ਜੇਕਰ ਕੀੜੀਆਂ ਤੁਹਾਡੇ ਘਰ ਦੇ ਪੌਦਿਆਂ ਨੂੰ ਵੀ ਨੁਕਸਾਨ ਪਹੁੰਚਾ ਰਹੀਆਂ ਹਨ, ਤਾਂ ਤੁਹਾਨੂੰ ਇਸ ਲੇਖ ਵਿੱਚ ਦੱਸੇ ਗਏ ਸੁਝਾਵ ਜ਼ਰੂਰ ਅਜ਼ਮਾਉਣੇ ਚਾਹੀਦੇ ਹਨ।
ਦੂਸ਼ਿਤ ਵਾਤਾਵਰਨ ਦੇ ਚਲਦਿਆਂ ਅੱਜ-ਕੱਲ ਹਰ ਕਿਸੇ ਦੇ ਘਰ ਵਿੱਚ ਛੋਟੀ ਜਿਹੀ ਬਗੀਚੀ ਦੇਖਣ ਨੂੰ ਆਸਾਨੀ ਨਾਲ ਮਿਲ ਹੀ ਜਾਂਦੀ ਹੈ। ਬੇਸ਼ਕ ਅੱਸੀ ਘਰ ਨੂੰ ਹਰਿਆਲੀ ਦਾ ਰੰਗ-ਰੂਪ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ, ਪਰ ਇਨ੍ਹਾਂ ਕੋਸ਼ਿਸ਼ਾਂ ਨਾਲ ਕਿਤੇ-ਨਾ-ਕਿਤੇ ਅੱਸੀ ਕੀੜਿਆਂ ਨੂੰ ਵੀ ਸੱਦਾ ਦੇ ਦਿੰਦੇ ਹਾਂ। ਉਂਝ ਤਾਂ ਅਕਸਰ ਬਰਸਾਤ ਦੇ ਮੌਸਮ ਦੌਰਾਨ ਕੀਟ-ਪਤੰਗਿਆਂ ਅਤੇ ਕੀੜੀਆਂ ਵੀ ਭਰਮਾਰ ਹੁੰਦੀ ਹੈ। ਇਹ ਕੀੜੀਆਂ ਨਾ ਸਿਰਫ਼ ਘਰ ਦੇ ਅੰਦਰ ਰੱਖੇ ਖਾਣ-ਪੀਣ ਦੀਆਂ ਚੀਜ਼ਾਂ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ, ਸਗੋਂ ਬਗੀਚੇ ਦੇ ਨਾਲ-ਨਾਲ ਘਰ ਦੇ ਅੰਦਰਲੇ ਪੌਦਿਆਂ ਨੂੰ ਵੀ ਨੁਕਸਾਨ ਪਹੁੰਚਾਉਂਦੀਆਂ ਹਨ। ਕਈ ਵਾਰ ਤਾਂ ਇਹ ਕੀੜੀਆਂ ਇੰਨੀਆਂ ਹਾਨੀਕਾਰਕ ਹੋ ਜਾਉਂਦੀਆਂ ਹਨ ਕਿ ਇਹ ਪੌਦੇ ਦੀਆਂ ਜੜ੍ਹਾਂ ਅਤੇ ਪੱਤਿਆਂ ਨੂੰ ਵੀ ਨਸ਼ਟ ਕਰ ਦਿੰਦੀਆਂ ਹਨ।
ਹਾਲਾਂਕਿ, ਕੁੱਝ ਉਪਾਵਾਂ ਨਾਲ ਇਨ੍ਹਾਂ ਕੀੜੀਆਂ ਨੂੰ ਘਰ ਦੇ ਅੰਦਰੋਂ ਤਾਂ ਦੂਰ ਕਰ ਦਿੱਤਾ ਜਾਂਦਾ ਹੈ, ਪਰ ਜੇਕਰ ਇਹ ਬਗੀਚੇ ਜਾਂ ਪੌਦਿਆਂ 'ਚ ਆ ਜਾਣ ਤਾਂ ਇਨ੍ਹਾਂ ਨੂੰ ਕੱਢਣਾ ਥੋੜ੍ਹਾ ਮੁਸ਼ਕਿਲ ਹੁੰਦਾ ਹੈ। ਇੰਨਾ ਹੀ ਨਹੀਂ ਇਹ ਪੌਦਿਆਂ ਦੀ ਸੁੰਦਰਤਾ ਨੂੰ ਵੀ ਨਸ਼ਟ ਕਰ ਦਿੰਦੀਆਂ ਹਨ। ਅੱਜ ਅੱਸੀ ਤੁਹਾਨੂੰ ਕੁੱਝ ਅਜਿਹੇ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ, ਜਿਸ ਨੂੰ ਆਪਣਾ ਕੇ ਤੁਸੀ ਕੀੜੀਆਂ ਤੋਂ ਆਪਣੇ ਪੌਦਿਆਂ ਅਤੇ ਬਗੀਚਿਆਂ ਨੂੰ ਸੁਰੱਖਿਅਤ ਰੱਖ ਸਕਦੇ ਹੋ।
ਇਨ੍ਹਾਂ ਘਰੇਲੂ ਨੁਸਖਿਆਂ ਨਾਲ ਪਾਓ ਕੀੜੀਆਂ ਤੋਂ ਛੁਟਕਾਰਾ
ਬੇਕਿੰਗ ਸੋਡਾ ਅਤੇ ਸ਼ੂਗਰ ਪਾਊਡਰ
ਤੁਸੀਂ ਬੇਕਿੰਗ ਸੋਡਾ ਅਤੇ ਸ਼ੂਗਰ ਪਾਊਡਰ ਨਾਲ ਕੀੜੀਆਂ ਨੂੰ ਭਜਾਉਣ ਵਾਲੀ ਸਮੱਗਰੀ ਬਣਾ ਸਕਦੇ ਹੋ। ਇਨ੍ਹਾਂ ਦੋਵਾਂ ਸਮੱਗਰੀਆਂ ਨੂੰ ਕਿਸੀ ਤੇਲ ਦੀਆਂ ਬੂੰਦਾਂ ਜਿਵੇਂ ਕਿ ਲੌਂਗ ਜਾਂ ਨਿੰਮ ਦੇ ਤੇਲ ਨਾਲ ਮਿਲਾਓ ਅਤੇ ਇਸ ਮਿਸ਼ਰਣ ਨੂੰ ਕੀੜਿਆਂ ਦੇ ਖੇਤਰ ਦੇ ਨੇੜੇ ਡੋਲ੍ਹ ਦਿਓ। ਇਹ ਕੀੜੀਆਂ ਨੂੰ ਆਕਰਸ਼ਿਤ ਕਰਦਾ ਹੈ ਅਤੇ ਉਹ ਪੌਦਿਆਂ ਨੂੰ ਛੱਡ ਕੇ ਇਸ ਮਿਸ਼ਰਣ ਵਿੱਚ ਇਕੱਠੇ ਹੋਣ ਤੋਂ ਬਾਅਦ ਭੱਜਣਾ ਸ਼ੁਰੂ ਹੋ ਜਾਣਗੀਆਂ।
ਚਿੱਟਾ ਸਿਰਕਾ
ਕੀੜੀਆਂ ਨੂੰ ਭਜਾਉਣ ਲਈ ਸਿਰਕਾ ਬਹੁਤ ਕਾਰਗਰ ਸਾਬਤ ਹੁੰਦਾ ਹੈ। ਕੀੜੀਆਂ ਤੋਂ ਛੁਟਕਾਰਾ ਪਾਉਣ ਲਈ, ਬਰਾਬਰ ਮਾਤਰਾ ਵਿੱਚ ਪਾਣੀ ਅਤੇ ਚਿੱਟੇ ਸਿਰਕੇ ਨੂੰ ਮਿਲਾਓ ਅਤੇ ਆਪਣੇ ਬਾਗ ਵਿੱਚ ਕੀੜੀਆਂ ਵਾਲ਼ੀ ਥਾਂ 'ਤੇ ਇਸ ਘੋਲ ਦਾ ਛਿੜਕਾਅ ਕਰੋ। ਸਿਰਕੇ ਦੀ ਤੇਜ਼ ਗੰਧ ਕੀੜੀਆਂ ਨੂੰ ਛਿੜਕਾਅ ਵਾਲੀਆਂ ਥਾਵਾਂ ਤੋਂ ਦੂਰ ਕਰ ਦੇਵੇਗੀ। ਜੇਕਰ ਕੀੜੀਆਂ ਪੌਦਿਆਂ ਦੇ ਅੰਦਰ ਛੁਪੀਆਂ ਹੋਣ, ਤਾਂ ਵੀ ਸਿਰਕੇ ਤੋਂ ਦੂਰ ਭੱਜਣ ਲੱਗ ਜਾਣਗੀਆਂ।
ਨਿੰਬੂ ਦਾ ਰਸ
ਨਿੰਬੂ ਦੀ ਖੱਟੀ ਖੁਸ਼ਬੂ ਕੀੜੀਆਂ ਨੂੰ ਰੋਕਣ ਦਾ ਕੰਮ ਕਰਦੀ ਹੈ ਅਤੇ ਇਸ ਵਿੱਚ ਮੌਜੂਦ ਤੇਜਾਬੀ ਕੀੜੀਆਂ ਨੂੰ ਨਸ਼ਟ ਕਰ ਦਿੰਦੀ ਹੈ। ਇਸਦੇ ਲਈ, ਤੁਸੀਂ ਕਾਟਨ ਦੀਆਂ ਗੋਲੀਆਂ ਨੂੰ ਨਿੰਬੂ ਦੇ ਅਸੈਂਸ਼ੀਅਲ ਤੇਲ ਵਿੱਚ ਭਿਗੋ ਕੇ ਜਾਂ ਨਿੰਬੂ ਦੇ ਰਸ ਵਿੱਚ ਡੁਬੋ ਸਕਦੇ ਹੋ ਅਤੇ ਉਹਨਾਂ ਨੂੰ ਖਿੜਕੀਆਂ, ਦਰਵਾਜਿਆਂ, ਅਲਮਾਰੀਆਂ ਅਤੇ ਹੋਰ ਖੇਤਰਾਂ ਦੇ ਨਾਲ-ਨਾਲ ਪੌਦਿਆਂ ਦੇ ਨੇੜੇ ਰੱਖ ਸਕਦੇ ਹੋ। ਬਹੁਤ ਜਲਦੀ ਕੀੜੀਆਂ ਗਮਲੇ ਜਾਂ ਬਾਗ ਵਿੱਚੋਂ ਭੱਜਣੀਆਂ ਸ਼ੁਰੂ ਹੋ ਜਾਣਗੀਆਂ।
ਖੀਰੇ ਦੇ ਛਿਲਕੇ
ਤੁਸੀਂ ਆਪਣੇ ਬਾਗ ਵਿੱਚੋਂ ਕੀੜੀਆਂ ਨੂੰ ਭਜਾਉਣ ਲਈ ਖੀਰੇ ਦੇ ਛਿਲਕਿਆਂ ਦੀ ਵਰਤੋਂ ਵੀ ਕਰ ਸਕਦੇ ਹੋ। ਕੀੜੀਆਂ ਕੁਦਰਤੀ ਤੌਰ 'ਤੇ ਖੀਰੇ ਦੀ ਗੰਧ ਨੂੰ ਪਸੰਦ ਨਹੀਂ ਕਰਦੀਆਂ। ਕੌੜੇ ਸਵਾਦ ਵਾਲੇ ਖੀਰੇ ਕੀੜੀਆਂ ਤੋਂ ਬਚਣ ਲਈ ਸਭ ਤੋਂ ਵਧੀਆ ਹਨ, ਪਰ ਤੁਸੀਂ ਨਿਯਮਤ ਖੀਰੇ ਵੀ ਲੈ ਸਕਦੇ ਹੋ। ਇਸ ਦੇ ਲਈ ਖੀਰੇ ਦੇ ਛਿਲਕੇ ਨੂੰ ਹਰ ਦੂਜੇ ਦਿਨ ਬਗੀਚੇ ਵਿੱਚ ਜਾਂ ਪਲਾਂਟਰ ਵਿੱਚ ਲਗਾਓ। ਇਨ੍ਹਾਂ ਛਿਲਕਿਆਂ ਨੂੰ ਹਰ ਅਗਲੇ ਦਿਨ ਬਦਲਦੇ ਰਹੋ। ਇਸ ਪ੍ਰਕਿਰਿਆ ਨੂੰ ਉਦੋਂ ਤੱਕ ਕਰੋ ਜਦੋਂ ਤੱਕ ਸਾਰੀਆਂ ਕੀੜੀਆਂ ਖਤਮ ਨਹੀਂ ਹੋ ਜਾਂਦੀਆਂ।
ਇਹ ਵੀ ਪੜ੍ਹੋ : ਸ਼ੂਗਰ ਰੋਗੀਆਂ ਲਈ ਇਹ 5 ਡਰਿੰਕਸ ਹਨ ਸਿਹਤਮੰਦ! ਅੱਜ ਹੀ ਆਪਣੀ ਖ਼ੁਰਾਕ 'ਚ ਕਰੋ ਸ਼ਾਮਲ!
ਲਾਲ ਮਿਰਚ
ਲਾਲ ਮਿਰਚ ਦੀ ਤੇਜ਼, ਤਿੱਖੀ ਗੰਧ ਉਹਨਾਂ ਸੰਕੇਤਾਂ ਨੂੰ ਨਸ਼ਟ ਕਰ ਦਿੰਦੀ ਹੈ ਜੋ ਕੀੜੀਆਂ ਸੰਚਾਰ ਕਰਨ ਅਤੇ ਆਪਣੇ ਆਲ੍ਹਣੇ ਵਿੱਚ ਜਾਣ ਲਈ ਵਰਤਦੀਆਂ ਹਨ। ਢੁਕਵੇਂ ਸਿਗਨਲ ਦੀ ਅਣਹੋਂਦ ਵਿੱਚ, ਉਹ ਆਪਣਾ ਘਰ ਬਣਾਉਣ ਅਤੇ ਬਚਣ ਵਿੱਚ ਅਸਫਲ ਰਹਿੰਦੀਆਂ ਹਨ। ਕੀੜੀਆਂ ਨੂੰ ਭਜਾਉਣ ਲਈ, ਖੁੱਲ੍ਹੇ ਥਾਂ 'ਤੇ ਲਾਲ ਮਿਰਚਾਂ ਦਾ ਛਿੜਕਾਅ ਇਕ ਵਧੀਆ ਵਿਕਲਪ ਹੈ।
Summary in English: You Too Are Disturbed By Ants! Get Rid Of Ants With These Home Remedies!