ ਵਿੱਚ ਜ਼ਹਿਰਨਾਸ਼ਕ ਗੁਣ ਵੀ ਹਨ। ਜੇਕਰ ਕੋਈ ਜ਼ਹਿਰੀਲਾ ਕੀੜਾ ਮਕੌੜਾ ਲੜ ਜਾਵੇ ਤਾਂ ਹਲਦੀ ਨੂੰ ਪੀਸ ਕੇ ਲੇਪ ਤਿਆਰ ਕਰਕੇ ਉਸ ਨੂੰ ਗਰਮ ਕਰਕੇ ਲਗਾਓ।
● ਜੇਕਰ ਪੇਟ `ਚ ਕੀੜੇ ਹੋ ਗਏ ਹਨ ਤਾਂ ਗੁੜ ਤੇ ਹਲਦੀ ਮਿਲਾ ਕੇ ਸੇਵਨ ਕਰਨ ਨਾਲ ਉਹ ਮਰ ਜਾਂਦੇ ਹਨ।
● ਚਮੜੀ ਰੋਗਾਂ `ਚ ਵੀ ਹਲਦੀ ਦਵਾਈ ਦਾ ਕੰਮ ਕਰਦੀ ਹੈ। ਇਸ ਦੇ ਫੁੱਲਾਂ ਦਾ ਪੇਸਟ ਬਣਾ ਕੇ ਪ੍ਰਭਾਵਿਤ ਭਾਗ `ਤੇ ਲੇਪ ਕਰਨਾ ਚਾਹੀਦਾ ਹੈ।
● ਜੇਕਰ ਜੋੜਾਂ ਦਾ ਦਰਦ ਹੋਵੇ ਜਾਂ ਸੋਜ ਹੋਵੇ ਤਾਂ ਹਲਦੀ ਚੂਰਨ ਨੂੰ ਘੱਟ ਪਾਣੀ ਵਿੱਚ ਘੋਲ ਕੇ ਉਸ ਦੇ ਪੇਸਟ ਦਾ ਦਰਦ ਵਾਲੀ ਥਾਂ ਤੇ ਲੇਪ ਕਰਨਾ ਚਾਹੀਦਾ ਹੈ।
● ਪੀਲੀਆ ਰੋਗ (Jaundice disease) ਵਿੱਚ ਲੱਸੀ ਵਿੱਚ ਹਲਦੀ ਘੋਲ ਕੇ ਸੇਵਨ ਕਰਨ ਨਾਲ ਵੀ ਲਾਭ ਹੁੰਦਾ ਹੈ।
● ਮੂੰਹ ਵਿੱਚ ਛਾਲੇ ਹੋ ਜਾਣ 'ਤੇ ਹਲਦੀ ਪਾਊਡਰ ਨੂੰ ਕੋਸਾ ਕਰਕੇ ਛਾਲੇ 'ਤੇ ਲਗਾਓ ਜਾਂ ਕੋਸੇ ਪਾਣੀ ਵਿੱਚ ਹਲਦੀ ਪਾਊਡਰ ਘੋਲ ਕੇ ਉਸ ਨਾਲ ਕੁਰਲੀ ਕਰੋ।
● ਖੰਘ ਤੋਂ ਮੁਕਤੀ ਲਈ ਹਲਦੀ ਦੀ ਇਕ ਛੋਟੀ ਜਿਹੀ ਗੰਢ ਮੂੰਹ `ਚ ਰੱਖ ਕੇ ਚੂਸਣੀ ਚਾਹੀਦੀ ਹੈ।
● ਜੇਕਰ ਗਲੇ ਵਿੱਚ ਦਰਦ ਜਾਂ ਸੋਜ ਹੋਵੇ ਤਾਂ ਕੱਚੀ ਹਲਦੀ ਅਦਰਕ ਦੇ ਨਾਲ ਪੀਸ ਕੇ ਗੁੜ ਮਿਲਾ ਕੇ ਗਰਮ ਕਰ ਲਓ ਅਤੇ ਇਸ ਦਾ ਸੇਵਨ ਕਰੋ।
● ਜੇਕਰ ਗਲੇ `ਚ ਕਫ਼ ਅਟਕਦਾ ਹੋਵੇ ਤਾਂ ਹਲਦੀ ਨੂੰ ਦੁੱਧ `ਚ ਉਬਾਲ ਕੇ ਪੀਓ।
● ਦੰਦਾਂ ਦੇ ਪੀਲੇਪਨ ਤੇ ਪਾਈਰੀਆ ਨੂੰ ਦੂਰ ਕਰਨ ਲਈ ਹਲਦੀ ਵਿੱਚ ਸੇਂਧਾ ਨਮਕ ਤੇ ਸਰ੍ਹੋਂ ਦਾ ਤੇਲ ਮਿਲਾ ਕੇ ਮਲਣਾ ਚਾਹੀਦਾ।
Summary in English: Turmeric is beneficial for good health and beauty, know how