1. Home
  2. ਸੇਹਤ ਅਤੇ ਜੀਵਨ ਸ਼ੈਲੀ

ਸਿਹਤ ਲਈ ਵਰਦਾਨ ਹੈ ਪਾਣੀ, ਪਾਣੀ ਤੋਂ ਬਿਨਾ ਜੀਵਨ ਹੈ ਅਸੰਭਵ

ਪਾਣੀ ਸਾਡੇ ਸ਼ਰੀਰ ਲਈ ਸਭ ਤੋਂ ਮਹੱਤਵਪੂਰਨ ਹੈ ਵਿਗਿਆਨਾਂ ਦੇ ਅਨੁਸਾਰ, ਅਸੀ ਭੋਜਨ ਦੀ ਅਣਹੋਂਦ ਵਿੱਚ ਲਗਭਗ 21 ਦਿਨ ਜੀ ਸਕਦੇ ਹਾਂ |

KJ Staff
KJ Staff
Water

Water

ਪਾਣੀ ਸਾਡੇ ਸ਼ਰੀਰ ਲਈ ਸਭ ਤੋਂ ਮਹੱਤਵਪੂਰਨ ਹੈ ਵਿਗਿਆਨਾਂ ਦੇ ਅਨੁਸਾਰ, ਅਸੀ ਭੋਜਨ ਦੀ ਅਣਹੋਂਦ ਵਿੱਚ ਲਗਭਗ 21 ਦਿਨ ਜੀ ਸਕਦੇ ਹਾਂ |

ਪਰ ਕੋਈ ਵਿਅਕਤੀ ਪਾਣੀ ਤੋਂ ਬਿਨਾਂ 3 ਦਿਨਾਂ ਤੋਂ ਵੱਧ ਨਹੀ ਜੀ ਸਕਦਾ | ਸਾਡੇ ਸ਼ਰੀਰ ਵਿੱਚ 50-60 ਪ੍ਰਤੀਸ਼ਤ ਸਿਰਫ ਪਾਣੀ ਹੀ ਹੁੰਦਾ ਹੈ ਪਰ ਫਿਰ ਵੀ ਥੋੜੇ ਪਾਣੀ ਦੀ ਕਮੀ ਹੋਣ ਕਰਕੇ ਮਨੁੱਖ ਨੂੰ ਅੰਦਰੋਂ ਦੀ ਤੋੜ ਦਿੰਦੀ ਹੈ ਅਤੇ ਉਹ ਬਹੁਤ ਸਾਰੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦਾ ਹੈ |

ਦਸ ਦਈਏ ਕਿ ਸਾਫ਼ ਅਤੇ ਬਹੁਤ ਜਿਆਦਾ ਪਾਣੀ ਦਾ ਸੇਵਨ ਸ਼ਰੀਰ ਲਈ ਲਾਜ਼ਮੀ ਹੈ | ਇਸੀ ਤੋਂ ਸੈੱਲਾਂ ਤੱਕ ਪੌਸ਼ਟਿਕ ਤੱਤ ਅਤੇ ਆਕਸੀਜਨ ਪਹੁੰਚ ਜਾਂਦੇ ਹਨ | ਆਓ ਅਸੀ ਤੁਹਾਨੂੰ ਦੱਸਦੇ ਹਾਂ ਕਿ ਕਿਵੇਂ ਤੁਸੀ ਸਿਰਫ ਪਾਣੀ ਦਾ ਸੇਵਨ ਕਰਕੇ ਆਪਣੀ ਸਿਹਤ ਨੂੰ ਵਧੀਆ ਬਣਾ ਸਕਦੇ ਹੋ |

