ਸਰਦੀਆਂ ਦੇ ਮੌਸਮ ਵਿਚ ਆਪਣੀ ਸਿਹਤ ਦਾ ਧਿਆਨ ਰੱਖਣਾ ਜਰੂਰੀ ਹੈ , ਕਿਓਂਕਿ ਇਹ ਮੌਸਮ ਆਪਣੇ ਨਾਲ ਕਈ ਬਿਮਾਰੀਆਂ ਨੂੰ ਲੈਕੇ ਆਉਂਦਾ ਹੈ । ਇਸ ਮੌਸਮ ਵਿਚ ਜ਼ੁਕਾਮ, ਫਲੂ, ਵਾਇਰਲ ਅਤੇ ਬੈਕਟੀਰੀਆ ਵਰਗੀਆਂ ਬਿਮਾਰੀਆਂ ਦਾ ਸਾਮਣਾ ਕਰਨਾ ਪੈ ਸਕਦਾ ਹੈ । ਅਜਿਹੇ 'ਚ ਜ਼ਰੂਰੀ ਹੈ ਕਿ ਤੁਸੀਂ ਆਪਣੇ ਸਰੀਰ ਦੀ ਇਮਿਊਨਿਟੀ ਨੂੰ ਸਿਹਤਮੰਦ ਬਣਾਈ ਰੱਖੋ। ਤਾਂ ਆਓ ਅੱਜ ਅੱਸੀ ਤੁਹਾਨੂੰ ਕੁਝ ਫੱਲਾਂ ਦੀ ਜਾਣਕਾਰੀ ਦਿੰਦੇ ਹਾਂ , ਜਿਨ੍ਹਾਂ ਦੇ ਸੇਵਨ ਤੋਂ ਤੁਸੀ ਆਪਣੀ ਇਮਿਊਨਿਟੀ ਨੂੰ ਸਿਹਤਮੰਡ ਰੱਖ ਸਕਦੇ ਹੋ ।
ਅਮਰੂਦ ਦਾ ਸੇਵਨ (Eating Guava)
ਅਮਰੂਦ ਵਿਚ ਕਈ ਤਰ੍ਹਾਂ ਦੇ ਤੱਤ ਪਾਏ ਜਾਂਦੇ ਹਨ , ਜੋ ਤੁਹਾਡੀ ਇਮਿਊਨਿਟੀ ਨੂੰ ਸਿਹਤਮੰਦ ਰੱਖਣ ਵਿਚ ਮਦਦ ਕਰਦੇ ਹਨ | ਦੱਸ ਦਈਏ ਕਿ ਅਮਰੂਦ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ (Antioxidants) ਤੋਂ ਭਰਪੂਰ ਹੁੰਦਾ ਹੈ , ਜੋ ਸ਼ਰੀਰ ਵਿੱਚ ਇਨਫੈਕਸ਼ਨ ਨਾਲ ਲੜਦਾ ਹੈ। ਇਸ ਦੇ ਨਾਲ ਹੀ ਇਹ ਕੋਸ਼ਿਕਾਵਾਂ ਨੂੰ ਨੁਕਸਾਨ ਤੋਂ ਬਚਾਉਂਦਾ ਹੈ।
ਨਾਸ਼ਪਤੀ ਦਾ ਸੇਵਨ (Eating Pears)
ਨਾਸ਼ਪਤੀ ਵਿਚ ਪਾਏ ਜਾਨ ਵਾਲ਼ੇ ਵਿਟਾਮਿਨ ਈ , ਵਿਟਾਮਿਨ ਸੀ ਜਿਵੇਂ ਐਂਟੀਆਕਸੀਡੈਂਟਸ ਅਤੇ ਐਂਟੀ ਇੰਫਲੇਮੈਟਰੀ ਗੁਣ ਸਾਡੀ ਸਿਹਤ ਦੀ ਇਮਿਊਨਿਟੀ ਨੂੰ ਸਿਹਤਮੰਡ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ । ਜੇਕਰ ਤੁਸੀ ਵੀ ਆਪਣੀ ਇਮਿਊਨਿਟੀ ਨੂੰ ਸਿਹਤਮੰਡ ਰੱਖਣਾ ਚਾਹੁੰਦੇ ਹੋ ਤਾਂ ਇਸ ਫਲ ਦਾ ਸੇਵਨ ਜਰੂਰ ਕਰੋ ।
ਸੰਤਰੇ ਦਾ ਸੇਵਨ (Eating Oranges)
ਸੰਤਰਾ ਸਰਦੀਆਂ ਦੇ ਮੌਸਮ ਵਿਚ ਸਭਦਾ ਪਸੰਦੀਦਾ ਫੱਲ ,ਮੰਨਿਆ ਜਾਂਦਾ ਹੈ। ਇਸ ਵਿਚ ਪਾਏ ਜਾਣ ਵਾਲ਼ੇ ਵਿਟਾਮਿਨ ਸੀ ਅਤੇ ਕੈਲਸ਼ੀਅਮ ਦੋਹੇਂ ਤੱਤ ਇਨਫੈਕਸ਼ਨ ਦੇ ਖਤਰੇ ਤੋਂ ਬਚਾਉਣ ਵਿੱਚ ਮਦਦਗਾਰ ਹੁੰਦੇ ਹਨ। ਅਜਿਹੇ ਵਿਚ ਸਰਦੀਆਂ ਵਿਚ ਫੱਲ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ।ਸੰਤਰੇ ਦਾ ਜੂਸ ਦਾ ਸੇਵਨ ਵੀ ਕਰ ਸਕਦੇ ਹੋ ।
ਸੇਬ ਦਾ ਸੇਵਨ(Apple Consumption)
ਅੰਬ ਦੇ ਬਾਅਦ ਇਹ ਫੱਲ ਸਾਰੇ ਲੋਕਾਂ ਦਾ ਪਸੰਦੀਦਾ ਹੁੰਦਾ ਹੈ । ਇਸ ਫੱਲ ਵਿਚ ਅਜਿਹੇ ਗੁਣ ਪਾਏ ਜਾਂਦੇ ਹਨ , ਜੋ ਕਈ ਤਰ੍ਹਾਂ ਦੀ ਬਿਮਾਰੀਆਂ ਤੋਂ ਬਚਾਵ ਕਰਦੇ ਹਨ । ਦੱਸ ਦੇਈਏ ਕਿ ਸੇਬ ਵਿੱਚ ਪੈਕਟਿਨ, ਫਾਈਬਰ, ਵਿਟਾਮਿਨ ਸੀ ਅਤੇ ਕੇ ਪਾਏ ਜਾਂਦੇ ਹਨ। ਇਹ ਪੋਸ਼ਣ ਨਾਲ ਭਰਪੂਰ ਹੁੰਦੇ ਹਨ ਜਿਸ ਨਾਲ ਇਮਿਊਨਿਟੀ ਵੀ ਮਜ਼ਬੂਤ ਹੁੰਦੀ ਹੈ।
ਇਹ ਵੀ ਪੜ੍ਹੋ : PM Shram Yogi Maandhan Yojana:ਸਰਕਾਰ ਤੋਂ ਹਰ ਮਹੀਨੇ 3000 ਪ੍ਰਾਪਤ ਕਰਨ ਲਈ ਇੱਥੇ 46 ਲੱਖ ਤੋਂ ਵੱਧ ਲੋਕਾਂ ਨੇ ਕੀਤਾ ਰਜਿਸਟਰਡ
Summary in English: You will never get sick from eating these fruits in winter