ਜੇਕਰ ਪ੍ਰਾਚੀਨ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਲੋਕੀ ਸ਼ਰੀਰਕ ਬਿਮਾਰੀ ਨੂੰ ਦੂਰ ਕਰਨ ਲਈ ਜੜੀ ਬੂਟੀਆਂ `ਤੇ ਨਿਰਭਰ ਰਹਿੰਦੇ ਸਨ। ਉਸ ਸਮੇਂ ਡਾਕਟਰਾਂ ਦੀ ਥਾਂ `ਤੇ ਰਿਸ਼ੀ ਮੁਨੀ ਹੁੰਦੇ ਸਨ, ਜੋ ਇਨ੍ਹਾਂ ਜੜੀ ਬੂਟੀਆਂ `ਤੋਂ ਰਸ ਕੱਢ ਕੇ ਲੋਕਾਂ ਦੀ ਪੀੜਾ ਨੂੰ ਘਟਾਉਂਦੇ ਸਨ।
ਅੱਜ ਕੱਲ੍ਹ ਜਿਵੇਂ-ਜਿਵੇਂ ਆਧੁਨਿਕ ਯੁੱਗ ਅੱਗੇ ਵੱਧ ਰਿਹਾ ਹੈ, ਉਸ ਨਾਲ ਬਹੁਤ ਸਾਰੀਆਂ ਬਿਮਾਰੀ ਤੋਂ ਰਾਹਤ ਪਾਉਣ ਲਈ ਲੋਕੀ ਦਵਾਈਆਂ ਦੀ ਵਰਤੋਂ ਕਰਦੇ ਹਨ। ਪਰ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਇਸ ਸਮੇਂ ਵੀ ਆਯੁਰਵੈਦਿਕ ਜੜੀ ਬੂਟੀਆਂ ਦੀ ਵਰਤੋਂ `ਚ ਕੋਈ ਕਮੀ ਨਹੀਂ ਆਈ, ਸਗੋਂ ਇਨ੍ਹਾਂ ਬੂਟੀਆਂ ਪ੍ਰਤੀ ਲੋਕਾਂ ਦਾ ਵਿਸ਼ਵਾਸ ਹੋਰ ਵੀ ਵੱਧ ਗਿਆ ਹੈ। ਇਨ੍ਹਾਂ ਬੂਟੀਆਂ `ਚ ਨਿੰਮ, ਤੁਲਸੀ ਅਤੇ ਗਿਲੋਏ ਆਦਿ ਸ਼ਾਮਿਲ ਹਨ।
ਆਯੁਰਵੈਦਿਕ ਜੜੀ ਬੂਟੀਆਂ ਦੇ ਹੈਰਾਨ ਕਰ ਦੇਣ ਵਾਲੇ ਫਾਇਦੇ
ਨਿੰਮ, ਤੁਲਸੀ ਅਤੇ ਗਿਲੋਏ ਔਸ਼ਧੀ ਬੂਟੀਆਂ ਹਨ। ਜਿਨ੍ਹਾਂ ਦਾ ਰਸ ਤੁਸੀਂ ਆਪਣੇ ਘਰ ਵਿੱਚ ਆਸਾਨੀ ਨਾਲ ਬਣਾ ਸਕਦੇ ਹੋ। ਇਸਨੂੰ ਵੱਖ-ਵੱਖ ਤਰੀਕਿਆਂ ਨਾਲ ਵਰਤ ਸਕਦੇ ਹੋ। ਇਨ੍ਹਾਂ ਦੇ ਰਸ ਨੂੰ ਬਣਾਉਣ ਲਈ ਤੁਸੀਂ ਤਾਜ਼ੇ ਪੱਤੇ ਜਾਂ ਸੁੱਕੇ ਪੱਤਿਆਂ ਦੇ ਪਾਊਡਰ ਦੀ ਵਰਤੋਂ ਕਰ ਸਕਦੇ ਹੋ।
ਨਿੰਮ, ਤੁਲਸੀ ਅਤੇ ਗਿਲੋਏ ਦੇ ਰਸ ਬਣਾਉਣ ਦਾ ਤਰੀਕਾ
ਨਿੰਮ, ਤੁਲਸੀ ਅਤੇ ਗਿਲੋਏ ਦੇ ਰਸ ਲਈ ਸਭ `ਤੋਂ ਪਹਿਲਾਂ ਇਨ੍ਹਾਂ ਦੀਆਂ ਪੱਤਿਆਂ ਨੂੰ ਚੰਗੀ ਤਰ੍ਹਾਂ ਸਾਫ਼ ਪਾਣੀ `ਚ ਧੋਣਾ ਪਵੇਗਾ। ਇਸ `ਤੋਂ ਬਾਅਦ ਪੱਤਿਆਂ ਨੂੰ ਬਲੈਂਡਰ ਵਿੱਚ ਪਾਓ ਅਤੇ ਇੱਕ ਕੱਪ ਪਾਣੀ ਪਾਓ। ਜੇਕਰ ਬਲੈਂਡਰ ਨਾ ਹੋਵੇ ਤਾਂ ਇਨ੍ਹਾਂ ਦੀਆਂ ਪੱਤਿਆਂ ਨੂੰ ਕਿਸੇ ਘੋਟਣੇ ਵਿੱਚ ਪਾ ਕੇ ਚੰਗੀ ਤਰ੍ਹਾਂ ਰਗੜ ਦਵੋ। ਸਮੱਗਰੀ ਨੂੰ ਉਦੋਂ ਤੱਕ ਮਿਲਾਓ ਜਦੋਂ ਤੱਕ ਤੁਸੀਂ ਇੱਕ ਨਿਰਵਿਘਨ ਇਕਸਾਰਤਾ (Smooth consistency) ਪ੍ਰਾਪਤ ਨਹੀਂ ਕਰ ਲਿੰਦੇ। ਅੰਤ `ਚ ਮਲਮਲ ਦੇ ਕੱਪੜੇ ਦੀ ਵਰਤੋਂ ਨਾਲ ਮਿਸ਼ਰਣ ਨੂੰ ਬਾਹਰ ਕੱਢ ਲਵੋ। ਹੁਣ ਇਹ ਰਸ ਦਾ ਸੇਵਨ ਕੀਤਾ ਜਾ ਸਕਦਾ ਹੈ।
ਨਿੰਮ ਦੇ ਰਸ ਦੇ ਫਾਇਦੇ
● ਨਿੰਮ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਨ ਵਿੱਚ ਮਦਦ ਕਰਦਾ ਹੈ।
● ਨਿੰਮ ਪਾਚਨ ਪ੍ਰਕਿਰਿਆ ਨੂੰ ਸਹੀ ਰੱਖਦਾ ਹੈ।
● ਨਿੰਮ ਦੇ ਪੱਤੇ ਅਤੇ ਨਿੰਮ ਦਾ ਜੂਸ ਆਮ ਜ਼ੁਕਾਮ, ਬੁਖਾਰ ਲਈ ਵੀ ਵਰਤਿਆ ਜਾਂਦਾ ਹੈ।
● ਇੱਥੋਂ ਤੱਕ ਕਿ ਇਹ ਹੁਣ ਕੈਂਸਰ ਵਰਗੀ ਘਾਤਕ ਬਿਮਾਰੀ ਤੋਂ ਵੀ ਰਾਹਤ ਦਵਾਉਣ ਲਈ ਵਰਤਿਆ ਜਾ ਰਿਹਾ ਹੈ।
● ਨਿੰਮ ਸਰੀਰ ਵਿੱਚ ਖੂਨ ਦੇ ਪ੍ਰਵਾਹ ਨੂੰ ਨਿਯੰਤ੍ਰਿਤ ਕਰਦਾ ਹੈ।
● ਇਹ ਸਰੀਰ ਵਿੱਚ ਖੂਨ ਨੂੰ ਸਾਫ਼ ਕਰਨ ਲਈ ਵੀ ਵਰਤਿਆ ਜਾਂਦਾ ਹੈ।
ਇਹ ਵੀ ਪੜ੍ਹੋ : ਭਾਰਤ ਦੇ ਇਸ ਜਾਦੂਈ ਇਨਸੁਲਿਨ ਪਲਾਂਟ ਦੀਆਂ ਪੱਤੀਆਂ ਦਾ ਸੇਵਨ ਕਰਕੇ ਸ਼ੂਗਰ ਤੋਂ ਛੁਟਕਾਰਾ ਪਾਉ!
ਤੁਲਸੀ ਦੇ ਰਸ ਦੇ ਫਾਇਦੇ
● ਜੋ ਗੁਰਦੇ ਦੀ ਪੱਥਰੀ ਤੋਂ ਪੀੜਤ ਹੁੰਦੇ ਹਨ, ਤੁਲਸੀ ਉਨ੍ਹਾਂ ਲੋਕਾਂ ਲਈ ਬਹੁਤ ਵਧੀਆ ਹੁੰਦੀ ਹੈ।
● ਤੁਲਸੀ ਲੰਮੇ ਸਮੇਂ ਤੋਂ ਸਾੜ ਵਿਰੋਧੀ ਗੁਣਾਂ ਲਈ ਜਾਣੀ ਜਾਂਦੀ ਹੈ।
● ਸਰਦੀ, ਖੰਘ ਅਤੇ ਹੋਰ ਸਾਹ ਸੰਬੰਧੀ ਵਿਕਾਰ ਨੂੰ ਘਟਾਉਂਦਾ ਹੈ।
● ਤੁਲਸੀ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀ ਹੈ।
● ਤੁਲਸੀ ਦੀਆਂ ਪੱਤੀਆਂ ਜਾਂ ਤੁਲਸੀ ਦੀ ਚਾਹ ਰੋਜ਼ਾਨਾ ਪੀਣ ਨਾਲ ਰੋਗ ਪ੍ਰਤੀਰੋਧਕ ਸ਼ਕਤੀ `ਚ ਵਾਧਾ ਹੁੰਦਾ ਹੈ।
ਗਿਲੋਏ ਦੇ ਰਸ ਦੇ ਫਾਇਦੇ
● ਗਿਲੋਏ ਦੇ ਰਸ ਨੂੰ ਮੁੱਖ ਤੌਰ `ਤੇ ਡੇਂਗੂ ਬੁਖਾਰ ਨੂੰ ਠੀਕ ਕਰਨ ਲਈ ਵਰਤਿਆ ਜਾਂਦਾ ਹੈ।
● ਇਸ ਨਾਲ ਸ਼ਰੀਰਿਕ ਇਮਿਊਨਿਟੀ `ਚ ਵਾਧਾ ਹੁੰਦਾ ਹੈ।
● ਇਸ ਨਾਲ ਸ਼ੂਗਰ ਦਾ ਪੱਧਰ ਸਹੀ ਰਹਿੰਦਾ ਹੈ।
● ਗਿਲੋਏ ਨਾਲ ਪਾਚਨ ਸ਼ਕਤੀ ਸਹੀ ਰਹਿੰਦੀ ਹੈ।
Summary in English: Unique benefits of ancient herbs