ਭਾਰ ਘਟਾਉਣ ਵਿੱਚ ਮਦਦਗਾਰ

ਗਲਤ ਖਾਣ ਪੀਣ ਅਤੇ ਭੋਜਨ ਦੇ ਕਾਰਨ ਅੱਜ ਵਿਸ਼ਵ ਦੀ ਆਬਾਦੀ ਮੋਟਾਪੇ ਤੋਂ ਪ੍ਰਭਾਵਿਤ ਹੈ | ਮੋਟਾਪਾ ਕਈ ਬਿਮਾਰੀਆਂ ਦਾ ਪਿਤਾ ਵੀ ਹੁੰਦਾ ਹੈ | ਪਰ ਜੇ ਤੁਸੀ ਕਾਫ਼ੀ ਪਾਣੀ ਪੀਂਦੇ ਹੋ, ਤਾਂ ਤੁਹਾਡਾ ਭਾਰ ਘੱਟ ਹੋ ਸਕਦਾ ਹੈ | ਭਾਰ ਘਟਾਉਣ ਲਈ, ਖਾਣ ਤੋਂ ਪਹਿਲਾਂ 1 ਗਲਾਸ ਪਾਣੀ ਪੀਣਾ ਚੰਗਾ ਹੁੰਦਾ ਹੈ | ਪਾਣੀ ਦੀ ਸਹੀ ਮਾਤਰਾ ਪੀਣ ਨਾਲ ਪਾਚਕ ਕਿਰਿਆ ਵੀ ਮਜਬੂਤ ਹੁੰਦੀ ਹੈਂ |    

Water

Water

ਡੀਹਾਈਡਰੇਸ਼ਨ ਨੂੰ  ਕਰਦਾ ਹੈ ਦੂਰ

ਸ਼ਰੀਰ ਦੇ ਲਈ ਰਜਾ ਸਭ ਤੋਂ ਵੱਧ ਜ਼ਰੂਰੀ ਹੈ ਅਤੇ ਰਜਾ ਦਾ ਸਭ ਤੋਂ ਸ਼ਕਤੀਸ਼ਾਲੀ ਸਰੋਤ ਪਾਣੀ ਹੈ |  ਇਸ ਦਾ ਬਕਾਇਦਾ ਸੇਵਨ ਤੁਹਾਡੀ ਥਕਾਵਟ ਅਤੇ ਕਮਜ਼ੋਰੀ ਦੀ ਸਮੱਸਿਆ ਨੂੰ ਦੂਰ ਕਰਦਾ ਹੈ | ਡੀਹਾਈਡਰੇਸ਼ਨ ਦੀ ਸਮੱਸਿਆ ਤੋਂ ਬਚਣ ਦਾ ਸਭ ਤੋਂ ਵਧੀਆ ਟੰਗ ਹੀ  ਪਾਣੀ ਹੈ | ਜੇ ਤੁਹਾਨੂੰ ਥਕਾਵਟ ਅਤੇ ਕਮਜ਼ੋਰੀ ਦੀ ਸਮੱਸਿਆ ਹੈ, ਤਾਂ ਤੁਹਾਨੂੰ ਵੱਧ ਮਾਤਰਾ ਚ ਪਾਣੀ ਵੀ ਪੀਣਾ ਚਾਹੀਦਾ ਹੈ |

ਮਾਨਸਿਕ ਤਣਾਅ ਤੋਂ ਛੁਟਕਾਰਾ ਪਾਉਂਦਾ ਹੈ ਪਾਣੀ

ਸ਼ਰੀਰ ਤੋਂ ਇਲਾਵਾ, ਪਾਣੀ ਸਾਡੇ ਦਿਮਾਗ ਦੀ ਸਿਹਤ ਲਈ ਵੀ ਜ਼ਰੂਰੀ ਹੈ |  

ਇਹ ਦਿਮਾਗ ਦੀ ਥਕਾਵਟ ਨੂੰ ਘਟਾਉਣ ਵਿਚ ਮਦਦਗਾਰ ਹੈ ਅਤੇ ਮਾਸਪੇਸ਼ੀਆਂ ਲਈ ਵੀ ਮਹੱਤਵਪੂਰਣ ਹੈ |  ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਮਾਨਸਿਕ ਸ਼ਾਂਤੀ ਮਿਲਦੀ ਹੈ ਅਤੇ ਤੁਸੀ ਤਾਜ਼ਗੀ ਮਹਿਸੂਸ ਕਰਦੇ ਹੋ |

ਇਹ ਵੀ ਪੜ੍ਹੋ :- ਸਹਿਜਨ ਦੇ ਪੱਤੇ ਅਤੇ ਟਹਿਣੀਆਂ ਦੋਵੇਂ ਸ਼ੂਗਰ ਦੇ ਪੱਧਰਾਂ ਨੂੰ ਕਰਦੇ ਹਨ ਨਿਯੰਤਰਿਤ

Summary in English: Water is a boon for health, life is impossible without water

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters