ਪਲਾਸ਼ ਦਾ ਪੌਦਾ ਇੱਕ ਸੁੰਦਰ ਚਿਕਿਤਸਕ ਪੌਦਾ ਹੈ, ਜਿਸ ਦੀ ਵਰਤੋਂ ਕਈ ਚੀਜ਼ਾਂ ਵਿੱਚ ਕੀਤੀ ਜਾਂਦੀ ਹੈ। ਪਲਾਸ, ਪਲਾਸ਼, ਮੁਥੁਗਾ, ਬਿਜਸਨੇਹਾ, ਢੱਕ, ਖਕੜਾ ਤੇ ਚਿਚਰਾ ਇਸ ਪੌਦੇ ਦੇ ਹੋਰ ਸਥਾਨਕ ਨਾਮ ਹਨ। ਇਹ ਉੱਤਰ ਪ੍ਰਦੇਸ਼ ਦਾ ਰਾਜ ਫੁੱਲ ਹੈ। ਅੱਜ ਇਸ ਲੇਖ `ਚ ਅਸੀਂ ਤੁਹਾਡੇ ਨਾਲ ਪਲਾਸ਼ ਦੇ ਪੌਦੇ ਬਾਰੇ ਕੁਝ ਜਾਣਕਾਰੀ ਸਾਂਝੀ ਕਰਾਂਗੇ।
ਪਲਾਸ਼ ਦਾ ਪੌਦਾ ਉੱਤਰ ਪ੍ਰਦੇਸ਼ ਦਾ ਰਾਜ ਫੁੱਲ ਹੈ। ਇਸ ਪੌਦੇ ਦੇ ਹਰ ਇੱਕ ਹਿੱਸੇ ਤੋਂ ਕਿਸਾਨ ਲਾਭ ਚੁੱਕ ਸਕਦੇ ਹਨ, ਕਿਉਂਕਿ ਇਸਦਾ ਹਰ ਇੱਕ ਹਿੱਸਾ ਕਿਸੇ ਨਾ ਕਿਸੇ ਤਰ੍ਹਾਂ ਵਰਤੋਂ `ਚ ਆਉਂਦਾ ਹੈ। ਹੋਲੀ ਦੇ ਰੰਗ ਬਨਾਉਣ `ਚ ਪਲਾਸ਼ ਦੇ ਫੁੱਲਾਂ ਦੀ ਖਾਸ ਵਰਤੋਂ ਕੀਤੀ ਜਾਂਦੀ ਹੈ। ਪਲਾਸ਼ ਦੇ ਪੌਦੇ ਦੀ ਸਭ ਤੋਂ ਜ਼ਿਆਦਾ ਕਾਸ਼ਤ ਝਾਰਖੰਡ, ਦੱਖਣ ਭਾਰਤ, ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ `ਚ ਹੁੰਦੀ ਹੈ।
ਪਲਾਸ਼ ਪੌਦੇ ਦੀਆਂ ਪੱਤੀਆਂ, ਸੱਕ, ਜੜ੍ਹਾਂ ਤੇ ਲੱਕੜ ਦੀ ਵਰਤੋਂ ਕਈ ਤਰ੍ਹਾਂ ਦੇ ਜੈਵਿਕ ਉਤਪਾਦਾਂ ਨੂੰ ਬਨਾਉਣ ਲਈ ਕੀਤੀ ਜਾਂਦੀ ਹੈ। ਇਸਤੋਂ ਬਣੇ ਹੋਏ ਉਤਪਾਦ ਬਾਜ਼ਾਰ `ਚ ਚੰਗੇ ਦਾਮਾਂ `ਤੇ ਵਿਕਦੇ ਹਨ ਤੇ ਇਨ੍ਹਾਂ ਨੂੰ ਵੇਚ ਕੇ ਕਿਸਾਨ ਚੰਗਾ ਲਾਭ ਕਮਾ ਸਕਦੇ ਹਨ। ਛੋਟੇ ਪੈਮਾਨੇ `ਤੇ ਇਨ੍ਹਾਂ ਦੀ ਕਾਸ਼ਤ ਕਰਕੇ ਕਿਸਾਨ 30 ਸਾਲਾਂ ਤੱਕ ਇਸ ਪੌਦੇ ਤੋਂ ਪੈਦਾਵਾਰ ਲੈ ਸਕਦੇ ਹਨ।
ਪਲਾਸ਼ ਦੇ ਪੌਦੇ 3 ਤੋਂ 4 ਸਾਲਾਂ `ਚ ਫੁੱਲ ਦੇਣ ਲਈ ਤਿਆਰ ਹੋ ਜਾਂਦੇ ਹਨ। ਪਲਾਸ਼ ਦੇ ਪੋਦਿਆਂ ਦੇ ਨਾਲ ਅਸੀਂ ਸਬਜ਼ੀਆਂ ਦੀ ਵੀ ਖੇਤੀ ਕਰ ਸਕਦੇ ਹਾਂ ਤੇ ਦੁਗਣਾ ਲਾਭ ਕਮਾ ਸਕਦੇ ਹਾਂ। ਪਲਾਸ਼ ਦੇ ਪੌਦਿਆਂ ਨੂੰ ਅਸੀਂ ਨਰਸਰੀ ਤੋਂ ਖਰੀਦ ਕੇ ਆਪਣੇ ਬਾਗ਼ `ਚ ਲਗਾ ਸਕਦੇ ਹਾਂ।
ਇਹ ਵੀ ਪੜ੍ਹੋ : ਇਨ੍ਹਾਂ ਜੜ੍ਹੀਆਂ ਬੂਟੀਆਂ ਨਾਲ ਆਪਣੀ ਰਸੋਈ ਨੂੰ ਹੋਰ ਮਹਿਕਾਓ
ਇਸ ਪੌਦੇ ਦੇ ਗੁਣ:
- ਪਲਾਸ਼ ਦਾ ਪੌਦਾ ਆਪਣੇ ਖੂਬਸੂਰਤ ਫੁੱਲਾਂ ਵਜੋਂ ਜਾਣਿਆ ਜਾਂਦਾ ਹੈ।
- ਇਹ ਉਚਾਈ `ਚ 10-15 ਮੀਟਰ ਤੱਕ ਵਧਦਾ ਹੈ।
- ਪਲਾਸ਼ ਦਾ ਪੌਦਾ ਇਕ ਵਾਰੀ ਲਾਉਣ `ਤੇ 40 ਸਾਲਾਂ ਤੱਕ ਜ਼ਿੰਦਾ ਰਹਿੰਦਾ ਹੈ।
- ਇਹ ਪੌਦਾ ਹੜ੍ਹ ਵਾਲੇ ਖੇਤਰਾਂ `ਚ ਉਗਦਾ ਹੈ ਤੇ ਇਸਨੂੰ ਉਗਾਉਣ ਲਈ ਖਾਰੀ ਤੇ ਕਾਲੀ ਕਪਾਹ ਮਿੱਟੀ ਦੀ ਲੋੜ ਪੈਂਦੀ ਹੈ।
- ਇਸ ਪੌਦੇ ਦੀ ਖ਼ਾਸੀਅਤ ਹੈ ਕਿ ਇਹ ਬੰਜਰ ਜ਼ਮੀਨਾਂ `ਤੇ ਵੀ ਉਗ ਸਕਦਾ ਹੈ।
Summary in English: Become rich by cultivating this flower, you will earn up to 30 years!