Strawberry Cultivation: ਅਜੋਕੇ ਸਮੇਂ ਵਿੱਚ ਲੋਕ ਆਪਣੀਆਂ ਨੌਕਰੀਆਂ ਛੱਡ ਕੇ ਖੇਤੀਬਾੜੀ ਵੱਲ ਪਰਤ ਰਹੇ ਹਨ। ਇਹ ਲੋਕ ਰਵਾਇਤੀ ਖੇਤੀ ਦੀ ਥਾਂ ਕੁੱਝ ਅਜਿਹੀਆਂ ਫਸਲਾਂ ਉਗਾ ਰਹੇ ਹਨ, ਜਿਸ ਵਿੱਚ ਉਹ ਚੰਗਾ ਪੈਸਾ ਕਮਾ ਸਕਣ। ਜੇਕਰ ਤੁਸੀਂ ਵੀ ਕੁੱਝ ਅਜਿਹਾ ਕਰਨ ਬਾਰੇ ਸੋਚ ਰਹੇ ਹੋ, ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਵਧੀਆ ਵਿਕਲਪ ਲੈ ਕੇ ਆਏ ਹਾਂ। ਅੱਸੀ ਗੱਲ ਕਰ ਰਹੇ ਹਾਂ ਸਟ੍ਰਾਬੇਰੀ ਦੀ ਕਾਸ਼ਤ ਬਾਰੇ, ਜਿਸਦੀ ਮੰਗ ਦੇਸ਼ ਭਰ ਵਿੱਚ ਦਿਨੋ-ਦਿਨ ਵੱਧ ਰਹੀ ਹੈ।
ਜੇਕਰ ਸਾਡਾ ਕੋਈ ਕਿਸਾਨ ਵੀਰ ਸਟ੍ਰਾਬੇਰੀ ਦੀ ਕਾਸ਼ਤ ਕਰਨ ਬਾਰੇ ਸੋਚ ਰਿਹਾ ਹੈ, ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਇੱਕ ਬਹੁਤ ਹੀ ਲਾਭਦਾਇਕ ਧੰਦਾ ਸਾਬਿਤ ਹੋ ਸਕਦਾ ਹੈ, ਕਿਉਂਕਿ ਇਸ ਦੇ ਪੌਦੇ ਲਾਉਣ ਤੋਂ ਕੁਝ ਹੀ ਮਹੀਨਿਆਂ ਬਾਅਦ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ।
ਸਟ੍ਰਾਬੈਰੀ ਦੀ ਫ਼ਸਲ ਆਮਦਨ ਵੱਖੋਂ ਬਹੁਤ ਹੀ ਲਾਹੇਵੰਦ ਹੈ, ਜਿਸ ਕਾਰਨ ਇਸ ਦੀ ਮੰਗ ਦਿਨੋ-ਦਿਨ ਵੱਧ ਰਹੀ ਹੈ। ਸਟ੍ਰਾਬੈਰੀ ਦੀਆਂ ਜੜ੍ਹਾਂ ਜਿਆਦਾਤਰ 15 ਤੋਂ 20 ਸੈਂਟੀਮੀਟਰ ਤੱਕ ਹੀ ਡੂੰਘੀਆਂ ਜਾਂਦੀਆਂ ਹਨ। ਭਾਰੀ ਚੀਕਨੀ ਮਿੱਟੀ ਅਤੇ ਪਾਣੀ ਦੇ ਉਤਰਾਅ ਚੜਾਅ ਵਾਲੀਆਂ ਜ਼ਮੀਨਾਂ ਵਿੱਚ ਇਸ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ। ਇਸਨੂੰ 6.0 ਤੋਂ 7.5 ਪੀ.ਐਚ ਵਾਲੀਆਂ ਜ਼ਮੀਨਾਂ ਵਿੱਚ ਵੀ ਸਫਲਤਾਪੂਰਵਕ ਕਾਸ਼ਤ ਕੀਤਾ ਜਾ ਸਕਦਾ ਹੈ।
ਸਟ੍ਰਾਬੇਰੀ ਦੀਆਂ ਕਿਸਮਾਂ:
1. ਕੈਮਰੋਜਾ
ਇਹ ਕਿਸਮ ਕੈਲੀਫੋਰਨੀਆ ਵਿੱਚ ਵਿਕਸਤ ਕੀਤੀ ਗਈ ਹੈ। ਇਹ ਸ਼ੁਰੂਆਤੀ ਫਲ ਦੇਣ ਵਾਲੀਆਂ ਕਿਸਮਾਂ ਵਿੱਚ ਸ਼ਾਮਲ ਹੈ। ਇਸ ਦੇ ਫਲ ਵੱਡੇ ਆਕਾਰ ਦੇ ਹੁੰਦੇ ਹਨ ਅਤੇ ਉਨ੍ਹਾਂ ਦੀ ਖੁਸ਼ਬੂ ਚੰਗੀ ਹੁੰਦੀ ਹੈ।
2. ਓਸੋ ਗ੍ਰੈਂਡ
ਇਹ ਕਿਸਮ ਵੀ ਕੈਲੀਫੋਰਨੀਆ ਵਿੱਚ ਵਿਕਸਤ ਕੀਤੀ ਗਈ ਹੈ। ਇਸ ਦੇ ਫਲ ਆਕਾਰ ਵਿੱਚ ਵੱਡੇ ਹੁੰਦੇ ਹਨ। ਇਸ ਦੀ ਵਰਤੋਂ ਭੋਜਨ ਅਤੇ ਵੱਖ-ਵੱਖ ਉਤਪਾਦ ਬਣਾਉਣ ਵਿੱਚ ਕੀਤੀ ਜਾਂਦੀ ਹੈ।
3. ਸਵੀਟ ਚਾਰਲੀ
ਇਸ ਕਿਸਮ ਦੇ ਫਲ ਮਿੱਠੇ ਹੁੰਦੇ ਹਨ। ਇਹ ਛੇਤੀ ਪੱਕਣ ਵਾਲੀਆਂ ਕਿਸਮਾਂ ਵਿੱਚੋਂ ਇੱਕ ਹੈ। ਇਸ ਦੀ ਵਰਤੋਂ ਭੋਜਨ ਵਿੱਚ ਜ਼ਿਆਦਾ ਕੀਤੀ ਜਾਂਦੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿੱਚ ਵੱਡੇ ਪੱਧਰ 'ਤੇ ਹੋ ਰਹੀ ਹੈ Strawberry Cultivation, ਜਾਣੋ ਅਗਾਂਹਵਧੂ ਕਿਸਾਨਾਂ ਦੀ ਇਹ ਵੱਡੀ ਯੋਜਨਾ
4. ਓਫਰਾ
ਇਜ਼ਰਾਈਲ ਵਿੱਚ ਵਿਕਸਤ ਇਹ ਕਿਸਮ ਮੁਢਲੀਆਂ ਕਿਸਮਾਂ ਵਿੱਚ ਸ਼ਾਮਲ ਹੈ। ਇਸ ਦੇ ਫਲ ਹੋਰ ਕਿਸਮਾਂ ਨਾਲੋਂ ਪਹਿਲਾਂ ਆਉਂਦੇ ਹਨ।
5. ਚੈਂਡਲਰ
ਇਸ ਦਾ ਗੁੱਦਾ ਗੂੜ੍ਹੇ ਲਾਲ ਰੰਗ ਦਾ ਹੁੰਦਾ ਹੈ। ਪੱਕੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਦੇ ਹੁੰਦੇ ਹਨ ਜਿੰਨ੍ਹਾ ਦਾ ਵਜ਼ਨ 17.2 ਗ੍ਰਾਮ ਤੱਕ, ਮਿਠਾਸ 8.70 %, ਤੇਜ਼ਾਬੀ ਮਾਦਾ 0.83 % ਅਤੇ ਮਿਠਾਸ ਅਤੇ ਤੇਜਾਬੀ ਮਾਦੇ ਦਾ ਅਨੁਪਾਤ 10.48 ਹੁੰਦਾ ਹੈ। ਪ੍ਰਤੀ ਬੂਟਾ ਔਸਤਨ ਝਾੜ 263.1 ਗ੍ਰਾਮ ਹੁੰਦਾ ਹੈ।
6. ਵਿੰਟਰ ਡਾਨ
ਇਸ ਕਿਸਮਦੇ ਫ਼ਲ ਦਾ ਔਸਤਨ ਭਾਰ 20.2 ਗ੍ਰਾਮ ਹੁੰਦਾ ਹੈ। ਫ਼ਲ ਦੇ ਪੱਕਣ ਸਮੇਂ ਉਸਦਾ ਬਾਹਰੀ ਰੰਗ ਚਮਕਦਾਰ ਲਾਲ ਅਤੇ ਗੁੱਦੇ ਦਾ ਰੰਗ ਗੂੜ੍ਹਾ ਲਾਲ ਹੁੰਦਾ ਹੈ।ਪੱਕੇ ਹੋਏ ਫ਼ਲਾਂ ਦੀ ਮਿਠਾਸ 9.10%, ਤੇਜ਼ਾਬੀ ਮਾਦਾ 0.82 % ਅਤੇ ਮਿਠਾਸ ਅਤੇ ਤੇਜਾਬੀ ਮਾਦੇ ਦਾ ਅਨੁਪਾਤ 11.2 ਹੁੰਦਾ ਹੈ। ਪ੍ਰਤੀ ਬੂਟਾ ਔਸਤਨ ਝਾੜ 292.4 ਗ੍ਰਾਮ ਹੁੰਦਾ ਹੈ।
7. ਹੋਰ ਕਿਸਮਾਂ
ਇਸ ਤੋਂ ਇਲਾਵਾ ਭਾਰਤ ਵਿੱਚ ਬਲੈਕ ਮੋਰ, ਫੇਅਰ ਫੌਕਸ, ਏਲਿਸਤਾ, ਫਲੋਰੀਨਾ, ਸਿਸਕੈਫ, ਵਿੰਟਰ ਡੌਨ, ਟਿਓਗਾ, ਸੇਲਵਾ, ਫਰਨ, ਟੋਰੇ, ਬੇਲਵੀ ਆਦਿ ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਹੈ।
Summary in English: Among the 600 Varieties of Strawberry, these varieties will give the most profit to the farmers, Profitable Farming, choose these Strawberry Varieties.